ਮੁੰਧੇ ਕੂੜਿ ਮੁਠੀ ਕੂੜਿਆਰਿ ॥
मुंधे कूड़ि मुठी कूड़िआरि ॥
Mundhhae Koorr Muthee Koorriaar ||
juAwn hovy pr, pqI dI pRsMnqw lYx qoN rihq jIv rUpI (muMDy) mUrK iesqRI[(mu`TI) T`gI
O Woman! the false one, is cheated by falsehood.
Bhai Manmohan Singh Ji
O woman, the false ones are being cheated by falsehood.
Dr. Sant Singh Khalsa
ਹੇ (ਜੋਬਨਮੱਤੀ ਜੀਵ ਰੂਪ) ਇਸਤ੍ਰੀਏ ! (ਤੂੰ) ਕੂੜ (ਭਾਵ ਨਾਸ਼ਵੰਤ ਵਸਤੂਆਂ ਵਿਚ ਪੈ ਕੇ) ਠੱਗੀ ਗਈਂ ਹੈਂ (ਅਤੇ) ਕੂੜਿਆਰ (ਬਣੀ ਹੋਈ) ਹੈਂ।
Giani Harbans Singh
ਹੇ ਆਪੇ ਵਿਚ ਮਸਤ ਤੇ ਕੂੜ ਦੀ ਵਣਜਾਰਨ ਜੀਵ-ਇਸਤ੍ਰੀਏ! ਤੈਨੂੰ ਮਾਇਆ ਦੇ ਪਸਾਰੇ ਨੇ ਲੁੱਟ ਲਿਆ ਹੈ (ਇਸ ਤਰ੍ਹਾਂ ਪ੍ਰਭੂ-ਪਤੀ ਨਾਲ ਮੇਲ ਨਹੀਂ ਹੋ ਸਕਦਾ)।
Prof. Sahib Singh
ਹੇ ਤ੍ਰੀਮਤੇ! ਝੂਠੀ ਨੂੰ ਝੂਠ ਨੇ ਠੱਗ ਲਿਆ ਹੈ।
Bhai Manmohan Singh
ਸਿਰੀਰਾਗੁ (ਮਃ ੩) (੬੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮ ਪੰ. ੧
Sri Raag Guru Amar Das
ਪਿਰੁ ਪ੍ਰਭੁ ਸਾਚਾ ਸੋਹਣਾ ਪਾਈਐ ਗੁਰ ਬੀਚਾਰਿ ॥੧॥ ਰਹਾਉ ॥
पिरु प्रभु साचा सोहणा पाईऐ गुर बीचारि ॥१॥ रहाउ ॥
Pir Prabh Saachaa Sohanaa Paaeeai Gur Beechaar ||1|| Rehaao ||
The True and Beauteous Beloved Lord is obtained by Divine deliberation imparted by the Guru. Pause.
Bhai Manmohan Singh Ji
God is your Husband; He is Handsome and True. He is obtained by reflecting upon the Guru. ||1||Pause||
Dr. Sant Singh Khalsa
(ਉਹ) ਸਦਾ ਥਿਰ ਰਹਿਣ ਵਾਲਾ, ਸੁਹਣਾ ਪਤੀ ਪ੍ਰਭੂ, ਗੁਰ (ਸ਼ਬਦ) ਦੀ ਵੀਚਾਰ ਦੁਆਰਾ ਹੀ ਪਾਇਆ ਜਾਂਦਾ ਹੈ।੧।ਰਹਾਉ।
Giani Harbans Singh
ਸਦਾ-ਥਿਰ ਰਹਿਣ ਵਾਲਾ ਸੋਹਣਾ ਪ੍ਰਭੂ-ਪਤੀ ਗੁਰੂ ਦੀ ਦੱਸੀ ਵਿਚਾਰ ਤੇ ਤੁਰਿਆਂ ਹੀ ਮਿਲਦਾ ਹੈ ॥੧॥ ਰਹਾਉ ॥
Prof. Sahib Singh
ਸੱਚਾ ਤੇ ਸੁੰਦਰ ਪ੍ਰੀਤਮ ਸੁਆਮੀ ਗੁਰਾਂ ਦੀ ਦਿੱਤੀ ਹੋਈ ਈਸ਼ਵਰੀ ਸੋਚ ਵੀਚਾਰ ਦੁਆਰਾ ਪ੍ਰਾਪਤ ਹੁੰਦਾ ਹੈ। ਠਹਿਰਾਉ।
Bhai Manmohan Singh
ਸਿਰੀਰਾਗੁ (ਮਃ ੩) (੬੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮ ਪੰ. ੧
Sri Raag Guru Amar Das