ਸਹਸ ਸਿਆਣਪ ਕਰਿ ਰਹੇ ਮਨਿ ਕੋਰੈ ਰੰਗੁ ਨ ਹੋਇ ॥
सहस सिआणप करि रहे मनि कोरै रंगु न होइ ॥
Sehas Siaanap Kar Rehae Man Korai Rang N Hoe ||
(shs) hzwrW[ (korY) AnDoqw, syvw BgqI hIn[ (rMgu) pRym
By adopting thousands of cleverness the mortals have failed. The unimpressionable mind embraces not Lord's love.
Bhai Manmohan Singh Ji
Thousands of clever mental tricks have been tried, but still, the raw and undisciplined mind does not absorb the Color of the Lord's Love.
Dr. Sant Singh Khalsa
(ਉਹ) ਹਜ਼ਾਰਾਂ ਸਿਆਣਪਾਂ (ਚਤੁਰਾਈਆਂ) ਕਰ ਕਰ ਕੇ ਵੀ ਰਹਿ ਗਏ (ਪਰ ਉਨ੍ਹਾਂ ਦੇ ਮਨ, ਪ੍ਰਭੂ-ਪ੍ਰੇਮ ਵੱਲੋਂ ਕੋਰੇ ਹੀ ਰਹੇ ਅਤੇ) ਕੋਰੇ ਮਨ ਉਤੇ (ਪ੍ਰਭੂ-ਪ੍ਰੇਮ ਰੂਪੀ) ਰੰਗ ਨਹੀਂ ਚੜ੍ਹਦਾ।
Giani Harbans Singh
(ਤਪ ਆਦਿਕ ਵਾਲੀਆਂ) ਹਜ਼ਾਰਾਂ ਸਿਆਣਪਾਂ (ਜੇਹੜੇ ਲੋਕ) ਕਰਦੇ ਹਨ (ਉਹਨਾਂ ਦਾ ਮਨ ਪ੍ਰਭੂ-ਪ੍ਰੇਮ ਵਲੋਂ ਕੋਰਾ ਹੀ ਰਹਿੰਦਾ ਹੈ, ਤੇ) ਜੇ ਮਨ (ਪ੍ਰਭੂ-ਪ੍ਰੇਮ ਤੋਂ) ਕੋਰਾ ਹੀ ਰਹੇ ਤਾਂ ਨਾਮ ਰੰਗ ਨਹੀਂ ਚੜ੍ਹਦਾ।
Prof. Sahib Singh
ਹਜ਼ਾਰਾਂ ਹੀ ਚਤਰਾਈਆਂ ਕਰ ਕੇ ਪ੍ਰਾਣੀ ਨਾਕਾਮਯਾਬ ਹੋ ਗਏ ਹਨ। ਅਣਭਿੱਜ ਮਨੂਆ ਪ੍ਰਭੂ ਦੀ ਪ੍ਰੀਤ ਨੂੰ ਧਾਰਨ ਨਹੀਂ ਕਰਦਾ।
Bhai Manmohan Singh
ਸਿਰੀਰਾਗੁ (ਮਃ ੪) (੬੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੦ ਪੰ. ੧
Sri Raag Guru Ram Das
ਕੂੜਿ ਕਪਟਿ ਕਿਨੈ ਨ ਪਾਇਓ ਜੋ ਬੀਜੈ ਖਾਵੈ ਸੋਇ ॥੩॥
कूड़ि कपटि किनै न पाइओ जो बीजै खावै सोइ ॥३॥
Koorr Kapatt Kinai N Paaeiou Jo Beejai Khaavai Soe ||3||
Through falsehood and deceit no one has gained God. Whatever one shows that he eats.
Bhai Manmohan Singh Ji
By falsehood and deception, none have found Him. Whatever you plant, you shall eat. ||3||
Dr. Sant Singh Khalsa
(ਇਸ ਪ੍ਰਕਾਰ) ਕੂੜ ਵਿਚ (ਫਸ ਕੇ) ਅਤੇ ਛਲ-ਫ਼ਰੇਬ ਰਾਹੀਂ ਕਿਸੇ ਨੇ ਵੀ ਪ੍ਰਭੂ ਨੂੰ ਨਹੀਂ ਪਾਇਆ (ਕਿਉਂਕਿ ਇਹ ਕਰਤਾਰੀ ਨੇਮ ਹੈ ਕਿ) ਜੋ ਕੁਝ (ਵੀ ਮਨੁੱਖ) ਬੀਜਦਾ ਹੈ (ਭਾਵ ਕਰਮ ਕਰਦਾ ਹੈ) ਓਹੀ ਕੁਝ ਖਾਂਦਾ ਹੈ (ਭਾਵ ਫਲ ਪਾਉਂਦਾ ਹੈ)।੩।
Giani Harbans Singh
ਮਾਇਆ ਦੇ ਮੋਹ ਵਿਚ ਫਸੇ ਰਹਿ ਕੇ (ਬਾਹਰੋਂ ਹਠ-ਕਰਮਾਂ ਦੀ) ਠੱਗੀ ਨਾਲ ਕਦੇ ਕਿਸੇ ਨੇ ਪਰਮਾਤਮਾ ਨੂੰ ਨਹੀਂ ਲੱਭਾ। (ਇਹ ਪੱਕਾ ਨਿਯਮ ਹੈ ਕਿ) ਜੋ ਕੁਝ ਕੋਈ ਬੀਜਦਾ ਹੈ ਉਹੀ ਉਹ ਖਾਂਦਾ ਹੈ ॥੩॥
Prof. Sahib Singh
ਝੂਠ ਤੇ ਛਲ ਰਾਹੀਂ ਕੋਈ ਭੀ ਵਾਹਿਗੁਰੂ ਨੂੰ ਪਰਾਪਤ ਨਹੀਂ ਹੋਇਆ। ਜੋ ਮੁਛ ਜੀਵ ਬੀਜਦਾ ਹੈ, ਉਹੀ ਉਹ ਖਾਂਦਾ ਹੈ।
Bhai Manmohan Singh
ਸਿਰੀਰਾਗੁ (ਮਃ ੪) (੬੫) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੪੦ ਪੰ. ੧
Sri Raag Guru Ram Das