Bhai Gurdas Ji Vaaran

« Previous Next »
Vaar 23 of 41

ੴ ਸਤਿਗੁਰ ਪ੍ਰਸਾਦਿ ॥

One Onkaar,the primal energy, realized through the grace of divine preceptor

ੴ​ਸਤਿਗੁਰ​ਪ੍ਰਸਾਦਿ​॥

ਪਉੜੀ ੧

ਪਉੜੀ​੧

ਸਤਿ ਰੂਪ ਗੁਰੁ ਦਰਸਨੋ ਪੂਰਨ ਬ੍ਰਹਮੁ ਅਚਰਜੁ ਦਿਖਾਇਆ ।

ਗੁਰੂ (ਨਾਨਕ ਦੇਵ) ਦਾ ਦਰਸ਼ਨ ਸੱਤ ਸਰੂਪ ਹੈ (ਜਿਨ੍ਹਾਂ ਨੇ) ਪਾਬ੍ਰਹਮ ਅਚਰਜ ਰੂਪ ਦੱਸਿਆ ਹੈ।

The glimpse of the Guru (Nanak Dev) is in the form of truth which has brought me face to face with the perfect and wondrous

ਸਤਿ​ਰੂਪ​ਗੁਰੁ​ਦਰਸਨੋ​ਪੂਰਨ​ਬ੍ਰਹਮੁ​ਅਚਰਜੁ​ਦਿਖਾਇਆ​।

ਸਤਿ ਨਾਮੁ ਕਰਤਾ ਪੁਰਖੁ ਪਾਰਬ੍ਰਹਮੁ ਪਰਮੇਸਰੁ ਧਿਆਇਆ ।

(ਆਪ ਨੇ) ਸਤਿਨਾਮ ਕਰਤਾ ਪੁਰਖ (ਦਾ ਮੰਤ੍ਰ ਦੱਸਕੇ) ਪਾਰਬ੍ਰਹਮ ਪਰਮੇਸ਼ਰ ਦਾ ਸਿਮਰਨ (ਦ੍ਰਿੜ੍ਹ ਕਰਾਇਆ) ਹੈ।

Bestowing upon the people the mantra of true Name and the creator Lord, he has made the people remember the transcendent B

ਸਤਿ​ਨਾਮੁ​ਕਰਤਾ​ਪੁਰਖੁ​ਪਾਰਬ੍ਰਹਮੁ​ਪਰਮੇਸਰੁ​ਧਿਆਇਆ​।

ਸਤਿਗੁਰ ਸਬਦ ਗਿਆਨੁ ਸਚੁ ਅਨਹਦ ਧੁਨਿ ਵਿਸਮਾਦ ਸੁਣਾਇਆ ।

ਸਤਿਗੁਰੂ ਦਾ ਸ਼ਬਦ ਅਰ ਗਿਆਨ ਸੱਚਾ ਹੈ, (ਉਸ ਸ਼ਬਦ ਨਾਮ ਦੀ) ਅਨਹਦ ਧੁਨੀ ਦੇ ਅਚਰਜ ਵਾਜਿਆਂ ਦਾ ਸ਼ਬਦ (ਸਬਦ ਬ੍ਰਹਮ ਤਕ ਸਿਮਰਨ ਨਾਲ ਪੁਚਾਯਾ ਹੈ) ਸੁਣਾਇਆ ਹੈ। (ਪ੍ਰਭੁ ਕੈ ਸਿਮਰਨ ਅਨਹਦ ਝੁਨਕਾਰ)।

The knowledge of truth is the Word of the Guru, through which the wonder inspiring unstruck melody is heard.

ਸਤਿਗੁਰ​ਸਬਦ​ਗਿਆਨੁ​ਸਚੁ​ਅਨਹਦ​ਧੁਨਿ​ਵਿਸਮਾਦ​ਸੁਣਾਇਆ​।

ਗੁਰਮੁਖਿ ਪੰਥੁ ਚਲਾਇਓਨੁ ਨਾਮੁ ਦਾਨੁ ਇਸਨਾਨੁ ਦ੍ਰਿੜਾਇਆ ।

ਉਨ੍ਹਾਂ ਨੇ ਗੁਰਮੁਖ ਪੰਥ ਤੋਰ ਕੇ ਨਾਮ ਦਾਨ ਇਸ਼ਨਾਨ ਦ੍ਰਿੜ੍ਹ ਕਰਾਇਆ।

Initiating the gurmukh-panth, (Sikhism, the highway for gurmukhs) the Guru inspired one and all to be steadfastly absorbed

ਗੁਰਮੁਖਿ​ਪੰਥੁ​ਚਲਾਇਓਨੁ​ਨਾਮੁ​ਦਾਨੁ​ਇਸਨਾਨੁ​ਦ੍ਰਿੜਾਇਆ​।

ਗੁਰ ਸਿਖੁ ਦੇ ਗੁਰਸਿਖ ਕਰਿ ਸਾਧ ਸੰਗਤਿ ਸਚੁ ਖੰਡੁ ਵਸਾਇਆ ।

ਗੁਰੂ ਸਿੱਖ੍ਯਾ ਦੇਕੇ 'ਗੁਰ ਸਿਖ' (ਗੁਰੂ ਅੰਗਦ) ਨੂੰ ਥਾਪ ਕਰ ਕੇ ਸਾਧ ਸੰਗਤ ਰੂਪੀ ਸੱਚਾ ਖੰਡ ਵਸਾ ਦਿਤਾ ਹੈ।

Educating the people and making them his disciples, the Gum has founded holy congregation, the abode of truth.

ਗੁਰ​ਸਿਖੁ​ਦੇ​ਗੁਰਸਿਖ​ਕਰਿ​ਸਾਧ​ਸੰਗਤਿ​ਸਚੁ​ਖੰਡੁ​ਵਸਾਇਆ​।

ਸਚੁ ਰਾਸ ਰਹਰਾਸਿ ਦੇ ਸਤਿਗੁਰ ਗੁਰਸਿਖ ਪੈਰੀ ਪਾਇਆ ।

(ਗੁਰੂ ਅੰਗਦ ਜੀ ਨੇ) ਸਚੀ ਪੂੰਜੀ ਦੇਕੇ ਅਰ ਸਚਾ ਰਸਤਾ ਦੱਸਕੇ 'ਸਤਿਗੁਰ' (ਗੁਰੂ ਨਾਨਕ) ਦੀ ਚਰਣੀ ਗੁਰ ਸਿਖਾਂ ਨੂੰ ਲਾਇਆ ਹੈ।

Handing over the capital of truth to the people, the Guru made them bow at the (lotus) feet (of the Lord).

ਸਚੁ​ਰਾਸ​ਰਹਰਾਸਿ​ਦੇ​ਸਤਿਗੁਰ​ਗੁਰਸਿਖ​ਪੈਰੀ​ਪਾਇਆ​।

ਚਰਣ ਕਵਲ ਪਰਤਾਪੁ ਜਣਾਇਆ ।੧।

(ਅਤੇ) ਚਰਣ ਕਮਲਾਂ ਦਾ ਪ੍ਰਤਾਪ (ਸਿੱਖਾਂ ਨੂੰ) ਦੱਸਿਆ (ਕਿ ਗੁਰੂ ਜੀ ਦੇ ਚਰਨਾਂ ਦੇ ਪ੍ਰਤਾਪ ਕਰ ਕੇ ਹੀ ਸਾਡੀ ਉੱਨਤੀ ਤੇ ਬ੍ਰਿਧੀ ਹੈ)।

He made people understand the glory of the feet (of the Lord).

ਚਰਣ​ਕਵਲ​ਪਰਤਾਪੁ​ਜਣਾਇਆ​।੧।

ਪਉੜੀ ੨

ਪਉੜੀ​੨

ਤੀਰਥ ਨ੍ਹਾਤੈ ਪਾਪ ਜਾਨਿ ਪਤਿਤ ਉਧਾਰਣ ਨਾਉਂ ਧਰਾਇਆ ।

ਤੀਰਥਾਂ ਵਿਖੇ ਇਸ਼ਨਾਨ ਕੀਤਿਆਂ ਪਾਪ ਚਲੇ ਜਾਣੇ (ਮੰਨਕੇ ਲੋਕਾਂ ਨੇ ਇਸ ਕਾਰਣ ਉਨ੍ਹਾਂ ਦਾ) ਨਾਮ ਪਤਿਤ ਉਧਾਰਣ ਧਰ ਦਿੱਤਾ ਹੈ।

Since the sins are obliterated at the pilgrimage centres, people have ven them the Name of uplifters of the fallen ones.

ਤੀਰਥ​ਨ੍ਹਾਤੈ​ਪਾਪ​ਜਾਨਿ​ਪਤਿਤ​ਉਧਾਰਣ​ਨਾਉਂ​ਧਰਾਇਆ​।

ਤੀਰਥ ਹੋਨ ਸਕਾਰਥੇ ਸਾਧ ਜਨਾਂ ਦਾ ਦਰਸਨੁ ਪਾਇਆ ।

(ਪਰੰਤੂ) ਤੀਰਥ (ਆਪ ਤਦ) 'ਸਕਾਰਥੇ' ਹੁੰਦੇ ਹਨ (ਜਦ) ਸਾਧ ਜਨਾਂ ਦਾ ਦਰਸ਼ਨ ਪਾ ਲੈਣ ਤਾਂ (ਕਿਉਂ ਜੋ ਉਨ੍ਹਾਂ ਦੇ ਪਾਪ ਸਾਧੂ ਦੂਰ ਕਰਦੇ ਹਨ, ਯਥਾ-ਸ੍ਰੀ ਮੁਖ ਵਾਕ:- “ਗੰਗਾ ਜਮਨਾ ਗੋਦਾਵਰੀ ਸਰਸੁਤੀ ਤੇ ਕਰਹਿ ਉਦਮੁ ਧੂਰਿ ਸਾਧੂ ਦੀ ਤਾਈ॥ ਕਿਲਵਿਖ ਮੈਲੁ ਭਰੇ ਪਰੇ ਹਮਰੈ ਵਿਚਿ ਹਮਰੀ ਮੈਲੁ ਸਾਧੂ ਕੀ ਧੂਰਿ ਗਵਾਈ”)।

But pilgrimage centres ecome meaningful only by the sight of the sadhus there.

ਤੀਰਥ​ਹੋਨ​ਸਕਾਰਥੇ​ਸਾਧ​ਜਨਾਂ​ਦਾ​ਦਰਸਨੁ​ਪਾਇਆ​।

ਸਾਧ ਹੋਏ ਮਨ ਸਾਧਿ ਕੈ ਚਰਣ ਕਵਲ ਗੁਰ ਚਿਤਿ ਵਸਾਇਆ ।

(ਹੁਣ ਕੋਈ ਪੁੱਛੇ ਕਿ) ਸਾਧੂ (ਕਿਹੜੇ) ਹਨ? (ਉੱਤਰ) ਜੋ ਮਨ ਨੂੰ ਸਾਧਕੇ (ਗੁਰੂ ਨਾਨਕ ਦੇਵ ਜੀ) ਦੇ ਚਰਣ ਕਮਲ ਵਿਖੇ ਚਿਤ ਵਸਾ ਛਡਦੇ ਹਨ (ਭਾਵ ਕਦੇ ਆਪ ਥੋਂ ਭਿੰਨ ਨਹੀਂ ਹੋਣ ਦੇਂਦੇ)।

Sadhus are they, ho having disciplined the mind have put it in the lotus feet of the Guru. ory of sadhu is unfathomable and

ਸਾਧ​ਹੋਏ​ਮਨ​ਸਾਧਿ​ਕੈ​ਚਰਣ​ਕਵਲ​ਗੁਰ​ਚਿਤਿ​ਵਸਾਇਆ​।

ਉਪਮਾ ਸਾਧ ਅਗਾਧਿ ਬੋਧ ਕੋਟ ਮਧੇ ਕੋ ਸਾਧੁ ਸੁਣਾਇਆ ।

ਸਾਧ ਦੀ ਉਪਮਾਂ ਡੂੰਘੇ ਵਿਚਾਰ ਵਾਲੀ ਹੈ ਕ੍ਰੋੜਾਂ ਵਿਚੋਂ ਕੋਈ (ਇਕ ਅਜਿਹਾ) ਸਾਧੂ ਸੁਣੀਦਾ ਹੈ। (ਯਥਾ:-”ਤੇਰਾ ਜਨੁ ਇਕੁ ਆਧੁ ਕੋਈ”॥ ਪੁਨਾ:-”ਕੋਟਿ ਮਧੇ ਕੋ ਵਿਰਲਾ ਸੇਵਕੁ ਹੋਰਿ ਸਗਲੇ ਬਿਉਹਾਰੀ”)।

One out of crores may be d to be a (true) sadhu.

ਉਪਮਾ​ਸਾਧ​ਅਗਾਧਿ​ਬੋਧ​ਕੋਟ​ਮਧੇ​ਕੋ​ਸਾਧੁ​ਸੁਣਾਇਆ​।

ਗੁਰਸਿਖ ਸਾਧ ਅਸੰਖ ਜਗਿ ਧਰਮਸਾਲ ਥਾਇ ਥਾਇ ਸੁਹਾਇਆ ।

ਗੁਰੂ (ਨਾਨਕ ਦੇਵ ਜੀ) ਦੇ ਸਿਖ (ਅਤੇ ਸਾਧੂ) ਅਨਗਿਣਤ ਜਗਤ ਵਿਖੇ ਹਨ, (ਕਿਉਂ ਜੋ) ਧਰਮਸਾਲ (ਰੂਪ ਤੀਰਥ) ਜਗਾ ਜਗਾ ਸ਼ੋਭ ਰਹੇ ਹਨ।

However sadhus in the form of the Sikhs of Guru anak) are innumerable because the dharamscias, holy centres, flourish erywh

ਗੁਰਸਿਖ​ਸਾਧ​ਅਸੰਖ​ਜਗਿ​ਧਰਮਸਾਲ​ਥਾਇ​ਥਾਇ​ਸੁਹਾਇਆ​।

ਪੈਰੀ ਪੈ ਪੈਰ ਧੋਵਣੇ ਚਰਣੋਦਕੁ ਲੈ ਪੈਰੁ ਪੁਜਾਇਆ ।

ਪੈਰੀਂ ਪੈਕੇ' ਗੁਰੂ ਸਿਖਾਂ ਦੇ ਪੈਰ ਧੋ ਕੇ ਚਰਣੋਦਕ ਲੈਂਦੇ ਹਨ (ਅਰ ਉਨ੍ਹਾਂ ਦੇ) ਚਰਣ ਪੂਜਦੇ ਹਨ।

People bowing at the feet of the Sikhs of the Guru take wash ectar of their feet and worship the same.

ਪੈਰੀ​ਪੈ​ਪੈਰ​ਧੋਵਣੇ​ਚਰਣੋਦਕੁ​ਲੈ​ਪੈਰੁ​ਪੁਜਾਇਆ​।

ਗੁਰਮੁਖਿ ਸੁਖ ਫਲੁ ਅਲਖੁ ਲਖਾਇਆ ।੨।

(ਅਜਿਹੇ ਗੁਰਮੁਖਾਂ ਨੇ) ਅਲਖ ਪਰਮਾਤਮਾਂ ਨੂੰ ਲਖ ਲੀਤਾ (ਇਸ ਲਈ) ਗੁਰਮੁਖਾਂ ਨੂੰ ਸੁਖ ਫਲ ਦੀ ਪ੍ਰਾਪਤੀ ਹੋਈ ਹੈ (ਜੋ ਧਰਮਸਾਲਾਂ ਵਿਖੇ ਸੇਵਾ ਭਗਤੀ ਕਰ ਰਹੇ ਹਨ। ਯਥਾ:-”ਘਰ ਘਰ ਅੰਦਰ ਧਰਮਸਾਲ ਹੋਵੈ ਕਰਤਨ ਸਦਾ ਵਸੋਆ”)।

Gurmukh has had the glimpse the imperceptible Lord and pleasure fruit there of.

ਗੁਰਮੁਖਿ​ਸੁਖ​ਫਲੁ​ਅਲਖੁ​ਲਖਾਇਆ​।੨।

ਪਉੜੀ ੩

ਪਉੜੀ​੩

ਪੰਜਿ ਤਤ ਉਤਪਤਿ ਕਰਿ ਗੁਰਮੁਖਿ ਧਰਤੀ ਆਪੁ ਗਵਾਇਆ ।

ਪੰਜ ਤੱਤ (ਅਪੁ, ਤੇਜ, ਵਾਯੂ, ਅਕਾਸ਼ ਪ੍ਰਿਥਵੀ ਈਸ਼੍ਵਰ ਨੇ) ਉਤਪਤ ਕੀਤੇ ਹਨ (ਇਨ੍ਹਾਂ ਵਿਚੋਂ ਗੁਰਮੁਖਾਂ ਨੇ) ਧਰਤੀ ਦਾ ਗੁਣ ਲੈਕੇ ਆਪਣਾ ਆਪ ਗਵਾ ਦਿਤਾ ਹੈ, (ਅੱਗੇ ਫਲ ਦੱਸਦੇ ਹਨ)।

Cultivating the virtues of all the five elements in their hearts, the gurmukhs like earth have lost the sense of ego.

ਪੰਜਿ​ਤਤ​ਉਤਪਤਿ​ਕਰਿ​ਗੁਰਮੁਖਿ​ਧਰਤੀ​ਆਪੁ​ਗਵਾਇਆ​।

ਚਰਣ ਕਵਲ ਸਰਣਾਗਤੀ ਸਭ ਨਿਧਾਨ ਸਭੇ ਫਲ ਪਾਇਆ ।

ਚਰਣ ਕਮਲਾਂ ਦੀ ਸ਼ਰਨ ਲੈਣ ਨਾਲ (ਗੁਰਮੁਖਾਂ ਨੇ) ਸਾਰੇ ਪਦਾਰਥ ਅਰ ਹੋਰ ਸਾਰੇ ਫਲ ਪਾ ਲੀਤੇ ਹਨ।

They have come to the shelter of the Guru's feet and from that store - house they get all sorts of benefits.

ਚਰਣ​ਕਵਲ​ਸਰਣਾਗਤੀ​ਸਭ​ਨਿਧਾਨ​ਸਭੇ​ਫਲ​ਪਾਇਆ​।

ਲੋਕ ਵੇਦ ਗੁਰ ਗਿਆਨ ਵਿਚਿ ਸਾਧੂ ਧੂੜਿ ਜਗਤ ਤਰਾਇਆ ।

ਲੋਕਾਂ, ਧਰਮ ਪੁਸਤਕਾਂ, ਅਰ ਗੁਰੂ ਜੀ ਦੇ ਗਿਆਨ ਵਿਖੇ ਸਾਧੂ ਦੀ ਧੂੜੀ ਨੇ ਜਗਤ ਤਾਰਿਆ ਹੈ।

From convention and the knowledge given by the Guru also the same (conclusion) emerges that the dust of the (feet of) sadh

ਲੋਕ​ਵੇਦ​ਗੁਰ​ਗਿਆਨ​ਵਿਚਿ​ਸਾਧੂ​ਧੂੜਿ​ਜਗਤ​ਤਰਾਇਆ​।

ਪਤਿਤ ਪੁਨੀਤ ਕਰਾਇ ਕੈ ਪਾਵਨ ਪੁਰਖ ਪਵਿਤ੍ਰ ਕਰਾਇਆ ।

ਪਾਪੀਆਂ ਨੂੰ ਪਵਿਤ੍ਰ੍ਰ ਕਰਕੇ, ਪਵਿਤ੍ਰ੍ਰ ਪੁਰਖਾਂ ਨੂੰ ਬੀ ਪਵਿਤ੍ਰ੍ਰ ਕਰਦੀ ਹੈ (ਗੱਲ ਕੀ ਪਾਵਨ ਪੁਰਖ ਬੀ ਇਸੇ ਧੂੜੀ ਨਾਲ ਹੀ ਪਵਿਤ੍ਰ ਰਹਿੰਦੇ ਹਨ)।

The fallen ones are made meritorious and the meritorious ones are further transformed into sacred ones.

ਪਤਿਤ​ਪੁਨੀਤ​ਕਰਾਇ​ਕੈ​ਪਾਵਨ​ਪੁਰਖ​ਪਵਿਤ੍ਰ​ਕਰਾਇਆ​।

ਚਰਣੋਦਕ ਮਹਿਮਾ ਅਮਿਤ ਸੇਖ ਸਹਸ ਮੁਖਿ ਅੰਤੁ ਨ ਪਾਇਆ ।

ਚਰਣਾਂਮ੍ਰਿਤ ਦੀ ਮਹਿਮਾਂ ਦਾ ਅੰਤ ਹੀ ਨਹੀਂ ਹੈ ਹਜ਼ਾਰ ਮੂੰਹ ਵਾਲਾ ਸ਼ੇਖ ਨਾਗ ਬੀ ਅੰਤ ਨਹੀਂ ਪਾ ਸਕਦਾ।

The glory of the wash nectar of the feet of sadhus is limitless; even Stesanag (thouosand hooded mythological snake) while

ਚਰਣੋਦਕ​ਮਹਿਮਾ​ਅਮਿਤ​ਸੇਖ​ਸਹਸ​ਮੁਖਿ​ਅੰਤੁ​ਨ​ਪਾਇਆ​।

ਧੂੜੀ ਲੇਖੁ ਮਿਟਾਇਆ ਚਰਣੋਦਕ ਮਨੁ ਵਸਿਗਤਿ ਆਇਆ ।

(ਸਾਧ ਸੰਗਤ ਦੇ ਚਰਣਾਂ ਦੀ) ਧੂੜ ਨਾਲ ਲੇਖ (ਕੁਲੇਖ) ਮਿਟ ਜਾਂਦੇ ਹਨ, ਅਰ ਚਰਣਾਂਮ੍ਰਿਤ ਲੈਣ ਨਾਲ ਮਨ ਵੱਸ ਆ ਜਾਂਦਾ ਹੈ।

Eulogizing the Lord by its many a mouth could not know it. The dust of sadhu's feet has erased all debts and because of that feet-wash nectar, the mind has also come under control.

ਧੂੜੀ​ਲੇਖੁ​ਮਿਟਾਇਆ​ਚਰਣੋਦਕ​ਮਨੁ​ਵਸਿਗਤਿ​ਆਇਆ​।

ਪੈਰੀ ਪੈ ਜਗੁ ਚਰਨੀ ਲਾਇਆ ।੩।

ਗੁਰੂ ਬੀ ਪੈਰੀਂ ਪੈਕੇ (ਸਾਰੇ) ਜਗਤ ਨੂੰ ਪੈਰੀ ਪਾ ਲੀਤਾ (ਯਥਾ:- “ਮੇਰੈ ਮਾਥੈ ਲਾਗੀ ਲੇ ਧੂਰਿ ਗੋਬਿੰਦ ਚਰਨਨ ਕੀ”)।

Gurmukh first himself bowed at the feet and then he made the whole world fall at his feet.

ਪੈਰੀ​ਪੈ​ਜਗੁ​ਚਰਨੀ​ਲਾਇਆ​।੩।

ਪਉੜੀ ੪

ਪਉੜੀ​੪

ਚਰਣੋਦਕੁ ਹੋਇ ਸੁਰਸਰੀ ਤਜਿ ਬੈਕੁੰਠ ਧਰਤਿ ਵਿਚਿ ਆਈ ।

(ਲੋਕ ਪ੍ਰਸਿੱਧ ਕਥਾ ਹੈ ਕਿ) ਗੰਗਾ (ਬਾਵਨ ਦੇ ਚਰਨਾਂ) ਦਾ ਚਰਣਾਮ੍ਰਿਤ ਹੋਣ ਕਰ ਕੇ ਬੈਕੁੰਠ ਛਡ ਕੇ ਧਰਤੀ ਵਿਖੇ ਆਈ।

Ganges, the wash of the Lords' feet, left heavens and came down to arth.

ਚਰਣੋਦਕੁ​ਹੋਇ​ਸੁਰਸਰੀ​ਤਜਿ​ਬੈਕੁੰਠ​ਧਰਤਿ​ਵਿਚਿ​ਆਈ​।

ਨਉ ਸੈ ਨਦੀ ਨੜਿੰਨਵੈ ਅਠਸਠਿ ਤੀਰਥਿ ਅੰਗਿ ਸਮਾਈ ।

ਨੌਂ ਸੈ ਨੜਿੰਨਵੈ ਨਦੀ ਤੇ ਅਠਾਹਠ ਤੀਰਥਾਂ ਨੇ ਗੰਗਾ ਵਿਖੇ ਸਮਾਈ ਕੀਤੀ, (ਗੰਗਾ ਸ਼ਨਾਨ ਦਾ ਫਲ ਸਭ ਤੋਂ ਸ਼੍ਰੇਸ਼ਟ ਮੰਨਦੇ ਹਨ)।

Nine hundred ninety nine rivers and sixty eight pilgrimage centres erged in it.

ਨਉ​ਸੈ​ਨਦੀ​ਨੜਿੰਨਵੈ​ਅਠਸਠਿ​ਤੀਰਥਿ​ਅੰਗਿ​ਸਮਾਈ​।

ਤਿਹੁ ਲੋਈ ਪਰਵਾਣੁ ਹੈ ਮਹਾਦੇਵ ਲੈ ਸੀਸ ਚੜ੍ਹਾਈ ।

ਤਿੰਨਾਂ ਲੋਕਾਂ ਵਿਖੇ ਪ੍ਰਮਾਣਿਕ ਹੋਈ (ਅਰਥਾਤ ਉਸ ਦੀਆਂ ਤਿੰਨ ਧਾਰਾਂ ਹੋ ਗਈਆਂ, ਪਾਤਾਲ ਧਾਰਾ ਦਾ ਨਾਮ ਭੋਗਾਵਤੀ, ਸ੍ਵਰਗ ਧਾਰਾ ਦਾ ਨਾਮ ਅਮਰਾਵਤੀ, ਅਰ ਭੁਲੋਕ ਵਿਖੇ ਗੰਗਾ ਨਾਮ ਕਹੀਦਾ ਹੈ) ਇਸੇ ਨੂੰ ਸ਼ਿਵ ਨੇ ਲੈਕੇ ਸਿਰ ਪੁਰ ਰੱਖਿਆ।

In all the three worlds, it is accepted as authentic and Mahadev ,iva) has borne it on his head.

ਤਿਹੁ​ਲੋਈ​ਪਰਵਾਣੁ​ਹੈ​ਮਹਾਦੇਵ​ਲੈ​ਸੀਸ​ਚੜ੍ਹਾਈ​।

ਦੇਵੀ ਦੇਵ ਸਰੇਵਦੇ ਜੈ ਜੈਕਾਰ ਵਡੀ ਵਡਿਆਈ ।

ਦੇਵੀਆਂ ਅਰ ਦੇਵਤੇ ਸੇਂਵਦੇ ਹਨ, ਜੈ ਜੈ ਕਾਰ ਹੁੰਦੇ ਹਨ ਅਰ ਵੱਡ ਸ਼ੋਭਾ ਹੁੰਦੀ ਹੈ।

Gods and goddesses all worship it and hail s greatness.

ਦੇਵੀ​ਦੇਵ​ਸਰੇਵਦੇ​ਜੈ​ਜੈਕਾਰ​ਵਡੀ​ਵਡਿਆਈ​।

ਸਣੁ ਗੰਗਾ ਬੈਕੁੰਠ ਲਖ ਲਖ ਬੈਕੁੰਠ ਨਾਥਿ ਲਿਵ ਲਾਈ ।

(ਪਰ) ਲੱਖਾਂ ਬੈਕੁੰਠ, ਅਰ ਲੱਖਾਂ ਬੈਕੁੰਠਾਂ ਦੇ ਸ੍ਵਾਮੀ (ਇਸ) ਗੰਗਾ ਸਮੇਤ ਲਿਵ ਲਾਕੇ (ਧ੍ਯਾਨ ਕਰ ਕੇ ਇਹ ਗੱਲ ਆਖਦੇ ਹਨ ਕਿ)

Myriads of heavens and the master of heavens including the ranges, absorbed in meditation declare,

ਸਣੁ​ਗੰਗਾ​ਬੈਕੁੰਠ​ਲਖ​ਲਖ​ਬੈਕੁੰਠ​ਨਾਥਿ​ਲਿਵ​ਲਾਈ​।

ਸਾਧੂ ਧੂੜਿ ਦੁਲੰਭ ਹੈ ਸਾਧਸੰਗਤਿ ਸਤਿਗੁਰੁ ਸਰਣਾਈ ।

ਸੰਤਾਂ ਦੇ ਚਰਣਾਂ ਦੀ ਧੂੜ ਵੱਡੀ ਹੀ ਦੁਰਲੱਭ ਹੈ, (ਜੋ) ਸਤਿਗੁਰੂ ਅਤੇ ਸਾਧਸੰਗਤ (ਦੀ) ਸ਼ਰਨ ਆਉਣ (ਦਾ ਨਾਮ) ਹੈ।

That the dust of the feet of sadhu is rare and is obtainable only by coming under the shelter of the true Guru.

ਸਾਧੂ​ਧੂੜਿ​ਦੁਲੰਭ​ਹੈ​ਸਾਧਸੰਗਤਿ​ਸਤਿਗੁਰੁ​ਸਰਣਾਈ​।

ਚਰਨ ਕਵਲ ਦਲ ਕੀਮ ਨ ਪਾਈ ।੪।

ਦਰਨ ਕਵਲਾਂ ਦੇ ਇੱਕ ਦਲ (ਪੱਤ੍ਰ) ਦੀ ਕੀਮਤ ਨਹੀਂ (ਕਿਸੇ) ਪਾਈ।

Value of even the one petal of the lotus feet is beyond assessment.

ਚਰਨ​ਕਵਲ​ਦਲ​ਕੀਮ​ਨ​ਪਾਈ​।੪।

ਪਉੜੀ ੫

ਪਉੜੀ​੫

ਚਰਣ ਸਰਣਿ ਜਿਸੁ ਲਖਮੀ ਲਖ ਕਲਾ ਹੋਇ ਲਖੀ ਨ ਜਾਈ ।

ਜਿਸ ਲੱਖਮੀ ਦੀ ਚਰਣ ਸ਼ਰਣ ਵਿਖੇ ਲੱਖਾਂ 'ਕਲਾਂ' ਹਨ (ਅਜੇਹੀ) ਹੋਕੇ (ਕਿਸੇ ਥੋਂ) ਲਖੀ ਨਹੀਂ ਜਾਂਦੀ।

Lakhs of invisible powers adorn the shelter of the feet of goddess of wealth (Laksmi);

ਚਰਣ​ਸਰਣਿ​ਜਿਸੁ​ਲਖਮੀ​ਲਖ​ਕਲਾ​ਹੋਇ​ਲਖੀ​ਨ​ਜਾਈ​।

ਰਿਧਿ ਸਿਧਿ ਨਿਧਿ ਸਭ ਗੋਲੀਆਂ ਸਾਧਿਕ ਸਿਧ ਰਹੇ ਲਪਟਾਈ ।

(ਕਿਉਂ ਜੋ) ਰਿਧਾਂ ਸਿਧਾਂ ਨੌਂ ਨਿਧਾਂ ਸਾਰੀਆਂ ਟਹਿਲਣਾਂ ਹਨ, ਸਾਧਨਾਂ ਕਰਨ ਵਾਲੇ ਅਤੇ ਸਿੱਧ (ਲੋਕ ਉੇਸੇ ਲੱਛਮੀ ਨਾਲ ਹੀ) ਲਪਟ ਰਹੇ ਹਨ (ਭਾਵ ਸਾਰੇ ਮਾਯਾ ਦੇ ਦਾਸ ਹਨ)।

All prosperities, miraculous powers and treasures are her servants and many an accomplished person is engrossed in her.

ਰਿਧਿ​ਸਿਧਿ​ਨਿਧਿ​ਸਭ​ਗੋਲੀਆਂ​ਸਾਧਿਕ​ਸਿਧ​ਰਹੇ​ਲਪਟਾਈ​।

ਚਾਰਿ ਵਰਨ ਛਿਅ ਦਰਸਨਾਂ ਜਤੀ ਸਤੀ ਨਉ ਨਾਥ ਨਿਵਾਈ ।

(ਜਿਸ ਨੇ) ਚਾਰੇ ਵਰਣ, ਛੀ ਦਰਸ਼ਨ, ਜਤੀ ਸਤੀ ਅਰ ਨੌਂ ਨਾਥ ਬੀ ਨਿਵਾ ਲੀਤੇ ਹਨ।

All the four vamas, six philosophies, celebates, suttees and nine maths have been made to bow by her.

ਚਾਰਿ​ਵਰਨ​ਛਿਅ​ਦਰਸਨਾਂ​ਜਤੀ​ਸਤੀ​ਨਉ​ਨਾਥ​ਨਿਵਾਈ​।

ਤਿੰਨ ਲੋਅ ਚੌਦਹ ਭਵਨ ਜਲਿ ਥਲਿ ਮਹੀਅਲ ਛਲੁ ਕਰਿ ਛਾਈ ।

ਤਿੰਨਾਂ ਲੋਕਾਂ, ਚੌਦਾਂ ਬ੍ਰਹਮੰਡਾਂ, ਜਲਾਂ ਥਲਾਂ, ਪ੍ਰਿਥਵੀ, ਪਾਤਾਲਾਂ ਵਿਖ ਛਲ ਕਰ ਕੇ ਛਾਇ ਰਹੀ ਹੈ।

Deceptively she is pervading all the three worlds, fourteen abodes, land, sea and the nether worlds.

ਤਿੰਨ​ਲੋਅ​ਚੌਦਹ​ਭਵਨ​ਜਲਿ​ਥਲਿ​ਮਹੀਅਲ​ਛਲੁ​ਕਰਿ​ਛਾਈ​।

ਕਵਲਾ ਸਣੁ ਕਵਲਾਪਤੀ ਸਾਧਸੰਗਤਿ ਸਰਣਾਗਤਿ ਆਈ ।

ਉਹ 'ਕਵਲਾ' (ਲਛਮੀ) ਕਮਲਾਪਤ (ਵਿਸ਼ਨੂੰ) ਦੇ ਸਣੇ ਸੰਗਤ ਦੀ ਸ਼ਰਣ ਆਈ ਹੈ।

That goddess Kamala (Laksmi) alongwith her husband (Visnu) seeks the shelter of holy congregation

ਕਵਲਾ​ਸਣੁ​ਕਵਲਾਪਤੀ​ਸਾਧਸੰਗਤਿ​ਸਰਣਾਗਤਿ​ਆਈ​।

ਪੈਰੀ ਪੈ ਪਾਖਾਕ ਹੋਇ ਆਪੁ ਗਵਾਇ ਨ ਆਪੁ ਗਣਾਈ ।

ਪੈਰੀਂ ਪੈ ਕੇ ਪੈਰਾਂ ਦੀ ਖਾਕ ਧੂੜ ਹੋਕੇ ਆਪਣਾ ਆਪ ਗਵਾ ਦਿਤਾ ਹੈ।

Wherein the gurmukhs bowing at the feet of holy persons have lost their ego and still have kept themselves unnoticed.

ਪੈਰੀ​ਪੈ​ਪਾਖਾਕ​ਹੋਇ​ਆਪੁ​ਗਵਾਇ​ਨ​ਆਪੁ​ਗਣਾਈ​।

ਗੁਰਮੁਖਿ ਸੁਖ ਫਲੁ ਵਡੀ ਵਡਿਆਈ ।੫।

(ਇਹ ਗੁਰਮੁਖਾਂ ਦੇ ਸੁਖਫਲ (ਵੈਰਾਗ) ਦੀ ਵਡੀ ਸ਼ੋਭਾ ਹੈ (ਕਿ ਮਾਯਾ ਨੂੰ ਬੀ ਆਪਣੇ ਚਰਣਾਂ ਦੀ ਦਾਸੀ ਕਰ ਲੈਂਦੇ ਹਨ)।

The grandeur of the pleasure-fruit of the gurmukhs is very great.

ਗੁਰਮੁਖਿ​ਸੁਖ​ਫਲੁ​ਵਡੀ​ਵਡਿਆਈ​।੫।

ਪਉੜੀ ੬

ਪਉੜੀ​੬

ਬਾਵਨ ਰੂਪੀ ਹੋਇ ਕੈ ਬਲਿ ਛਲਿ ਅਛਲਿ ਆਪੁ ਛਲਾਇਆ ।

ਬਾਵਨ (ਅਰਥਾਤ ਨਿੱਕਾ ਜਿਹਾ) ਰੂਪ ਧਾਰਕੇ ਰਾਜਾ ਬਲੀ ਨੂੰ ਛਲਦਾ ਹੋਇਆ ਛਲਨ ਵਿੱਚ (ਨਾਂ ਕਾਮਯਾਬ ਹੋਕੇ) ਆਪ ਨੂੰ ਛਲਾ ਬੈਠਾ।

Assuming the form of Vaman (short statured brahmin) and remaining unsuccessful in beguiling king Bali

ਬਾਵਨ​ਰੂਪੀ​ਹੋਇ​ਕੈ​ਬਲਿ​ਛਲਿ​ਅਛਲਿ​ਆਪੁ​ਛਲਾਇਆ​।

ਕਰੌਂ ਅਢਾਈ ਧਰਤਿ ਮੰਗਿ ਪਿਛੋਂ ਦੇ ਵਡ ਪਿੰਡੁ ਵਧਾਇਆ ।

ਪਹਿਲੇ (ਰਾਜਾ ਪਾਸੋਂ) ਅਢਾਈ ਉਲਾਂਘਾਂ ਜ਼ਮੀਨ ਮੰਗੀ ਪਿੱਛੋਂ ਵਡਾ ਸ਼ਰੀਰ ਵਧਾ ਲੀਤਾ (ਅਜਿਹਾ ਕਿ)

He Himself got beguiled. Having asked for two and a half steps of land, Vaman, afterwards enlarged His body.

ਕਰੌਂ​ਅਢਾਈ​ਧਰਤਿ​ਮੰਗਿ​ਪਿਛੋਂ​ਦੇ​ਵਡ​ਪਿੰਡੁ​ਵਧਾਇਆ​।

ਦੁਇ ਕਰੁਵਾ ਕਰਿ ਤਿੰਨਿ ਲੋਅ ਬਲਿ ਰਾਜੇ ਫਿਰਿ ਮਗਰੁ ਮਿਣਾਇਆ ।

ਦੋ ਉਲਾਂਘਾਂ ਵਿਚ ਤਿੰਨੇ ਲੋਕ (ਮਿਣ ਲੀਤੇ ਪਿੱਛੇ ਅੱਧੀ ਉਲਾਂਘ ਦੇ ਬਦਲੇ) ਰਾਜੇ ਦਾ ਸਰੀਰ ਮਿਣਿਆ (ਕਿਉਂ ਜੋ ਇਹ ਦਾਨ ਤੋਂ ਬਾਹਰ ਹੈਸੀ)।

In two steps He measured all the three worlds and in a half step He measured the body of king Bali.

ਦੁਇ​ਕਰੁਵਾ​ਕਰਿ​ਤਿੰਨਿ​ਲੋਅ​ਬਲਿ​ਰਾਜੇ​ਫਿਰਿ​ਮਗਰੁ​ਮਿਣਾਇਆ​।

ਸੁਰਗਹੁ ਚੰਗਾ ਜਾਣਿ ਕੈ ਰਾਜੁ ਪਤਾਲ ਲੋਕ ਦਾ ਪਾਇਆ ।

(ਹੁਣ ਰਾਜਾ ਬਲਿ ਨੇ) ਸੁਰਗ ਨਾਲੋਂ ਪਤਾਲ (ਭਾਵ ਨਿੰਮ੍ਰਤਾ ਧਾਰਨੀ) ਦਾ ਰਾਜ ਚੰਗਾ ਜਾਣ ਕੇ ਲੀਤਾ (ਜਦ ਬਾਵਨ ਮੁੜਨ ਲੱਗਾ ਤਦ ਬਲੀ ਨੇ ਕਿਹਾ ਕਿ ਤੂੰ ਕਿੱਥੇ ਜਾਂਦਾ ਹੈਂ? ਆਪਣਾ ਬਚਨ ਯਾਦ ਰੱਖਕੇ ਮੇਰੇ ਬੂਹੇ ਬੈਠ)।

Accepting the kingdom of netherworld better than heavens Bali started ruling it.

ਸੁਰਗਹੁ​ਚੰਗਾ​ਜਾਣਿ​ਕੈ​ਰਾਜੁ​ਪਤਾਲ​ਲੋਕ​ਦਾ​ਪਾਇਆ​।

ਬ੍ਰਹਮਾ ਬਿਸਨੁ ਮਹੇਸੁ ਤ੍ਰੈ ਭਗਤਿ ਵਛਲ ਦਰਵਾਨ ਸਦਾਇਆ ।

(ਹੁਣ) ਤਿੰਨਾਂ ਬ੍ਰਹਮਾਂ, ਬਿਸ਼ਨੂੰ; ਸ਼ਿਵ ਨੂੰ (ਵਾਰੀ ਵਾਰੀ ਸਿਰ) ਪਹਿਰੇਦਾਰ ਸਦਾਉਣਾ ਪਿਆ ਭਗਤ ਵਛਲ (ਹੋਣ ਕਰਕੇ)।

Now the Lord, in whom subsume Brahma, Visnu and Mahen, becoming lover of His devotees, served as a door keeper of king Bali

ਬ੍ਰਹਮਾ​ਬਿਸਨੁ​ਮਹੇਸੁ​ਤ੍ਰੈ​ਭਗਤਿ​ਵਛਲ​ਦਰਵਾਨ​ਸਦਾਇਆ​।

ਬਾਵਨ ਲਖ ਸੁ ਪਾਵਨਾ ਸਾਧਸੰਗਤਿ ਰਜ ਇਛ ਇਛਾਇਆ ।

ਬਾਵਨ ਵਰਗੇ ਲੱਖਾਂ ਪਵਿੱਤ੍ਰਾਂ ਨੇ ਸਾਧ ਸੰਗਤ ਦੀ ਧੂੜੀ ਦੀ ਇੱਛਾ ਕੀਤੀ ਹੈ (ਕਿ ਕਿਵੇਂ ਪ੍ਰਾਪਤ ਹੋਵੇ)।

Many sacred incarnations like Vaman also have the wish of having the dust of the feet of holy congregation.

ਬਾਵਨ​ਲਖ​ਸੁ​ਪਾਵਨਾ​ਸਾਧਸੰਗਤਿ​ਰਜ​ਇਛ​ਇਛਾਇਆ​।

ਸਾਧ ਸੰਗਤਿ ਗੁਰ ਚਰਨ ਧਿਆਇਆ ।੬।

ਸਾਧ ਸੰਗਤ ਅਰ ਗੁਰੂ ਦੇ ਚਰਨਾਂ ਨੂੰ ਧਿਆਇਆ ਹੈ।

They also contemplate the feet of the Guru in the company of holy ones.

ਸਾਧ​ਸੰਗਤਿ​ਗੁਰ​ਚਰਨ​ਧਿਆਇਆ​।੬।

ਪਉੜੀ ੭

ਪਉੜੀ​੭

ਸਹਸ ਬਾਹੁ ਜਮਦਗਨਿ ਘਰਿ ਹੋਇ ਪਰਾਹੁਣਚਾਰੀ ਆਇਆ ।

ਸਹਸਬਾਹੁ (ਨਾਮੇ ਰਾਜਾ ਜਿਸ ਦੀਆਂ ਹਜ਼ਾਰ ਬਾਂਹਾਂ ਸਨ) ਜਮਦਗਨੀ (ਨਾਮੇ ਰਿਖੀ ਪਾਸ ਜੋ ਉਸ ਦਾ ਸਾਂਢੂ ਬੀ ਸੀ) ਪਰਾਹੁਣਾਂ ਬਣਕੇ (ਬਣ ਵਿਖੇ ਇਕ ਦਿਨ ਫੌਜ ਸਮੇਤ) ਆ ਉਤਰਿਆ।

A king named Sahasrbahu came to Jamadagni rishi as a guest.

ਸਹਸ​ਬਾਹੁ​ਜਮਦਗਨਿ​ਘਰਿ​ਹੋਇ​ਪਰਾਹੁਣਚਾਰੀ​ਆਇਆ​।

ਕਾਮਧੇਣੁ ਲੋਭਾਇ ਕੈ ਜਮਦਗਨੈ ਦਾ ਸਿਰੁ ਵਢਵਾਇਆ ।

ਲਲਚਾ ਕੇ ਕਾਮਧੇਨ ਗਊ (ਰਿਖੀ ਪਾਸ ਵੇਖ ਕੇ ਮੰਗੀ, ਨਾ ਮਿਲਣ ਪਰ) ਜਮਦਗਨੀ ਦਾ ਸਿਰ ਵਢਵਾ ਦਿੱਤਾ।

Seeing wish-ful-filling cow with the rishi he became greedy and killed Jamdagni.

ਕਾਮਧੇਣੁ​ਲੋਭਾਇ​ਕੈ​ਜਮਦਗਨੈ​ਦਾ​ਸਿਰੁ​ਵਢਵਾਇਆ​।

ਪਿਟਦੀ ਸੁਣਿ ਕੈ ਰੇਣੁਕਾ ਪਰਸਰਾਮ ਧਾਈ ਕਰਿ ਧਾਇਆ ।

(ਹੁਣ ਪਰਸਰਾਮ ਦੀ ਮਾਂ) ਰੇਣਕਾ (ਰੰਡੀ ਹੋਣ ਕਰਕੇ) ਪਿੱਟਣ ਲੱਗੀ, ਪਰਸਰਾਮ (ਸੁਣਦਾ ਹੀ) ਦੌੜਕੇ ਆਇਆ।

Hearing the wails of Renuka, his mother, Parana Ram came running to her.

ਪਿਟਦੀ​ਸੁਣਿ​ਕੈ​ਰੇਣੁਕਾ​ਪਰਸਰਾਮ​ਧਾਈ​ਕਰਿ​ਧਾਇਆ​।

ਇਕੀਹ ਵਾਰ ਕਰੋਧ ਕਰਿ ਖਤ੍ਰੀ ਮਾਰਿ ਨਿਖਤ੍ਰ ਕਰਾਇਆ ।

(ਪਰਸਰਾਮ ਨੇ) ੨੧ ਵਾਰੀ ਕ੍ਰੋਧ ਕਰ ਕੇ ਖੱਤ੍ਰੀ ਮਾਰਕੇ ਨਿਹਖੱਤ੍ਰਾਇਣ ਕਰ ਦਿੱਤਾ (ਪ੍ਰੰਤੂ ਓਹ ਬੀ ਹਉਮੈ ਨਾ ਮਾਰ ਸਕਿਆ)।

Becoming full of anger he cleared this earth of the kshatriyas twenty-one time i.e. he killed all the kashatriyas.

ਇਕੀਹ​ਵਾਰ​ਕਰੋਧ​ਕਰਿ​ਖਤ੍ਰੀ​ਮਾਰਿ​ਨਿਖਤ੍ਰ​ਕਰਾਇਆ​।

ਚਰਣ ਸਰਣਿ ਫੜਿ ਉਬਰੇ ਦੂਜੈ ਕਿਸੈ ਨ ਖੜਗੁ ਉਚਾਇਆ ।

(ਜਿਨ੍ਹਾਂ ਨੇ ਪਰਮਸ਼ਰ ਦੇ) ਚਰਨਾਂ ਦੀ ਸ਼ਰਨ ਫੜੀ ਸੋ ਬਚੇ (ਰਾਮਚੰਦ੍ਰ ਪਰਵਾਰ ਸਮੇਤ ਪਰਮੇਸ਼ੁਰ ਭਗਤ ਹੋਣ ਕਰ ਕੇ ਪਰਸਰਾਮ ਤੋਂ ਬਚ ਰਹੇ ਸੇ, ਐਸੇ ਹੀ ਰਾਜਾ ਅਗੁਟ ਸਿੰਧ ਦੇ, ਪਰਜਾ ਤੇ ਸ਼ਰਨਾਗਤਾਂ ਸਮੇਤ ਬਚੇ, ਐਸੇ ਹੀ ਜਨਕ ਭਗਤ ਅਰ ਹੋਰ ਵਾਹਿਗੁਰੂ ਚਰਨਾਂ ਦੇ ਸ਼ਰਨਾਗਤ) ਹੋਰ ਕਿਸੇ ਨੇ ੳਸ (ਕਾਤਲ) ਦੇ ਸਾਮ੍ਹਣੇ ਤਲਵਾਰ ਉਚੀ

Only those who fell at the feet of Parasu Rim were saved; none else could raise arms against him.

ਚਰਣ​ਸਰਣਿ​ਫੜਿ​ਉਬਰੇ​ਦੂਜੈ​ਕਿਸੈ​ਨ​ਖੜਗੁ​ਉਚਾਇਆ​।

ਹਉਮੈ ਮਾਰਿ ਨ ਸਕੀਆ ਚਿਰੰਜੀਵ ਹੁਇ ਆਪੁ ਜਣਾਇਆ ।

(ਇੱਡਾ ਬਲੀ ਹੋਕੇ ਪਰਸਰਾਮ) ਹਉਮੈ ਨਾ ਮਾਰ ਸਕਿਆ, ਵਡੀ ਉਮਰਾ ਹੋਕੇ ਆਪੇ ਦਾ ਹੰਕਾਰ ਕਰਦਾ ਰਿਹਾ।

He also could not obliterate his ego and though he became chiraiijiv i.e. ever living person,

ਹਉਮੈ​ਮਾਰਿ​ਨ​ਸਕੀਆ​ਚਿਰੰਜੀਵ​ਹੁਇ​ਆਪੁ​ਜਣਾਇਆ​।

ਚਰਣ ਕਵਲ ਮਕਰੰਦੁ ਨ ਪਾਇਆ ।੭।

ਚਰਨਾਂ ਕਮਲਾਂ ਦਾ ਮਕਰੰਦ ਰਸ ਨਾ ਪਾਯਾ। (ਹਉਮੈ ਵਿਚ ਹੀ ਦੁਖੀ ਗਿਆ)।

He always made show of his ego and could never receive the pollen of the lotus feet (of Lord).

ਚਰਣ​ਕਵਲ​ਮਕਰੰਦੁ​ਨ​ਪਾਇਆ​।੭।

ਪਉੜੀ ੮

ਪਉੜੀ​੮

ਰੰਗ ਮਹਲ ਰੰਗ ਰੰਗ ਵਿਚਿ ਦਸਰਥੁ ਕਉਸਲਿਆ ਰਲੀਆਲੇ ।

ਦਸਰਥ ਦੇ ਰਣਵਾਸ ਵਿਖੇ (ਜਿੱਥੇ) ਵਡੇ ਰਾਗ ਰੰਗ (ਹੁੰਦੇ ਸਨ) ਕੌਸ਼ੱਲਿਆ ਪਟਰਾਣੀ ਗਰਭਵਤੀ ਹੋਈ।

In their pleasure palace, Daisarath and Kaus'alya were absorbed in their joys.

ਰੰਗ​ਮਹਲ​ਰੰਗ​ਰੰਗ​ਵਿਚਿ​ਦਸਰਥੁ​ਕਉਸਲਿਆ​ਰਲੀਆਲੇ​।

ਮਤਾ ਮਤਾਇਨਿ ਆਪ ਵਿਚਿ ਚਾਇ ਚਈਲੇ ਖਰੇ ਸੁਖਾਲੇ ।

ਆਪੋ ਵਿਚ ਸਲਾਹਾਂ ਕਰਨ, ਚਾਉ ਵਿਚ ਭਰੇ ਹੋਏ, ਖਰੇ ਸੁਖੀ ਹੋਏ ਹੋਏ।

In their exultations they were planning as to what should be the name of their son yet to be born.

ਮਤਾ​ਮਤਾਇਨਿ​ਆਪ​ਵਿਚਿ​ਚਾਇ​ਚਈਲੇ​ਖਰੇ​ਸੁਖਾਲੇ​।

ਘਰਿ ਅਸਾੜੈ ਪੁਤੁ ਹੋਇ ਨਾਉ ਕਿ ਧਰੀਐ ਬਾਲਕ ਬਾਲੇ ।

(ਹੇ ਪਿਆਰੀ) ਇਸਤ੍ਰੀ! ਜੇ ਸਾਡੇ ਘਰ ਪੁੱਤਰ ਹੋਵੇ ਤਾਂ ਅਸੀਂ ਉਸ ਬਾਲਕ ਦਾ ਕੀ ਨਾਉਂ ਧਰੀਏ?

They thought that the name should be Ram Chandr because just reciting the name of Ram

ਘਰਿ​ਅਸਾੜੈ​ਪੁਤੁ​ਹੋਇ​ਨਾਉ​ਕਿ​ਧਰੀਐ​ਬਾਲਕ​ਬਾਲੇ​।

ਰਾਮਚੰਦੁ ਨਾਉ ਲੈਂਦਿਆਂ ਤਿੰਨਿ ਹਤਿਆ ਤੇ ਹੋਇ ਨਿਰਾਲੇ ।

(ਇਸਤ੍ਰੀ ਨੇ ਕਿਹਾ, ਐਸਾ ਨਾਮ ਧਰੋ ਜੋ ਪਰਮੇਸ਼ੁਰ ਦਾ ਨਾਮ ਹੋਵੇ, ਤਾਂ ਕਿ ਅਜਾਮਲ ਵਾਂਗੂੰ ਸਾਡੇ ਪਾਪ ਵੀ ਧੋਤੇ ਜਾਣ, ਤਾਂਤੇ) ਰਾਮਚੰਦ੍ਰ ਨਾਉਂ (ਰੱਖਿਆ, ਜਿਸਦੇ) ਲੀਤਿਆਂ ਤਿੰਨ ਹੱਤਿਆ ਤੋਂ ਨਿਰਮਲ ਹੋਏ।

They would get rid of three killings (embroy and its parents murder).

ਰਾਮਚੰਦੁ​ਨਾਉ​ਲੈਂਦਿਆਂ​ਤਿੰਨਿ​ਹਤਿਆ​ਤੇ​ਹੋਇ​ਨਿਰਾਲੇ​।

ਰਾਮ ਰਾਜ ਪਰਵਾਣ ਜਗਿ ਸਤ ਸੰਤੋਖ ਧਰਮ ਰਖਵਾਲੇ ।

ਰਾਮ ਦਾ ਰਾਜ ਜੱਗਪ੍ਰਵਾਣ ਹੋਇਆ, (ਕਿਉਂਕਿ ਰਾਮ ਜੀ) ਸਤ ਸੰਤੋਖ ਧਰਮ ਦੇ ਰਖਵਾਲੇ (ਹੋਕੇ ਰਾਜ ਕਰਦੇ ਸੇ)।

The Ram Rai (kingdom of Ram) in which truth, contentement and dharma were protected,

ਰਾਮ​ਰਾਜ​ਪਰਵਾਣ​ਜਗਿ​ਸਤ​ਸੰਤੋਖ​ਧਰਮ​ਰਖਵਾਲੇ​।

ਮਾਇਆ ਵਿਚਿ ਉਦਾਸ ਹੋਇ ਸੁਣੈ ਪੁਰਾਣੁ ਬਸਿਸਟੁ ਬਹਾਲੇ ।

ਆਪ ਮਾਯਾ ਵਿਚ ਉਦਾਸ ਹੋਕੇ (ਨਿੰਮ੍ਰਤਾ ਧਾਰੀ ਸੇ ਕਿ) ਵਸ਼ਿਸ਼ਟ ਗੁਰੂ (ਪਾਸ) ਬਹਾਲ ਕੇ (ਕਥਾ ਵਾਰਤਾ) ਪੁਰਾਤਣ (ਕਰਦਾ ਸੀ ਤਾਂ ਨਿੰਮ੍ਰਤਾ ਨਾਲ) ਸੁਣਦੇ ਸੇ।

Was acknowledged throughout the world. Rim remained detached from maya and sitting near Vasisth listened to the tales of th

ਮਾਇਆ​ਵਿਚਿ​ਉਦਾਸ​ਹੋਇ​ਸੁਣੈ​ਪੁਰਾਣੁ​ਬਸਿਸਟੁ​ਬਹਾਲੇ​।

ਰਾਮਾਇਣੁ ਵਰਤਾਇਆ ਸਿਲਾ ਤਰੀ ਪਗ ਛੁਹਿ ਤਤਕਾਲੇ ।

(ਜਗਤ ਵਿਚ ਇਹ ਪ੍ਰਚਾਰ ਕੀਤਾ ਕਿ) ਪਰਮੇਸ਼ੁਰ (ਸਭ ਦਾ) ਆਸਰਾ ਹੈ, (ਇਸ ਭਗਤੀ ਕਰ ਕੇ ਇਨ੍ਹਾਂ ਦੇ) ਪੈਰਾਂ ਨਾਲ ਲੱਗਕੇ ਸਿਲਾ ਓਸੇ ਵੇਲੇ ਤਰ ਗਈ।

Through the Rtimayatt people came to know that the stone (Ahalya) was restored to life by the touch of the feet of Rim.

ਰਾਮਾਇਣੁ​ਵਰਤਾਇਆ​ਸਿਲਾ​ਤਰੀ​ਪਗ​ਛੁਹਿ​ਤਤਕਾਲੇ​।

ਸਾਧਸੰਗਤਿ ਪਗ ਧੂੜਿ ਨਿਹਾਲੇ ।੮।

(ਰਾਮ ਚੰਦ੍ਰ ਜੀ) ਸਾਧ ਸੰਗਤ ਦੇ ਪੈਰਾਂ ਦੀ ਧੂੜ ਨੂੰ ਯਾਚਦੇ ਸਨ। (ਜੈਸਾ:- ਬਨ ਵਿਚ ਜਾਕੇ ਤਪੀਆਂ ਦੇ ਚਰਨ ਧੋਂਦੇ ਰਹੇ)।

That Ram also fell happy to attain the dust of the congregations of the sadhus (and went to forest to wash the feet of anch

ਸਾਧਸੰਗਤਿ​ਪਗ​ਧੂੜਿ​ਨਿਹਾਲੇ​।੮।

ਪਉੜੀ ੯

ਪਉੜੀ​੯

ਕਿਸਨ ਲੈਆ ਅਵਤਾਰੁ ਜਗਿ ਮਹਮਾ ਦਸਮ ਸਕੰਧੁ ਵਖਾਣੈ ।

ਕ੍ਰਿਸ਼ਨ ਨੇ ਜਗਤ ਵਿਖੇ (ਵਾਸਦੇਵ ਦੇਵਕੀ ਦੇ ਘਰ) ਅਵਤਾਰ ਲੀਤਾ (ਭਾਗਵਤ ਦੇ) ਦਸਮੇਂ ਪੁਰਬ ਵਿਖੇ (ਇਹ ਕਥਾ ਤੇ) ਮਹਿਮਾਂ ਲਿਖੀ ਹੈ।

The tenth chapter of the Bhagavat defines the glory of incarnation of Krsna in the world.

ਕਿਸਨ​ਲੈਆ​ਅਵਤਾਰੁ​ਜਗਿ​ਮਹਮਾ​ਦਸਮ​ਸਕੰਧੁ​ਵਖਾਣੈ​।

ਲੀਲਾ ਚਲਤ ਅਚਰਜ ਕਰਿ ਜੋਗੁ ਭੋਗੁ ਰਸ ਰਲੀਆ ਮਾਣੈ ।

ਅਚਰਜ ਕੌਤਕ ਦੇ ਚਲਿਤ ਕਰ ਕੇ ਜੋਗ, ਭੋਗ ਤੇ ਅਨੰਦ ਖੁਸ਼ੀਆ ਮਾਣੀਆਂ।

He performed many wonderful acts of bhog (merriment) and yoga (renunciation).

ਲੀਲਾ​ਚਲਤ​ਅਚਰਜ​ਕਰਿ​ਜੋਗੁ​ਭੋਗੁ​ਰਸ​ਰਲੀਆ​ਮਾਣੈ​।

ਮਹਾਭਾਰਥੁ ਕਰਵਾਇਓਨੁ ਕੈਰੋ ਪਾਡੋ ਕਰਿ ਹੈਰਾਣੈ ।

ਕੈਰਵਾਂ ਅਰ ਪਾਂਡਵਾ ਦਾ ਵੱਡਾ ਭਾਰੀ ਸੰਗ੍ਰਾਮ ਕਰਾਕੇ ਉਹਨਾਂ ਨੂੰ ਹੈਰਾਨ ਕਰ ਦਿੱਤਾ।

Making Kauravs (sons of Dhrttrastr) and Pandays to fight against each other he further made them wonder struck.

ਮਹਾਭਾਰਥੁ​ਕਰਵਾਇਓਨੁ​ਕੈਰੋ​ਪਾਡੋ​ਕਰਿ​ਹੈਰਾਣੈ​।

ਇੰਦ੍ਰਾਦਿਕ ਬ੍ਰਹਮਾਦਿਕਾ ਮਹਿਮਾ ਮਿਤਿ ਮਿਰਜਾਦ ਨ ਜਾਣੈ ।

(ਕ੍ਰਿਸ਼ਨ ਉਪਾਸ਼ਕਾਂ ਦਾ ਭਰੋਸਾ ਹੈ ਕਿ) ਇੰਦ੍ਰ ਆਦਿ, ਬ੍ਰਹਮਾ ਆਦਿ ਮਹਿੰਮਾ ਦੀ ਮਿਤੀ ਤੇ ਮਿਰਜਾਦਾ ਨਹੀਂ ਜਾਣਦੇ, (ਪਰ ਭਾਈ ਸਾਹਿਬ ਜੀ ਦੱਸਦੇ ਹਨ ਕਿ ਇੱਡੇ ਵੱਡੇ ਕਹਿਲਾਉਣ ਵਾਲੇ ਕ੍ਰਿਸ਼ਨ ਜੀ ਨੇ ਬੀ)

Indr and Brahma et al. donot know the limits of his grandeur.

ਇੰਦ੍ਰਾਦਿਕ​ਬ੍ਰਹਮਾਦਿਕਾ​ਮਹਿਮਾ​ਮਿਤਿ​ਮਿਰਜਾਦ​ਨ​ਜਾਣੈ​।

ਮਿਲੀਆ ਟਹਲਾ ਵੰਡਿ ਕੈ ਜਗਿ ਰਾਜਸੂ ਰਾਜੇ ਰਾਣੈ ।

ਜਦ (ਯੁਧਿਸ਼ਟਰ ਦੇ) ਰਾਜਸੂ ਨਾਮੇ ਯੱਗ ਵਿਖੇ ਰਾਜਿਆਂ ਤੇ ਰਾਣਿਆਂ ਨੂੰ ਟਹਿਲਾ ਮਿਲਣ ਲੱਗੀਆਂ (ਤਦ)

When Raisfiy was arranged by Yudhisthar, all were alloted their duties.

ਮਿਲੀਆ​ਟਹਲਾ​ਵੰਡਿ​ਕੈ​ਜਗਿ​ਰਾਜਸੂ​ਰਾਜੇ​ਰਾਣੈ​।

ਮੰਗ ਲਈ ਹਰਿ ਟਹਲ ਏਹ ਪੈਰ ਧੋਇ ਚਰਣੋਦਕੁ ਮਾਣੈ ।

ਇਹ ਟਹਿਲ ਮੰਗ ਲਈ ਕਿ ਮੈਂ ਚਰਨ ਧੋਵਾਂਗਾ ਅਰ ਚਰਣੋਦਕ ਦੀ ਮੌਜ ਲਵਾਂਗਾ।

Krsna himself tookover the duty of washing of the feet of all so that through this service

ਮੰਗ​ਲਈ​ਹਰਿ​ਟਹਲ​ਏਹ​ਪੈਰ​ਧੋਇ​ਚਰਣੋਦਕੁ​ਮਾਣੈ​।

ਸਾਧਸੰਗਤਿ ਗੁਰ ਸਬਦੁ ਸਿਞਾਣੈ ।੯।

(ਤਾਂ ਜੋ ਇਸ ਨਿੰਮ੍ਰਤਾ ਦੇ ਪ੍ਰਤਾਪ ਕਰਕੇ) ਸਾਧ ਸੰਗਤ ਅਰ ਗੁਰੂ ਦੇ ਸ਼ਬਦ ਨੂੰ ਪਛਾਣ ਲਵੇ।

He could realise the importance of the service of the holy congregation and the Word of the Guru.

ਸਾਧਸੰਗਤਿ​ਗੁਰ​ਸਬਦੁ​ਸਿਞਾਣੈ​।੯।

ਪਉੜੀ ੧੦

ਪਉੜੀ​੧੦

ਮਛ ਰੂਪ ਅਵਤਾਰੁ ਧਰਿ ਪੁਰਖਾਰਥੁ ਕਰਿ ਵੇਦ ਉਧਾਰੇ ।

ਮੱਛ ਰੂਪ ਦਾ ਅਵਤਾਰ ਧਾਰ ਕੇ ਮਿਹਨਤ ਕਰ ਕੇ ਵੇਦਾਂ ਦਾ ਉਧਾਰ ਕੀਤਾ।

It is said that in the form of (great) fish Vista' incarnated himself and by his valour salvaged the Vedas.

ਮਛ​ਰੂਪ​ਅਵਤਾਰੁ​ਧਰਿ​ਪੁਰਖਾਰਥੁ​ਕਰਿ​ਵੇਦ​ਉਧਾਰੇ​।

ਕਛੁ ਰੂਪ ਹੁਇ ਅਵਤਰੇ ਸਾਗਰੁ ਮਥਿ ਜਗਿ ਰਤਨ ਪਸਾਰੇ ।

(ਫੇਰ) ਕੱਛੂ ਰੂਪ ਧਾਰ ਕੇ ਸਮੁੰਦਰ ਰਿੜਕਿਆ ਜਗਤ ਵਿਚ (ਚੌਦਾਂ) ਰਤਨ ਪਸਾਰੇ।

Then in the form of tortoise he churned the ocean and brought jewels out of it.

ਕਛੁ​ਰੂਪ​ਹੁਇ​ਅਵਤਰੇ​ਸਾਗਰੁ​ਮਥਿ​ਜਗਿ​ਰਤਨ​ਪਸਾਰੇ​।

ਤੀਜਾ ਕਰਿ ਬੈਰਾਹ ਰੂਪੁ ਧਰਤਿ ਉਧਾਰੀ ਦੈਤ ਸੰਘਾਰੇ ।

ਤੀਜਾ ਸੂਕਰ ਰੂਪ ਧਾਰਕੇ ਧਰਤੀ ਦੀ ਰੱਛਾ ਕੀਤੀ ਤੇ ਦੈਂਤ ਮਾਰੇ।

In the form of third incarnation Virah, he decimated demons and liberated the earth.

ਤੀਜਾ​ਕਰਿ​ਬੈਰਾਹ​ਰੂਪੁ​ਧਰਤਿ​ਉਧਾਰੀ​ਦੈਤ​ਸੰਘਾਰੇ​।

ਚਉਥਾ ਕਰਿ ਨਰਸਿੰਘ ਰੂਪੁ ਅਸੁਰੁ ਮਾਰਿ ਪ੍ਰਹਿਲਾਦਿ ਉਬਾਰੇ ।

ਚੌਥਾ ਨਰ ਸਿੰਘ ਦਾ ਰੂਪ ਕਰ ਕੇ ਰਾਖਸ਼ ਮਾਰਕੇ ਪ੍ਰਹਿਲਾਦ ਦੀ ਰੱਛਾ ਕੀਤੀ।

In fourth incarnation he assumed the form of man-lion andeicilling demon (Hiranyakasipu) saved Prahalid.

ਚਉਥਾ​ਕਰਿ​ਨਰਸਿੰਘ​ਰੂਪੁ​ਅਸੁਰੁ​ਮਾਰਿ​ਪ੍ਰਹਿਲਾਦਿ​ਉਬਾਰੇ​।

ਇਕਸੈ ਹੀ ਬ੍ਰਹਮੰਡ ਵਿਚਿ ਦਸ ਅਵਤਾਰ ਲਏ ਅਹੰਕਾਰੇ ।

(ਇਸ) ਇਕੋ ਬ੍ਰਹਮੰਡ ਵਿਖੇ ਦਸ ਅਵਤਾਰ ਹੰਕਾਰ ਨਾਲ ਲੀਤੇ।

Incarnating ten times in this one world Vismi also became egotist.

ਇਕਸੈ​ਹੀ​ਬ੍ਰਹਮੰਡ​ਵਿਚਿ​ਦਸ​ਅਵਤਾਰ​ਲਏ​ਅਹੰਕਾਰੇ​।

ਕਰਿ ਬ੍ਰਹਮੰਡ ਕਰੋੜਿ ਜਿਨਿ ਲੂੰਅ ਲੂੰਅ ਅੰਦਰਿ ਸੰਜਾਰੇ ।

(ਜਿਸ ਨੇ ਐਸੇ) ਕਰੋੜਾਂ ਬ੍ਰਹਿਮੰਡ ਇਕ ਇਕ ਰੋਮ ਵਿਖੇ ਸੰਜਰੇ ਹੋਏ ਹਨ।

But, the Lord Oankar who has subsumed crores of worlds

ਕਰਿ​ਬ੍ਰਹਮੰਡ​ਕਰੋੜਿ​ਜਿਨਿ​ਲੂੰਅ​ਲੂੰਅ​ਅੰਦਰਿ​ਸੰਜਾਰੇ​।

ਲਖ ਕਰੋੜਿ ਇਵੇਹਿਆ ਓਅੰਕਾਰ ਅਕਾਰ ਸਵਾਰੇ ।

ਏਹੋ ਜੇਹੇ ਸਰੂਪ ਓਅੰਕਾਰ ਪਰਮਾਤਮਾਂ ਨੇ ਲੱਖਾਂ ਕਰੋੜਾਂ ਸਵਾਰ ਛਡੇ ਹਨ।

In His each trichome has managed myriads of such individuals.

ਲਖ​ਕਰੋੜਿ​ਇਵੇਹਿਆ​ਓਅੰਕਾਰ​ਅਕਾਰ​ਸਵਾਰੇ​।

ਚਰਣ ਕਮਲ ਗੁਰ ਅਗਮ ਅਪਾਰੇ ।੧੦।

ਪਰ ਗੁਰੂ ਦੇ ਚਰਨ ਕਮਲ ਅਗੰਮ ਤੇ ਅਪਾਰ ਹਨ, (ਜਿਨ੍ਹਾਂ ਦੀ ਰੀਸ ਨਹੀਂ ਹੋ ਸਕਦੀ)।

Nevertheless, the lotus feet of Guru are unapproachable and beyond all limits.

ਚਰਣ​ਕਮਲ​ਗੁਰ​ਅਗਮ​ਅਪਾਰੇ​।੧੦।

ਪਉੜੀ ੧੧

ਪਉੜੀ​੧੧

ਸਾਸਤ੍ਰ ਵੇਦ ਪੁਰਾਣ ਸਭ ਸੁਣਿ ਸੁਣਿ ਆਖਣੁ ਆਖ ਸੁਣਾਵਹਿ ।

(ਛੀ) ਸ਼ਾਸਤ੍ਰ (ਚਾਰ) ਵੇਦ (ਅਠਾਰਾਂ) ਪੁਰਾਣ ਸੱਭ ਬੁੱਧਿਮਾਨਾਂ ਤੋਂ ਸੁਣ ਸੁਣ ਕੇ ਕਥਾ ਵਖਯਾਨ ਕਰਦੇ ਹਨ।

Having listened to the Shastras, Vedas and Puranas people further recite and listen to them.

ਸਾਸਤ੍ਰ​ਵੇਦ​ਪੁਰਾਣ​ਸਭ​ਸੁਣਿ​ਸੁਣਿ​ਆਖਣੁ​ਆਖ​ਸੁਣਾਵਹਿ​।

ਰਾਗ ਨਾਦ ਸੰਗਤਿ ਲਖ ਅਨਹਦ ਧੁਨਿ ਸੁਣਿ ਸੁਣਿ ਗੁਣ ਗਾਵਹਿ ।

ਕਈ (ਰਾਗੀ ਲੋਕ) ਰਾਗਾਂ ਦੇ ਸ਼ਬਦ ਕਰਕੇ, ਕਈ ਸੰਗੀਤ (ਧ੍ਰਪਤ ਸਰਗਮਾਂ ਤੇ ਤਰਾਨਿਆਂ) ਵਿਚ ਇਕ ਰਸ ਧੁਨੀ ਨਾਲ ਗੁਣਾਨੁਵਾਦ ਵਿਚ ਲਿਵ ਲਾਉਂਦੇ ਹਨ।

Millions of people listen to the rag-nod (musical measures)and the unstrucke melody and sing the same.

ਰਾਗ​ਨਾਦ​ਸੰਗਤਿ​ਲਖ​ਅਨਹਦ​ਧੁਨਿ​ਸੁਣਿ​ਸੁਣਿ​ਗੁਣ​ਗਾਵਹਿ​।

ਸੇਖ ਨਾਗ ਲਖ ਲੋਮਸਾ ਅਬਿਗਤਿ ਗਤਿ ਅੰਦਰਿ ਲਿਵ ਲਾਵਹਿ ।

SesanEg and millions of Lomas rishis concentrate to know the dynamism of that unmanifest Lord.

ਸੇਖ​ਨਾਗ​ਲਖ​ਲੋਮਸਾ​ਅਬਿਗਤਿ​ਗਤਿ​ਅੰਦਰਿ​ਲਿਵ​ਲਾਵਹਿ​।

ਬ੍ਰਹਮੇ ਬਿਸਨੁ ਮਹੇਸ ਲਖ ਗਿਆਨੁ ਧਿਆਨੁ ਤਿਲੁ ਅੰਤੁ ਨ ਪਾਵਹਿ ।

(ਲੱਖਾਂ) ਬ੍ਰਹਮੇ, ਬਿਸ਼ਨੁ ਸ਼ਿਵ ਲੱਖਾਂ ਹੀ, ਗਿਆਨ ਧਿਆਨ ਦਾ ਤਿਲ ਮਾਤ੍ਰ ਬੀ ਅੰਤ ਨਹੀਂ ਪਾ ਸਕਦੇ।

Millions of Brahma, Visnus and Sivas who concentrate upon and talk of Him, are still ignorant about even an iota of His mys

ਬ੍ਰਹਮੇ​ਬਿਸਨੁ​ਮਹੇਸ​ਲਖ​ਗਿਆਨੁ​ਧਿਆਨੁ​ਤਿਲੁ​ਅੰਤੁ​ਨ​ਪਾਵਹਿ​।

ਦੇਵੀ ਦੇਵ ਸਰੇਵਦੇ ਅਲਖ ਅਭੇਵ ਨ ਸੇਵ ਪੁਜਾਵਹਿ ।

ਦੇਵੀਆਂ ਦੇਵਤੇ ਅਲਖ ਪਰਮਾਤਮਾਂ ਦਾ ਭੇਤ ਨਹੀਂ ਪਾ ਸਕਦੇ ਅਰ ਸੇਵਾ ਕਰਦੇ ਉਸਨੂੰ ਪਹੁੰਚ ਨਹੀਂ ਸਕਦੇ।

Gods and goddesses adore that Lord but their service does not take them to His mystery.

ਦੇਵੀ​ਦੇਵ​ਸਰੇਵਦੇ​ਅਲਖ​ਅਭੇਵ​ਨ​ਸੇਵ​ਪੁਜਾਵਹਿ​।

ਗੋਰਖ ਨਾਥ ਮਛੰਦ੍ਰ ਲਖ ਸਾਧਿਕ ਸਿਧਿ ਨੇਤ ਕਰਿ ਧਿਆਵਹਿ ।

ਲੱਖਾਂ ਗੋਰਖਨਾਥ, ਲੱਖਾਂ ਮਛੰਦਰ, ਲੱਖਾਂ ਸਾਧਕ, ਲੱਖਾਂ ਸਿੱਧ, ਨੇਤਿ ਨੇਤਿ ਕਰ ਕੇ ਚਿੰਤਨ ਕਰਦੇ ਹਨ।

Millions of Machhendr näths (Matsyendranath), Gorakhnaths and the siddhs (the ascetics of high orders) concentrate upon Him through their yogic practices (of dhautr and neti etc).

ਗੋਰਖ​ਨਾਥ​ਮਛੰਦ੍ਰ​ਲਖ​ਸਾਧਿਕ​ਸਿਧਿ​ਨੇਤ​ਕਰਿ​ਧਿਆਵਹਿ​।

ਚਰਨ ਕਮਲ ਗੁਰੁ ਅਗਮ ਅਲਾਵਹਿ ।੧੧।

(ਪਰੰਤੂ ਇਹੀ) ਆਖਦੇ ਹਨ ਕਿ ਗੁਰੂ ਦੇ ਚਰਨ ਕਵਲ ਅਗੰਮ ਹਨ।

They all declare the feet of Guru as unapproachable

ਚਰਨ​ਕਮਲ​ਗੁਰੁ​ਅਗਮ​ਅਲਾਵਹਿ​।੧੧।

ਪਉੜੀ ੧੨

ਪਉੜੀ​੧੨

ਮਥੈ ਤਿਵੜੀ ਬਾਮਣੈ ਸਉਹੇ ਆਏ ਮਸਲਤਿ ਫੇਰੀ ।

ਮੱਥੇ ਤੇ ਤਿਊੜੀ ਵਾਲਾ ਬ੍ਰਾਹਮਣ ਜੇ ਸਾਹਮਣੇ ਮਿਲ ਪਵੇ (ਤਦ ਲੋਕ) ਸਲਾਹ ਫੇਰ ਲੈਂਦੇ ਹਨ (ਭਾਵ ਤੁਰਣ ਤੋਂ ਹਟ ਜਾਂਦੇ ਹਨ ਕਿ ਇਹ ਅਪਸ਼ਗਨ ਹੈ। ਸੋ ਮਥਾ ਪੂਜਿਆ ਨਹੀਂ ਜਾਂਦਾ)।

If going out doors one comes across a brahmin (who is proud of his high caste in India), the traditional people consider it

ਮਥੈ​ਤਿਵੜੀ​ਬਾਮਣੈ​ਸਉਹੇ​ਆਏ​ਮਸਲਤਿ​ਫੇਰੀ​।

ਸਿਰੁ ਉਚਾ ਅਹੰਕਾਰ ਕਰਿ ਵਲ ਦੇ ਪਗ ਵਲਾਏ ਡੇਰੀ ।

(ਸਿਰ) ਹੰਕਾਰੁ ਕਰ ਕੇ ਉੱਚਾ ਹੈ (ਰੱਸੇ ਵਾਂਙੁ) ਵੱਟ ਚਾੜ੍ਹਕੇ ਵਿੰਗੀ ਪੱਗ ਬੰਨਦਾ ਹੈ (ਤਾਂਤੇ ਨਹੀਂ ਪੂਜੀਦਾ)।

The head being proud of its high place is tied with turban.

ਸਿਰੁ​ਉਚਾ​ਅਹੰਕਾਰ​ਕਰਿ​ਵਲ​ਦੇ​ਪਗ​ਵਲਾਏ​ਡੇਰੀ​।

ਅਖੀਂ ਮੂਲਿ ਨ ਪੂਜੀਅਨਿ ਕਰਿ ਕਰਿ ਵੇਖਨਿ ਮੇਰੀ ਤੇਰੀ ।

ਅੱਖਾਂ ਮੂਲ ਨਹੀਂ ਪੂਜੀਦੀਆਂ ਕਿ☬ਉਂ ਜੋ ਉਹ ਮੇਰੀ ਤੇਰੀ (ਦ੍ਵੇਤ ਨਾਲ) ਵੇਖਦੀਆਂ ਹਨ।

Eyes are also not adored because they see with the sense of duality.

ਅਖੀਂ​ਮੂਲਿ​ਨ​ਪੂਜੀਅਨਿ​ਕਰਿ​ਕਰਿ​ਵੇਖਨਿ​ਮੇਰੀ​ਤੇਰੀ​।

ਨਕੁ ਨ ਕੋਈ ਪੂਜਦਾ ਖਾਇ ਮਰੋੜੀ ਮਣੀ ਘਨੇਰੀ ।

ਨੱਕ ਨੂੰ ਭੀ ਕੋਈ ਨਹੀਂ ਪੂਜਦਾ (ਆਪ ਥੋਂ ਨੀਵੇਂ ਨੂੰ ਵੇਖ ਕੇ) ਮਰੋੜੀ ਚਾੜ੍ਹਦਾ ਹੈ (ਉਸ ਵਿਚ ਮੈਂ ਦੀ) ਮਣੀ ਘਣੀ ਵੜੀ ਹੋਈ ਹੈ।

Nose is also not worshipped because on seeing a low person the nose is turned up to show disdain.

ਨਕੁ​ਨ​ਕੋਈ​ਪੂਜਦਾ​ਖਾਇ​ਮਰੋੜੀ​ਮਣੀ​ਘਨੇਰੀ​।

ਉਚੇ ਕੰਨ ਨ ਪੂਜੀਅਨਿ ਉਸਤਤਿ ਨਿੰਦਾ ਭਲੀ ਭਲੇਰੀ ।

ਉੱਚੇ ਕੰਨ (ਭੀ) ਨਹੀਂ ਪੂਜੀਦੇ (ਕਿਉਂਕਿ ਲੋਕਾਂ ਦੀ) ਉਸਤਤ ਨਿੰਦਾ ਭਲੀ ਬੁਰੀ ਸੁਣਦੇ ਰਹਿੰਦੇ ਹਨ।

Though placed higher, the ears are also not worshipped because they listen to the eulogy as well as slander.

ਉਚੇ​ਕੰਨ​ਨ​ਪੂਜੀਅਨਿ​ਉਸਤਤਿ​ਨਿੰਦਾ​ਭਲੀ​ਭਲੇਰੀ​।

ਬੋਲਹੁ ਜੀਭ ਨ ਪੂਜੀਐ ਰਸ ਕਸ ਬਹੁ ਚਖੀ ਦੰਦਿ ਘੇਰੀ ।

ਜੀਭ (ਇਸ ਲਈ) ਨਹੀਂ ਪੂਜੀਦੀ ਕਿ (ਇਕ ਤਾਂ) ਬਾਹਲਾ ਬੜ ਬੜ ਕਰਦੀ ਹੈ, ਦੂਜੇ ਬਾਹਲੇ ਰਸਾਂ ਕਸਾਂ ਦੇ ਸ੍ਵਾਦ ਲੈਣ ਲਈ ਦੰਦਾਂ ਵਿਚ ਘੇਰੀ ਰਹਿੰਦੀ ਹੈ।

Tongue is also not worshipped because it is also surrounded by teeth and tastes both edibles and inedibles.

ਬੋਲਹੁ​ਜੀਭ​ਨ​ਪੂਜੀਐ​ਰਸ​ਕਸ​ਬਹੁ​ਚਖੀ​ਦੰਦਿ​ਘੇਰੀ​।

ਨੀਵੇਂ ਚਰਣ ਪੂਜ ਹਥ ਕੇਰੀ ।੧੨।

ਚਰਨ ਨੀਵੇਂ ਹਨ, (ਇਸ ਲਈ) ਹੱਥਾਂ ਨਾਲ ਪੂਜੀਦੇ ਹਨ।

Only because of being the lowest, the feet are touched with hands in worshipful reverence.

ਨੀਵੇਂ​ਚਰਣ​ਪੂਜ​ਹਥ​ਕੇਰੀ​।੧੨।

ਪਉੜੀ ੧੩

ਪਉੜੀ​੧੩

ਹਸਤਿ ਅਖਾਜੁ ਗੁਮਾਨ ਕਰਿ ਸੀਹੁ ਸਤਾਣਾ ਕੋਇ ਨ ਖਾਈ ।

ਹਾਥੀ (ਦਾ ਮਾਸ) ਅਪਵਿੱਤ੍ਰ ਹੈ (ਇਸ ਲਈ ਕਿ ਇਸ ਵਿਖੇ) ਗੁਮਾਨ ਵੱਡਾ ਹੈ; ਸ਼ੇਰ ਨੂੰ ਆਪਣੇ ਤਾਣ (ਦਾ ਗੁਮਾਨ ਹੈ, ਇਸ ਲਈ ਉਸਨੂੰ ਬੀ) ਕੋਈ ਨਹੀਂ ਖਾਂਦਾ।

The proud elephant is inedible and none eats the mighty lion.

ਹਸਤਿ​ਅਖਾਜੁ​ਗੁਮਾਨ​ਕਰਿ​ਸੀਹੁ​ਸਤਾਣਾ​ਕੋਇ​ਨ​ਖਾਈ​।

ਹੋਇ ਨਿਮਾਣੀ ਬਕਰੀ ਦੀਨ ਦੁਨੀ ਵਡਿਆਈ ਪਾਈ ।

ਬਕਰੀ ਨਿਰਮਾਣ ਹੈ ਇਸ ਲਈ ਦੋਹਾਂ ਲੋਕਾਂ ਵਿਖੇ ਇਸਦੀ ਸ਼ੋਭਾ ਹੈ।

Goat is humble and hence it is respected everywhere.

ਹੋਇ​ਨਿਮਾਣੀ​ਬਕਰੀ​ਦੀਨ​ਦੁਨੀ​ਵਡਿਆਈ​ਪਾਈ​।

ਮਰਣੈ ਪਰਣੈ ਮੰਨੀਐ ਜਗਿ ਭੋਗਿ ਪਰਵਾਣੁ ਕਰਾਈ ।

ਮਰਣੇ ਤੇ ਪਰਣੇ ਵਿਖੇ ਮੰਨੀ ਜਾਂਦੀ ਹੈ, ਜੱਗ ਅਰ ਵਡੇ ਖਾਣਿਆਂ ਵਿਖੇ ਪ੍ਰਮਾਣਿਕ ਹੈ।

On occasions of death, joy, marriage, yajna, etc only its meat dis accepted.

ਮਰਣੈ​ਪਰਣੈ​ਮੰਨੀਐ​ਜਗਿ​ਭੋਗਿ​ਪਰਵਾਣੁ​ਕਰਾਈ​।

ਮਾਸੁ ਪਵਿਤ੍ਰ ਗ੍ਰਿਹਸਤ ਨੋ ਆਂਦਹੁ ਤਾਰ ਵੀਚਾਰਿ ਵਜਾਈ ।

ਗ੍ਰਿਹਸਤੀ ਵਾਸਤੇ ਇਸ ਦਾ ਮਾਸ ਪਵਿੱਤ੍ਰ (ਮੰਨਿਆ) ਹੈ; ਆਂਦਰਾਂ ਤੋਂ ਤਾਰ (ਤੰਦੀ ਬਣਦੀ ਹੈ ਜੋ) ਵੀਚਾਰਵਾਨ (ਸਾਧੂ ਬੀ) ਵਜਦੀ (ਸੁਣਕੇ ਮਗਨ ਹੁੰਦੇ ਹਨ)।

Among the householders its meat is acknowledged as sacred and with its gut stringed instruments are made.

ਮਾਸੁ​ਪਵਿਤ੍ਰ​ਗ੍ਰਿਹਸਤ​ਨੋ​ਆਂਦਹੁ​ਤਾਰ​ਵੀਚਾਰਿ​ਵਜਾਈ​।

ਚਮੜੇ ਦੀਆਂ ਕਰਿ ਜੁਤੀਆ ਸਾਧੂ ਚਰਣ ਸਰਣਿ ਲਿਵ ਲਾਈ ।

(ਇਸ ਦੇ) ਚਮੜੇ ਦੀਆਂ (ਨਰਮ) ਜੁਤੀਆਂ (ਬਣਦੀਆਂ ਹਨ) ਸਾਧੂ ਸ਼ਰਣ ਵਿਚ ਲਿਵ ਲਾਉਣ ਵਾਲੇ ਚਰਨੀਂ (ਪਹਿਨਦੇ ਹਨ)।

From its leather the shoes are made to be used by the saints merged in their meditation upon the Lord.

ਚਮੜੇ​ਦੀਆਂ​ਕਰਿ​ਜੁਤੀਆ​ਸਾਧੂ​ਚਰਣ​ਸਰਣਿ​ਲਿਵ​ਲਾਈ​।

ਤੂਰ ਪਖਾਵਜ ਮੜੀਦੇ ਕੀਰਤਨੁ ਸਾਧਸੰਗਤਿ ਸੁਖਦਾਈ ।

(ਫੇਰ ਇਸ ਦੇ ਚਮੜੇ ਨਾਲ) ਮ੍ਰਿਦੰਗ ਤੇ ਜੋੜੀਆਂ ਮੜ੍ਹੀਆਂ ਜਾਂਦੀਆਂ ਹਨ, ਸਾਧ ਸੰਗਤ ਵਿਖੇ ਕੀਰਤਨ (ਤੇ ਸ਼ਬਦ ਦੀ ਵਰਖਾ ਵਿਚ ਇਹ) ਸੁਖਦਾਇਕ ਹੁੰਦੇ ਹਨ।

Drums are mounted by its skin and then in the holy congregation the delight-giving kirtan, eulogy of the Lord, is sung.

ਤੂਰ​ਪਖਾਵਜ​ਮੜੀਦੇ​ਕੀਰਤਨੁ​ਸਾਧਸੰਗਤਿ​ਸੁਖਦਾਈ​।

ਸਾਧਸੰਗਤਿ ਸਤਿਗੁਰ ਸਰਣਾਈ ।੧੩।

ਸਤਿਸੰਗਤ ਦੀ ਸ਼ਰਨ (ਆਉਣਾ) ਸਤਿਗੁਰੂ ਦੀ ਸ਼ਰਨ (ਆਉਂਣਾ ਹੈ)।

In fact, going to the holy congregation is the same as going to the shelter of the true Guru.

ਸਾਧਸੰਗਤਿ​ਸਤਿਗੁਰ​ਸਰਣਾਈ​।੧੩।

ਪਉੜੀ ੧੪

ਪਉੜੀ​੧੪

ਸਭ ਸਰੀਰ ਅਕਾਰਥੇ ਅਤਿ ਅਪਵਿਤ੍ਰੁ ਸੁ ਮਾਣਸ ਦੇਹੀ ।

ਸਾਰੇ ਸਰੀਰ ਅਕਾਰਥੇ ਹਨ, ਵਡੀ ਅਪਵਿੱਤ੍ਰ (ਇਕ) ਮਨੁੱਖਾ ਦੇਹ ਹੈ। (ਪਰੰਤੂ ਇਸ ਵਿਚ)

All the bodies are useful but the human body is the most useless and defiled one.

ਸਭ​ਸਰੀਰ​ਅਕਾਰਥੇ​ਅਤਿ​ਅਪਵਿਤ੍ਰੁ​ਸੁ​ਮਾਣਸ​ਦੇਹੀ​।

ਬਹੁ ਬਿੰਜਨ ਮਿਸਟਾਨ ਪਾਨ ਹੁਇ ਮਲ ਮੂਤ੍ਰ ਕੁਸੂਤ੍ਰ ਇਵੇਹੀ ।

ਬਹੁਤੇ ਭੋਜਨ ਤੇ ਮਿੱਠੇ ਸ਼ਰਬਤ, ਮਲ ਮੂਤ੍ਰ ਹੋਕੇ ਐਵੇਂ ਹੀ ਕਸੂਤ ਹੋ ਜਾਂਦੇ ਹਨ।

In its company many a delicious food, sweet etc change into urine and faeces.

ਬਹੁ​ਬਿੰਜਨ​ਮਿਸਟਾਨ​ਪਾਨ​ਹੁਇ​ਮਲ​ਮੂਤ੍ਰ​ਕੁਸੂਤ੍ਰ​ਇਵੇਹੀ​।

ਪਾਟ ਪਟੰਬਰ ਵਿਗੜਦੇ ਪਾਨ ਕਪੂਰ ਕੁਸੰਗ ਸਨੇਹੀ ।

ਪੱਟ ਦੇ ਕਪੜੇ (ਪਹਿਰਣ ਨਾਲ) ਮੈਲੇ ਹੋ ਜਾਂਦੇ ਹਨ, ਪਾਨਾਂ ਦੇ ਬੀੜੇ, (ਦੇਹ ਦੇ) ਕੁਸੰਗ ਨਾਲ ਮਿਲਕੇ ਕੁਰੂਪ ਹੋ ਜਾਂਦੇ ਹਨ।

In its evil company silken robes, betel, comphor etc. also get spoiled.

ਪਾਟ​ਪਟੰਬਰ​ਵਿਗੜਦੇ​ਪਾਨ​ਕਪੂਰ​ਕੁਸੰਗ​ਸਨੇਹੀ​।

ਚੋਆ ਚੰਦਨੁ ਅਰਗਜਾ ਹੁਇ ਦੁਰਗੰਧ ਸੁਗੰਧ ਹੁਰੇਹੀ ।

ਚੋਆ, ਚੰਦਨ, ਅਰਗਜਾ ਤੇ ਹੋਰ ਸੁਗੰਧੀਆਂ ਬੀ ਦੁਰਗੰਧ ਹੁੰਦੀਆਂ ਹਨ।

Sandal scent, and joss sticks etc also get converted into fowl smell.

ਚੋਆ​ਚੰਦਨੁ​ਅਰਗਜਾ​ਹੁਇ​ਦੁਰਗੰਧ​ਸੁਗੰਧ​ਹੁਰੇਹੀ​।

ਰਾਜੇ ਰਾਜ ਕਮਾਂਵਦੇ ਪਾਤਿਸਾਹ ਖਹਿ ਮੁਏ ਸਭੇ ਹੀ ।

ਰਾਜੇ ਰਾਜ ਕਰਦੇ ਹੋਏ, ਪਾਤਸ਼ਾਹ ਸਾਰੇ ਹੀ (ਹਉਮੈ ਨਾਲ) ਆਪੋ ਵਿਚ ਖਹਿ ਖਹਿ ਕੇ ਮਰਦੇ ਹਨ।

Kings rule gheir kingdoms and die of their fights with one another.

ਰਾਜੇ​ਰਾਜ​ਕਮਾਂਵਦੇ​ਪਾਤਿਸਾਹ​ਖਹਿ​ਮੁਏ​ਸਭੇ​ਹੀ​।

ਸਾਧਸੰਗਤਿ ਗੁਰੁ ਸਰਣਿ ਵਿਣੁ ਨਿਹਫਲੁ ਮਾਣਸ ਦੇਹ ਇਵੇਹੀ ।

ਸਾਧ ਸੰਗਤ ਅਰ ਗੁਰੂ ਦੇ ਸ਼ਬਦ ਥੋਂ ਬਿਨਾਂ ਮਨੁੱਖਾਂ ਦੇਹੀ ਐਵੇਂ ਹੀ ਨਿਹਫਲ ਹੈ।

Withoug going to the holy congregation and to the shelter of Guru, this human body is also fruitless.

ਸਾਧਸੰਗਤਿ​ਗੁਰੁ​ਸਰਣਿ​ਵਿਣੁ​ਨਿਹਫਲੁ​ਮਾਣਸ​ਦੇਹ​ਇਵੇਹੀ​।

ਚਰਨ ਸਰਣਿ ਮਸਕੀਨੀ ਜੇਹੀ ।੧੪।

(ਪਰ) ਚਰਣਾਂ ਦੀ ਸ਼ਰਣ ਲੈ ਕੇ (ਜਿਨ੍ਹਾਂ) ਗਰੀਬੀ (ਫੜੀ ਹੈ, ਉਨ੍ਹਾਂ) ਜਿਹੀ (ਸਫਲਤਾ ਕਿਸੇ ਦੀ ਨਹੀਂ)।

Only that body is meaningful which has come to the Guru's fold in humility

ਚਰਨ​ਸਰਣਿ​ਮਸਕੀਨੀ​ਜੇਹੀ​।੧੪।

ਪਉੜੀ ੧੫

ਪਉੜੀ​੧੫

ਗੁਰਮੁਖਿ ਸੁਖ ਫਲੁ ਪਾਇਆ ਸਾਧਸੰਗਤਿ ਗੁਰ ਸਰਣੀ ਆਏ ।

ਗੁਰਮੁਖਾਂ ਨੇ ਸੁਖ ਫਲ ਪਾ ਲੀਤਾ ਹੈ, ਜਿਹੜੇ ਸਾਧ ਸੰਗਤ (ਨਾਲ ਮਿਲਕੇ) ਸ੍ਰੀ ਗੁਰੂ ਜੀ ਦੀ ਸ਼ਰਣੀ ਆਏ ਹਨ (ਸੋ ਹੇਠਲੀਆਂ ਚਾਰ ਤੁਕਾਂ ਵਿਖੇ ਦੱਸਦੇ ਹਨ)।

Those gurmukhs who have gone into the shelter of the holy congretation have attained the pleasure fruit.

ਗੁਰਮੁਖਿ​ਸੁਖ​ਫਲੁ​ਪਾਇਆ​ਸਾਧਸੰਗਤਿ​ਗੁਰ​ਸਰਣੀ​ਆਏ​।

ਧ੍ਰੂ ਪ੍ਰਹਿਲਾਦ ਵਖਾਣੀਅਨਿ ਅੰਬਰੀਕੁ ਬਲਿ ਭਗਤਿ ਸਬਾਏ ।

ਧ੍ਰੂਵ, ਪ੍ਰਹਿਲਾਦ, ਅੰਬਰੀਕ, ਬਲ, ਸਾਰੇ ਭਗਤ ਕਹੀਦੇ ਹਨ।

These devotees are Dhruv, Prahalad, Ambaris, Bali, Janak, Jaidev, Valmilci et al.

ਧ੍ਰੂ​ਪ੍ਰਹਿਲਾਦ​ਵਖਾਣੀਅਨਿ​ਅੰਬਰੀਕੁ​ਬਲਿ​ਭਗਤਿ​ਸਬਾਏ​।

ਜਨਕਾਦਿਕ ਜੈਦੇਉ ਜਗਿ ਬਾਲਮੀਕੁ ਸਤਿਸੰਗਿ ਤਰਾਏ ।

ਸਨਕਾਦਿਕ, ਜੈਦੇਵ, ਬਾਲਮੀਕ, ਸਤਸੰਗਤਿ ਨੇ ਤਾਰੇ।

They have gone across through the holy congregation. Bent, Trilochan, Namdev, Dhanna,

ਜਨਕਾਦਿਕ​ਜੈਦੇਉ​ਜਗਿ​ਬਾਲਮੀਕੁ​ਸਤਿਸੰਗਿ​ਤਰਾਏ​।

ਬੇਣੁ ਤਿਲੋਚਨੁ ਨਾਮਦੇਉ ਧੰਨਾ ਸਧਨਾ ਭਗਤ ਸਦਾਏ ।

ਬੇਣੀ, ਤ੍ਰਿਲੋਚਨ, ਨਾਮਦੇਉ, ਧੰਨਾ, ਸਧਨਾ ਭਗਤ ਸਦਾਏ।

Sadhana have also been called saints. Kabir is accepted as bhagat, the devotee, and Ravidas,

ਬੇਣੁ​ਤਿਲੋਚਨੁ​ਨਾਮਦੇਉ​ਧੰਨਾ​ਸਧਨਾ​ਭਗਤ​ਸਦਾਏ​।

ਭਗਤੁ ਕਬੀਰੁ ਵਖਾਣੀਐ ਜਨ ਰਵਿਦਾਸੁ ਬਿਦਰ ਗੁਰੁ ਭਾਏ ।

ਕਬੀਰ ਭਗਤ ਕਹੀਦਾ ਹੈ, ਜਨ ਰਵਿਦਾਸ, ਬਿਰਦ ਗੁਰੂ ਨੂੰ ਭਾਏ,

Vidur et al. have also been loved by the Lord. Whether born in high or the low caste,

ਭਗਤੁ​ਕਬੀਰੁ​ਵਖਾਣੀਐ​ਜਨ​ਰਵਿਦਾਸੁ​ਬਿਦਰ​ਗੁਰੁ​ਭਾਏ​।

ਜਾਤਿ ਅਜਾਤਿ ਸਨਾਤਿ ਵਿਚਿ ਗੁਰਮੁਖਿ ਚਰਣ ਕਵਲ ਚਿਤੁ ਲਾਏ ।

(ਇਨ੍ਹਾਂ ਵਿਖੋਂ) ਕਈ ਨੀਵੀਂ ਜਾਤ ਵਾਲੇ, ਕਈ ਚਮਾਰ (ਆਦਿ) ਹਨ, ਪਰੰਤੂ ਗੁਰਮੁਖਾਂ ਦੇ ਚਰਣ ਕਵਲਾਂ ਵਿਖੇ ਚਿੱਤ ਲਾਇਆ,

The gurmukh who has adopted the lotus feet in his heart,

ਜਾਤਿ​ਅਜਾਤਿ​ਸਨਾਤਿ​ਵਿਚਿ​ਗੁਰਮੁਖਿ​ਚਰਣ​ਕਵਲ​ਚਿਤੁ​ਲਾਏ​।

ਹਉਮੈ ਮਾਰੀ ਪ੍ਰਗਟੀ ਆਏ ।੧੫।

ਹਉਮੈ ਮਾਰੀ ਤੇ ਪ੍ਰਗਟ ਹੋ ਗਏ।

Decimating his ego has come to be known (as devotee).

ਹਉਮੈ​ਮਾਰੀ​ਪ੍ਰਗਟੀ​ਆਏ​।੧੫।

ਪਉੜੀ ੧੬

ਪਉੜੀ​੧੬

ਲੋਕ ਵੇਦ ਸੁਣਿ ਆਖਦਾ ਸੁਣਿ ਸੁਣਿ ਗਿਆਨੀ ਗਿਆਨੁ ਵਖਾਣੈ ।

(ਬੁਧੀਮਾਨ) ਲੋਕਾਂ ਤੋਂ ਸੁਣਕੇ ਵੇਦ ਆਖਦਾ ਹੈ, ਸੁਣ ਸੁਣ (ਕੇ ਹੀ) ਗਿਆਨੀ ਲੋਕ ਗਿਆਨ ਕਰਦੇ ਹਨ।

The so - called knowledgeable persons having listened to the Vedas as their knowledge about the world on the basis of hears

ਲੋਕ​ਵੇਦ​ਸੁਣਿ​ਆਖਦਾ​ਸੁਣਿ​ਸੁਣਿ​ਗਿਆਨੀ​ਗਿਆਨੁ​ਵਖਾਣੈ​।

ਸੁਰਗ ਲੋਕ ਸਣੁ ਮਾਤ ਲੋਕ ਸੁਣਿ ਸੁਣਿ ਸਾਤ ਪਤਾਲੁ ਨਾ ਜਾਣੈ ।

ਸੁਰਗ ਦੇ ਲੋਕ ਸਣੇ ਮਾਤਲੋਕ ਦੇ ਸੱਤੇ ਪਤਾਲਾਂ ਦੇ ਲੋਕ ਬੀ ਸੁਣ ਸੁਣ ਕੇ (ਉਸ ਨੂੰ) ਜਾਣਦੇ ਨਹੀਂ।

The also learn about heavens, mother earth and all the seven odds, but still they donot know the real truth.

ਸੁਰਗ​ਲੋਕ​ਸਣੁ​ਮਾਤ​ਲੋਕ​ਸੁਣਿ​ਸੁਣਿ​ਸਾਤ​ਪਤਾਲੁ​ਨਾ​ਜਾਣੈ​।

ਭੂਤ ਭਵਿਖ ਨ ਵਰਤਮਾਨ ਆਦਿ ਮਧਿ ਅੰਤ ਹੋਏ ਹੈਰਾਣੈ ।

ਭੂਤ, ਭਵਿੱਖਤ ਅਤੇ ਵਰਤਮਾਨ ਵਿਖੇ ਆਦ ਮੱਧ ਅੰਤ ਤੀਕ ਹੈਰਾਣ ਹੋ ਰਹੇ ਹਨ।

Neither do they hand the past future and the present, nor the mystery of the beginning middle, but are simply wonderstruck

ਭੂਤ​ਭਵਿਖ​ਨ​ਵਰਤਮਾਨ​ਆਦਿ​ਮਧਿ​ਅੰਤ​ਹੋਏ​ਹੈਰਾਣੈ​।

ਉਤਮ ਮਧਮ ਨੀਚ ਹੋਇ ਸਮਝਿ ਨ ਸਕਣਿ ਚੋਜ ਵਿਡਾਣੈ ।

ਉਤਮ, ਮੱਧਮ ਅਤੇ ਨੀਚ ਹੋਕੇ (ਤਿੰਨ ਦਸ਼ਾ ਦੇ ਲੋਕ) ਉੇਸ ਪਰਮਾਤਮਾ ਦੇ ਅਚਰਜ ਕੌਤਕਾਂ ਨੂੰ ਸਾਰੇ ਸਮਝ ਨਹੀਂ ਸਕਦੇ।

Through their classifications medium and low varnas they cannot understand the great play.

ਉਤਮ​ਮਧਮ​ਨੀਚ​ਹੋਇ​ਸਮਝਿ​ਨ​ਸਕਣਿ​ਚੋਜ​ਵਿਡਾਣੈ​।

ਰਜ ਗੁਣ ਤਮ ਗੁਣ ਆਖੀਐ ਸਤਿ ਗੁਣ ਸੁਣ ਆਖਾਣ ਵਖਾਣੈ ।

ਰਜੋ ਗੁਣੀ (ਰਾਜੇ) ਤਮੋਗੁਣੀ (ਦੈਤ ਦਾਨਵ) ਸਤੋਗੁਣੀ (ਦੇਵਤੇ) ਬੀ ਸੁਣ ਸੁਣਕੇ ਅਖਾਣਾਂ ਨੂੰ ਆਖਦੇ ਹਨ।

Engrossed in actions (rajoguni), inertia (tamoguni) and tranquillity (satoguni) also talk and listen,

ਰਜ​ਗੁਣ​ਤਮ​ਗੁਣ​ਆਖੀਐ​ਸਤਿ​ਗੁਣ​ਸੁਣ​ਆਖਾਣ​ਵਖਾਣੈ​।

ਮਨ ਬਚ ਕਰਮ ਸਿ ਭਰਮਦੇ ਸਾਧਸੰਗਤਿ ਸਤਿਗੁਰ ਨ ਸਿਞਾਣੈ ।

ਮਨ ਬਾਣੀ ਅਰ ਸਰੀਰ ਕਰ ਕੇ ਭਰਮ ਰਹੇ ਹਨ, ਕਿਉਂ ਜੋ ਸਾਧ ਸੰਗਤ ਵਿਖੇ ਮਿਲਕੇ 'ਸਤਿਗੁਰੂ) (ਸ਼੍ਰੀ ਗੁਰੂ ਨਾਨਕ ਦੇਵ), ਨੂੰ ਨਹੀਂ ਪਛਾਣਦੇ।

But without understanding the holy nation and the true Guru, they wander through the activities of their eech and actions.

ਮਨ​ਬਚ​ਕਰਮ​ਸਿ​ਭਰਮਦੇ​ਸਾਧਸੰਗਤਿ​ਸਤਿਗੁਰ​ਨ​ਸਿਞਾਣੈ​।

ਫਕੜੁ ਹਿੰਦੂ ਮੁਸਲਮਾਣੈ ।੧੬।

(ਏਸੇ ਕਰਕੇ) ਹਿੰਦੂ ਅਤੇ ਮੁਸਲਮਾਨ (ਦੋਵੇਂ ਹੀ) ਫੱਕੜ ਹਨ, (ਭਾਵ ਨਿੰਦਕ ਅਤੇ ਵ੍ਯਰਥ ਹਨ)।

Thus the (classifications of) Muslims and Hindus

ਫਕੜੁ​ਹਿੰਦੂ​ਮੁਸਲਮਾਣੈ​।੧੬।

ਪਉੜੀ ੧੭

ਪਉੜੀ​੧੭

ਸਤਿਜੁਗਿ ਇਕੁ ਵਿਗਾੜਦਾ ਤਿਸੁ ਪਿਛੈ ਫੜਿ ਦੇਸੁ ਪੀੜਾਏ ।

ਸਤਿਜੁਗ ਵਿਚ ਇਕ ਜਣਾ ਪਾਪ ਕਰਦਾ ਸੀ, ਉਸ ਦੀ ਹੁੰਦੀ ਸਾਰਾ ਦੇਸ਼ ਪੀੜੀਦਾ ਸੀ।

In the Satyug the whole country suffered because of the evil deeds of one wrong-doer.

ਸਤਿਜੁਗਿ​ਇਕੁ​ਵਿਗਾੜਦਾ​ਤਿਸੁ​ਪਿਛੈ​ਫੜਿ​ਦੇਸੁ​ਪੀੜਾਏ​।

ਤ੍ਰੇਤੈ ਨਗਰੀ ਵਗਲੀਐ ਦੁਆਪਰਿ ਵੰਸੁ ਨਰਕਿ ਸਹਮਾਏ ।

ਤ੍ਰੇਤੈ ਵਿਖੇ ਸਾਰੀ ਨਗਰੀ ਫੜੀਦੀ ਸੀ, ਦੁਆਪਰ ਵਿਖੇ ਸਾਰੀ ਵੰਸ਼ ਨਰਕ (ਕੈਦ ਵਿਚ) ਜਾਂਦੀ ਸੀ।

In Tretia the whole city was surrounded and in Dvapar, the whole family was to suffer hell.

ਤ੍ਰੇਤੈ​ਨਗਰੀ​ਵਗਲੀਐ​ਦੁਆਪਰਿ​ਵੰਸੁ​ਨਰਕਿ​ਸਹਮਾਏ​।

ਜੋ ਫੇੜੈ ਸੋ ਫੜੀਦਾ ਕਲਿਜੁਗਿ ਸਚਾ ਨਿਆਉ ਕਰਾਏ ।

ਕਲਜੁਗ ਵਿਖੇ ਜੋ ਪਾਪ ਕਰੇ ਫੜੀਦਾ ਹੈ, (ਇਸੇ ਕਰਕੇ) ਸੱਚਾ ਨਿਆਉਂ ਕੀਤਾ ਜਾਂਦਾ ਹੈ (“ਸਤਜੁਗ, ਤ੍ਰੇਤਾ, ਦੁਆਪਰ ਭਣੀਐ ਕਲਿਜੁਗ ਊਤਮ ਜੁਗਾ ਮਾਹਿ॥ ਅਹਿਕਰੁ ਕਰੇ ਸੋ ਅਹਿਕਰੁ ਪਾਏ ਕੋਈ ਨ ਪਕੜੀਐ ਕਿਸੈ ਥਾਇ”)।

The justice of Kaliyug is true because only he suffers who does the evil deeds.

ਜੋ​ਫੇੜੈ​ਸੋ​ਫੜੀਦਾ​ਕਲਿਜੁਗਿ​ਸਚਾ​ਨਿਆਉ​ਕਰਾਏ​।

ਸਤਿਜੁਗ ਸਤੁ ਤ੍ਰੇਤੈ ਜੁਗਾ ਦੁਆਪਰਿ ਪੂਜਾ ਚਾਰਿ ਦਿੜਾਏ ।

ਸਤਜੁਗ ਵਿਖੇ ਸਤਿ ਬੋਲਣ ਨਾਲ, ਤ੍ਰੇਤੈ ਵਿਖੇ ਜੱਗਾਂ ਕਰਨ ਨਾਲ, ਦੁਆਪਰ ਵਿਖੇ ਪੂਜਾ ਦੇ ਕਰਤਬਾਂ ਦੀ ਦ੍ਰਿੜਤਾ ਕਰਾਂਦੇ ਸੀ। (“ਸਤਜੁਗ ਸਤ, ਤ੍ਰੇਤਾ ਜਗੀ, ਦੁਆਪਰ ਪੂਜਾ ਚਾਰ। “ ਪੁਨਾ:- “ਕਲਿ ਕੇਵਲ ਨਾਮ ਆਧਾਰ”)।

In Satyug, the truth, in Treta- the yajti, in Dvapar ritualistic worship were accomplished.

ਸਤਿਜੁਗ​ਸਤੁ​ਤ੍ਰੇਤੈ​ਜੁਗਾ​ਦੁਆਪਰਿ​ਪੂਜਾ​ਚਾਰਿ​ਦਿੜਾਏ​।

ਕਲਿਜੁਗਿ ਨਾਉ ਅਰਾਧਣਾ ਹੋਰ ਕਰਮ ਕਰਿ ਮੁਕਤਿ ਨ ਪਾਏ ।

ਕਲਿਜੁਗ ਵਿਖੇ ਇਕ ਨਾਮ ਦੀ ਅਰਾਧਣਾਂ (ਮੁਖ ਕਰਮ ਹੈ) ਹੋਰ ਕਰਮਾਂ (ਧਰਮਾਂ) ਕਰ ਕੇ ਮੁਕਤੀ ਨਹੀਂ ਮਿਲਦੀ।

In Kaliyug through no action other than constant remembering the Lord's name could attain liberation.

ਕਲਿਜੁਗਿ​ਨਾਉ​ਅਰਾਧਣਾ​ਹੋਰ​ਕਰਮ​ਕਰਿ​ਮੁਕਤਿ​ਨ​ਪਾਏ​।

ਜੁਗਿ ਜੁਗਿ ਲੁਣੀਐ ਬੀਜਿਆ ਪਾਪੁ ਪੁੰਨੁ ਕਰਿ ਦੁਖ ਸੁਖ ਪਾਏ ।

ਜੁਗਾਂ ਜੁਗਾਂ ਵਿਖੇ ਜਿਹਾ ਕੋਈ ਪਾਪ ਪੁੰਨ ਬੀਜਦਾ (ਉਸ ਦਾ ਫਲ) ਦੁਖ ਜਾਂ ਸੁਖ ਕੱਟਦਾ ਸੀ (ਪਰੰਤੂ ਕਲਿਜੁਗ ਦੀ ਇਕ ਹੋਰ ਗੱਲ ਵੱਡੀ ਚੰਗੀ ਹੈ)

In all the yugs (ages) the individual reaps what he has sown and earns sufferings and delights in accordance with his demer

ਜੁਗਿ​ਜੁਗਿ​ਲੁਣੀਐ​ਬੀਜਿਆ​ਪਾਪੁ​ਪੁੰਨੁ​ਕਰਿ​ਦੁਖ​ਸੁਖ​ਪਾਏ​।

ਕਲਿਜੁਗਿ ਚਿਤਵੈ ਪੁੰਨ ਫਲ ਪਾਪਹੁ ਲੇਪੁ ਅਧਰਮ ਕਮਾਏ ।

ਕਿ ਕਲਿਜੁਗ ਵਿਖੇ ਪੁੰਨ ਦੇ ਚਿਤਵਿਆਂ ਫਲ ਹੋ ਜਾਂਦਾ ਹੈ ਅਰ ਪਾਪ ਦਾ ਲੇਪ ਅਧਰਮ ਦੇ ਕਮਾਇਆਂ ਹੀ ਹੁੰਦਾ ਹੈ।

In Kaliyug, the individual desires to have the fruits of meritorious actions though he remains absorbed in the sinful deeds

ਕਲਿਜੁਗਿ​ਚਿਤਵੈ​ਪੁੰਨ​ਫਲ​ਪਾਪਹੁ​ਲੇਪੁ​ਅਧਰਮ​ਕਮਾਏ​।

ਗੁਰਮੁਖਿ ਸੁਖ ਫਲੁ ਆਪੁ ਗਵਾਏ ।੧੭।

(ਪਰ) ਸੁਖ ਰੂਪੀ ਫਲ ਆਪਾ ਭਾਵ ਗਵਾਕੇ ਗੁਰਮੁਖ (ਪਦ ਵਿਖੇ) ਹੈ।

Gurmukhs attain the pleasure fruit only by losing their sense of ego

ਗੁਰਮੁਖਿ​ਸੁਖ​ਫਲੁ​ਆਪੁ​ਗਵਾਏ​।੧੭।

ਪਉੜੀ ੧੮

ਪਉੜੀ​੧੮

ਸਤਜੁਗ ਦਾ ਅਨਿਆਉ ਵੇਖਿ ਧਉਲ ਧਰਮੁ ਹੋਆ ਉਡੀਣਾ ।

ਸਤਿਜੁਗ ਵਿਖੇ ਪਾਪ ਦੇ ਬਦਲੇ ਦੇਸ਼ ਨੂੰ ਪੀੜੀਦਾ ਵੇਖਕੇ ਧਰਮ ਬੈਲ ਉਦਾਸੀਨ ਹੋ ਗਿਆ।

Seeing the injustice of Satyug, dharma in the form of a bull got sad.

ਸਤਜੁਗ​ਦਾ​ਅਨਿਆਉ​ਵੇਖਿ​ਧਉਲ​ਧਰਮੁ​ਹੋਆ​ਉਡੀਣਾ​।

ਸੁਰਪਤਿ ਨਰਪਤਿ ਚਕ੍ਰਵੈ ਰਖਿ ਨ ਹੰਘਨਿ ਬਲ ਮਤਿ ਹੀਣਾ ।

(ਅਜਿਹਾ ਕਿ) 'ਸੁਪਰਤ' (ਇੰਦ੍ਰ) ਤੇ ਚੱਕ੍ਰਵਰਤੀ ਰਾਜੇ ਬੀ ਸੰਭਾਲ ਨਾ ਸਕੇ, ਬਲ ਅਤੇ ਬੁੱਧੀ ਤੋਂ ਹੀਣਾ ਹੋ ਗਿਆ।

Even the king of gods, Indr, and other kings with vast empires, engrossed egoism, devoid of power and wisdom could not sust

ਸੁਰਪਤਿ​ਨਰਪਤਿ​ਚਕ੍ਰਵੈ​ਰਖਿ​ਨ​ਹੰਘਨਿ​ਬਲ​ਮਤਿ​ਹੀਣਾ​।

ਤ੍ਰੇਤੇ ਖਿਸਿਆ ਪੈਰੁ ਇਕੁ ਹੋਮ ਜਗ ਜਗੁ ਥਾਪਿ ਪਤੀਣਾ ।

ਤ੍ਰੇਤੇ ਜੁਗ ਵਿਖੇ ਧਰਮ ਬੈਲ ਦਾ ਇਕ ਪੈਰ ਖਿਸਕ ਗਿਆ; ਹੋਮ ਅਤੇ ਜੱਗਾਂ ਦਾ ਥਾਪ ਥਾਪ ਕੇ ਲੋਕ ਪਤੀਜ ਗਏ।

In Treta- its one foot slipped and now religious people started feeling satisfied by mere performance of the ceremonies of

ਤ੍ਰੇਤੇ​ਖਿਸਿਆ​ਪੈਰੁ​ਇਕੁ​ਹੋਮ​ਜਗ​ਜਗੁ​ਥਾਪਿ​ਪਤੀਣਾ​।

ਦੁਆਪੁਰਿ ਦੁਇ ਪਗ ਧਰਮ ਦੇ ਪੂਜਾ ਚਾਰ ਪਖੰਡੁ ਅਲੀਣਾ ।

ਦੁਆਪਰ ਵਿਖੇ ਧਰਮ ਦੇ ਦੋ ਪੈਰ ਘਟ ਗਏ; (ਲੋਕ) ਪੂਜਾ ਚਾਰਾਂ ਦੇ ਪਖੰਡਾਂ ਵਿਖੇ ਮਸਤ ਹੋ ਗਏ।

In Dvapar remained only two feet of dharma and now people began to remain absorbed only ritualistic worship.

ਦੁਆਪੁਰਿ​ਦੁਇ​ਪਗ​ਧਰਮ​ਦੇ​ਪੂਜਾ​ਚਾਰ​ਪਖੰਡੁ​ਅਲੀਣਾ​।

ਕਲਿਜੁਗ ਰਹਿਆ ਪੈਰ ਇਕੁ ਹੋਇ ਨਿਮਾਣਾ ਧਰਮ ਅਧੀਣਾ ।

ਕਲਜੁਗ ਵਿਖੇ ਇਕੋ ਪੈਰ ਰਹਿ ਗਿਆ, ਧਰਮ ਨਿਮਾਣਾ ਹੋਕੇ ਅਧੀਨ ਹੋ ਗਿਆ।

In Kaliyug, the dharma has only one feet and consequently has become quite feeble.

ਕਲਿਜੁਗ​ਰਹਿਆ​ਪੈਰ​ਇਕੁ​ਹੋਇ​ਨਿਮਾਣਾ​ਧਰਮ​ਅਧੀਣਾ​।

ਮਾਣੁ ਨਿਮਾਣੈ ਸਤਿਗੁਰੂ ਸਾਧਸੰਗਤਿ ਪਰਗਟ ਪਰਬੀਣਾ ।

ਨਿਮਾਣਿਆਂ ਨੂੰ ਮਾਣ ਦੇਣ ਹਾਰੇ ਸਤਿਗੁਰੂ (ਸ੍ਰੀ ਗੁਰੂ ਨਾਨਕ ਦੇਵ) ਨੇ ਪਰਬੀਣ (ਤਤ ਮਿਥ੍ਯਾ ਤੇ ਨ੍ਯਾਯ ਜੀਵਨ ਵਾਲੀ ਰੀਤ) ਸਾਧ ਸੰਗ ਤੇ ਪ੍ਰਗਟ ਕੀਤੀ।

True Guru, the power of the powerless, has made it (dharma) manifest by and through creating the holy Icongretgations.

ਮਾਣੁ​ਨਿਮਾਣੈ​ਸਤਿਗੁਰੂ​ਸਾਧਸੰਗਤਿ​ਪਰਗਟ​ਪਰਬੀਣਾ​।

ਗੁਰਮੁਖ ਧਰਮ ਸਪੂਰਣੁ ਰੀਣਾ ।੧੮।

ਧਰਮ (ਜੋ) ਕਿਣਕੇ ਕਿਣਕੇ ਹੁੰਦਾ ਜਾਂਦਾ ਸੀ (ਉਹ) ਗੁਰਮੁਖਾਂ ਦਵਾਰੇ 'ਸੰਪੂਰਣ' (ਚਾਰ ਪੈਰਾਂ ਵਾਲਾ ਸਾਬਤ ਕਰ ਦਿਤਾ।

The gurmukhs have brought to perfection the dharma earlier reduced to dust.

ਗੁਰਮੁਖ​ਧਰਮ​ਸਪੂਰਣੁ​ਰੀਣਾ​।੧੮।

ਪਉੜੀ ੧੯

ਪਉੜੀ​੧੯

ਚਾਰਿ ਵਰਨਿ ਇਕ ਵਰਨ ਕਰਿ ਵਰਨ ਅਵਰਨ ਸਾਧਸੰਗੁ ਜਾਪੈ ।

ਚਾਰ ਵਰਣ (ਖਤ੍ਰੀ, ਬ੍ਰਾਹਮਣ, ਸੂਦ, ਵੈਸ) ਦਾ ਇਕ ਵਰਣ ਕਰ ਕੇ ਵਰਣ ਭਾਵੇਂ ਅਵਰਣ ਹੋਵੇ ਸਾਧ ਸੰਗਤ ਹੀ ਜਾਣੀਦੇ ਹਨ।

Since the true Guru integrated all the four varnas into one, this assemblage of varnas has come to be known as the holy con

ਚਾਰਿ​ਵਰਨਿ​ਇਕ​ਵਰਨ​ਕਰਿ​ਵਰਨ​ਅਵਰਨ​ਸਾਧਸੰਗੁ​ਜਾਪੈ​।

ਛਿਅ ਰੁਤੀ ਛਿਅ ਦਰਸਨਾ ਗੁਰਮੁਖਿ ਦਰਸਨੁ ਸੂਰਜੁ ਥਾਪੈ ।

ਛੀ ਰੁਤਾਂ (ਰੂਪੀ) ਛੀ ਦਰਸ਼ਨਾਂ ਵਿਖੇ ਗੁਰਮੁਖ ਦਰਸ਼ਨ (ਮਤ) ਸੂਰਜ ਵਾਂਙ ਸਥਾਪਨ ਹੋਇਆ।

Among six seasons and six philosophies, the Gurmukh-philosophy has been established like the Sun (among the planets).

ਛਿਅ​ਰੁਤੀ​ਛਿਅ​ਦਰਸਨਾ​ਗੁਰਮੁਖਿ​ਦਰਸਨੁ​ਸੂਰਜੁ​ਥਾਪੈ​।

ਬਾਰਹ ਪੰਥ ਮਿਟਾਇ ਕੈ ਗੁਰਮੁਖਿ ਪੰਥ ਵਡਾ ਪਰਤਾਪੈ ।

ਬਾਰਾਂ ਪੰਥ (ਜੋਗੀਆਂ ਦਾ ਝਗੜਾ) ਮਿਟਾਕੇ ਗੁਰਮੁਖ ਪੰਥ ਵਡੇ ਪਰਤਾਪ ਵਾਲਾ (ਬਣਾਇਆ ਹੈ)।

Wiping out all the twelve ways (of yogis) the Guru has created the mighty Gurmukh-way (panth).

ਬਾਰਹ​ਪੰਥ​ਮਿਟਾਇ​ਕੈ​ਗੁਰਮੁਖਿ​ਪੰਥ​ਵਡਾ​ਪਰਤਾਪੈ​।

ਵੇਦ ਕਤੇਬਹੁ ਬਾਹਰਾ ਅਨਹਦ ਸਬਦੁ ਅਗੰਮ ਅਲਾਪੈ ।

ਇਹ ਪੰਥ ਵੇਦਾਂ ਕਤੇਬਾਂ ਥੋਂ ਬਾਹਰ ਹੈ, (ਕਿਉਂ ਜੋ) ਅਨਹਦ ਸ਼ਬਦ ਦਵਾਰਾ 'ਅਗਮ' (ਅਕਾਲ ਪੁਰਖ) ਦਾ ਹੀ ਉਚਾਰਨ ਕਰਦੇ ਹਨ।

This panth keeps itself away from the boundaries of the Vedas and the Katebas and always remembers as well as sings the uns

ਵੇਦ​ਕਤੇਬਹੁ​ਬਾਹਰਾ​ਅਨਹਦ​ਸਬਦੁ​ਅਗੰਮ​ਅਲਾਪੈ​।

ਪੈਰੀ ਪੈ ਪਾ ਖਾਕ ਹੋਇ ਗੁਰਸਿਖਾ ਰਹਰਾਸਿ ਪਛਾਪੈ ।

ਪੈਰੀਂ ਪੈਣਾਂ ਪੈਰਾਂ ਦੀ ਧੂੜੀ ਹੋਣਾ (ਇਹ) ਗੁਰ ਸਿਖਾਂ ਦੀ ਰਹੁ ਰੀਤ ਪਛਾਣੀ ਦੀ ਹੈ।

On this Way of absolute humility and becoming dust of the feet of the Gum, the disciple learns the right conduct.

ਪੈਰੀ​ਪੈ​ਪਾ​ਖਾਕ​ਹੋਇ​ਗੁਰਸਿਖਾ​ਰਹਰਾਸਿ​ਪਛਾਪੈ​।

ਮਾਇਆ ਵਿਚਿ ਉਦਾਸੁ ਕਰਿ ਆਪੁ ਗਵਾਏ ਜਪੈ ਅਜਾਪੈ ।

ਮਾਯਾ ਦੇ ਵਿਚ ਹੀ ਉਦਾਸ ਰਹਿਕੇ ਆਪਾ ਭਾਵ ਹਟਾ ਅਜਪਾ ਜਾਪ ਦਵਾਰੇ ਜਾਪ ਕਰਦੇ ਹਨ।

This panth remains detached amidst maya and obliterating the sense of ego remembers the Lord spontaneously i.e. always rema

ਮਾਇਆ​ਵਿਚਿ​ਉਦਾਸੁ​ਕਰਿ​ਆਪੁ​ਗਵਾਏ​ਜਪੈ​ਅਜਾਪੈ​।

ਲੰਘ ਨਿਕਥੈ ਵਰੈ ਸਰਾਪੈ ।੧੯।

ਵਰ ਸਰਾਪ (ਸਿੱਧੀਆਂ ਆਦਿ) ਤੋਂ ਲੰਘਕੇ (ਗੁਰਮੁਖ ਪੰਥ ਹੈ)।

It has gone far beyond the influence of boons and curses.

ਲੰਘ​ਨਿਕਥੈ​ਵਰੈ​ਸਰਾਪੈ​।੧੯।

ਪਉੜੀ ੨੦

ਪਉੜੀ​੨੦

ਮਿਲਦੇ ਮੁਸਲਮਾਨ ਦੁਇ ਮਿਲਿ ਮਿਲਿ ਕਰਨਿ ਸਲਾਮਾਲੇਕੀ ।

(ਜਦ) ਦੋ ਮੁਸਲਮਾਨ (ਆਪੋ ਵਿਚ) ਮਿਲਦੇ ਹਨ ਤਾਂ ਮਿਲ ਮਿਲਕੇ ਸਲਾਮਾ ਲੈਕਮ ਕਰਦੇ ਹਨ।

When two Muslims meet they greet each other by saying `Salam' (salamalaikum).

ਮਿਲਦੇ​ਮੁਸਲਮਾਨ​ਦੁਇ​ਮਿਲਿ​ਮਿਲਿ​ਕਰਨਿ​ਸਲਾਮਾਲੇਕੀ​।

ਜੋਗੀ ਕਰਨਿ ਅਦੇਸ ਮਿਲਿ ਆਦਿ ਪੁਰਖੁ ਆਦੇਸੁ ਵਿਸੇਖੀ ।

ਜੋਗੀ ਮਿਲਦੇ ਹਨ (ਇਕ) ਆਦੇਸ (ਨਮਸਕਾਰ) ਕਹਿੰਦਾ ਹੈ (ਦੂਜਾ) 'ਆਦ ਪੁਰਖ ਆਦੇਸ' ਕਹਿੰਦਾ ਹੈ (ਕਿ ਪਰਮਾਤਮਾ ਕੋ ਨਿਮਸਕਾਰ ਹੋਵੇ)।

When yogis meet they exchange Wes salute to that ,primaeval Lord.

ਜੋਗੀ​ਕਰਨਿ​ਅਦੇਸ​ਮਿਲਿ​ਆਦਿ​ਪੁਰਖੁ​ਆਦੇਸੁ​ਵਿਸੇਖੀ​।

ਸੰਨਿਆਸੀ ਕਰਿ ਓਨਮੋ ਓਨਮ ਨਾਰਾਇਣ ਬਹੁ ਭੇਖੀ ।

ਜਦ ਸੰਨ੍ਯਾਸੀ (ਆਪੋ ਵਿਚ ਟਕਰਦੇ ਹਨ) (ਇੱਕ) ਓਨਮ: ਕਹਿੰਦਾ ਹੈ (ਕਿ ਓਅੰ ਨੂੰ ਨਮਸਕਾਰ ਹੋਵੇ, ਦੂਜਾ) ਓਨਮੋ ਨਾਰਾਇਣ ਕਹਿੰਦਾ ਹੈ, (ਕਿ ਨਾਰਾਇਣ ਕੋ ਨਮਸਕਾਰ ਹੋਵੇ)।

Sannyasis of different garbs say 'On namah', 'om namah narayanah'.

ਸੰਨਿਆਸੀ​ਕਰਿ​ਓਨਮੋ​ਓਨਮ​ਨਾਰਾਇਣ​ਬਹੁ​ਭੇਖੀ​।

ਬਾਮ੍ਹਣ ਨੋ ਕਰਿ ਨਮਸਕਾਰ ਕਰਿ ਆਸੀਰ ਵਚਨ ਮੁਹੁ ਦੇਖੀ ।

ਬ੍ਰਾਹਮਣ ਨੂੰ (ਜੇ ਕੋਈ ਨਮਸਕਾਰ ਕਹਿੰਦਾ ਹੈ ਉਹ ਅਗੋਂ ਮੂੰਹ ਦੇਖਕੇ ਆਸ਼ੀਰਬਾਦ ਦਾ ਬਚਨ ਕਹਿੰਦਾ ਹੈ। (ਹੁਣ ਪੰਜਵੀਂ ਤੇ ਛੀਵੀਂ ਤੁਕ ਵਿਖੇ 'ਸਤਿਗੁਰ' ਗੁਰੂ ਨਾਨਕ ਦੇਵ ਜੀ ਦੀ ਰਹੁ ਰੀਤ ਦੱਸਦੇ ਹਨ)।

When one bows before a brahmin, he also in view of the station of the person gives blessings accordingly.

ਬਾਮ੍ਹਣ​ਨੋ​ਕਰਿ​ਨਮਸਕਾਰ​ਕਰਿ​ਆਸੀਰ​ਵਚਨ​ਮੁਹੁ​ਦੇਖੀ​।

ਪੈਰੀ ਪਵਣਾ ਸਤਿਗੁਰੂ ਗੁਰ ਸਿਖਾ ਰਹਰਾਸਿ ਸਰੇਖੀ ।

('ਭਾਈ ਜੀ) ਪੈਰੀ ਪੈ' ਸਤਿਗੁਰੂ ਜੀ ਨੇ ਇਹ ਗੁਰੂ ਸਿੱਖਾਂ ਦੀ ਰਾਹ ਰੀਤ ਚਲਾਈ।

Among the Sikhs, on meeting, the tradition of salulation by touching feet is there, and this is the best one.

ਪੈਰੀ​ਪਵਣਾ​ਸਤਿਗੁਰੂ​ਗੁਰ​ਸਿਖਾ​ਰਹਰਾਸਿ​ਸਰੇਖੀ​।

ਰਾਜਾ ਰੰਕੁ ਬਰਾਬਰੀ ਬਾਲਕ ਬਿਰਧਿ ਨ ਭੇਦੁ ਨਿਮੇਖੀ ।

ਇਸ ਵਿਖੇ ਰਾਜਾ ਰੰਕ ਬਰਾਬਰ ਹੈ, ਬਾਲਕ ਬਿਰਧ ਵਿਖੇ ਭੇਦ ਰੰਚਕ ਨਹੀਂ ਹੈ।

In this act the king and the poor are equal and no distinction of young and old is observed.

ਰਾਜਾ​ਰੰਕੁ​ਬਰਾਬਰੀ​ਬਾਲਕ​ਬਿਰਧਿ​ਨ​ਭੇਦੁ​ਨਿਮੇਖੀ​।

ਚੰਦਨ ਭਗਤਾ ਰੂਪ ਨ ਰੇਖੀ ।੨੦।

ਚੰਦਨ ਰੂਪ ਭਗਤਾਂ ਵਿਚ ਰੂਪ ਰੇਖ ਨਹੀਂ ਹੈ।

The devotees like sandal wood make no discrimination (while spreading their fragrance).

ਚੰਦਨ​ਭਗਤਾ​ਰੂਪ​ਨ​ਰੇਖੀ​।੨੦।

ਪਉੜੀ ੨੧

ਪਉੜੀ​੨੧

ਨੀਚਹੁ ਨੀਚੁ ਸਦਾਵਣਾ ਗੁਰ ਉਪਦੇਸੁ ਕਮਾਵੈ ਕੋਈ ।

ਨੀਚ ਥੋਂ ਨੀਚ (ਆਪ ਨੂੰ) ਸਦਾਉਣਾ ਚਾਹੀਦਾ ਹੈ (ਪਰੰਤੂ ਇਹ) ਗੁਰੂ ਜੀ ਦਾ ਉਪਦੇਸ਼ ਕੋਈ ਹੀ ਕਮਾਉਂਦਾ ਹੈ।

Any rare one practises the Guru's teaching of calling oneself the lowest among the lowly ones.

ਨੀਚਹੁ​ਨੀਚੁ​ਸਦਾਵਣਾ​ਗੁਰ​ਉਪਦੇਸੁ​ਕਮਾਵੈ​ਕੋਈ​।

ਤ੍ਰੈ ਵੀਹਾਂ ਦੇ ਦੰਮ ਲੈ ਇਕੁ ਰੁਪਈਆ ਹੋਛਾ ਹੋਈ ।

(ਦ੍ਰਿਸ਼ਟਾਂਤ) 'ਤ੍ਰੈਵੀਹਾਂ' (ਸੱਠ) ਪੈਸੇ (ਅਥਵਾ ਤੀਹ ਟਕੇ) ਦੇਕੇ ਇਕ ਰੁਪਈਆ ਲਈਏ ਤਾਂ (ਭਾਰ 'ਹੋਛਾ' ਅਰਥਾਤ) ਹੌਲਾ ਹੋ ਜਾਂਦਾ ਹੈ। (ਭਾਵ ਇਕ ਤੋਲਾ ਰਹਿ ਜਾਂਦਾ ਹੈ। ਤਥਾ)

When a rupee is changed into sixty paisas, its power is scattered and it becames weak.

ਤ੍ਰੈ​ਵੀਹਾਂ​ਦੇ​ਦੰਮ​ਲੈ​ਇਕੁ​ਰੁਪਈਆ​ਹੋਛਾ​ਹੋਈ​।

ਦਸੀ ਰੁਪਯੀਂ ਲਈਦਾ ਇਕੁ ਸੁਨਈਆ ਹਉਲਾ ਸੋਈ ।

ਦਸ ਰੁਪਏ ਦੇਕੇ ਇਕ ਸੁਨਈਆ (ਮੋਹਰ) ਲਈਏ (ਦਸਵਾਂ ਹਿੱਸਾ ਭਾਰ ਹੋਰ) ਹਲਕਾ ਹੋ ਜਾਂਦਾ ਹੈ।

If gold-muhar (coin) is changed for ten rupees, it loses its value.

ਦਸੀ​ਰੁਪਯੀਂ​ਲਈਦਾ​ਇਕੁ​ਸੁਨਈਆ​ਹਉਲਾ​ਸੋਈ​।

ਸਹਸ ਸੁਨਈਏ ਮੁਲੁ ਕਰਿ ਲੱਯੈ ਹੀਰਾ ਹਾਰ ਪਰੋਈ ।

ਹਜ਼ਾਰ ਮੋਹਰ ਦਾ ਮੁੱਲ ਕਰ ਕੇ ਇਕ ਹੀਰਾ ਲਈਏ ਉਹ (ਭਾਰ ਐਡਾ ਹੌਲਾ ਹੋ ਜਾਂਦਾ ਹੈ ਕਿ ਰਾਣੀਆਂ ਦੇ) ਹਾਰ ਵਿਚ ਪ੍ਰੋਤਾ ਜਾਂਦਾ ਹੈ।

And if a diamond is obtained for one thousand coins, it becomes so light that it is stringed in a necklace (and is worn).

ਸਹਸ​ਸੁਨਈਏ​ਮੁਲੁ​ਕਰਿ​ਲੱਯੈ​ਹੀਰਾ​ਹਾਰ​ਪਰੋਈ​।

ਪੈਰੀ ਪੈ ਪਾ ਖਾਕ ਹੋਇ ਮਨ ਬਚ ਕਰਮ ਭਰਮ ਭਉ ਖੋਈ ।

(ਅਜਿਹਾ ਹੀ) ਜੋ ਪੈਰਾਂ ਦੀ ਖਾਕ ਹੋਕੇ ਪੈਰੀਂ ਪੈਂਦੇ ਹਨ ਅਰ ਮਨ ਬਚ ਕਰਮ ਕਰ ਕੇ ਭਰਮ ਭਊ ਨਹੀਂ ਰਖਦੇ।

The man who by touching the feet and by becoming dust of the feet (of Guru) erases the illusions and fears of speech

ਪੈਰੀ​ਪੈ​ਪਾ​ਖਾਕ​ਹੋਇ​ਮਨ​ਬਚ​ਕਰਮ​ਭਰਮ​ਭਉ​ਖੋਈ​।

ਹੋਇ ਪੰਚਾਇਣੁ ਪੰਜਿ ਮਾਰ ਬਾਹਰਿ ਜਾਦਾ ਰਖਿ ਸਗੋਈ ।

ਸਤਿਸੰਗ ਵਿਖੇ (ਪ੍ਰਾਪਤ ਹੋਕੇ) ਪੰਜ ਇੰਦ੍ਰਯ (ਅਥਵਾ ਕਾਮਾਦਿਕ ਵਿਖਯ) ਮਾਰਕੇ ਬਾਹਰ ਜਾਂਦਾ (ਮਨ) ਰੋਕ ਰਖੇ।

And actions from his mind and in the holy congregation wipes out the five evil propensities, he further restrains the mind

ਹੋਇ​ਪੰਚਾਇਣੁ​ਪੰਜਿ​ਮਾਰ​ਬਾਹਰਿ​ਜਾਦਾ​ਰਖਿ​ਸਗੋਈ​।

ਬੋਲ ਅਬੋਲੁ ਸਾਧ ਜਨ ਓਈ ।੨੧।੨੩। ਤ੍ਰੇਈ ।

ਉਹ ਸਾਧੂ (ਜਨ ਹੈ ਉਸ ਦੇ) ਬੋਲ (ਮਹਿੰਮਾ) ਅਮੋਲ ਹੈ (ਹੀਰੇ ਤੋਂ ਬੀ ਵਧੀਕ ਮਹਿੰਗਾ ਹੈ)।

Such a one is a real sadhu (Gurmukh) and his words are ineffable.

ਬੋਲ​ਅਬੋਲੁ​ਸਾਧ​ਜਨ​ਓਈ​।੨੧।੨੩।​ਤ੍ਰੇਈ​।

Writer: ਭਾਈ ਗੁਰਦਾਸ ਜੀ

« Previous Next »
Vaar 23 of 41

What are Bhai Gurdas Ji Vaaran?

Vaaran are ballads composed by Bhai Gurdas Ji, an important Sikh scholar and scribe.

How many Vaaran can I read here?

There are 41 Vaaran in this database. Pick any number from 1 to 41.