Bhai Gurdas Ji Vaaran

« Previous Next »
Vaar 18 of 41

ੴ ਸਤਿਗੁਰ ਪ੍ਰਸਾਦਿ ॥

One Oankar, the primal energy, realized through the grace of divine preceptor

ੴ​ਸਤਿਗੁਰ​ਪ੍ਰਸਾਦਿ​॥

ਪਉੜੀ ੧

ਪਉੜੀ​੧

ਇਕ ਕਵਾਉ ਪਸਾਉ ਕਰਿ ਓਅੰਕਾਰ ਅਨੇਕ ਅਕਾਰਾ ।

ਓਅੰਕਾਰ' (ਪਰਮਾਤਮਾ) ਨੇ ਇਕ ਵਾਕ ਤੋਂ ਅਨੇਕ 'ਅਕਾਰੀ' (ਸਰੀਰ ਦਾ) ਪਸਾਰਾ ਕੀਤਾ ਹੈ।

By one bang, the Oankar created and spread myriad of forms.

ਇਕ​ਕਵਾਉ​ਪਸਾਉ​ਕਰਿ​ਓਅੰਕਾਰ​ਅਨੇਕ​ਅਕਾਰਾ​।

ਪਉਣੁ ਪਾਣੀ ਬੈਸੰਤਰੋ ਧਰਤਿ ਅਗਾਸਿ ਨਿਵਾਸੁ ਵਿਥਾਰਾ ।

ਵਾਯੂ ੧, ਜਲ ੨, ਅਗਨੀ ੩, ਪ੍ਰਿਥਵੀ ੪, ਅਕਾਸ਼ ੫, (ਏਹ ਪੰਚ ਤਤ ਰਚਕੇ) (ਨਿਵਾਸ ਵਿਥਾਰਾ) ਘਰ ਕੀਤਾ (ਅਥਵਾ ਇਨ੍ਹਾਂ ਦੇ ਮੇਲ ਦਾ ਪਸਾਰਾ ਪਸਾਰਿਆ)।

He extended His self in the form of air, water, fire, earth and sky etc.

ਪਉਣੁ​ਪਾਣੀ​ਬੈਸੰਤਰੋ​ਧਰਤਿ​ਅਗਾਸਿ​ਨਿਵਾਸੁ​ਵਿਥਾਰਾ​।

ਜਲ ਥਲ ਤਰਵਰ ਪਰਬਤਾਂ ਜੀਅ ਜੰਤ ਅਗਣਤ ਅਪਾਰਾ ।

ਜਲਾਂ ਥਲਾਂ, ਤਰਵਰਾਂ, ਪਰਬਤਾਂ ਵਿਖੇ ਜੀਆ ਜੰਤ ਗਿਣਤੀ ਥੋਂ ਬਾਹਰ (ਬੇ ਓੜਕ) ਰਚ ਦਿੱਤੇ।

He created water, land, trees, mountains and many biotic communities.

ਜਲ​ਥਲ​ਤਰਵਰ​ਪਰਬਤਾਂ​ਜੀਅ​ਜੰਤ​ਅਗਣਤ​ਅਪਾਰਾ​।

ਇਕੁ ਵਰਭੰਡੁ ਅਖੰਡੁ ਹੈ ਲਖ ਵਰਭੰਡ ਪਲਕ ਪਲਕਾਰਾ ।

ਇਕ ('ਵਰਭੰਡ' ਕਹੀਏ) ਸ੍ਰੇਸ਼ਟ ਭਾਂਡਾ (ਭਾਵ ਆਧਾਰ ਰੂਪ ਆਤਮਾ) ਇਕ ਰਹਿੰਦਾ ਹੈ ਅਰ ਹੋਰ ਲਖਾਂ ਬ੍ਰਹਿਮੰਡਾਂ ਦਾ ਪ੍ਰਕਾਰ ਅੱਖ ਦੇ ਫੋਰ ਵਿਚ ਕਰ ਸਕਦਾ ਹੈ ('ਹਰਨ ਭਰਨ ਜਾਕਾ ਨੇਤ੍ਰ ਫੋਰੁ')।

That supreme creator Himself is indivisible and in one wink of an eye can create millions of universes.

ਇਕੁ​ਵਰਭੰਡੁ​ਅਖੰਡੁ​ਹੈ​ਲਖ​ਵਰਭੰਡ​ਪਲਕ​ਪਲਕਾਰਾ​।

ਕੁਦਰਤਿ ਕੀਮ ਨ ਜਾਣੀਐ ਕੇਵਡੁ ਕਾਦਰੁ ਸਿਰਜਣਹਾਰਾ ।

ਕੁਦਰਤ (ਮਾਯਾ) ਦੀ ਕੀਮਤ ਨਹੀਂ ਲਖੀਦੀ, ਉਸਦਾ ਰਚਨਹਾਰ 'ਕਾਦਰ' ਕਿੱਡਾਕੁ ਆਖੀਏ?

When boundaries of His creation are unknowable, how can the expanse of that Creator be known?

ਕੁਦਰਤਿ​ਕੀਮ​ਨ​ਜਾਣੀਐ​ਕੇਵਡੁ​ਕਾਦਰੁ​ਸਿਰਜਣਹਾਰਾ​।

ਅੰਤੁ ਬਿਅੰਤੁ ਨ ਪਾਰਾਵਾਰਾ ।੧।

ਇਸੇ ਲਈ ਅੰਤ ਥੋਂ ਬੇਅੰਤ ਹੈ (ਉਸਦਾ) ਉਰਾਰ ਪਾਰ ਨਹੀਂ ਲਖੀਦਾ। ਭਾਵ, ਵਾਹਿਗੁਰੂ ਦੀ ਬੇਅੰਤਤਾਈ ਦੱਸੀ ਹੈ)।

No end is there of His extremes; they are infinite.

ਅੰਤੁ​ਬਿਅੰਤੁ​ਨ​ਪਾਰਾਵਾਰਾ​।੧।

ਪਉੜੀ ੨

ਪਉੜੀ​੨

ਕੇਵਡੁ ਵਡਾ ਆਖੀਐ ਵਡੇ ਦੀ ਵਡੀ ਵਡਿਆਈ ।

ਕਿੱਡਾ ਕੁ ਵਡਾ ਕਹੀਏ (ਉਸ) ਵਡੇ (ਪਰਮਾਤਮਾ) ਦੀ ਵਡੀ ਹੀ ਮਹਿਮਾ ਹੈ, ('ਕਬੀਰ ਸਾਤ ਸਮੁੰਦਹਿ ਮਸੁ ਕਰਉ ਕਲਮ ਕਰਉ ਬਨਰਾਇ॥ ਬਸੁਧਾ ਕਾਗਦੁ ਜਉ ਕਰਉ ਹਰਿ ਜਸੁ ਲਿਖਨੁ ਨ ਜਾਇ॥' ਇਸ ਲਈ ਅੰਤ ਨੂੰ ਛਡਕੇ)।

How vast could He be said? The grandeur of the Great is great.

ਕੇਵਡੁ​ਵਡਾ​ਆਖੀਐ​ਵਡੇ​ਦੀ​ਵਡੀ​ਵਡਿਆਈ​।

ਵਡੀ ਹੂੰ ਵਡਾ ਵਖਾਣੀਐ ਸੁਣਿ ਸੁਣਿ ਆਖਣੁ ਆਖ ਸੁਣਾਈ ।

ਵਡਿਆਈ ਥੋਂ ਬੀ ਵਡਾ ਆਖਦੇ ਹਨ (ਭਾਵ ਸਮਾਨ ਗਿਆਨ ਕਰ ਕੇ ਵਰਣਨ ਕਰਦੇ ਹਨ, ਉਸ ਦਾ ਵਿਸ਼ੇਖ ਗਿਆਨ ਕੋਈ ਨਹੀਂ ਜਾਣਦਾ ਕਿਉਂ ਜੋ ਨੇਤ੍ਰਾਂ ਦਾ ਵਿਖ੍ਯ ਨਹੀਂ ਹੈ, ਇਸ ਲਈ) ਸੁਣ ਸੁਣਕੇ ਅਖਾਣਾਂ ਨੂੰ ਆਖਕੇ ਸੁਣਾਉਂਦੇ ਹਨ।

I relate what I have heard that He is said to be the greatest of the great.

ਵਡੀ​ਹੂੰ​ਵਡਾ​ਵਖਾਣੀਐ​ਸੁਣਿ​ਸੁਣਿ​ਆਖਣੁ​ਆਖ​ਸੁਣਾਈ​।

ਰੋਮ ਰੋਮ ਵਿਚਿ ਰਖਿਓਨੁ ਕਰਿ ਵਰਭੰਡ ਕਰੋੜਿ ਸਮਾਈ ।

ਰੋਮ ਰੋਮ ਵਿਖੇ ਕ੍ਰੋੜ ਕ੍ਰੋੜ ਬ੍ਰਹਿਮੰਡ ਦੀ ਗਿਣਤੀ ਕਰ ਕੇ (ਉਸ ਈਸ਼ਵਰ ਨੇ) ਰੱਖ ਛੱਡੀ ਹੈ।

Crores of universes reside in His trichome.

ਰੋਮ​ਰੋਮ​ਵਿਚਿ​ਰਖਿਓਨੁ​ਕਰਿ​ਵਰਭੰਡ​ਕਰੋੜਿ​ਸਮਾਈ​।

ਇਕੁ ਕਵਾਉ ਪਸਾਉ ਜਿਸੁ ਤੋਲਿ ਅਤੋਲੁ ਨ ਤੁਲਿ ਤੁਲਾਈ ।

ਜਿਸਦੇ ਇਕ ਵਾਕ ਦਾ (ਇਹ) ਪਸਾਰਾ ਹੈ, ਉਹ ਤੋਲਣ ਥੋਂ ਅਤੋਲ ਹੈ, ਕੋਈ ਤੱਕੜੀ (ਉਸ ਨੂੰ) ਨਹੀਂ ਤੋਲ ਸਕਦੀ।

None could be compared with Him Who created and spread everything with one bang.

ਇਕੁ​ਕਵਾਉ​ਪਸਾਉ​ਜਿਸੁ​ਤੋਲਿ​ਅਤੋਲੁ​ਨ​ਤੁਲਿ​ਤੁਲਾਈ​।

ਵੇਦ ਕਤੇਬਹੁ ਬਾਹਰਾ ਅਕਥ ਕਹਾਣੀ ਕਥੀ ਨ ਜਾਈ ।

ਬੇਦ ਕਤੇਬਾਂ ਥੋਂ ਬਾਹਰ ਹੈ, ਉਸ ਦੀ ਕਥਾ ਅਕੱਥ ਹੈ, ਕਿਸੇ ਥੋਂ ਕਥਨ ਨਹੀਂ ਕੀਤੀ ਜਾ ਸਕਦੀ (ਯਥਾ 'ਬੇਦ ਕਤੇਬ ਸੰਸਾਰ ਹਭਾਹੂੰ ਬਾਹਰਾ, ਨਾਨਕ ਕਾ ਪਾਤਿਸਾਹੁ ਦਿਸੈ ਜਾਹਰਾ'॥

He is beyond all the statements of the Vedas and the Katebas. His ineffable story is beyond all descriptions.

ਵੇਦ​ਕਤੇਬਹੁ​ਬਾਹਰਾ​ਅਕਥ​ਕਹਾਣੀ​ਕਥੀ​ਨ​ਜਾਈ​।

ਅਬਿਗਤਿ ਗਤਿ ਕਿਵ ਅਲਖੁ ਲਖਾਈ ।੨।

ਜਿਸ ਦਾ ਗਿਆਨ ਨਹੀਂ ਪਾਇਆ ਜਾ ਸਕਦਾ, ਉਹ ਅਲੱਖ ਕਿੱਕੁਰ ਲਖਿਆ ਜਾਵੇ?

How could His unmanifest dynamism by seen and understood?

ਅਬਿਗਤਿ​ਗਤਿ​ਕਿਵ​ਅਲਖੁ​ਲਖਾਈ​।੨।

ਪਉੜੀ ੩

ਪਉੜੀ​੩

ਜੀਉ ਪਾਇ ਤਨੁ ਸਾਜਿਆ ਮੁਹੁ ਅਖੀ ਨਕੁ ਕੰਨ ਸਵਾਰੇ ।

ਜੀਵ ਉਪਾਵਣ ਲਈ ਦੇਹੀ ਨੂੰ ਸਾਜਕੇ ਮੂੰਹ (ਉਪਲਖਤ ਜੀਭ), ਅੱਖਾਂ, ਨੱਕ, ਕੰਨ (ਅਰ ਤੁਚਾ) ਸਵਾਰੇ ਹਨ।

Creating the jiva (self) He made his body and gave good shape to his mouth, nose, eyes and ears.

ਜੀਉ​ਪਾਇ​ਤਨੁ​ਸਾਜਿਆ​ਮੁਹੁ​ਅਖੀ​ਨਕੁ​ਕੰਨ​ਸਵਾਰੇ​।

ਹਥ ਪੈਰ ਦੇ ਦਾਤਿ ਕਰਿ ਸਬਦ ਸੁਰਤਿ ਸੁਭ ਦਿਸਟਿ ਦੁਆਰੇ ।

ਹੱਥ ਪੈਰ (ਆਦਿ) ਦੇਕੇ ਈਸ਼੍ਵਰ ਨੇ ਦਾਤ ਕੀਤੀ ਹੈ, ਸ਼ਬਦ ਦੀ ਸੁਰਤ (ਕੰਨਾਂ) ਦੁਆਰੇ, (ਨੇਤਰ ਗੋਲਕ) ਵਿਖੇ ਭਲੀ ਨਜ਼ਰ ਬਖਸ਼ੀ ਹੈ।

Gracefully He bestowed hands and feet, ears and consciousness for listening to the Word and eye for beholding goodness.

ਹਥ​ਪੈਰ​ਦੇ​ਦਾਤਿ​ਕਰਿ​ਸਬਦ​ਸੁਰਤਿ​ਸੁਭ​ਦਿਸਟਿ​ਦੁਆਰੇ​।

ਕਿਰਤਿ ਵਿਰਤਿ ਪਰਕਿਰਤਿ ਬਹੁ ਸਾਸਿ ਗਿਰਾਸਿ ਨਿਵਾਸੁ ਸੰਜਾਰੇ ।

(ਹੱਥਾਂ ਵਿਖੈ) ਵਿਰਤਿ ਦੀ ਕ੍ਰਿਯਾ, ਤੇ ਹੋਰ ਬਾਹਲੀਆਂ ਕ੍ਰਿਯਾ ਪਾਈਆਂ, ਸਾਸ ਗਿਰਾਸ ਦਾ ਨਿਵਾਸ ਕੀਤਾ (ਅਰਥਾਤ ਸ੍ਵਾਸ ਬਾਹਰ ਤੇ ਅੰਦਰ ਆਵਣ ਜਾਣ ਲੱਗਾ)।

For earning of the livelihood and other works, he infused life into body.

ਕਿਰਤਿ​ਵਿਰਤਿ​ਪਰਕਿਰਤਿ​ਬਹੁ​ਸਾਸਿ​ਗਿਰਾਸਿ​ਨਿਵਾਸੁ​ਸੰਜਾਰੇ​।

ਰਾਗ ਰੰਗ ਰਸ ਪਰਸਦੇ ਗੰਧ ਸੁਗੰਧ ਸੰਧਿ ਪਰਕਾਰੇ ।

ਰਾਗ ਰੰਗ, (ਰਾਗ ਦਾ ਅਨੰਦ) ਰਸ, ਸਪਰਸ਼ ਦਿੱਤਾ, ਗੰਧਾਂ ਵਿਚੋਂ ਸੁਗੰਧੀਆਂ ਦੇ ਮੇਲਣ ਦਾ ਪਰਕਾਰ (ਬਖਸ਼ਿਆ)।

He bestowed various techniques of assimilation of music, colours, smells and fragrances.

ਰਾਗ​ਰੰਗ​ਰਸ​ਪਰਸਦੇ​ਗੰਧ​ਸੁਗੰਧ​ਸੰਧਿ​ਪਰਕਾਰੇ​।

ਛਾਦਨ ਭੋਜਨ ਬੁਧਿ ਬਲੁ ਟੇਕ ਬਿਬੇਕ ਵੀਚਾਰ ਵੀਚਾਰੇ ।

ਕੱਪੜੇ ਅਰ ਭੋਜਨ ਦਿਤੇ, ਬੁੱਧੀ ਅਰ ਬਲ (ਪਾਇਆ), (ਸਰੀਰ ਦੇ ਉਧਾਰ ਲਈ) ਗਿਆਨ ਦਾ ਆਸ਼੍ਰਯ ਦਿੱਤਾ, ਅਰ 'ਵੀਚਾਰ ਵੀਚਾਰੇ' (ਵਿਹਾਰਾਂ ਦੇ ਲਈ) ਸ਼ੁਭਾਸ਼ੁਭ ਬੀਚਾਰ ਦਿਤੇ।

For clothing and eating He gave wisdom, power, devotion, and discriminatory wisdom and thought process.

ਛਾਦਨ​ਭੋਜਨ​ਬੁਧਿ​ਬਲੁ​ਟੇਕ​ਬਿਬੇਕ​ਵੀਚਾਰ​ਵੀਚਾਰੇ​।

ਦਾਨੇ ਕੀਮਤਿ ਨਾ ਪਵੈ ਬੇਸੁਮਾਰ ਦਾਤਾਰ ਪਿਆਰੇ ।

ਵਾਹਿਗੁਰੂ ਦੀਆਂ ਬਖਸ਼ਿਸ਼ਾਂ (ਦਾਤਾਂ) ਦੀ ਕੀਮਤ ਨਹੀਂ ਪੈ ਸਕਦੀ (ਤਦ ਓਹ) ਆਪ ਦਾਤਾਰ (ਕੇਡਾ) ਬੇਸ਼ੁਮਾਰ ਹੈ, (ਅਰ ਉਸ ਦਾ) ਪਿਆਰ ਬੀ ਅਨਗਿਣਤ ਹੈ।

The mysteries of that Bestower cannot be understood; that loving Donor keeps with Him myriad's of virtues.

ਦਾਨੇ​ਕੀਮਤਿ​ਨਾ​ਪਵੈ​ਬੇਸੁਮਾਰ​ਦਾਤਾਰ​ਪਿਆਰੇ​।

ਲੇਖ ਅਲੇਖ ਅਸੰਖ ਅਪਾਰੇ ।੩।

ਲੇਖ ਤੋਂ ਅਲੇਖ ਹੈ, ਅਨਗਿਣਤ ਹੈ, ਅਰ ਪਾਰ ਰਹਿਤ ਹੈ।

Beyond all accounts, He is infinite and unfathomable.

ਲੇਖ​ਅਲੇਖ​ਅਸੰਖ​ਅਪਾਰੇ​।੩।

ਪਉੜੀ ੪

ਪਉੜੀ​੪

ਪੰਜਿ ਤਤੁ ਪਰਵਾਣੁ ਕਰਿ ਖਾਣੀ ਚਾਰਿ ਜਗਤੁ ਉਪਾਇਆ ।

ਪੰਜ ਤੱਤਾਂ ਦਾ ਅੰਦਾਜ਼ਾ ਕਰ ਕੇ (ਉਨ੍ਹਾਂ ਤੋਂ) ਚਾਰੇ ਖਾਣੀਆਂ (ਅੰਡਜ, ਜੇਰਜ, ਸੇਤਜ ਉਤਭੁਜ) ਦਾ ਜਗਤ ਉਤਪਤ ਕੀਤਾ ਹੈ।

Mixing the five elements from four (life) mines (egg, foetus, sweat, vegetation) the whole world was created.

ਪੰਜਿ​ਤਤੁ​ਪਰਵਾਣੁ​ਕਰਿ​ਖਾਣੀ​ਚਾਰਿ​ਜਗਤੁ​ਉਪਾਇਆ​।

ਲਖ ਚਉਰਾਸੀਹ ਜੂਨਿ ਵਿਚਿ ਆਵਾਗਵਣ ਚਲਤੁ ਵਰਤਾਇਆ ।

ਚੌਰਾਸੀ ਲਖ ਜੂਨੀਆਂ ਵਿਖੇ ਆਵਾ ਗੌਣ ਦਾ ਚਲਿੱਤ੍ਰ ਵਰਤਾਇਆ ਹੈ।

Creating the eighty-four lakhs speicies of life, the feat of transmigration has been accomplished in them.

ਲਖ​ਚਉਰਾਸੀਹ​ਜੂਨਿ​ਵਿਚਿ​ਆਵਾਗਵਣ​ਚਲਤੁ​ਵਰਤਾਇਆ​।

ਇਕਸ ਇਕਸ ਜੂਨਿ ਵਿਚਿ ਜੀਅ ਜੰਤ ਅਣਗਣਤ ਵਧਾਇਆ ।

ਇਕ ਇਕ ਜੋਨੀ ਵਿਖੇ ਜੀਆ ਜੰਤ ਬੇਸ਼ੁਮਾਰ ਵਧਾ ਦਿੱਤੇ ਹਨ।

In each one of the species many a creature has been produced.

ਇਕਸ​ਇਕਸ​ਜੂਨਿ​ਵਿਚਿ​ਜੀਅ​ਜੰਤ​ਅਣਗਣਤ​ਵਧਾਇਆ​।

ਲੇਖੈ ਅੰਦਰਿ ਸਭ ਕੋ ਸਭਨਾ ਮਸਤਕਿ ਲੇਖੁ ਲਿਖਾਇਆ ।

(ਫੇਰ) ਸਾਰੀ ਸ੍ਰਿਸ਼ਟੀ ਲੇਖੇ ਦੇ ਵਿਚ ਹੈ, ਸਾਰਿਆਂ ਦੇ ਮੱਥੇਪੁਰ ਲੇਖ ਲਿਖ ਦਿਤਾ ਹੈ।

All are responsible (for their actions) and carry writ of fate on their forehead.

ਲੇਖੈ​ਅੰਦਰਿ​ਸਭ​ਕੋ​ਸਭਨਾ​ਮਸਤਕਿ​ਲੇਖੁ​ਲਿਖਾਇਆ​।

ਲੇਖੈ ਸਾਸ ਗਿਰਾਸ ਦੇ ਲੇਖ ਲਿਖਾਰੀ ਅੰਤੁ ਨ ਪਾਇਆ ।

ਲੇਖੇ ਵਿਚ ਸਾਸ ਗਿਰਾਸ ਹਨ, ਉਸ ਲਿਖਾਰੀ (ਵਾਹਿਗੁਰੂ) ਦੇ ਲੇਖੇ ਦਾ ਅੰਤ ਕਿਸੇ ਨਹੀਂ ਪਾਇਆ ('ਕੋਇ ਨ ਜਾਣੈ ਤੇਰਾ ਕੇਤਾ ਕੇਵਡੁ ਚੀਰਾ')

Every breath and morsel is counted. Mystery of writs and that Writer could not be known by any one.

ਲੇਖੈ​ਸਾਸ​ਗਿਰਾਸ​ਦੇ​ਲੇਖ​ਲਿਖਾਰੀ​ਅੰਤੁ​ਨ​ਪਾਇਆ​।

ਆਪਿ ਅਲੇਖੁ ਨ ਅਲਖੁ ਲਖਾਇਆ ।੪।

ਆਪ (ਵਾਹਿਗੁਰੂ) ਅਲੇਖ ਹੈ (ਭਾਵ, ਉਸ ਦੇ ਸਿਰ ਪੁਰ ਕਰਮਾਂ ਦਾ ਲੇਖ ਨਹੀਂ ਫੇਰ) ਅਲਖ ਹੈ, (ਅਰਥਾਤ ਕਿਸੇ ਇੰਦ੍ਰਯ ਦਾ ਵਿਖਯ ਨਹੀਂ ਹੈ) ਕਿਸੇ ਨਹੀਂ (ਉਸ ਦਾ ਅੰਤ) ਲਖਿਆ।

Himself imperceptible, He is beyond all writs.

ਆਪਿ​ਅਲੇਖੁ​ਨ​ਅਲਖੁ​ਲਖਾਇਆ​।੪।

ਪਉੜੀ ੫

ਪਉੜੀ​੫

ਭੈ ਵਿਚਿ ਧਰਤਿ ਅਗਾਸੁ ਹੈ ਨਿਰਾਧਾਰ ਭੈ ਭਾਰਿ ਧਰਾਇਆ ।

(ਅਕਾਲ ਪੁਰਖ ਨੇ ਆਪ) ਆਸ਼੍ਰਯ ਤੋਂ ਰਹਿਤ ਹੋਕੇ ਆਪਣੇ ਭਯ ਵਿਚ ਧਰਤੀ ਤੇ ਆਕਾਸ਼ ਰਖੇ ਹਨ। (ਅਰ ਸਾਰੀ ਸ੍ਰਿਸ਼ਟੀ ਨੂੰ) ਆਪਣੇ ਭੈ ਦੇ ਭਾਰ ਨਾਲ ਰਖਿਆ ਹੋਇਆ ਹੈ।

Earth and sky are in fear but not held by any support, and, that Lord sustains them under the weight of fears.

ਭੈ​ਵਿਚਿ​ਧਰਤਿ​ਅਗਾਸੁ​ਹੈ​ਨਿਰਾਧਾਰ​ਭੈ​ਭਾਰਿ​ਧਰਾਇਆ​।

ਪਉਣੁ ਪਾਣੀ ਬੈਸੰਤਰੋ ਭੈ ਵਿਚਿ ਰਖੈ ਮੇਲਿ ਮਿਲਾਇਆ ।

ਵਾਯੂ, ਜਲ, ਅਗਨੀ; (ਆਦਿ ਸਾਰੇ ਤੱਤ) ਭਯ ਵਿਚ ਰਖਕੇ ਉਨ੍ਹਾਂ ਦਾ ਆਪੋ ਵਿਚ ਮੇਲ ਮਿਲਾ ਦਿਤਾ ਹੈ।

Keeping air, water and fire in fear (discipline). He has mixed them all (and has created the world).

ਪਉਣੁ​ਪਾਣੀ​ਬੈਸੰਤਰੋ​ਭੈ​ਵਿਚਿ​ਰਖੈ​ਮੇਲਿ​ਮਿਲਾਇਆ​।

ਪਾਣੀ ਅੰਦਰਿ ਧਰਤਿ ਧਰਿ ਵਿਣੁ ਥੰਮ੍ਹਾ ਆਗਾਸੁ ਰਹਾਇਆ ।

ਪਾਣੀ ਦੇ ਅੰਦਰ ਧਰਤੀ ਰੱਖੀ ਹੋਈ ਹੈ, ਅਕਾਸ਼ ਥੰਮ੍ਹਿਆਂ ਦੇ ਬਿਨਾ ਹੀ ਰੱਖਿਆ ਹੋਇਆ ਹੈ।

Setting earth in water He has established sky without the support of any props.

ਪਾਣੀ​ਅੰਦਰਿ​ਧਰਤਿ​ਧਰਿ​ਵਿਣੁ​ਥੰਮ੍ਹਾ​ਆਗਾਸੁ​ਰਹਾਇਆ​।

ਕਾਠੈ ਅੰਦਰਿ ਅਗਨਿ ਧਰਿ ਕਰਿ ਪਰਫੁਲਿਤ ਸੁਫਲੁ ਫਲਾਇਆ ।

ਲੱਕੜੀ ਵਿਚ ਅੱਗ ਰੱਖੀ ਹੋਈ ਹੈ, ਫੇਰ ਬ੍ਰਿੱਛਾਂ ਨੂੰ 'ਪਰਫੁਲਤ' ਰੱਖਕੇ ਫਲਾਂ ਨਾਲ ਫਲਾਉਂਦਾ ਹੈ।

He kept fire in wood and loading the trees with flowers and fruits made them meaningful.

ਕਾਠੈ​ਅੰਦਰਿ​ਅਗਨਿ​ਧਰਿ​ਕਰਿ​ਪਰਫੁਲਿਤ​ਸੁਫਲੁ​ਫਲਾਇਆ​।

ਨਵੀ ਦੁਆਰੀ ਪਵਣੁ ਧਰਿ ਭੈ ਵਿਚਿ ਸੂਰਜੁ ਚੰਦ ਚਲਾਇਆ ।

ਨੌ ਦੁਆਰਿਆਂ ਵਿਖੇ ਪਵਣ ਰੱਖੀ ਹੈ (ਅਰਥਾਤ ਇਨ੍ਹਾਂ ਦੇ ਰਸਤੇ ਅੰਦਰ ਦੀਆਂ ਮੈਲਾਂ ਬਾਹਰ ਨਿਕਲਦੀਆਂ ਹਨ); ਸੂਰਜ ਤੇ ਚੰਦ ਭੀ ਭੈ ਵਿਚ ਚਲਾਏ ਹਨ।

Keeping air (life) in all the nine doors He made the sun and the moon to move in fear (discipline).

ਨਵੀ​ਦੁਆਰੀ​ਪਵਣੁ​ਧਰਿ​ਭੈ​ਵਿਚਿ​ਸੂਰਜੁ​ਚੰਦ​ਚਲਾਇਆ​।

ਨਿਰਭਉ ਆਪਿ ਨਿਰੰਜਨੁ ਰਾਇਆ ।੫।

ਪਰ ਆਪ ਮਾਇਆ ਤੋਂ ਅਲੇਪ ਰਾਜਾ (ਵਾਹਿਗੁਰੂ) ਨਿਰਭਉ ਹੈ (ਪੌਣ ਬੀ ਸੂਖਮ ਤੱਤ ਹੈ, ਪੰਜਾਹ ਮੀਲ ਤੋਂ ਪਰੇ ਨਹੀਂ, ਪਰ ਅਕਾਸ਼ ਤੱਤ ਸਾਰੇ ਵ੍ਯਾਪਕ ਹੈ; ਪੱਛਮੀ ਵਿਦ੍ਵਾਨ ਬੀ ਹੁਣ ਅਕਾਸ਼ ਨੂੰ ਈਥਰ ਨਾਮ ਕਰ ਕੇ ਮੰਨਦੇ ਹਨ)।

That spotless Lord Himself is beyond all fears.

ਨਿਰਭਉ​ਆਪਿ​ਨਿਰੰਜਨੁ​ਰਾਇਆ​।੫।

ਪਉੜੀ ੬

ਪਉੜੀ​੬

ਲਖ ਅਸਮਾਨ ਉਚਾਣਿ ਚੜਿ ਉਚਾ ਹੋਇ ਨ ਅੰਬੜਿ ਸਕੈ ।

ਲੱਖ ਅਸਮਾਨਾਂ ਦੀ ਉਚਾਈ ਪੁਰ ਚੜ੍ਹਕੇ ਕੋਈ ਉਚਾ ਹੋ ਖੜੋਵੇ (ਪਰ ਉਸ ਉਚੇ ਈਸ਼੍ਵਰ ਨੂੰ ਕੋਈ) ਪਹੁੰਚ ਨਹੀਂ ਸਕਦਾ (ਕਿਉਂ ਜੋ)

Even mounting the lakhs of sky none can reach that highest Lord.

ਲਖ​ਅਸਮਾਨ​ਉਚਾਣਿ​ਚੜਿ​ਉਚਾ​ਹੋਇ​ਨ​ਅੰਬੜਿ​ਸਕੈ​।

ਉਚੀ ਹੂੰ ਊਚਾ ਘਣਾ ਥਾਉ ਗਿਰਾਉ ਨ ਨਾਉ ਅਥਕੈ ।

ਸਭ ਤੋਂ ਉਚੇ ਲੋਕ ਜੋ ਹਨ (ਉਹ ਅਕਾਲ ਪੁਰਖ ਉਨ੍ਹਾਂ ਥੋਂ ਬੀ) ਬਹੁਤਾ ਉਚਾ ਹੈ, ਉਸਦੇ ਪਿੰਡ ਦਾ ਨਾਂ ਥਾਉਂ ਨਾ ਕੋਈ ਨਾਉਂ ਹੀ ਹੈ (ਸਾਰੇ ਵਿਆਪਕ ਹੈ ਪਰ ਫੇਰ ਤੁਰ ਫਿਰਕੇ) ਥਕਦਾ ਨਹੀਂ (ਭਾਵ, ਸਾਰੇ ਵਿਆਪਕ ਹੈ, ਅਰ ਫੇਰ ਅਕਾਸ਼ਵਤ ਜੜ੍ਹ ਨਹੀਂ ਚੇਤਨ ਹੈ)।

He is higher than the highest; He has no (particular) place, residence, name and any fatigue.

ਉਚੀ​ਹੂੰ​ਊਚਾ​ਘਣਾ​ਥਾਉ​ਗਿਰਾਉ​ਨ​ਨਾਉ​ਅਥਕੈ​।

ਲਖ ਪਤਾਲ ਨੀਵਾਣਿ ਜਾਇ ਨੀਵਾ ਹੋਇ ਨ ਨੀਵੈ ਤਕੈ ।

ਲੱਖਾਂ ਪਾਤਾਲਾਂ ਦੇ ਨਿਵਾਣਾਂ ਵਿਚ ਜਾਕੇ ਬੀ ਨੀਵਾਂ ਜੋ ਜਾਵੇ (ਫੇਰ ਬੀ) ਡੂੰਘੇ ਈਸ਼੍ਵਰ ਨੂੰ (ਕੋਈ) ਤੱਕ ਨਹੀਂ ਸੱਕੂ, (ਕਿਉਂ ਜੋ ਉਹ ਲੱਖਾਂ ਪਤਾਲਾਂ ਤੋਂ ਬੀ ਡੂੰਘਾ ਹੈ। ਅਗੇ ਚਾਰੇ ਲਾਭਾਂ ਦਾ ਵਰਣਨ ਹੈ)।

If someone goes low equal to millions of netherworlds even then he cannot behold Him.

ਲਖ​ਪਤਾਲ​ਨੀਵਾਣਿ​ਜਾਇ​ਨੀਵਾ​ਹੋਇ​ਨ​ਨੀਵੈ​ਤਕੈ​।

ਪੂਰਬਿ ਪਛਮਿ ਉਤਰਾਧਿ ਦਖਣਿ ਫੇਰਿ ਚਉਫੇਰਿ ਨ ਢਕੈ ।

ਪੂਰਬ, ਪੱਛੋਂ, ਉੱਤਰ, ਦੱਖਣ ਦੇ ਚਉਫੇਰੇ ਫਿਰ ਰਿਹਾ ਹੈ, ਉਸਨੂੰ ਕੋਈ ਲਾਂਭ ਨਹੀਂ ਕੱਜ ਸਕਦੀ (ਜੇਕਰ ਪਰਛਿੰਨ ਅਰਥਾਤ ਅਲਪ ਵਸਤੂ ਹੋਵੇ ਤਦ ਦੇਸ਼ ਕਾਲ ਵਸਤੂ ਦੇ ਭੇਦ ਕਰ ਕੇ ਲੁਕ ਸਕਦੀ ਹੈ ਉਹ ਪਰਮਾਤਮਾ ਸਰਬ ਦੇਸ਼, ਸਰਬ ਕਾਲ, ਸਰਬ ਵਸਤੂ ਵਿਖੇ ਅਕਾਸ਼ ਵਤ ਵ੍ਯਾਪਕ ਹੋ ਰਿਹਾ ਹੈ ਇਸੇ ਕਰ ਕੇ ਉਸਦਾ)

Even the covers of all the four directions - north, east, south, west, cannot over Him.

ਪੂਰਬਿ​ਪਛਮਿ​ਉਤਰਾਧਿ​ਦਖਣਿ​ਫੇਰਿ​ਚਉਫੇਰਿ​ਨ​ਢਕੈ​।

ਓੜਕ ਮੂਲੁ ਨ ਲਭਈ ਓਪਤਿ ਪਰਲਉ ਅਖਿ ਫਰਕੈ ।

ਅੰਤ ਨਹੀਂ ਲੱਭਦਾ, ਉਤਪਤੀ ਅਤੇ ਪਰਲਯ ਅੱਖ ਦੇ ਫੋਰ ਵਿਖੇ ਕਰ ਸੱਕਦਾ ਹੈ।

His expanse cannot be attained; He by one wink of His eye can create and dissolute (the whole cosmos).

ਓੜਕ​ਮੂਲੁ​ਨ​ਲਭਈ​ਓਪਤਿ​ਪਰਲਉ​ਅਖਿ​ਫਰਕੈ​।

ਫੁਲਾਂ ਅੰਦਰਿ ਵਾਸੁ ਮਹਕੈ ।੬।

ਪਰ (ਜਿਕੁਰ) ਫੁੱਲਾਂ ਵਿਖੇ ਵਾਸ਼ਨਾਂ ਮਹਿਕ ਰਹੀ ਹੈ (ਅਜਿਹਾ ਹੀ ਈਸ਼੍ਵਰ ਸਾਰੇ ਪਦਾਰਥਾਂ ਵਿਖੇ ਵਿਆਪਕ ਹੋਕਰ ਮਹਿਕ ਰਿਹਾ ਹੈ, ਸੱਤਾ ਦੇ ਰਿਹਾ ਹੈ)।

As the fragrance adorns the flower, the Lord also is present everywhere.

ਫੁਲਾਂ​ਅੰਦਰਿ​ਵਾਸੁ​ਮਹਕੈ​।੬।

ਪਉੜੀ ੭

ਪਉੜੀ​੭

ਓਅੰਕਾਰਿ ਅਕਾਰੁ ਕਰਿ ਥਿਤਿ ਵਾਰੁ ਨ ਮਾਹੁ ਜਣਾਇਆ ।

(ਜਦ 'ਓਅੰਕਾਰ') ਬ੍ਰਹਮ ਨੇ (ਅਕਾਰ=) ਪਰਪੰਚ ਕੀਤਾ ਹੈ, ਤਦੋਂ ਥਿਤ ਵਾਰ ਅਰ ਮਹੀਨਾ (ਕੁਝ ਬੀ, ਕੋਈ ਬੀ) ਜਾਣਦਾ ਨਹੀਂ ਸੀ।

About the day and month of the creation, the Creator has told nothing to anybody.

ਓਅੰਕਾਰਿ​ਅਕਾਰੁ​ਕਰਿ​ਥਿਤਿ​ਵਾਰੁ​ਨ​ਮਾਹੁ​ਜਣਾਇਆ​।

ਨਿਰੰਕਾਰੁ ਆਕਾਰੁ ਵਿਣੁ ਏਕੰਕਾਰ ਨ ਅਲਖੁ ਲਖਾਇਆ ।

(ਨਿਰੰਕਾਰ') ਪਰਮਾਤਮਾ ਸਰੂਪ ਤੋਂ ਬਿਨਾਂ (ਜੋਤੀ ਸਰੂਪ ਸੀ), (ਉਸ) 'ਏਕੰਕਾਰ' ਅਲਖ ਨੇ ਕਿਸੇ ਨੂੰ ਆਪਣਾ ਆਪ ਨਹੀਂ 'ਲਖਾਇਆ' (=ਦਸਿਆ)।

The Formless One who resided in His own self did not make anybody see His imperceptible form.

ਨਿਰੰਕਾਰੁ​ਆਕਾਰੁ​ਵਿਣੁ​ਏਕੰਕਾਰ​ਨ​ਅਲਖੁ​ਲਖਾਇਆ​।

ਆਪੇ ਆਪਿ ਉਪਾਇ ਕੈ ਆਪੇ ਅਪਣਾ ਨਾਉ ਧਰਾਇਆ ।

ਆਪ (ਜਗਤ) ਉਤਪੰਨ ਕਰ ਕੇ ਆਪ ਹੀ ਆਪਣਾ ਨਾਉਂ (ਪਰਮੇਸ਼ਰ ਦਾ ਸਰਬ ਨਾਮ) ਧਰਾਇਆ ਸੀ (ਅਥਵਾ ਜੀਵਾਂ ਨੂੰ ਰਚਕੇ ਉਨ੍ਹਾਂ ਦੀ ਕਲਯਾਨ ਦਾ ਸਾਧਨ ਆਪਨਾ ਨਾਮ ਬੀ ਆਪ ਹੀ ਸਥਾਪਤ ਕੀਤਾ)।

Himself He created all and Himself He (for the weal of creatures) established His name in their hearts.

ਆਪੇ​ਆਪਿ​ਉਪਾਇ​ਕੈ​ਆਪੇ​ਅਪਣਾ​ਨਾਉ​ਧਰਾਇਆ​।

ਆਦਿ ਪੁਰਖੁ ਆਦੇਸੁ ਹੈ ਹੈ ਭੀ ਹੋਸੀ ਹੋਂਦਾ ਆਇਆ ।

(ਓਹ ਵਾਹਿਗੁਰੂ ਸਰਬ ਦਾ) ਆਦਿ (ਕਾਰਨ) ਹੈ ਨਮਸਕਾਰ ਹੋਵੇ ਸਾਡੀ ਉਸਨੂੰ ਜੋ ਹੁਣ ਹੈ, ਅਗੇ ਹੋਸੀ. ਭੂਤ ਕਾਲ ਵਿਖੇ ਪਰੰਪਰਾ ਤੋਂ ਹੁੰਦਾ ਆਇਆ ਹੈ।

I bow before that primal Lord, who is there in the present, who will remain in the future and who was in the beginning as well.

ਆਦਿ​ਪੁਰਖੁ​ਆਦੇਸੁ​ਹੈ​ਹੈ​ਭੀ​ਹੋਸੀ​ਹੋਂਦਾ​ਆਇਆ​।

ਆਦਿ ਨ ਅੰਤੁ ਬਿਅੰਤੁ ਹੈ ਆਪੇ ਆਪਿ ਨ ਆਪੁ ਗਣਾਇਆ ।

ਉਸਦਾ ਮੁੱਢ ਅਰ ਉਸਦਾ ਅੰਤ ਕੋਈ ਨਹੀਂ ਹੈ, (ਕਿਉਂ ਜੋ) ਓਹ ਬੇਅੰਤ ਹੈ, ਆਪੇ ਆਪ ਹੈ, ਜਤਾਉਂਦਾ ਨਹੀਂ।

He is beyond beginning, beyond end and is infinite; but He never makes Himself noticed.

ਆਦਿ​ਨ​ਅੰਤੁ​ਬਿਅੰਤੁ​ਹੈ​ਆਪੇ​ਆਪਿ​ਨ​ਆਪੁ​ਗਣਾਇਆ​।

ਆਪੇ ਆਪੁ ਉਪਾਇ ਸਮਾਇਆ ।੭।

(ਸ੍ਰਿਸ਼ਟੀ) ਆਪ ਰਚਕੇ ਆਪੇ ਹੀ ਸਮਾਇ ਲੈਂਦਾ ਹੈ।

He created the world and Himself subsumes it in His self.

ਆਪੇ​ਆਪੁ​ਉਪਾਇ​ਸਮਾਇਆ​।੭।

ਪਉੜੀ ੮

ਪਉੜੀ​੮

ਰੋਮ ਰੋਮ ਵਿਚਿ ਰਖਿਓਨੁ ਕਰਿ ਵਰਭੰਡ ਕਰੋੜਿ ਸਮਾਈ ।

(ਇਕ ਇਕ) ਰੋਮ ਵਿਖੇ ਕਰੋੜ ਬ੍ਰਹਿਮੰਡ ਦੀ ਗਿਣਤੀ ਨੂੰ (ਉਸ ਪਰਮਾਤਮਾਂ ਨੇ) ਰਖਿਆ ਹੈ।

In His one trichome He has subsumed crores of universes.

ਰੋਮ​ਰੋਮ​ਵਿਚਿ​ਰਖਿਓਨੁ​ਕਰਿ​ਵਰਭੰਡ​ਕਰੋੜਿ​ਸਮਾਈ​।

ਕੇਵਡੁ ਵਡਾ ਆਖੀਐ ਕਿਤੁ ਘਰਿ ਵਸੈ ਕੇਵਡੁ ਜਾਈ ।

(ਹੁਣ ਆਪ ਸੋਚੋ) ਉਸ ਨੂੰ ਅਸੀਂ ਕਿੱਡਾ ਕੁ ਵਡਾ ਕਹੀਏ ਤੇ ਕਿਹੜੇ ਘਰ ਵਿਖੇ ਵਸਦਾ ਹੈ, ਤੇ ਕਿਹੜੀ ਉਸ ਦੀ ਜਗ੍ਹਾ ਹੈ? (ਭਾਵ ਜਿਸ ਦੇ ਇਕ ਵਾਕ ਦਾ ਹੀ ਅੰਤ ਨਹੀਂ ਹੈ, ਉਸ ਦੇ ਘਰ ਤੇ ਥਾਉਂ ਦਾ ਕੀ ਪਤਾ ਦੇਈਏ, ਯਥਾ:-”ਸੋ ਦਰੁ ਤੇਰਾ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮਾਲੇ॥ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ

What can be said about His expanse, His abode and the extent of His place?

ਕੇਵਡੁ​ਵਡਾ​ਆਖੀਐ​ਕਿਤੁ​ਘਰਿ​ਵਸੈ​ਕੇਵਡੁ​ਜਾਈ​।

ਇਕੁ ਕਵਾਉ ਅਮਾਉ ਹੈ ਲਖ ਦਰੀਆਉ ਨ ਕੀਮਤਿ ਪਾਈ ।

ਤੇਰਾ ਇਕ ਵਾਕ ਮਿਣਤੀ ਵਿਚ ਨਹੀਂ ਆਉਂਦਾ (ਉਸ ਤੇਰੇ ਇਕ ਵਾਕ ਥੋਂ ਹੋਏ) ਲਖਾਂ ਦਰੀਆਵਾਂ ਦੀ ਕੀਮਤ ਨਹੀਂ ਪਾਈ ਜਾਂਦੀ (ਯਥਾ:-”ਕੀਤਾ ਪਾਸਉ ਏਕੋ ਕਵਾਉ॥ ਤਿਸ ਤੇ ਹੋਏ ਲਖ ਦਰੀਆਉ॥ ਕੁਦਰਤਿ ਕਵਣ ਕਹਾ ਵੀਚਾਰੁ॥ ਵਾਰਿਆ ਨ ਜਾਵਾ ਏਕ ਵਾਰ”)॥

Even His one sentence is beyond all limits and its evaluation cannot be done by millions of rivers of knowledge.

ਇਕੁ​ਕਵਾਉ​ਅਮਾਉ​ਹੈ​ਲਖ​ਦਰੀਆਉ​ਨ​ਕੀਮਤਿ​ਪਾਈ​।

ਪਰਵਦਗਾਰੁ ਅਪਾਰੁ ਹੈ ਪਾਰਾਵਾਰੁ ਨ ਅਲਖੁ ਲਖਾਈ ।

(ਹੇ ਅਕਾਲ ਪੁਰਖ! ਤੂੰ) ਪਰਵਦਗਾਰ (ਸਭ ਦਾ ਪਾਲਕ) ਹੈਂ, ਅਪਾਰ ਹੈਂ ਤੇਰਾ ਪਾਰਾਵਾਰ ਨਹੀਂ ਹੈ, ਨਾ ਅਲਖ ਦੀ ਲਖਤਾ ਹੀ ਹੋ ਸਕਦੀ ਹੈ।

That sustainer of the world is inaccessible; his beginning and end is imperceptible.

ਪਰਵਦਗਾਰੁ​ਅਪਾਰੁ​ਹੈ​ਪਾਰਾਵਾਰੁ​ਨ​ਅਲਖੁ​ਲਖਾਈ​।

ਏਵਡੁ ਵਡਾ ਹੋਇ ਕੈ ਕਿਥੈ ਰਹਿਆ ਆਪੁ ਲੁਕਾਈ ।

ਏਡਾ ਵੱਡਾ ਹੋਕੇ ਕਿਥੇ ਤੂੰ ਆਪਦਾ ਆਪ ਲੁਕਾ ਛਡਿਆ ਹੈ?

Being so much great where has He hidden Himself?

ਏਵਡੁ​ਵਡਾ​ਹੋਇ​ਕੈ​ਕਿਥੈ​ਰਹਿਆ​ਆਪੁ​ਲੁਕਾਈ​।

ਸੁਰ ਨਰ ਨਾਥ ਰਹੇ ਲਿਵ ਲਾਈ ।੮।

ਦੇਉਤੇ, ਆਦਮੀ, ਜੋਗੀ ਲੋਕ ਲਿਵ ਲਾਕੇ (ਥੱਕ) ਰਹੇ, (ਅੰਤ ਨਹੀਂ ਪਾਯਾ)।

To know this, the gods, men and many a nath are ever in concentration upon Him.

ਸੁਰ​ਨਰ​ਨਾਥ​ਰਹੇ​ਲਿਵ​ਲਾਈ​।੮।

ਪਉੜੀ ੯

ਪਉੜੀ​੯

ਲਖ ਦਰੀਆਉ ਕਵਾਉ ਵਿਚਿ ਅਤਿ ਅਸਗਾਹ ਅਥਾਹ ਵਹੰਦੇ ।

(ਉਸਦੇ) ਵਾਕ (ਅਥਵਾ ਸਰੀਰ) ਵਿਖੇ ਲਖਾਂ ਦਰੀਆਉ (ਭਾਵ ਵਿਚ ਕਾਰਕ ਬੀ ਲੈਂਦੇ ਹਨ) ਅਤੀ ਡੂੰਘੇ ਤੇ ਅਥਾਹ ਵਹਿੰਦੇ ਹਨ (ਕਿਉਂ ਜੋ ਦਸਮ ਗੁਰੂ ਜੀ ਬਚਨ ਕਰਦੇ ਹਨ 'ਅਕਾਲ ਪੁਰਖ ਕੀ ਦੇਹ ਮੋ ਕੋਟਕ ਬਿਸਨ ਮਹੇਸ॥ ਕੋਟ ਇੰਦ੍ਰ ਬ੍ਰਹਮਾ ਕਿਤੇ ਰਵਿ ਸਸਿ ਕ੍ਰੋਰ ਜਲੇਸ'॥)

In His will lakhs of deep and unfathomable rivers (of life) go on flowing.

ਲਖ​ਦਰੀਆਉ​ਕਵਾਉ​ਵਿਚਿ​ਅਤਿ​ਅਸਗਾਹ​ਅਥਾਹ​ਵਹੰਦੇ​।

ਆਦਿ ਨ ਅੰਤੁ ਬਿਅੰਤੁ ਹੈ ਅਗਮ ਅਗੋਚਰ ਫੇਰ ਫਿਰੰਦੇ ।

ਅਗਮ ਅਗੋਚਰ' (ਅਕਾਲ ਪੁਰਖ ਰੂਪੀ ਅਸਗਾਹ ਸਮੁੰਦ੍ਰ ਵਿਖੇ) ਘੁੰਮਣ ਘੇਰੀਆਂ ਖਾਂਦੇ ਹਨ।

Beginning and end of those life currents cannot be understood.

ਆਦਿ​ਨ​ਅੰਤੁ​ਬਿਅੰਤੁ​ਹੈ​ਅਗਮ​ਅਗੋਚਰ​ਫੇਰ​ਫਿਰੰਦੇ​।

ਅਲਖੁ ਅਪਾਰੁ ਵਖਾਣੀਐ ਪਾਰਾਵਾਰੁ ਨ ਪਾਰ ਲਹੰਦੇ ।

(ਉਹ) ਅਲੱਖ ਤੇ ਅਪਾਰ ਕਹੀਦਾ ਹੈ (ਉਸ ਦੇ) ਪਾਰਾਵਾਰ ਦਾ ਪਾਰ ਨਹੀਂ ਲੈ ਸਕਦੇ।

They are infinite, inaccessible and imperceptible but still all move in the Lord, the great. They cannot know the extent of that imperceptible and boundless Lord.

ਅਲਖੁ​ਅਪਾਰੁ​ਵਖਾਣੀਐ​ਪਾਰਾਵਾਰੁ​ਨ​ਪਾਰ​ਲਹੰਦੇ​।

ਲਹਰਿ ਤਰੰਗ ਨਿਸੰਗ ਲਖ ਸਾਗਰ ਸੰਗਮ ਰੰਗ ਰਵੰਦੇ ।

ਲਹਿਰਾਂ ਦੇ ਤਰੰਗ, ਬੁਦਬੁਦੇ ਨਿਸਚੇ ਕਰ ਕੇ ਲੱਖਾਂ ਹੀ ਸਮੁੰਦ੍ਰ ਦੇ ਨਾਲ ਮਿਲਕੇ ਉਸੇ ਦੇ ਰੰਗ ਵਿਚ ਚਲਦੇ ਹਨ।

Rivers having myriad's of waves meeting the ocean becomes one with it.

ਲਹਰਿ​ਤਰੰਗ​ਨਿਸੰਗ​ਲਖ​ਸਾਗਰ​ਸੰਗਮ​ਰੰਗ​ਰਵੰਦੇ​।

ਰਤਨ ਪਦਾਰਥ ਲਖ ਲਖ ਮੁਲਿ ਅਮੁਲਿ ਨ ਤੁਲਿ ਤੁਲੰਦੇ ।

ਕਈ ਲੱਖਾਂ ਰਤਨ ਪਦਾਰਥ ਹੁੰਦੇ ਹਨ, ਓਸ ਮੁੱਲ ਥੋਂ ਅਮੋਲਕ ਗੁਣ ਧਾਰਨ ਕਰਦੇ ਹਨ)।

In that ocean are lakhs of invaluable jewel materials, which in fact are beyond all costing.

ਰਤਨ​ਪਦਾਰਥ​ਲਖ​ਲਖ​ਮੁਲਿ​ਅਮੁਲਿ​ਨ​ਤੁਲਿ​ਤੁਲੰਦੇ​।

ਸਦਕੇ ਸਿਰਜਣਹਾਰਿ ਸਿਰੰਦੇ ।੯।

ਸਿਰਜਣਹਾਰ ਥੋਂ ਅਸੀਂ ਕੁਰਬਾਨ ਜਾਂਦੇ ਹਨ। (ਅਗੇ ਇਸੇ ਨੂੰ ਹੋਰ ਪੁਸ਼ਟ ਕਰਦੇ ਹੈਨ)।

I am sacrifice unto that Creator Lord.

ਸਦਕੇ​ਸਿਰਜਣਹਾਰਿ​ਸਿਰੰਦੇ​।੯।

ਪਉੜੀ ੧੦

ਪਉੜੀ​੧੦

ਪਰਵਦਗਾਰੁ ਸਲਾਹੀਐ ਸਿਰਠਿ ਉਪਾਈ ਰੰਗ ਬਿਰੰਗੀ ।

ਪਾਲਣਾ ਕਰਨਹਾਰੇ ਦੀ ਸ਼ਲਾਘਾ ਕਰੀਏ (ਜਿਸ ਨੇ) ਨਾਨਾ ਰੰਗਾਂ ਦੀ ਸ੍ਰਿਸ਼ਟੀ ਰਚੀ ਹੈ।

That sustainer Lord ought to be praised who has created the multicoloured creation.

ਪਰਵਦਗਾਰੁ​ਸਲਾਹੀਐ​ਸਿਰਠਿ​ਉਪਾਈ​ਰੰਗ​ਬਿਰੰਗੀ​।

ਰਾਜਿਕੁ ਰਿਜਕੁ ਸਬਾਹਿਦਾ ਸਭਨਾ ਦਾਤਿ ਕਰੇ ਅਣਮੰਗੀ ।

ਰੋਟੀ ਸਭ ਨੂੰ ਪਹੁੰਚਾਉਂਦਾ ਹੈ, ਸਭਨਾ ਨੂੰ ਅਣਮੰਗੀ ਦਾਤ ਕਰਦਾ ਹੈ।

He is bestower of livelihood to everyone and giver of charity unasked for.

ਰਾਜਿਕੁ​ਰਿਜਕੁ​ਸਬਾਹਿਦਾ​ਸਭਨਾ​ਦਾਤਿ​ਕਰੇ​ਅਣਮੰਗੀ​।

ਕਿਸੈ ਜਿਵੇਹਾ ਨਾਹਿ ਕੋ ਦੁਬਿਧਾ ਅੰਦਰਿ ਮੰਦੀ ਚੰਗੀ ।

ਇਕ ਦੂਜੇ ਨਾਲ ਕਿਸੇ ਦਾ ਰੰਗ ਰੂਪ ਨਹੀਂ ਮਿਲ ਸਕਦਾ, ਦ੍ਵੈਤ ਦੇ ਅੰਦਰ (ਕੋਈ ਤਾਂ) ਮੰਦੀ (ਸ੍ਰਿਸ਼ਟੀ ਹੈ ਭਾਵ ਆਸੁਰੀ ਸੰਪਦਾ ਵਾਲੀ ਕੋਈ) ਚੰਗੀ ਦੈਵੀ ਸੰਪਦਾ ਵਾਲੀ ਹੈ (ਯਥਾ:-'ਅਸੰਖ ਜਪ ਅਸੰਖ ਭਾਉ' ਦੀਆਂ ਪੌੜੀਆਂ ਹਨ)।

None resembles anyone and the jiva (creative) is good or bad according to the ratio of perplexity in him.

ਕਿਸੈ​ਜਿਵੇਹਾ​ਨਾਹਿ​ਕੋ​ਦੁਬਿਧਾ​ਅੰਦਰਿ​ਮੰਦੀ​ਚੰਗੀ​।

ਪਾਰਬ੍ਰਹਮੁ ਨਿਰਲੇਪੁ ਹੈ ਪੂਰਨੁ ਬ੍ਰਹਮੁ ਸਦਾ ਸਹਲੰਗੀ ।

(ਰਚਨਹਾਰ) ਪਰਮਾਤਮਾ ਸਭ ਤੋਂ ਨਿਰਲੇਪ ਹੈ, ਸਰਬ ਵਿਖੇ ਪੂਰਣ ਹੈ, ਅਰ ਸਰਬ ਨਾਲ ਸਦਾ ਮਿਲਿਆ ਹੋਇਆ ਹੈ।

Being transcendent, He is detached from every thing and being perfect Brahm. He is always with everybody.

ਪਾਰਬ੍ਰਹਮੁ​ਨਿਰਲੇਪੁ​ਹੈ​ਪੂਰਨੁ​ਬ੍ਰਹਮੁ​ਸਦਾ​ਸਹਲੰਗੀ​।

ਵਰਨਾਂ ਚਿਹਨਾਂ ਬਾਹਰਾ ਸਭਨਾ ਅੰਦਰਿ ਹੈ ਸਰਬੰਗੀ ।

(ਫੇਰ) ਵਰਨਾਂ ਚਿਹਨਾਂ ਤੋਂ ਬਾਹਰ ਹੈ ਸਭਨਾਂ ਦੇ ਅੰਦਰ ਸਰਬੰਗੀ (ਭਾਵ ਨਖ ਥੋਂ ਸ਼ਿਖਾ ਤੀਕ ਵ੍ਯਾਪਕ ਹੋਕੇ ਫੈਲ ਰਿਹਾ) ਹੈ।

He is beyond caste and symbols etc. but side by side He pervades one and all.

ਵਰਨਾਂ​ਚਿਹਨਾਂ​ਬਾਹਰਾ​ਸਭਨਾ​ਅੰਦਰਿ​ਹੈ​ਸਰਬੰਗੀ​।

ਪਉਣੁ ਪਾਣੀ ਬੈਸੰਤਰੁ ਸੰਗੀ ।੧੦।

ਪਉਣ ਪਾਣੀ, ਅਤੇ ਬੈਸੰਤਰ (ਆਦਿ ਸਾਰਿਆਂ ਪੰਜਾਂ ਭੂਤਾਂ ਦਾ) 'ਸੰਗੀ' ਹੈ, (ਭਾਵ ਸਭ ਨਾਲ ਮਿਲਿਆ ਹੋਇਆ ਹੈ)।

He is in air, water and fire i.e. He is the power of these elements.

ਪਉਣੁ​ਪਾਣੀ​ਬੈਸੰਤਰੁ​ਸੰਗੀ​।੧੦।

ਪਉੜੀ ੧੧

ਪਉੜੀ​੧੧

ਓਅੰਕਾਰਿ ਆਕਾਰੁ ਕਰਿ ਮਖੀ ਇਕ ਉਪਾਈ ਮਾਇਆ ।

ਓਅੰਕਾਰ' ਪ੍ਰਮਾਤਮਾ ਨੇ (ਮਨ ਵਿਖੇ) ਫੁਰਨਾ ਕਰ ਕੇ (ਯਾ ਰੂਪ ਬਣਾਕੇ) ਇਕ ਮਾਇਆ ਦੀ ਮੱਖੀ ਉਤਪਤ ਕੀਤੀ। (ਮੱਖੀ ਕਹਿਣ ਥੋਂ ਭਾਵ ਇਹ ਹੈ ਕਿ ਇਕ ਜਗ੍ਹਾ ਟਿਕਦੀ ਨਹੀਂ ਛਲ ਰੂਪ ਹੈ ਅਰ ਦੁਰਗੰਧੀ ਪੁਰ ਬਹੁਤ ਹੁੰਦੀ ਹੈ ਜਿਹਾ ਕਿ 'ਮਾਖੀ ਰਾਮ ਕੀ ਤੂ ਮਾਖੀ॥ ਜਹ ਦੁਰਗੰਧ ਤਹਾ ਤੂ ਬੈਸਹਿ ਮਹਾ ਬਿਖਿਆ ਮਦ ਚਾਖੀ॥' ਭਾਵ ਜਿਥੇ ਵ

The Oankar creating the forms created a fly named maya.

ਓਅੰਕਾਰਿ​ਆਕਾਰੁ​ਕਰਿ​ਮਖੀ​ਇਕ​ਉਪਾਈ​ਮਾਇਆ​।

ਤਿਨਿ ਲੋਅ ਚਉਦਹ ਭਵਣੁ ਜਲ ਥਲੁ ਮਹੀਅਲੁ ਛਲੁ ਕਰਿ ਛਾਇਆ ।

ਤਿੰਨ ਲੋਕ ਚੌਦਾਂ ਭਵਨ (ਸਾਰਾ ਸੰਸਾਰ) ਹੋਰ ਜਲ, ਥਲ, ਪ੍ਰਿਥਵੀ, ਅਕਾਸ਼, ਸਭਨਾਂ ਪਰ (ਮਾਇਆ ਨੇ) ਅਪਣੇ ਛਲ ਕਰਨ ਵਾਲੇ (ਰੂਪ) ਦੀ ਛਾਇਆ (ਕਰ ਰਖੀ ਹੈ)।

It cheated profusely all the three worlds, fourteen abodes, water, surface and the nether world.

ਤਿਨਿ​ਲੋਅ​ਚਉਦਹ​ਭਵਣੁ​ਜਲ​ਥਲੁ​ਮਹੀਅਲੁ​ਛਲੁ​ਕਰਿ​ਛਾਇਆ​।

ਬ੍ਰਹਮਾ ਬਿਸਨ ਮਹੇਸੁ ਤ੍ਰੈ ਦਸ ਅਵਤਾਰ ਬਜਾਰਿ ਨਚਾਇਆ ।

ਬ੍ਰਹਮਾ ਬਿਸ਼ਨ ਅਰ ਸ਼ਿਵ ਏਹ ਤਿੰਨ (ਅਰ ਹੋਰ) ਦਸ ਅਵਤਾਰ ਹੋਏ, (ਉਨ੍ਹਾਂ ਨੇ) ਬਜ਼ਾਰਾਂ ਵਿਖੇ (ਆਪਣਾ ਨਾਚ) ਨਚਾਯਾ (ਭਾਵ ਲੋਕ ਰਾਸਾਂ ਪਾਕੇ ਅਵਤਾਰਾਂ ਨੂੰ ਨਚਾਕੇ ਤਮਾਸ਼ਾ ਦੇਖਣ ਲਗੇ। ਜਿਹਾਕੁ 'ਵਾਇਨਿ ਚੇਲੇ ਨਚਨਿ ਗੁਰ॥ ਪੈਰ ਚਲਾਇਨਿ ਫੇਰਨਿ ਸਿਰਿ॥ ਉਡਿ ਉਡਿ ਰਾਵਾ ਝਾਟੈ ਪਾਇ॥ ਵੇਖੈ ਲੋਕੁ ਹਸੈ ਘਰਿ ਜਾਇ'॥)

All the ten incarnations, besides Brahma, Visnu, Mahesa, it made to dance in the bazar in the form of world.

ਬ੍ਰਹਮਾ​ਬਿਸਨ​ਮਹੇਸੁ​ਤ੍ਰੈ​ਦਸ​ਅਵਤਾਰ​ਬਜਾਰਿ​ਨਚਾਇਆ​।

ਜਤੀ ਸਤੀ ਸੰਤੋਖੀਆ ਸਿਧ ਨਾਥ ਬਹੁ ਪੰਥ ਭਵਾਇਆ ।

ਜਤੀ, ਸਤੀ ਸੰਤੋਖੀ ਲੋਕ, ਸਿਧ, (ਨੌ) ਨਾਥਾਂ ਨੂੰ ਬਾਹਲੇ ਪੰਥ (ਭੇਖਾਂ ਵਿਖੇ ਮਾਇਆ ਨੇ) ('ਭੌਤਲ'=) ਭੌਂਦੂ ਕਰ ਛਡਿਆ ਹੈ।

The celibates, the chaste ones, the contented people, siddhas and naths all were made to move astray on the paths of various sects.

ਜਤੀ​ਸਤੀ​ਸੰਤੋਖੀਆ​ਸਿਧ​ਨਾਥ​ਬਹੁ​ਪੰਥ​ਭਵਾਇਆ​।

ਕਾਮ ਕਰੋਧ ਵਿਰੋਧ ਵਿਚਿ ਲੋਭ ਮੋਹੁ ਕਰਿ ਧ੍ਰੋਹੁ ਲੜਾਇਆ ।

ਕਾਮ ਕ੍ਰੋਧ (ਦੇ ਝਗੜਿਆਂ ਵਿਖੇ) ਲੋਭ ਤੇ ਮੋਹ ਦੀ (ਫਾਂਸੀ ਵਿਚ ਫਸੇ ਹੋਏ ਆਪੋ ਵਿਚ ਵਿਰੋਧ ਕਰਕੇ) ਧ੍ਰੋਹ ਕਰ ਕੇ ਲੜਦੇ ਹਨ।

Maya infused lust, anger, opposition, greed, infatuation, and deceit in all and made them to have infightings.

ਕਾਮ​ਕਰੋਧ​ਵਿਰੋਧ​ਵਿਚਿ​ਲੋਭ​ਮੋਹੁ​ਕਰਿ​ਧ੍ਰੋਹੁ​ਲੜਾਇਆ​।

ਹਉਮੈ ਅੰਦਰਿ ਸਭੁ ਕੋ ਸੇਰਹੁ ਘਟਿ ਨ ਕਿਨੈ ਅਖਾਇਆ ।

(ਸਿੱਧਾਂਤ) ਸਾਰਾ ਸੰਸਾਰ ਹਉਮੈ ਦੇ ਅੰਦਰ ਫਸਿਆ ਹੋਇਆ ਹੈ, (ਫੇਰ ਬੀ) ਆਪ ਨੂੰ ਅਪੂਰਨ ਕਿਸੇ ਨਹੀਂ ਕਹਾਇਆ। (ਸਭ ਕੋਈ ਸੋਲਾਂ ਛਟਾਂਕ ਹੀ ਆਪ ਨੂੰ ਮੰਨਦਾ ਹੈ ੧੫ ਛਟਾਂਕ ਕੋਈ ਨਹੀਂ ਮੰਨਦਾ)।

Full of ego they are hollow from inside but none accepts himself imperfect (all feel they are the full measure and nothing less than it).

ਹਉਮੈ​ਅੰਦਰਿ​ਸਭੁ​ਕੋ​ਸੇਰਹੁ​ਘਟਿ​ਨ​ਕਿਨੈ​ਅਖਾਇਆ​।

ਕਾਰਣੁ ਕਰਤੇ ਆਪੁ ਲੁਕਾਇਆ ।੧੧।

ਇਹ ਨਹੀਂ ਜਾਣਦੇ ਕਿ ਸਾਰੇ) ਕਾਰਣ ਕਰਤੇ ਨੇ ਆਪਣੇ ਹੱਥ ਲੁਕਾਏ ਹਨ (ਹੋਰ ਕਿਸੇ ਦੇ ਹੱਥ ਨਹੀਂ ਦਿਤੇ, ਯਥਾ:-'ਕਾਰਣੁ ਕਰਤੇ ਵਸਿ ਹੈ ਜਿਨਿ ਕਲ ਰਖੀ ਧਾਰਿ')॥

The Creator Lord Himself has concealed the reason for all this.

ਕਾਰਣੁ​ਕਰਤੇ​ਆਪੁ​ਲੁਕਾਇਆ​।੧੧।

ਪਉੜੀ ੧੨

ਪਉੜੀ​੧੨

ਪਾਤਿਸਾਹਾਂ ਪਾਤਿਸਾਹੁ ਹੈ ਅਬਚਲੁ ਰਾਜੁ ਵਡੀ ਪਾਤਿਸਾਹੀ ।

(ਅਕਾਲ ਪੁਰਖ) ਪਾਤਸ਼ਾਹਾਂ ਦਾ ਬੀ ਪਾਤਸ਼ਾਹ ਹੈ (ਕਿਉਂ ਜੋ ਉਹ) ਅਟਲ ਰਾਜ ਤੇ ਵਡੀ ਵਡਿਆਈ ਵਾਲਾ ਹੈ।

He (the Lord) is emperor of emperors whose rule is stable and kingdom greatly large.

ਪਾਤਿਸਾਹਾਂ​ਪਾਤਿਸਾਹੁ​ਹੈ​ਅਬਚਲੁ​ਰਾਜੁ​ਵਡੀ​ਪਾਤਿਸਾਹੀ​।

ਕੇਵਡੁ ਤਖਤੁ ਵਖਾਣੀਐ ਕੇਵਡੁ ਮਹਲੁ ਕੇਵਡੁ ਦਰਗਾਹੀ ।

ਕਿੱਡਾ ਕੁ ਉਸਦਾ ਰਾਜ ਸਿੰਘਾਸਣ ਵਰਣਨ ਕਰੀਏ? ਕੇਡਾਕੁ ਰਾਜ ਤੇ ਮੰਦਰ ਅਰ ਕਿੰਨੇਕੁ ਵਡੇ (ਉਸਦੇ) ਦਰਗਾਹੀ (ਸਭਾ ਸ਼ਿੰਗਾਰ) ਮੁਸਾਹਿਬ।

How big are His throne, palace and the court.

ਕੇਵਡੁ​ਤਖਤੁ​ਵਖਾਣੀਐ​ਕੇਵਡੁ​ਮਹਲੁ​ਕੇਵਡੁ​ਦਰਗਾਹੀ​।

ਕੇਵਡੁ ਸਿਫਤਿ ਸਲਾਹੀਐ ਕੇਵਡੁ ਮਾਲੁ ਮੁਲਖੁ ਅਵਗਾਹੀ ।

ਕੇਡੀਕੁ ਉਸ ਦੀ ਉਸਤਤਿ ਕਰੀਏ? ਕੇਡਾਕੁ ਮਾਲ ਅਰ ਉਸ ਦਾ ਮੁਲਖ ਵਿਚਾਰੀਏ (ਅਥਵਾ ਗਾਹਿਆ ਨਹੀਂ ਜਾਂਦਾ ਬੇਅੰਤ ਹੈ)।

How should He be eulogised and how could be known the expanse of His treasure and territory?

ਕੇਵਡੁ​ਸਿਫਤਿ​ਸਲਾਹੀਐ​ਕੇਵਡੁ​ਮਾਲੁ​ਮੁਲਖੁ​ਅਵਗਾਹੀ​।

ਕੇਵਡੁ ਮਾਣੁ ਮਹਤੁ ਹੈ ਕੇਵਡੁ ਲਸਕਰ ਸੇਵ ਸਿਪਾਹੀ ।

ਵੱਡਾ ਪ੍ਰਤਾਪ ਕਿੰਨਾਕੁ ਆਖੀਏ ਕਿੱਡਾਕੁ ਲਸ਼ਕਰ (ਗਿਣੀਏ) ਅਰ ਸੇਵਾ ਦੇ ਸਿਪਾਹੀ (ਕਿੰਨੇਕੁ ਕਥਨ ਕਰੀਏ)। (ਹੁਣ ਪੰਜਵੀਂ ਤੇ ਛੀਵੀਂ ਤੁਕ ਵਿਖੇ ਸਾਰਾ ਸਿੱਟਾ ਦੱਸਦੇ ਹਨ:)।

How great is His grandeur and magnificence and how many soldiers and armies are there in His service?

ਕੇਵਡੁ​ਮਾਣੁ​ਮਹਤੁ​ਹੈ​ਕੇਵਡੁ​ਲਸਕਰ​ਸੇਵ​ਸਿਪਾਹੀ​।

ਹੁਕਮੈ ਅੰਦਰਿ ਸਭ ਕੋ ਕੇਵਡੁ ਹੁਕਮੁ ਨ ਬੇਪਰਵਾਹੀ ।

ਉਸ ਦੇ ਹੁਕਮ ਦੇ ਅੰਦਰ ਸਾਰੇ ਹਨ, ਕੇਡਾ ਹੁਕਮ ਕਹੀਏ (ਭਾਵ ਅਤ੍ਯੰਤ ਹੇ, ਪਰ ਫੇਰ) (ਨ ਬੇਪਰਵਾਹੀ=) ਅਲਗਰਜ਼ੀ ਨਹੀਂ ਕਰਦਾ।

Everything is under His order is so much organised and powerful that no carelessness is there.

ਹੁਕਮੈ​ਅੰਦਰਿ​ਸਭ​ਕੋ​ਕੇਵਡੁ​ਹੁਕਮੁ​ਨ​ਬੇਪਰਵਾਹੀ​।

ਹੋਰਸੁ ਪੁਛਿ ਨ ਮਤਾ ਨਿਬਾਹੀ ।੧੨।

(ਫੇਰ ਅੰਤਰਜਾਮੀ ਅਰ ਸੁਤੇ ਆਧਾਰ ਐਡਾ ਹੈ ਕਿ ਇਤਨੇ ਵਡੇ ਰਾਜ ਦਾ ਪ੍ਰਬੰਧ ਹੋਰ) ਕਿਸੇ ਨਾਲ ਸਲਾਹ ਪੁੱਛਕੇ ਨਹੀਂ ਕਰਦਾ (ਆਪ ਹੀ ਸਰਬ ਸਮਰੱਥ ਹੈ)।

He asks none to arrange all this.

ਹੋਰਸੁ​ਪੁਛਿ​ਨ​ਮਤਾ​ਨਿਬਾਹੀ​।੧੨।

ਪਉੜੀ ੧੩

ਪਉੜੀ​੧੩

ਲਖ ਲਖ ਬ੍ਰਹਮੇ ਵੇਦ ਪੜ੍ਹਿ ਇਕਸ ਅਖਰ ਭੇਦੁ ਨ ਜਾਤਾ ।

ਲੱਖਾਂ ਬ੍ਰਹਮੇ ਲੱਖਾਂ ਵਾਰ ਵੇਦ ਪੜ੍ਹਦੇ ਹਨ ਪਰੰਤੂ ਇਕ 'ਅੱਖਰ' (ਅਕਾਲ ਪੁਰਖ) ਦਾ ਭੇਦ ਨਹੀਂ ਜਾਣਿਆਂ।

Even after reading lakhs of Vedas, Brahma did not understand syllable (paramatama)

ਲਖ​ਲਖ​ਬ੍ਰਹਮੇ​ਵੇਦ​ਪੜ੍ਹਿ​ਇਕਸ​ਅਖਰ​ਭੇਦੁ​ਨ​ਜਾਤਾ​।

ਜੋਗ ਧਿਆਨ ਮਹੇਸ ਲਖ ਰੂਪ ਨ ਰੇਖ ਨ ਭੇਖੁ ਪਛਾਤਾ ।

ਪ੍ਰਾਣਾਯਾਮ ਕਰ ਕੇ ਲੱਖਾਂ ਸ਼ਿਵ ਧਿਆਨ ਕਰਦੇ ਹਨ (ਪਰੰਤੂ ਅਕਾਲ ਪੁਰਖ ਦਾ) ਰੂਪ ਰੇਖ ਅਰ ਭੇਖ ਨਹੀਂ ਪਛਾਣਿਆਂ।

Siva meditates through lakhs of methods (postures) but still could not recognise the form, hue and guise (of the Lord).

ਜੋਗ​ਧਿਆਨ​ਮਹੇਸ​ਲਖ​ਰੂਪ​ਨ​ਰੇਖ​ਨ​ਭੇਖੁ​ਪਛਾਤਾ​।

ਲਖ ਅਵਤਾਰ ਅਕਾਰ ਕਰਿ ਤਿਲੁ ਵੀਚਾਰੁ ਨ ਬਿਸਨ ਪਛਾਤਾ ।

ਲੱਖਾਂ ਅਵਤਾਰਾਂ ਦੇ ਅਕਾਰ ਵਿਸ਼ਨੂੰ ਨੇ (ਧਾਰਨ) ਕੀਤੇ (ਪਰੰਤੂ ਉਸ ਦਾ) ਤਿਲ ਮਾਤ੍ਰ ਬੀ ਵਿਚਾਰ ਨਾ ਲੱਭਿਆ।

Visnu incarnated himself through lakhs of creatures but he could not recognise even a bit of that Lord.

ਲਖ​ਅਵਤਾਰ​ਅਕਾਰ​ਕਰਿ​ਤਿਲੁ​ਵੀਚਾਰੁ​ਨ​ਬਿਸਨ​ਪਛਾਤਾ​।

ਲਖ ਲਖ ਨਉਤਨ ਨਾਉ ਲੈ ਲਖ ਲਖ ਸੇਖ ਵਿਸੇਖ ਨ ਤਾਤਾ ।

ਕਈ ਲੱਖਾਂ ਸ਼ੇਸ਼ ਨਾਗਾਂ ਨੇ ਕਈ ਲੱਖਾਂ ਨਵੇਂ ਥੋਂ ਨਵੇਂ ਨਾਮ (ਰੋਜ਼) ਲੈ ਲੈ ਕੇ ਭੀ ਤੱਤ ਸਾਰ ਵਿਸ਼ੇਸ਼ ਨਾ (ਜਾਣਿਆਂ)।

Sesanag (the mythical snake) recited and remembered many a new name of the Lord but still could not know much about Him.

ਲਖ​ਲਖ​ਨਉਤਨ​ਨਾਉ​ਲੈ​ਲਖ​ਲਖ​ਸੇਖ​ਵਿਸੇਖ​ਨ​ਤਾਤਾ​।

ਚਿਰੁ ਜੀਵਣੁ ਬਹੁ ਹੰਢਣੇ ਦਰਸਨ ਪੰਥ ਨ ਸਬਦੁ ਸਿਞਾਤਾ ।

ਚਿਰੰਜੀਵੀਆਂ ਨੇ ਬਹੁਤ ਕਾਲ ਆਯੂ ਬੀ ਭੋਗੀ ਪਰੰਤੂ (ਉਨ੍ਹਾਂ ਨੇ ਬੀ ਅਰ ਹੋਰ ਖਟ) ਦਰਸ਼ਨਾਂ, (ਬਾਰਾਂ) ਪੰਥਾ ਨੇ ਬੀ ਸ਼ਬਦ (ਬ੍ਰਹਮ) ਨੂੰ ਨਹੀਂ ਪਛਾਤਾ।

Many long-lived persons experienced life variously, but they all and many a philosopher could not understand Sabda, the Brahma.

ਚਿਰੁ​ਜੀਵਣੁ​ਬਹੁ​ਹੰਢਣੇ​ਦਰਸਨ​ਪੰਥ​ਨ​ਸਬਦੁ​ਸਿਞਾਤਾ​।

ਦਾਤਿ ਲੁਭਾਇ ਵਿਸਾਰਨਿ ਦਾਤਾ ।੧੩।

ਕਿਉਂਕਿ ਦਾਤ (ਮਾਇਆ) ਵਿਚ ਲੁਭਾਇਮਾਨ ਹੋਕੇ ਦਾਤੇ ਨੂੰ ਵਿਸਾਰ ਦੇਂਦੇ ਹਨ।

All got engrossed in the gifts of that Lord and that bestower has been forgotten.

ਦਾਤਿ​ਲੁਭਾਇ​ਵਿਸਾਰਨਿ​ਦਾਤਾ​।੧੩।

ਪਉੜੀ ੧੪

ਪਉੜੀ​੧੪

ਨਿਰੰਕਾਰ ਆਕਾਰੁ ਕਰਿ ਗੁਰ ਮੂਰਤਿ ਹੋਇ ਧਿਆਨ ਧਰਾਇਆ ।

ਨਿਰੰਕਾਰ ਨੇ ਗੁਰੂ ਦਾ ('ਆਕਾਰ' ਕਹੀਏ) ਸਰੂਪ ਕਰ ਕੇ ਗੁਰ ਮੂਰਤ (ਗੁਰੂ ਨਾਨਕ ਦੇਵ ਨੂੰ ਜਗਤ ਵਿਖੇ ਭੇਜਿਆ, ਜਿਨ੍ਹਾਂ ਨੇ ਵਾਹਿਗੁਰੂ ਦਾ ਹੀ) ਧ੍ਯਾਨ ਧਰਵਾਇਆ।

The formless Lord assumed shape and getting established in the form of Guru made all to meditate upon Lord (here the hint is towards Guru Nanak).

ਨਿਰੰਕਾਰ​ਆਕਾਰੁ​ਕਰਿ​ਗੁਰ​ਮੂਰਤਿ​ਹੋਇ​ਧਿਆਨ​ਧਰਾਇਆ​।

ਚਾਰਿ ਵਰਨ ਗੁਰਸਿਖ ਕਰਿ ਸਾਧਸੰਗਤਿ ਸਚ ਖੰਡੁ ਵਸਾਇਆ ।

(ਗੁਰੂ ਨੇ) ਚਾਰ ਵਰਨਾਂ ਨੂੰ ਗੁਰੂ ਦੇ ਸਿੱਖ ਕਰ ਕੇ ਸਾਧ ਸੰਗਤ ਰੂਪ ਸੱਚ ਦਾ ਖੰਡ (ਧਰਤੀ ਉਤੇ) ਵਸਾ ਦਿੱਤਾ।

He accepted disciples from all the four varnas and founded the abode of treuth in the form of holy congregation.

ਚਾਰਿ​ਵਰਨ​ਗੁਰਸਿਖ​ਕਰਿ​ਸਾਧਸੰਗਤਿ​ਸਚ​ਖੰਡੁ​ਵਸਾਇਆ​।

ਵੇਦ ਕਤੇਬਹੁ ਬਾਹਰਾ ਅਕਥ ਕਥਾ ਗੁਰ ਸਬਦੁ ਸੁਣਾਇਆ ।

ਵੇਦ ਕਤੇਬਾਂ ਥੋਂ ਬਾਹਰ ਅਕੱਥ ਜਿਸਦੀ ਕਥਾ ਹੈ (ਉਸ ਵਾਹਿਗੁਰੂ ਦਾ) ਗੁਰੂ ਜੀ ਨੇ ਸ਼ਬਦ ਦਾ ਉਪਦੇਸ਼ ਸੁਣਾਇਆ।

He explained the grandeur of that word of the Guru beyond the Vedas and the Katebas.

ਵੇਦ​ਕਤੇਬਹੁ​ਬਾਹਰਾ​ਅਕਥ​ਕਥਾ​ਗੁਰ​ਸਬਦੁ​ਸੁਣਾਇਆ​।

ਵੀਹਾਂ ਅੰਦਰਿ ਵਰਤਮਾਨੁ ਗੁਰਮੁਖਿ ਹੋਇ ਇਕੀਹ ਲਖਾਇਆ ।

(ਲੋਕੀਂ ਜੋ ਸ਼ਬਦ ਧਾਰਨ ਤੋਂ ਪਹਿਲਾਂ) ਵੀਹਾਂ ਵਿੱਚ ਵਰਤਮਾਨ ਸਨ (ਸੰਸਾਰ ਖੱਚਤ ਸਨ, ਹੁਣ) ਗੁਰਮੁਖ ਹੋਕੇ (ਉਨ੍ਹਾਂ ਨੂੰ) ਇਕ ਈਸ਼ਰ ਲਖਾ ਦਿੱਤਾ।

Those who indulged in scores of evils were now put to meditate upon the Lord.

ਵੀਹਾਂ​ਅੰਦਰਿ​ਵਰਤਮਾਨੁ​ਗੁਰਮੁਖਿ​ਹੋਇ​ਇਕੀਹ​ਲਖਾਇਆ​।

ਮਾਇਆ ਵਿਚਿ ਉਦਾਸੁ ਕਰਿ ਨਾਮੁ ਦਾਨੁ ਇਸਨਾਨੁ ਦਿੜਾਇਆ ।

ਮਾਇਆ ਵਿਚ ਉਦਾਸ ਰਹਿਕੇ ਨਾਮ, ਦਾਨ ਤੇ ਇਸ਼ਨਾਨ ਦ੍ਰਿੜ੍ਹ ਕੀਤਾ।

They were kept detached amidst maya and were made to understand the importance of that holy name, charity and ablution.

ਮਾਇਆ​ਵਿਚਿ​ਉਦਾਸੁ​ਕਰਿ​ਨਾਮੁ​ਦਾਨੁ​ਇਸਨਾਨੁ​ਦਿੜਾਇਆ​।

ਬਾਰਹ ਪੰਥ ਇਕਤ੍ਰ ਕਰਿ ਗੁਰਮੁਖਿ ਗਾਡੀ ਰਾਹੁ ਚਲਾਇਆ ।

(ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜੋਗੀਆਂ ਦੇ) ਬਾਰਾਂ ਪੰਥ ਇਕੱਠੇ ਕਰ ਕੇ ਗੁਰਮੁਖਾਂ ਨੂੰ ਇਕ ਗਾਡੀ ਰਾਹ (ਅਰਥਾਤ ਪੱਧਰਾ ਤੇ ਸੁਖਾਲਾ ਮੁਕਤੀ ਦਾ ਰਾਹ ਦੱਸਿਆ।

Gathering the twelve sects together, he prepared a high path of gurmukhs.

ਬਾਰਹ​ਪੰਥ​ਇਕਤ੍ਰ​ਕਰਿ​ਗੁਰਮੁਖਿ​ਗਾਡੀ​ਰਾਹੁ​ਚਲਾਇਆ​।

ਪਤਿ ਪਉੜੀ ਚੜਿ ਨਿਜ ਘਰਿ ਆਇਆ ।੧੪।

ਪਤੀ (ਪ੍ਰਾਪਤੀ ਦੀ) ਪਉੜੀ ਚੜ੍ਹਕੇ ਨਿਜ ਸਰੂਪ ਵਿੱਚ ਇਸਥਿਤ ਹੋ ਗਿਆ।

Following that path (or order) and mounting the stairs of honour they have all stabilised in their true selves.

ਪਤਿ​ਪਉੜੀ​ਚੜਿ​ਨਿਜ​ਘਰਿ​ਆਇਆ​।੧੪।

ਪਉੜੀ ੧੫

ਪਉੜੀ​੧੫

ਗੁਰਮੁਖਿ ਮਾਰਗਿ ਪੈਰ ਧਰਿ ਦੁਬਿਧਾ ਵਾਟ ਕੁਵਾਟ ਨ ਧਾਇਆ ।

ਗੁਰਮੁਖ ਲੋਕ (ਪੂਰਬੋਕਤ ਨਾਮ ਦੇ ਗਾਡੀ) ਰਾਹ ਪੁਰ ਚਲਦੇ ਹਨ, ਦੁਬਿਧਾ ਦਾ ਰਸਤਾ ਖੋਟਾ ਰਸਤਾ ਹੈ, (ਉਥੇ) ਨਹੀਂ ਦੌੜਦੇ।

Following the path of being gurmukh man does not read on the wrong way of uncertainty.

ਗੁਰਮੁਖਿ​ਮਾਰਗਿ​ਪੈਰ​ਧਰਿ​ਦੁਬਿਧਾ​ਵਾਟ​ਕੁਵਾਟ​ਨ​ਧਾਇਆ​।

ਸਤਿਗੁਰ ਦਰਸਨੁ ਦੇਖਿ ਕੈ ਮਰਦਾ ਜਾਂਦਾ ਨਦਰਿ ਨ ਆਇਆ ।

ਸਤਿਗੁਰ ਦੇ ਦਰਸ਼ਨ ਦੇਖਣ ਕਰ ਕੇ (ਉਨ੍ਹਾਂ ਨੂੰ) ਮਰਦਾ ਜੰਮਦਾ ਨਜ਼ਰ ਨਹੀਂ ਆਉਂਦਾ (ਉਹ ਜਾਣਦੇ ਹਨ “ਨਹ ਕਿਛੁ ਜਨਮੈ ਨਹ ਕਿਛੁ ਮਰੈ॥ ਆਪਨ ਚਲਿਤੁ ਆਪ ਹੀ ਕਰੈ”)।

After beholding the true Guru, one does not see life, death, coming and going.

ਸਤਿਗੁਰ​ਦਰਸਨੁ​ਦੇਖਿ​ਕੈ​ਮਰਦਾ​ਜਾਂਦਾ​ਨਦਰਿ​ਨ​ਆਇਆ​।

ਕੰਨੀ ਸਤਿਗੁਰ ਸਬਦੁ ਸੁਣਿ ਅਨਹਦ ਰੁਣ ਝੁਣਕਾਰੁ ਸੁਣਾਇਆ ।

ਕੰਨੀਂ ਸਤਿਗੁਰੂ ਦੇ ਸ਼ਬਦ ਦੇ ਸੁਣਨ ਨਾਲ ਅਨਹਦ ਵਾਜੇ ਇਕ ਰਸ ਸੁਣਦੇ ਹਨ।

Listening to the world of true Guru he becomes attuned to the unstruck melody.

ਕੰਨੀ​ਸਤਿਗੁਰ​ਸਬਦੁ​ਸੁਣਿ​ਅਨਹਦ​ਰੁਣ​ਝੁਣਕਾਰੁ​ਸੁਣਾਇਆ​।

ਸਤਿਗੁਰ ਸਰਣੀ ਆਇ ਕੈ ਨਿਹਚਲੁ ਸਾਧੂ ਸੰਗਿ ਮਿਲਾਇਆ ।

ਸਤਿਗੁਰੂ ਦੀ ਸ਼ਰਣੀ ਆਕੇ ਸਾਧੂਆਂ ਦੀ ਸੰਗਤ ਵਿਖੇ ਅਚੱਲ ਹੋਕੇ ਮਿਲੇ ਰਹਿੰਦੇ ਹਨ।

Coming to the shelter of the true Guru now man absorbs in the stabilising holy congregation.

ਸਤਿਗੁਰ​ਸਰਣੀ​ਆਇ​ਕੈ​ਨਿਹਚਲੁ​ਸਾਧੂ​ਸੰਗਿ​ਮਿਲਾਇਆ​।

ਚਰਣ ਕਵਲ ਮਕਰੰਦ ਰਸਿ ਸੁਖ ਸੰਪਟ ਵਿਚਿ ਸਹਜਿ ਸਮਾਇਆ ।

ਗੁਰੂ ਜੀ ਦੇ ਚਰਣ ਕਵਲਾਂ ਦੇ ਮਕਰੰਦ ਰਸਿ ਨੂੰ ਸੁੱਖਾਂ ਦਾ ਡੱਬਾ ਜਾਣਕੇ ਉਸੇ ਵਿਖੇ ਭੌਰੇ ਵਾਂਗੂ ਸਮਾਏ ਰਹਿੰਦੇ ਹਨ।

He subsumes himself in the delight of the lotus feet.

ਚਰਣ​ਕਵਲ​ਮਕਰੰਦ​ਰਸਿ​ਸੁਖ​ਸੰਪਟ​ਵਿਚਿ​ਸਹਜਿ​ਸਮਾਇਆ​।

ਪਿਰਮ ਪਿਆਲਾ ਅਪਿਉ ਪੀਆਇਆ ।੧੫।

ਪ੍ਰੇਮ ਰੂਪ ਅੰਮ੍ਰਿਤ ਦੇ ਪਿਆਲੇ ਨੂੰ ਪੀਕੇ ਸਦਾ ਅਲਮਸਤ ਰਹਿੰਦੇ ਹਨ।

Gurmukhs remain exhilarated after quaffing the hard to drink the cup of love.

ਪਿਰਮ​ਪਿਆਲਾ​ਅਪਿਉ​ਪੀਆਇਆ​।੧੫।

ਪਉੜੀ ੧੬

ਪਉੜੀ​੧੬

ਸਾਧਸੰਗਤਿ ਕਰਿ ਸਾਧਨਾ ਪਿਰਮ ਪਿਆਲਾ ਅਜਰੁ ਜਰਣਾ ।

ਸਾਧ ਸੰਗਤ ਵਿਖੇ (ਜਿਨ੍ਹਾਂ ਪੁਰਖਾਂ ਨੇ) ਸਾਧਨਾਂ ਕੀਤੀ ਹੈ, ਪ੍ਰੇਮ ਦਾ ਅਜਰ ਪਿਆਲਾ (ਜਿਸ ਦਾ ਜਰਣਾ ਔਖਾ ਹੈ ਉਨ੍ਹਾਂ ਨੇ ਬੀ) ਜਰਿਆ ਹੈ।

Adopting the discipline in the holy congregation, the unbearable cup of love is drunk and endured.

ਸਾਧਸੰਗਤਿ​ਕਰਿ​ਸਾਧਨਾ​ਪਿਰਮ​ਪਿਆਲਾ​ਅਜਰੁ​ਜਰਣਾ​।

ਪੈਰੀ ਪੈ ਪਾ ਖਾਕੁ ਹੋਇ ਆਪੁ ਗਵਾਇ ਜੀਵੰਦਿਆਂ ਮਰਣਾ ।

(ਕਿਉਂ ਜੋ ਉਹ ਗੁਰਾਂ ਦੀ) ਪੈਰੀਂ ਪੈਕੇ ਚਰਣ ਧੂੜ ਹੋ ਕੇ ਆਪਣਾ ਆਪ ਗਵਾ ਕੇ ਜੀਵਦਿਆਂ ਹੀ ਮੋਏ ਹਨ।

Then the individual falling at the feet and eschewing ego dies in relation to all the worldly concerns.

ਪੈਰੀ​ਪੈ​ਪਾ​ਖਾਕੁ​ਹੋਇ​ਆਪੁ​ਗਵਾਇ​ਜੀਵੰਦਿਆਂ​ਮਰਣਾ​।

ਜੀਵਣ ਮੁਕਤਿ ਵਖਾਣੀਐ ਮਰਿ ਮਰਿ ਜੀਵਣੁ ਡੁਬਿ ਡੁਬਿ ਤਰਣਾ ।

ਜੀਵਣ ਮੁਕਤ ਉਨ੍ਹਾਂ ਨੂੰ ਆਖੀਦਾ ਹੈ (ਜੋ ਮਾਇਆ ਵਲੋਂ) ਮਰਕੇ (ਉਸ) ਮੌਤ ਤੋਂ (ਪਰਮੇਸ਼ਰ ਪ੍ਰੇਮ ਵਿਖੇ) ਜੀਉ ਪਏ (ਅਤੇ ਵਾਹਿਗੁਰੂ ਪ੍ਰੇਮ ਵਿਚ) ਡੁੱਬ (ਕੇ, ਮਾਇਆ ਵਿਚਲੇ) ਡੋਬਿਆਂ (ਤੋਂ) ਤਰ ਪਏ ਹਨ।

Liberated in life is he who dies of maya and lives up in the love of God.

ਜੀਵਣ​ਮੁਕਤਿ​ਵਖਾਣੀਐ​ਮਰਿ​ਮਰਿ​ਜੀਵਣੁ​ਡੁਬਿ​ਡੁਬਿ​ਤਰਣਾ​।

ਸਬਦੁ ਸੁਰਤਿ ਲਿਵਲੀਣੁ ਹੋਇ ਅਪਿਉ ਪੀਅਣੁ ਤੈ ਅਉਚਰ ਚਰਣਾ ।

(ਗੁਰੂ ਦੇ) ਸ਼ਬਦ ਸੁਰਤ ਦੀ ਸਮਾਧੀ ਵਿਖੇ ਮਗਨ ਹੋ ਕੇ ਅੰਮ੍ਰਿਤ ਨੂੰ ਪੀਕੇ ਹੰਕਾਰ ਦਾ ਅਭਾਵ ਕਰ ਦਿੱਤਾ ਹੈ।

Merging his consciousness in Word and quaffing the nectar he eats up his ego.

ਸਬਦੁ​ਸੁਰਤਿ​ਲਿਵਲੀਣੁ​ਹੋਇ​ਅਪਿਉ​ਪੀਅਣੁ​ਤੈ​ਅਉਚਰ​ਚਰਣਾ​।

ਅਨਹਦ ਨਾਦ ਅਵੇਸ ਕਰਿ ਅੰਮ੍ਰਿਤ ਵਾਣੀ ਨਿਝਰੁ ਝਰਣਾ ।

ਅਨਹਦ ਨਾਦ (ਉਹ ਸ਼ਬਦ, ਜੋ ਹਤ ਤੋਂ ਬਿਨਾਂ ਹੈ, ਸ਼ਬਦ ਬ੍ਰਹਮ) ਉਨ੍ਹਾਂ ਵਿਖੇ ਪਰਵੇਸ਼ ਹੋ ਗਿਆ ਹੈ, ਇਕ ਰਸ ਅੰਮ੍ਰਿਤ ਬਾਣੀ ਝਰਦੀ ਹੈ।

Inspired by the unstruck melody he always goes on pouring the word-nectar.

ਅਨਹਦ​ਨਾਦ​ਅਵੇਸ​ਕਰਿ​ਅੰਮ੍ਰਿਤ​ਵਾਣੀ​ਨਿਝਰੁ​ਝਰਣਾ​।

ਕਰਣ ਕਾਰਣ ਸਮਰਥੁ ਹੋਇ ਕਾਰਣੁ ਕਰਣੁ ਨ ਕਾਰਣੁ ਕਰਣਾ ।

(ਫਲ ਇਹ ਕਿ ਓਹ ਪੁਰਖ) 'ਕਰਣ ਕਾਰਣ' ਸਮਰਥ ਹੋ ਜਾਂਦੇ ਹਨ, ਜੋ ਕਰਣਾ ਚਾਹੁਣ ਕਰ ਸਕਦੇ ਹਨ (ਪਰੰਤੂ) (ਆਪ ਕੁਝ) ਕਾਰਣ ਨਹੀਂ ਕਰਦੇ (ਭਾਵ ਈਸ਼੍ਵਰ ਦੇ ਭਾਣੇ ਪਰ ਭਾਈ ਭਿਖਾਰੀ ਵਾਂਙੂ ਸ਼ਾਕਰ ਰਹਿੰਦੇ ਹਨ)।

Now he is already cause of all the causes but still does nothing harmful to others.

ਕਰਣ​ਕਾਰਣ​ਸਮਰਥੁ​ਹੋਇ​ਕਾਰਣੁ​ਕਰਣੁ​ਨ​ਕਾਰਣੁ​ਕਰਣਾ​।

ਪਤਿਤ ਉਧਾਰਣ ਅਸਰਣ ਸਰਣਾ ।੧੬।

ਪਤਿਤਾਂ ਦੇ ਉਧਾਰ ਕਰਣੇ ਵਾਲੇ ਹਨ ਅਰ 'ਅਸਰਣ' ਕਹੀਏ। ਜਿਨ੍ਹਾਂ ਨੂੰ ਕੋਈ ਸ਼ਰਣ ਨਾ ਦੇ ਸਕੇ, (ਉਨ੍ਹਾਂ ਨੂੰ) ਸ਼ਰਣ ਦੇ ਕੇ (ਮੁਕਤ ਕਰ ਦੇਂਦੇ ਹਨ)।

Such a person salvages the sinners and provides shelter to the shelterless.

ਪਤਿਤ​ਉਧਾਰਣ​ਅਸਰਣ​ਸਰਣਾ​।੧੬।

ਪਉੜੀ ੧੭

ਪਉੜੀ​੧੭

ਗੁਰਮੁਖਿ ਭੈ ਵਿਚਿ ਜੰਮਣਾ ਭੈ ਵਿਚਿ ਰਹਿਣਾ ਭੈ ਵਿਚਿ ਚਲਣਾ ।

ਗੁਰਮੁਖ ਭੈ ਵਿਚ ਹੀ ਜੰਮਦੇ, ਭੈ ਵਿਚ ਰਹਿੰਦੇ ਅਰ ਭੈ ਵਿਚ ਹੀ ਮਰਦੇ ਹਨ।

The gurmukhs take birth in the divine will, they remain in the divine will and move in the divine will.

ਗੁਰਮੁਖਿ​ਭੈ​ਵਿਚਿ​ਜੰਮਣਾ​ਭੈ​ਵਿਚਿ​ਰਹਿਣਾ​ਭੈ​ਵਿਚਿ​ਚਲਣਾ​।

ਸਾਧਸੰਗਤਿ ਭੈ ਭਾਇ ਵਿਚਿ ਭਗਤਿ ਵਛਲੁ ਕਰਿ ਅਛਲੁ ਛਲਣਾ ।

ਸਾਧ ਸੰਗਤ ਵਿਖੇ (ਦੇਵੀ) ਭੈ ਅਰ ਪ੍ਰੇਮਾ ਭਗਤੀ ਦੇ ਨਾਲੇ ਭਗਤ ਵਛਲ ਜੋ ਕਿਸੇ ਥੋਂ ਛਲਿਆ ਨਹੀਂ ਜਾ ਸਕਦਾ, ਉਸਨੂੰ ਛਲ ਲੈਂਦੇ ਹਨ ਪ੍ਰਕਾਰ ਪਿਛੇ ਕਹਿ ਆਏ ਹਾਂ)।

In the discipline and love of the holy congregation they fascinate the Lord God also.

ਸਾਧਸੰਗਤਿ​ਭੈ​ਭਾਇ​ਵਿਚਿ​ਭਗਤਿ​ਵਛਲੁ​ਕਰਿ​ਅਛਲੁ​ਛਲਣਾ​।

ਜਲ ਵਿਚਿ ਕਵਲੁ ਅਲਿਪਤ ਹੋਇ ਆਸ ਨਿਰਾਸ ਵਲੇਵੈ ਵਲਣਾ ।

(ਕਾਰਣ ਇਹ ਕਿ) ਆਸਾ ਥੋਂ ਨਿਰਾਸ ਹੋ ਕੇ ਜਲ ਵਿਖੇ ਕਮਲ ਦੇ ਅਲੇਪ ਰਹਿਣ ਵਾਂਙੂ ਧੰਦਿਆਂ ਵਿਖੇ (ਅਲੇਪ) ਰਹਿੰਦੇ ਹਨ (ਪਰੰਤੂ ਕਈ ਸੱਟਾਂ ਵਜਦੀਆਂ ਹਨ, ਟੁੱਟਦੇ ਨਹੀਂ ਸਗੋਂ ਪੱਕੇ ਰਹਿੰਦੇ ਹਨ, ਸੋ ਦ੍ਰਿਸ਼ਟਾਂਤ ਦੇਂਦੇ ਹਨ)।

Being detached like lotus in the water they remain away from the cycle of hopes and disappointments.

ਜਲ​ਵਿਚਿ​ਕਵਲੁ​ਅਲਿਪਤ​ਹੋਇ​ਆਸ​ਨਿਰਾਸ​ਵਲੇਵੈ​ਵਲਣਾ​।

ਅਹਰਣਿ ਘਣ ਹੀਰੇ ਜੁਗਤਿ ਗੁਰਮਤਿ ਨਿਹਚਲੁ ਅਟਲੁ ਨ ਟਲਣਾ ।

ਅਹਿਰਣ ਅਤੇ ਵਦਾਣ ਵਿਚ ਹੀਰੇ ਦੀ ਤਰ੍ਹਾਂ ਅਟੱਲ ਰਹਿਕੇ ਗੁਰਮਤ ਵਿਚ ਨਿਹਚਲ ਹੋ ਕੇ ਟਲਦੇ ਨਹੀਂ (ਭਾਵ-ਹਰ ਤਰ੍ਹਾਂ ਦੇ ਕਸ਼ਟਾਂ ਤੇ ਦੁਖਾਂ ਨੂੰ ਸਹਿੰਦੇ ਹਨ।

They remain steadfast like a diamond in between the hammer and the anvil and live their life deeply rooted in the wisdom of the Guru (gurmati).

ਅਹਰਣਿ​ਘਣ​ਹੀਰੇ​ਜੁਗਤਿ​ਗੁਰਮਤਿ​ਨਿਹਚਲੁ​ਅਟਲੁ​ਨ​ਟਲਣਾ​।

ਪਰਉਪਕਾਰ ਵੀਚਾਰਿ ਵਿਚਿ ਜੀਅ ਦੈਆ ਮੋਮ ਵਾਂਗੀ ਢਲਣਾ ।

ਪਰੋਪਕਾਰ ਤੇ ਵੀਚਾਰ ਵਿਖੇ, ਜੀਵ ਦਯਾ ਵਿਖੇ ਮੋਮ ਵਾਂਙੂ ਢਲ ਜਾਂਦੇ ਹਨ।

They always imbibe altruism in their heart and in the sphere of compassion they melt like wax.

ਪਰਉਪਕਾਰ​ਵੀਚਾਰਿ​ਵਿਚਿ​ਜੀਅ​ਦੈਆ​ਮੋਮ​ਵਾਂਗੀ​ਢਲਣਾ​।

ਚਾਰਿ ਵਰਨ ਤੰਬੋਲ ਰਸੁ ਆਪੁ ਗਵਾਇ ਰਲਾਇਆ ਰਲਣਾ ।

ਚਾਰ ਵਰਣਾਂ ਦੇ ਪਾਨ ਦੇ ਬੀੜੇ ਦੇ ਰਸ ਵਾਂਙੂ ਆਪਾ ਭਾਵ ਗੁਵਾਕੇ, ਸਾਰੇ ਮੇਲਾਂ ਵਿਖੇ ਮਿਲ ਜਾਂਦੇ ਹਨ (ਭਾਵ ਦ੍ਵੈਤ ਭਾਵ ਕਿਸੇ ਨਾਲ ਨਹੀਂ ਰਖਦੇ)।

As four items mix up in betel and become one, likewise the gurmukhs get adjusted with every one.

ਚਾਰਿ​ਵਰਨ​ਤੰਬੋਲ​ਰਸੁ​ਆਪੁ​ਗਵਾਇ​ਰਲਾਇਆ​ਰਲਣਾ​।

ਵਟੀ ਤੇਲੁ ਦੀਵਾ ਹੋਇ ਬਲਣਾ ।੧੭।

ਵੱਟੀ ਤੇਲ ਦੇ ਦੀਵੇ ਵਾਂਙੂ ਬਲਦੇ ਹਨ।

They, in the form of lamp becoming wick and oil, burn themselves (for lighting others).

ਵਟੀ​ਤੇਲੁ​ਦੀਵਾ​ਹੋਇ​ਬਲਣਾ​।੧੭।

ਪਉੜੀ ੧੮

ਪਉੜੀ​੧੮

ਸਤੁ ਸੰਤੋਖੁ ਦਇਆ ਧਰਮੁ ਅਰਥ ਕਰੋੜਿ ਨ ਓੜਕੁ ਜਾਣੈ ।

ਸਤ, ਸੰਤੋਖ, ਦਇਆ, ਧਰਮ, ਅਰਥ (ਧਨ ਆਦਿਕ ਪਦਰਥ) ਕਰੋੜਾਂ (ਜਿਨ੍ਹਾਂ ਦਾ) ਓੜਕ ਕਦੀ ਨਾ ਜਾਣ ਸਕੇ।

Crores of properties such as truth, contentment, pity, dharma, lucre are there but none could know the extremity of that (pleasure-fruit).

ਸਤੁ​ਸੰਤੋਖੁ​ਦਇਆ​ਧਰਮੁ​ਅਰਥ​ਕਰੋੜਿ​ਨ​ਓੜਕੁ​ਜਾਣੈ​।

ਚਾਰ ਪਦਾਰਥ ਆਖੀਅਨਿ ਹੋਇ ਲਖੂਣਿ ਨ ਪਲੁ ਪਰਵਾਣੈ ।

ਅਰ ਚਾਰ ਪਦਾਰਥ (ਧਰਮ, ਅਰਥ ਕਾਮ ਅਤੇ ਮੋਖ ਕਹੀਦੇ ਹਨ (ਇਹੋ ਜੇਹੇ) ਲੱਖਾਂ ਹੀ ਵਿਦਮਾਨ ਹੋਣ (ਪਰੰਤੂ ਸਤਿਸੰਗਤ ਦੇ) ਪਲ ਮਾਤ੍ਰ (ਮਿਲਾਪ) ਦੇ ਬਰਾਬਰ ਨਹੀਂ ਹਨ।

Four ideals are said to be and may be they are multiplied by lakhs, even then they do not equal the one moment of pleasure fruit.

ਚਾਰ​ਪਦਾਰਥ​ਆਖੀਅਨਿ​ਹੋਇ​ਲਖੂਣਿ​ਨ​ਪਲੁ​ਪਰਵਾਣੈ​।

ਰਿਧੀ ਸਿਧੀ ਲਖ ਲਖ ਨਿਧਿ ਨਿਧਾਨ ਲਖ ਤਿਲੁ ਨ ਤੁਲਾਣੈ ।

ਰਿਧੀਆਂ, ਸਿਧੀਆਂ ਲੱਖ ਹੋਣ, ਲਖਾਂ ਨਿਧੀਆਂ ਦੇ ਖਜ਼ਾਨੇ ਹੋਣ (ਪਰੰਤੂ ਪੂਰਬੋਕਤ ਆਨੰਦ ਦੇ ਇਕ) ਤਿਲ ਨਾਲ ਨਹੀਂ ਤੁਲਦੇ।

Riddhis, Siddhis and lakhs of treasures do not equal its one small fraction.

ਰਿਧੀ​ਸਿਧੀ​ਲਖ​ਲਖ​ਨਿਧਿ​ਨਿਧਾਨ​ਲਖ​ਤਿਲੁ​ਨ​ਤੁਲਾਣੈ​।

ਦਰਸਨ ਦ੍ਰਿਸਟਿ ਸੰਜੋਗ ਲਖ ਸਬਦ ਸੁਰਤਿ ਲਿਵ ਲਖ ਹੈਰਾਣੈ ।

(ਕਿਉਂ ਜੋ) ਦ੍ਰਿਸ਼ਟ ਦੇ ਸੰਜੋਗ ਕਰ ਕੇ ਦਰਸ਼ਨ ਨੂੰ ਦੇਖਕੇ (ਅਰ ਉਨ੍ਹਾਂ ਦੀ ਗੁਰੂ ਦੇ) ਸ਼ਬਦ ਦੀ ਸੁਰਤ ਵਿਖੇ ਸਮਾਧੀ ਨੂੰ ਦੇਖਕੇ (ਸਭ ਉਕਤ ਪਦਾਰਥ) ਹੈਰਾਨ ਹੁੰਦੇ ਹਨ।

Seeing the intimacy of Word and the consciousness, many combinations of philosophies and meditations are surprised.

ਦਰਸਨ​ਦ੍ਰਿਸਟਿ​ਸੰਜੋਗ​ਲਖ​ਸਬਦ​ਸੁਰਤਿ​ਲਿਵ​ਲਖ​ਹੈਰਾਣੈ​।

ਗਿਆਨ ਧਿਆਨ ਸਿਮਰਣ ਅਸੰਖ ਭਗਤਿ ਜੁਗਤਿ ਲਖ ਨੇਤ ਵਖਾਣੈ ।

ਗਿਆਨ, ਧਿਆਨ, ਸਿਮਰਣ ਅਨਗਿਣਤ ਭਗਤੀ ਦੀਆਂ ਜੁਗਤਾਂ (ਡੌਲਾਂ) ਲਖਕੇ (ਸਾਰੇ) ਨੇਤਿ ਨੇਤਿ ਕਹਿੰਦੇ ਹਨ (ਕਿ ਸਾਥੋਂ ਇਨ੍ਹਾਂ ਦਾ ਅੰਤ ਨਹੀਂ ਆ ਸਕਦਾ)।

Many methods of knowledge, meditation and remembrance are put forth;

ਗਿਆਨ​ਧਿਆਨ​ਸਿਮਰਣ​ਅਸੰਖ​ਭਗਤਿ​ਜੁਗਤਿ​ਲਖ​ਨੇਤ​ਵਖਾਣੈ​।

ਪਿਰਮ ਪਿਆਲਾ ਸਹਜਿ ਘਰੁ ਗੁਰਮੁਖਿ ਸੁਖ ਫਲ ਚੋਜ ਵਿਡਾਣੈ ।

ਪ੍ਰੇਮ ਦਾ ਪਿਆਲਾ ਸ਼ਾਂਤਿ ਦੇ ਘਰ ਵਿਖੇ ਪੀ ਕਰ ਕੇ ਜੋ ਗੁਰਮੁਖਾਂ ਨੂੰ ਸੁਖ ਫਲ ਪ੍ਰਾਪਤ ਹੋਇਆਹੈ (ਉਸਦਾ) ਚੋਜ ਅਚਰਜ ਰੂਪ ਹੈ।

But reaching the tranquil stage, the pleasure-fruit of the cup of love of the Lord attained by gurmukhs is wondrous.

ਪਿਰਮ​ਪਿਆਲਾ​ਸਹਜਿ​ਘਰੁ​ਗੁਰਮੁਖਿ​ਸੁਖ​ਫਲ​ਚੋਜ​ਵਿਡਾਣੈ​।

ਮਤਿ ਬੁਧਿ ਸੁਧਿ ਲਖ ਮੇਲਿ ਮਿਲਾਣੈ ।੧੮।

ਗੁਰਮੁਖਾਂ ਦੀ ਮਤ (ਵਿਵਹਾਰਕ ਅਕਲ), ਬੁਧਿ (ਸਦਾਚਾਰ, ਨੇਕੀ ਦੀ ਅਕਲ) ਸੁਧਿ (ਗਿਆਨ ਦੀ ਅਕਲ) ('ਲਖ'=) ਵਾਹਿਗੁਰੂ ਦੇ ਮੇਲ ਵਿਚ ਮਿਲੀ ਹੋਈ ਹੈ (ਅਥਵਾ ਮਤਿ, ਬੁਧ, ਸੁਧੀਆਂ ਲਖਾਂ ਹੀ ਉਕਤ ਵਿਖੇ ਮਿਲਦੀਆਂ ਹਨ ਭਾਵ ਏਹ ਬੀ ਉਸ ਅਨੰਦ ਦੇ ਬਰਾਬਰ ਨਹੀਂ ਹਨ)।

At this stage, intellect, wisdom and millions of purities get combined.

ਮਤਿ​ਬੁਧਿ​ਸੁਧਿ​ਲਖ​ਮੇਲਿ​ਮਿਲਾਣੈ​।੧੮।

ਪਉੜੀ ੧੯

ਪਉੜੀ​੧੯

ਜਪ ਤਪ ਸੰਜਮ ਲਖ ਲਖ ਹੋਮ ਜਗ ਨਈਵੇਦ ਕਰੋੜੀ ।

ਜਪ (ਪਾਠ ਕਰਨਾ), ਤਪ (ਪੰਜ ਧੂਣੀਆਂ ਆਦਿਕ), ਸੰਜਮ (ਧਾਰਨਾ, ਧ੍ਯਾਨ, ਸਮਾਧੀ) ਲੱਖਾਂ ਤੇ ਲੱਖਾਂ ਹਵਨ, ਯੱਗ, ਅਰ ਠਾਕਰਾਂ ਨੂੰ ਕਰੋੜਾਂ ਭੋਗ ਲਗਾਉਣੇ;

Millions of rituals of recitation, penances, continence, burnt offerings and crores of oblations are there.

ਜਪ​ਤਪ​ਸੰਜਮ​ਲਖ​ਲਖ​ਹੋਮ​ਜਗ​ਨਈਵੇਦ​ਕਰੋੜੀ​।

ਵਰਤ ਨੇਮ ਸੰਜਮ ਘਣੇ ਕਰਮ ਧਰਮ ਲਖ ਤੰਦੁ ਮਰੋੜੀ ।

ਵਰਤੁ ਨੇਮੁ, ਸੰਜਮੁ (ਪ੍ਰਹੇਜ਼ਗਾਰੀ) ਬਹੁਤ ਕਰਣੇ, ਕਰਮ ਧਰਮ ਲੱਖਾਂ ਹੀ (ਕੱਚੀ) ਤੰਦ ਦੀ ਮਰੋੜੀ ਦੇ ਵਾਂਗੂੰ ਹਨ (ਭਾਵ ਕੱਚੇ ਹਨ)।

Fasts, rules, controls, activities are many but they all are like a weak thread.

ਵਰਤ​ਨੇਮ​ਸੰਜਮ​ਘਣੇ​ਕਰਮ​ਧਰਮ​ਲਖ​ਤੰਦੁ​ਮਰੋੜੀ​।

ਤੀਰਥ ਪੁਰਬ ਸੰਜੋਗ ਲਖ ਪੁੰਨ ਦਾਨੁ ਉਪਕਾਰ ਨ ਓੜੀ ।

ਤੀਰਥਾਂ ਦੇ ਪੁਰਬਾਂ ਦੇ ਲੱਖਾਂ ਸੰਜੋਗਾਂ ਪੁਰ ਜੋ ਲੱਖ ਪੁੰਨ ਦਾਨ ਅਰ ਉਪਕਾਰ ਬੇਓੜਕ ਕੀਤੇ ਜਾਂਦੇ ਹਨ।

Many are pilgrimage centres, anniversaries, and millions of virtuous acts, charities and altruism's.

ਤੀਰਥ​ਪੁਰਬ​ਸੰਜੋਗ​ਲਖ​ਪੁੰਨ​ਦਾਨੁ​ਉਪਕਾਰ​ਨ​ਓੜੀ​।

ਦੇਵੀ ਦੇਵ ਸਰੇਵਣੇ ਵਰ ਸਰਾਪ ਲਖ ਜੋੜ ਵਿਛੋੜੀ ।

ਦੇਵੀ ਦੇਵਤਿਆਂ ਦੀਆਂ ਸੇਵਾ (ਉਨ੍ਹਾਂ ਦੇ) ਵਰਾਂ ਕਰ ਕੇ ਸੰਜੋਗ ਦਾ ਹੋਣਾ, ਅਰ ਸਰਾਪ ਕਰ ਕੇ ਵਿਛੋੜਾ ਪੈ ਜਾਣਾ।

Millions kinds of worship of gods and goddesses, combinations, detractions, boons, curses are there.

ਦੇਵੀ​ਦੇਵ​ਸਰੇਵਣੇ​ਵਰ​ਸਰਾਪ​ਲਖ​ਜੋੜ​ਵਿਛੋੜੀ​।

ਦਰਸਨ ਵਰਨ ਅਵਰਨ ਲਖ ਪੂਜਾ ਅਰਚਾ ਬੰਧਨ ਤੋੜੀ ।

(ਖਟ) ਦਰਸ਼ਨ (ਚਾਰ) ਵਰਣ ਤੇ ਅਵਰਨ (ਹੋਰ ਸਾਰੇ ਲੋਕਾਂ) ਦੀਆਂ ਪੂਜਾ ਅਰਚਾ ਦੇ ਬੰਧਨ (ਸਭੀ) ਤੋੜ ਦਿੱਤੇ ਹਨ।

Many philosophies, varnas, non-varnas and many are the persons who do not bother about the (unnecessary) brands of lakhs of worships and oblations.

ਦਰਸਨ​ਵਰਨ​ਅਵਰਨ​ਲਖ​ਪੂਜਾ​ਅਰਚਾ​ਬੰਧਨ​ਤੋੜੀ​।

ਲੋਕ ਵੇਦ ਗੁਣ ਗਿਆਨ ਲਖ ਜੋਗ ਭੋਗ ਲਖ ਝਾੜਿ ਪਛੋੜੀ ।

ਲੋਕ ਸ਼ਾਸਤ੍ਰ ਤੇ ਵੇਦਾਂ ਦੇ ਗੁਣ ਅਤੇ ਗਿਆਨ ਲੱਖਾਂ ਹੀ ਜੋਗ, ਅਰ ਭੋਗ ਲੱਖਾਂ ਹੀ ਝਾੜਕੇ ਪਿੱਛੇ ਸੁੱਟ ਦਿੱਤੇ ਹਨ।

Many are the means of public behaviour, virtues, renunciation, indulgence and other covering devices;

ਲੋਕ​ਵੇਦ​ਗੁਣ​ਗਿਆਨ​ਲਖ​ਜੋਗ​ਭੋਗ​ਲਖ​ਝਾੜਿ​ਪਛੋੜੀ​।

ਸਚਹੁ ਓਰੈ ਸਭ ਕਿਹੁ ਲਖ ਸਿਆਣਪ ਸੱਭਾ ਥੋੜੀ ।

(ਕਿਉਂਕਿ) ਸਚ ਥੋਂ ਉਰੇ ਹੀ ਸਾਰੇ (ਉਕਤ ਜਪ ਤਪਾਦਿ ਹਨ), ਲਖਾਂ ਸਿਆਣਪਾਂ ਸੱਚ ਦੇ ਅਗੇ ਥੋੜੀਆਂ ਹਨ (ਤੇ ਉਨ੍ਹਾਂ ਗੁਰਮੁਖਾਂ ਨੇ ਸੱਚ ਲੱਭ ਲਿਆ ਹੈ ਹੁਣ ਛੇਕੜ ਦੀ ਅੱਠਵੀਂ ਤੁਕ ਵਿਖੇ ਹੋਰ ਪੱਕਾ ਕਰਦੇ ਹਨ)।

But all these are craftsmanship's remain away from the truth; they cannot touch it.

ਸਚਹੁ​ਓਰੈ​ਸਭ​ਕਿਹੁ​ਲਖ​ਸਿਆਣਪ​ਸੱਭਾ​ਥੋੜੀ​।

ਉਪਰਿ ਸਚੁ ਅਚਾਰੁ ਚਮੋੜੀ ।੧੯।

ਸਚ ਦਾ ਕਰਮ (ਸਭਨਾਂ ਦੇ) ਉਪਰ ਰੱਖ੍ਯਾ ਹੈ (ਕਿ ਸੱਚ ਹੀ ਸਾਰੇ ਕਰਮਾਂ ਦਾ ਸ਼ਿਰੋਮਣੀ ਕਰਮ ਹੈ ਅਥਵਾ-ਸੱਚ ਦਾ ਅਚਾਰ ਸਭ ਤੋਂ ਉਪਰ ਹੈ ਤੇ ਹੋਰ ਸਾਰੇ ਜਪ ਤਪ ਇਕ 'ਚਮੋੜੀ'=ਚਮੜਾ ਜਾਂ ਚਤੁਰੰਗ ਦੀ ਸੈਨਾਂ ਹਨ)।

Higher than truth is truthful living.

ਉਪਰਿ​ਸਚੁ​ਅਚਾਰੁ​ਚਮੋੜੀ​।੧੯।

ਪਉੜੀ ੨੦

ਪਉੜੀ​੨੦

ਸਤਿਗੁਰ ਸਚਾ ਪਾਤਿਸਾਹੁ ਸਾਧਸੰਗਤਿ ਸਚੁ ਤਖਤੁ ਸੁਹੇਲਾ ।

ਸਤਿਗੁਰੂ (ਗੁਰੂ ਅਰਜਨ ਦੇਵ ਜੀ) ਸਚੇ ਪਾਤਸ਼ਾਹ ਹਨ, ਸਾਧ ਸੰਗਤ ਰੂਪੀ ਸਦਾ ਸਿੰਘਾਸਨ ਸੁਖਦਾਈ ਹੈ। (ਭਾਵ ਹੋਰ ਤਖਤਾਂ ਵਿਖੇ ਮਾਯਕ ਵਿਹਾਰ ਹੈ, ਇਸ ਵਿਖੇ ਆਤਮਾ ਦਾ ਸਦਾ ਅਨੰਦ ਹੈ)।

The true Guru (God) is the true emperor and the holy congregation is true throne which is most delightful.

ਸਤਿਗੁਰ​ਸਚਾ​ਪਾਤਿਸਾਹੁ​ਸਾਧਸੰਗਤਿ​ਸਚੁ​ਤਖਤੁ​ਸੁਹੇਲਾ​।

ਸਚੁ ਸਬਦੁ ਟਕਸਾਲ ਸਚੁ ਅਸਟ ਧਾਤੁ ਇਕ ਪਾਰਸ ਮੇਲਾ ।

(ਸੱਚੇ) ਸ਼ਬਦ ਦੀ ਟਕਸਾਲ ਸੱਚੀ ਹੈ, ਅੱਠ ਧਾਤਾਂ (ਚਾਰ ਵਰਣ ਤੇ ਚਾਰ ਆਸ਼ਰਮਾਂ ਨੂੰ) ਇਕੋ ਜਿਹਾ ਪਾਰਸ ਦਾ ਮੇਲ ਹੈ (ਭਾਵ ਸਭ ਨੂੰ ਕੰਚਨ ਕਰਦਾ ਹੈ)।

The true Word is such a true mint where different castes in the from of metals meet the Guru, the philosopher's stone, and become gold (gurmukhs).

ਸਚੁ​ਸਬਦੁ​ਟਕਸਾਲ​ਸਚੁ​ਅਸਟ​ਧਾਤੁ​ਇਕ​ਪਾਰਸ​ਮੇਲਾ​।

ਸਚਾ ਅਬਿਚਲ ਰਾਜ ਹੈ ਸਚ ਮਹਲ ਨਵਹਾਣ ਨਵੇਲਾ ।

ਸੱਚਾ ਅਤੇ ਅਟੱਲ (ਸਤਿਗੁਰੂ) ਦਾ ਰਾਜ ਹੈ, ਸੱਚਾ ਅਤੇ ('ਨਵਹਾਣ'=) ਨਵੇਂ ਰੰਗ ਦਾ ਨਵੇਕਲਾ ਸੁੰਦਰ ਸਰੂਪ ਰੂਪੀ ਮਹਲ ਹੈ (ਅੰਤ੍ਰੀਵ ਅਰਥ ਇਹ ਹੈ ਕਿ ਸ੍ਵੈ ਸਰੂਪ ਵਿਖੇ ਬਿਰਾਜਮਾਨ ਰਹਿੰਦੇ ਹਨ)।

There, only the true divine Will operates because the order of truth alone is bestower of joy and delight.

ਸਚਾ​ਅਬਿਚਲ​ਰਾਜ​ਹੈ​ਸਚ​ਮਹਲ​ਨਵਹਾਣ​ਨਵੇਲਾ​।

ਸਚਾ ਹੁਕਮੁ ਵਰਤਦਾ ਸਚਾ ਅਮਰੁ ਸਚੋ ਰਸ ਕੇਲਾ ।

ਹੁਕਮ ਭੀ ਸੱਚਾ ਹੈ (ਜੋ ਉਹ ਗੁਰੂ ਦਾ) ਮੰਨਦੇ ਹਨ, ਸੱਚਾ ਅਮਰ (ਹੁਕਮ ਹੈ, ਜੋ ਉਹਨਾਂ ਦਾ ਅਗੇ ਮੰਨਿਆ ਜਾਂਦਾ ਹੈ) ਅਰ ਸਚੇ ਰਸ ਦਾ ਆਨੰਦ ਲੈਂਦਾ ਹੈ।

There, only the true divine Will operates because the order of truth alone is bestower of joy and delight.

ਸਚਾ​ਹੁਕਮੁ​ਵਰਤਦਾ​ਸਚਾ​ਅਮਰੁ​ਸਚੋ​ਰਸ​ਕੇਲਾ​।

ਸਚੀ ਸਿਫਤਿ ਸਲਾਹ ਸਚੁ ਸਚੁ ਸਲਾਹਣੁ ਅੰਮ੍ਰਿਤ ਵੇਲਾ ।

ਸੱਚੀ ਸਿਫਤ ਅਤੇ ਸ਼ਲਾਘਾ ਬੀ ਸੱਚੀ ਹੈ (ਜੋ ਉਹ ਵਾਹਿਗੁਰੂ ਦੀ ਕਰਦੇ ਹਨ; ਪੁਨ:) ਅੰਮ੍ਰਿਤ ਵੇਲੇ ਸਚ ਦਾ ਸਲਾਹੁਣਾ ਹੁੰਦਾ ਹੈ। (ਭਾਵ ਤੜਕੇ ਉੱਠਕੇ ਬਾਣੀ ਪੜ੍ਹਦੇ ਹਨ ਸੱਚੇ ਰੱਬ ਦੀ)।

There, in the early morning eulogisation is true and is of the truth alone.

ਸਚੀ​ਸਿਫਤਿ​ਸਲਾਹ​ਸਚੁ​ਸਚੁ​ਸਲਾਹਣੁ​ਅੰਮ੍ਰਿਤ​ਵੇਲਾ​।

ਸਚਾ ਗੁਰਮੁਖਿ ਪੰਥੁ ਹੈ ਸਚੁ ਉਪਦੇਸ ਨ ਗਰਬਿ ਗਹੇਲਾ ।

ਗੁਰਮੁਖਾਂ ਦਾ ਪੰਥ ਸੱਚਾ ਹੈ, ਉਪਦੇਸ਼ ਸੱਚਾ ਹੈ, (ਹੋਰ ਪਾਤਸ਼ਾਹ ਵਾਂਗੂੰ) ਆਕੜ ਨਾਲ ਗ੍ਰਸੇ ਹੋਏ ਨਹੀਂ ਹਨ।

ਸਚਾ​ਗੁਰਮੁਖਿ​ਪੰਥੁ​ਹੈ​ਸਚੁ​ਉਪਦੇਸ​ਨ​ਗਰਬਿ​ਗਹੇਲਾ​।

ਆਸਾ ਵਿਚਿ ਨਿਰਾਸ ਗਤਿ ਸਚਾ ਖੇਲੁ ਮੇਲੁ ਸਚੁ ਖੇਲਾ ।

ਆਸਾ ਵਿਖੇ ਨਿਰਾਸਤਾ ਦੀ ਉਹਨਾਂ ਦੀ ਚਾਲ ਹੈ, ਸੱਚਾ ਉਹਨਾਂ ਦਾ ਖੇਲ ਹੈ, (ਵਿਵਹਾਰ ਸੱਚਾ ਹੈ) ਮੇਲ ਭੀ ਸੱਚਾ ਮੇਲਦੇ ਹਨ, (ਜਿਸ ਨੂੰ ਮਿਲਨ ਦਾ ਉਪਕਾਰ ਕਰਦੇ ਤੇ ਸੱਚ ਦੀ ਸਾਂਝ ਕਰਦੇ ਹਨ)।

Gurmukhs remain detached among many hopes and they always play the game of truth.

ਆਸਾ​ਵਿਚਿ​ਨਿਰਾਸ​ਗਤਿ​ਸਚਾ​ਖੇਲੁ​ਮੇਲੁ​ਸਚੁ​ਖੇਲਾ​।

ਗੁਰਮੁਖਿ ਸਿਖੁ ਗੁਰੂ ਗੁਰ ਚੇਲਾ ।੨੦।

ਗੁਰਾਂ ਵਲ ਜਿਨ੍ਹਾਂ ਦਾ ਮੁਖ ਹੈ (ਅਜਿਹੇ ਸਿੱਖ) ਗੁਰੂ ਰੂਪ ਹਨ ਅਰ ਗੁਰੂ ਜੀ ਚੇਲਾ ਰੂਪ ਹਨ।

Such gurmukhs become Guru and the Guru becomes their disciple.

ਗੁਰਮੁਖਿ​ਸਿਖੁ​ਗੁਰੂ​ਗੁਰ​ਚੇਲਾ​।੨੦।

ਪਉੜੀ ੨੧

ਪਉੜੀ​੨੧

ਗੁਰਮੁਖਿ ਹਉਮੈ ਪਰਹਰੈ ਮਨਿ ਭਾਵੈ ਖਸਮੈ ਦਾ ਭਾਣਾ ।

ਗੁਰਮੁਖ ਲੋਕ ਹਉਮੈਂ ਨਹੀਂ ਕਰਦੇ (ਕਿਉਂ ਜੋ ਉਹਨਾਂ ਦੇ) ਮਨ ਵਿਖੇ ਵਾਹਿਗੁਰੂ ਦਾ ਭਾਣਾ ਹੀ ਚੰਗਾ ਲਗਦਾ ਹੈ।

Gurmukh repudiates ego and he likes the will of God.

ਗੁਰਮੁਖਿ​ਹਉਮੈ​ਪਰਹਰੈ​ਮਨਿ​ਭਾਵੈ​ਖਸਮੈ​ਦਾ​ਭਾਣਾ​।

ਪੈਰੀ ਪੈ ਪਾ ਖਾਕ ਹੋਇ ਦਰਗਹ ਪਾਵੈ ਮਾਣੁ ਨਿਮਾਣਾ ।

(ਸਤਿਗੁਰ ਦੀ) ਚਰਨੀ ਪੈਕੇ ਚਰਨ ਧੂੜ ਬਣ ਗਏ ਹਨ (ਇਸ ਕਰ ਕੇ ਉਹ ਇਥੇ) ਨਿਮਾਣੇ (ਹਨ, ਪਰ) ਦਰਗਾਹ ਵਿਖੇ ਮਾਣ ਪਾਉਣਗੇ।

Becoming humble and falling at the feet he becomes dust and earns honour in the court of the Lord.

ਪੈਰੀ​ਪੈ​ਪਾ​ਖਾਕ​ਹੋਇ​ਦਰਗਹ​ਪਾਵੈ​ਮਾਣੁ​ਨਿਮਾਣਾ​।

ਵਰਤਮਾਨ ਵਿਚਿ ਵਰਤਦਾ ਹੋਵਣਹਾਰ ਸੋਈ ਪਰਵਾਣਾ ।

ਵਰਤਮਾਨ ਵਿਖੇ ਜੋ ਭਾਵੀ ਵਰਤ ਰਹੀ ਹੈ ਉਹੋ (ਉਹਨਾਂ ਨੇ) ਪਰਵਾਨ ਕੀਤੀ ਹੈ।

He always moves in the present i.e. never ignores the contemporary situations and side by side accepts whatever is likely to happen.

ਵਰਤਮਾਨ​ਵਿਚਿ​ਵਰਤਦਾ​ਹੋਵਣਹਾਰ​ਸੋਈ​ਪਰਵਾਣਾ​।

ਕਾਰਣੁ ਕਰਤਾ ਜੋ ਕਰੈ ਸਿਰਿ ਧਰਿ ਮੰਨਿ ਕਰੈ ਸੁਕਰਾਣਾ ।

ਜੋ ਕੁਝ ਕਰਤਾਰ ਕਾਰਣ ਕਰਦਾ ਹੈ, ਉਸ ਨੂੰ ਸਿਰ ਪਰ ਰੱਖਕੇ ਮੰਨਕੇ ਸ਼ੁਕਰੀਆ ਕਰਦੇ ਹਨ !

Whatever is done by the creator of all the causes, is gratefully accepted by him.

ਕਾਰਣੁ​ਕਰਤਾ​ਜੋ​ਕਰੈ​ਸਿਰਿ​ਧਰਿ​ਮੰਨਿ​ਕਰੈ​ਸੁਕਰਾਣਾ​।

ਰਾਜੀ ਹੋਇ ਰਜਾਇ ਵਿਚਿ ਦੁਨੀਆਂ ਅੰਦਰਿ ਜਿਉ ਮਿਹਮਾਣਾ ।

(ਵਾਹਿਗੁਰੂ ਦੀ) ਰਜ਼ਾਇ ਵਿਖੇ ਰਾਜ਼ੀ ਹੋਕੇ ਦੁਨੀਆਂ ਦੇ ਵਿਚ ਆਪ ਨੂੰ (ਚਾਰ ਦਿਨ ਦੇ) ਪਰਾਹੁਣੇ (ਵਾਂਗੂੰ ਮੰਨਦੇ ਹਨ)।

He remains happy in the will of the Lord and considers himself a guest in the world.

ਰਾਜੀ​ਹੋਇ​ਰਜਾਇ​ਵਿਚਿ​ਦੁਨੀਆਂ​ਅੰਦਰਿ​ਜਿਉ​ਮਿਹਮਾਣਾ​।

ਵਿਸਮਾਦੀ ਵਿਸਮਾਦ ਵਿਚਿ ਕੁਦਰਤਿ ਕਾਦਰ ਨੋ ਕੁਰਬਾਣਾ ।

ਅਚਰਜ ਰੂਪ ਨਿਰੰਕਾਰ ਦੇ 'ਵਿਸਮਾਦ' ਥੋਂ ਤੇ ਕਾਦਰ ਦੀ ਕੁਦਰਤ ਤੋਂ ਬਲਿਹਾਰ ਜਾਂਦੇ ਹਨ।

He remains elated in the love of the Lord and goes sacrificed unto the feats of the creator.

ਵਿਸਮਾਦੀ​ਵਿਸਮਾਦ​ਵਿਚਿ​ਕੁਦਰਤਿ​ਕਾਦਰ​ਨੋ​ਕੁਰਬਾਣਾ​।

ਲੇਪ ਅਲੇਪ ਸਦਾ ਨਿਰਬਾਣਾ ।੨੧।

(ਇਸੇ ਕਰ ਕੇ ਸਾਰੇ) 'ਲੇਪਾਂ' ਥੋਂ ਅਲੇਪ ਹੋਕੇ ਨਿਰਬੰਧਨ ਰਹਿੰਦੇ ਹਨ।

Living in the world he remains detached and liberated.

ਲੇਪ​ਅਲੇਪ​ਸਦਾ​ਨਿਰਬਾਣਾ​।੨੧।

ਪਉੜੀ ੨੨

ਪਉੜੀ​੨੨

ਹੁਕਮੀ ਬੰਦਾ ਹੋਇ ਕੈ ਸਾਹਿਬੁ ਦੇ ਹੁਕਮੈ ਵਿਚਿ ਰਹਣਾ ।

ਹੁਕਮ ਦਾ ਦਾਸ ਹੋ ਕਰ ਕੇ (ਆਪਣੇ) ਸ੍ਵਾਮੀ ਦੇ ਹੁਕਮ ਵਿਖੇ ਰਹੇ (ਉਹ ਬੰਦਾ ਹੈ)।

One should remain in the will of the Lord by becoming an obedient servant.

ਹੁਕਮੀ​ਬੰਦਾ​ਹੋਇ​ਕੈ​ਸਾਹਿਬੁ​ਦੇ​ਹੁਕਮੈ​ਵਿਚਿ​ਰਹਣਾ​।

ਹੁਕਮੈ ਅੰਦਰਿ ਸਭ ਕੋ ਸਭਨਾ ਆਵਟਣ ਹੈ ਸਹਣਾ ।

ਹੁਕਮ ਦੇ ਅੰਦਰ ਸਾਰਾ (ਸੰਸਾਰ) ਹੈ, (ਭਾਣੇ ਦਾ) ਸੇਕ ਸਭ ਕਿਸੇ ਨੂੰ ਸਹਾਰਨਾ ਬਣਦਾ ਹੈ।

All are in His will and all have to bear the heat of the divine order.

ਹੁਕਮੈ​ਅੰਦਰਿ​ਸਭ​ਕੋ​ਸਭਨਾ​ਆਵਟਣ​ਹੈ​ਸਹਣਾ​।

ਦਿਲੁ ਦਰੀਆਉ ਸਮਾਉ ਕਰਿ ਗਰਬੁ ਗਵਾਇ ਗਰੀਬੀ ਵਹਣਾ ।

(ਇਸ ਲਈ) ਦਿਲ (ਨੂੰ) ਦਰਿਆਉ (ਕਰਕੇ) (ਸਭ ਸੇਕਾਂ ਦੀ) ਸਮਾਈ ਕਰੇ, ਹੰਕਾਰ ਨੂੰ ਛੱਡਕੇ ਗਰੀਬੀ ਵਿਖੇ ਚਲਣਾ ਕਰੇ।

Man should make his heart a river and let the water of humility flow into it.

ਦਿਲੁ​ਦਰੀਆਉ​ਸਮਾਉ​ਕਰਿ​ਗਰਬੁ​ਗਵਾਇ​ਗਰੀਬੀ​ਵਹਣਾ​।

ਵੀਹ ਇਕੀਹ ਉਲੰਘਿ ਕੈ ਸਾਧਸੰਗਤਿ ਸਿੰਘਾਸਣਿ ਬਹਣਾ ।

('ਵੀਹ') ਲੋਕ ('ਇਕੀਹ') ਪਰਲੋਕ (ਦੀ ਇੱਛਾ ਥੋਂ) ਲੰਘ ਕੇ ਸਾਧ ਸੰਗਤ ਰੂਪ ਸਿੰਘਾਸਣ ਵਿਚ ਬੈਠੇ (ਭਾਵ ਨਿਸ਼ਕਾਮ ਭਗਤੀ ਕਰੇ)।

Leaving the worldly activities one should sit on the throne of holy congregation.

ਵੀਹ​ਇਕੀਹ​ਉਲੰਘਿ​ਕੈ​ਸਾਧਸੰਗਤਿ​ਸਿੰਘਾਸਣਿ​ਬਹਣਾ​।

ਸਬਦੁ ਸੁਰਤਿ ਲਿਵਲੀਣੁ ਹੋਇ ਅਨਭਉ ਅਘੜ ਘੜਾਏ ਗਹਣਾ ।

ਸ਼ਬਦ ਦੀ ਸੁਰਤ ਵਿਖੇ ਮਗਨ ਹੋਕੇ ਗੁਰੂ ਦੇ ਗ੍ਯਾਨ ਨਾਲ ਅਘੜ (ਮਨ ਦਾ ਜੋ) ('ਗਹਿਣਾ'=) ਗ੍ਰਹਿਣ ਕਰਣਾ ਹੈ, (ਇਹੋ ਗਹਿਣਾ) ਘੜਾਵੇ (ਇਥੇ ਗਹਿਣਾ ਪਦ ਵਿਖੇ ਸ਼ਲੇਖਾਲੰਕਾਰ ਹੈ, ਪਕੜਨਾ ਤੇ ਜ਼ੇਵਰ)।

Merging consciousness in the Word, one should get the ornament of fearlessness prepared.

ਸਬਦੁ​ਸੁਰਤਿ​ਲਿਵਲੀਣੁ​ਹੋਇ​ਅਨਭਉ​ਅਘੜ​ਘੜਾਏ​ਗਹਣਾ​।

ਸਿਦਕ ਸਬੂਰੀ ਸਾਬਤਾ ਸਾਕਰੁ ਸੁਕਰਿ ਨ ਦੇਣਾ ਲਹਣਾ ।

ਭਰੋਸੇ ਅਤੇ ਸੰਤੋਖ ਵਿਖੇ ਸਾਬਤ ਰਹੇ, (ਹਰ ਬਾਤ ਵਿਚ) ਸ਼ੁਕਰ ਕਰਨ ਵਾਲਾ ਰਹੇ, ਦੇਣਾ ਲੈਣਾ (ਸਿਵਾਇ) ਸ਼ੁਕਰ ਦੇ (ਹੋਰ ਕੋਈ ਨਾ ਕਰੇ)।

One should remain true in faith and contentment; the transaction of thankfulness should be kept to continue and one should remain away from worldly give and take.

ਸਿਦਕ​ਸਬੂਰੀ​ਸਾਬਤਾ​ਸਾਕਰੁ​ਸੁਕਰਿ​ਨ​ਦੇਣਾ​ਲਹਣਾ​।

ਨੀਰਿ ਨ ਡੁਬਣੁ ਅਗਿ ਨ ਦਹਣਾ ।੨੨।

(ਐਸੇ ਬੰਦੇ ਨੂੰ) ਪਾਣੀ ਵਿੱਚ ਡੁੱਬਣ ਨਹੀਂ ਤੇ ਅੱਗ ਵਿੱਚ ਸਾੜ ਨਹੀਂ, (ਯਥਾ-”ਜਲ ਅਗਨੀ ਵਿਚ ਘਤਿਆ ਜਲੈ ਨ ਡੁਬੈ ਗੁਰਪਰਸਾਦਿ”)। (ਅਥਵਾ ਪਦਾਰਥਾਂ ਦੇ ਪਾਣੀ, ਅਰ ਤ੍ਰਿਸ਼ਨਾ ਜਾਂ ਈਰਖਾ ਦੀ ਅੱਗ ਐਸੇ ਗੁਰਮੁਖਾਂ ਨੂੰ ਨਹੀਂ ਪੋਂਹਦੇ)।

Such a person neither drowns in water (of maya) nor gets burnt in the fire (of desire).

ਨੀਰਿ​ਨ​ਡੁਬਣੁ​ਅਗਿ​ਨ​ਦਹਣਾ​।੨੨।

ਪਉੜੀ ੨੩

ਪਉੜੀ​੨੩

ਮਿਹਰ ਮੁਹਬਤਿ ਆਸਕੀ ਇਸਕੁ ਮੁਸਕੁ ਕਿਉ ਲੁਕੈ ਲੁਕਾਇਆ ।

(ਗੁਰੂ ਦੀ) ਮਿਹਰ (ਤੇ ਸਿੱਖ ਦੀ) ਮੁਹੱਬਤ, ਇਸ਼ਕ (ਦੇ ਦਰਜੇ ਦੀ ਅਰਥਾਤ ਉੱਚੀ) ਪ੍ਰੀਤਿ ਲੁਕਣ ਵਾਲੇ ਪਦਾਰਥ ਨਹੀਂ, (ਕਿਉਂਕਿ ਕਹਾਵਤ ਹੈ 'ਇਸ਼ਕ ਮੁਸ਼ਕ ਖਾਂਸੀ ਖੁਰਕ ਲੁਕਾਇਆ ਨਹੀਂ ਲੁਕਦੇ')।

Kindness, affection, passionate love and smell do not remain concealed even if they are hidden and of their own get manifested.

ਮਿਹਰ​ਮੁਹਬਤਿ​ਆਸਕੀ​ਇਸਕੁ​ਮੁਸਕੁ​ਕਿਉ​ਲੁਕੈ​ਲੁਕਾਇਆ​।

ਚੰਦਨ ਵਾਸੁ ਵਣਾਸਪਤਿ ਹੋਇ ਸੁਗੰਧੁ ਨ ਆਪੁ ਗਣਾਇਆ ।

(ਜਿਕੂੰ) ਚੰਦਨ ਦੀ ਵਾਸ਼ਨਾਂ ਨਾਲ ਵਣਾਸਪਤੀ (ਚੰਦਨ) ਹੋਕੇ ਆਪਣਾ ਆਪ ਜਣਾਉਂਦੀ ਨਹੀਂ, (ਪ੍ਰੰਤੂ ਵਾਸ਼ਨਾਂ ਥੋਂ ਹੀ ਚੰਦਨ ਜਾਪਦੀ ਹੈ)।

Sandal makes the whole vegetation fragrant and never makes it self noticed (but still people come to know that).

ਚੰਦਨ​ਵਾਸੁ​ਵਣਾਸਪਤਿ​ਹੋਇ​ਸੁਗੰਧੁ​ਨ​ਆਪੁ​ਗਣਾਇਆ​।

ਨਦੀਆਂ ਨਾਲੇ ਗੰਗ ਮਿਲਿ ਹੋਇ ਪਵਿਤੁ ਨ ਆਖਿ ਸੁਣਾਇਆ ।

ਨਦੀਆਂ ਅਤੇ ਨਾਲੇ ਗੰਗਾ ਨਾਲ ਮਿਲਕੇ ਨਿਰਮਲ ਹੋ ਜਾਂਦੇ ਹਨ, (ਪਰ ਲੋਕਾਂ ਨੂੰ) ਆਖਕੇ ਟਾਹਰਾ ਨਹੀਂ ਮਾਰਦੇ (ਕਿ ਅਸੀ ਭੀ ਹੁਣ ਗੰਗਾ ਹੋ ਗਏ ਹਾਂ)।

Rivers and streams meet the Ganges and silently become pure without any announcement.

ਨਦੀਆਂ​ਨਾਲੇ​ਗੰਗ​ਮਿਲਿ​ਹੋਇ​ਪਵਿਤੁ​ਨ​ਆਖਿ​ਸੁਣਾਇਆ​।

ਹੀਰੇ ਹੀਰਾ ਬੇਧਿਆ ਅਣੀ ਕਣੀ ਹੋਇ ਰਿਦੈ ਸਮਾਇਆ ।

ਹੀਰੇ ਨਾਲ ਹੀਰਾ ਵਿੰਨ੍ਹਿਆ ਜਾਂਦਾ ਹੈ (ਪਰ ਜਦ ਵਰਮੇ ਦੀ) 'ਅਣੀ' ਪੁਰ ਹੀਰੇ ਦੀ ਕਣੀ ਰਿਦੇ ਵਿਖੇ ਸਮਾਇ ਜਾਂਦੀ ਹੈ, (ਅੰਤ੍ਰੀਵ) ਅਰਥ ਇਹ ਹੈ ਕਿ ਗੁਰੂ ਜੀ ਜੀਭ ਰੂਪੀ ਵਰਮੇ ਦੀ ਅਣੀ ਪਰ ਨਾਮ ਦੀ ਕਣੀ ਰੱਖਕੇ ਜੱਗ੍ਯਾਸੂ ਨੂੰ ਵਿੰਨ੍ਹ ਦੇਂਦੇ ਹਨ, 'ਯਥਾ:-”ਗੁਰਮੁਖ ਕੋਟਿ ਉਧਾਰਦਾ ਭਾਈ ਦੇ ਨਾਵੈ ਏਕ ਕਣੀ”)।

The diamond is cut by the diamond and the cutter diamond looks as if it has adopted the other diamond in its heart (likewise the Guru also cutting the mind of disciple gives place to him in his own heart).

ਹੀਰੇ​ਹੀਰਾ​ਬੇਧਿਆ​ਅਣੀ​ਕਣੀ​ਹੋਇ​ਰਿਦੈ​ਸਮਾਇਆ​।

ਸਾਧਸੰਗਤਿ ਮਿਲਿ ਸਾਧ ਹੋਇ ਪਾਰਸ ਮਿਲਿ ਪਾਰਸ ਹੋਇ ਆਇਆ ।

ਸਾਧ ਸੰਗਤ ਨਾਲ ਮਿਲਕੇ ਸਾਧ ਹੋ ਜਾਂਦਾ ਹੈ, (ਮਾਨੋਂ) ਪਾਰਸ ਨਾਲ ਮਿਲਕੇ ਪਾਰਸ ਰੂਪ ਹੀ ਹੋ ਗਿਆ ਹੈ।

The disciple of the Guru becomes such a sadhu in the holy congregation as if someone becomes philosopher's stone after touching the philosopher's stone.

ਸਾਧਸੰਗਤਿ​ਮਿਲਿ​ਸਾਧ​ਹੋਇ​ਪਾਰਸ​ਮਿਲਿ​ਪਾਰਸ​ਹੋਇ​ਆਇਆ​।

ਨਿਹਚਉ ਨਿਹਚਲੁ ਗੁਰਮਤੀ ਭਗਤਿ ਵਛਲੁ ਹੋਇ ਅਛਲੁ ਛਲਾਇਆ ।

ਗੁਰੂ ਦੀ ਅਚਲ ਮੱਤਿ ਨੂੰ ਨਿਹਚੇ ਨਾਲ ਪਾਕੇ (ਆਪ ਅਚਲ ਭਗਤੀ ਵਾਲਾ) ਹੋ ਜਾਂਦਾ ਹੈ, ਭਗਤ ਵਛਲ ਹੋਣ ਕਰ ਕੇ ਅਛਲ ਨੇ ਆਪ ਨੂੰ ਛਲਾਇਆ ਹੈ।

With the steadfast teaching of the Guru, the mind of the Sikh becomes peaceful and God also becoming affectionate towards the devotee gets deluded.

ਨਿਹਚਉ​ਨਿਹਚਲੁ​ਗੁਰਮਤੀ​ਭਗਤਿ​ਵਛਲੁ​ਹੋਇ​ਅਛਲੁ​ਛਲਾਇਆ​।

ਗੁਰਮੁਖਿ ਸੁਖ ਫਲੁ ਅਲਖੁ ਲਖਾਇਆ ।੨੩।੧੮। ਅਠਾਰਾਂ ।

ਗੁਰਮੁਖ ਨੂੰ ਸੁਖ ਰੂਪੀ ਫਲ (ਮਿਲਦਾ ਹੈ, ਸਰੂਪ ਇਹ ਕਿ) ਅਲੱਖ ਵਾਹਿਗੁਰੂ ਨੇ (ਨਿਜ ਨੂੰ ਉਨ੍ਹਾਂ ਪਰ) ਲਖਾ ਦਿੱਤਾ ਹੈ।

Getting a sight of the imperceptible Lord is the pleasure-fruit for the gurmukhs.

ਗੁਰਮੁਖਿ​ਸੁਖ​ਫਲੁ​ਅਲਖੁ​ਲਖਾਇਆ​।੨੩।੧੮।​ਅਠਾਰਾਂ​।

Writer: ਭਾਈ ਗੁਰਦਾਸ ਜੀ

« Previous Next »
Vaar 18 of 41

What are Bhai Gurdas Ji Vaaran?

Vaaran are ballads composed by Bhai Gurdas Ji, an important Sikh scholar and scribe.

How many Vaaran can I read here?

There are 41 Vaaran in this database. Pick any number from 1 to 41.