Bhai Gurdas Ji Vaaran

« Previous Next »
Vaar 24 of 41

ੴ ਸਤਿਗੁਰ ਪ੍ਰਸਾਦਿ ॥

One Onkaar,the primal energy, realized through the grace of divine preceptor

ੴ​ਸਤਿਗੁਰ​ਪ੍ਰਸਾਦਿ​॥

ਪਉੜੀ ੧

ਪਉੜੀ​੧

ਨਾਰਾਇਣ ਨਿਜ ਰੂਪੁ ਧਰਿ ਨਾਥਾ ਨਾਥ ਸਨਾਥ ਕਰਾਇਆ ।

ਨਾਰਾਯਣ ਨੇ ਆਪਣਾ ਰੂਪ ਧਾਰਕੇ ਨਾਥਾ ਅਤੇ ਅਨਾਥਾ ਨੂੰ ਕ੍ਰਿਤਾਰਥ ਕਰਾਇਆ ਹੈ।

Narayan, the lord of the destitutes, assuming forms has established mastery over all.

ਨਾਰਾਇਣ​ਨਿਜ​ਰੂਪੁ​ਧਰਿ​ਨਾਥਾ​ਨਾਥ​ਸਨਾਥ​ਕਰਾਇਆ​।

ਨਰਪਤਿ ਨਰਹ ਨਰਿੰਦੁ ਹੈ ਨਿਰੰਕਾਰਿ ਆਕਾਰੁ ਬਣਾਇਆ ।

ਜੋ ਨਿਰੰਕਾਰ ਨਰਾਂ ਦਾ ਪਤੀ ਅਰ ਰਾਜਿਆ ਦਾ ਰਾਜਾ ਹੈ (ਉਸ ਨੇ) ਆਕਾਰ ਬਨਾਯਾ ਹੈ।

He is the formless king of all men and kings who created various forms.

ਨਰਪਤਿ​ਨਰਹ​ਨਰਿੰਦੁ​ਹੈ​ਨਿਰੰਕਾਰਿ​ਆਕਾਰੁ​ਬਣਾਇਆ​।

ਕਰਤਾ ਪੁਰਖੁ ਵਖਾਣੀਐ ਕਾਰਣੁ ਕਰਣੁ ਬਿਰਦੁ ਬਿਰਦਾਇਆ ।

ਕਰਤਾ ਪੁਰਖ ਕਹੀਦਾ ਹੈ, ਕਾਰਣਾਂ ਦਾ ਕਰਨਹਾਰਾ ਵੱਡੇ ਬਿਰਦ (ਧਰਮ) ਵਾਲਾ ਹੈ।

As is creator of all the causes He is true to His reputation.

ਕਰਤਾ​ਪੁਰਖੁ​ਵਖਾਣੀਐ​ਕਾਰਣੁ​ਕਰਣੁ​ਬਿਰਦੁ​ਬਿਰਦਾਇਆ​।

ਦੇਵੀ ਦੇਵ ਦੇਵਾਧਿ ਦੇਵ ਅਲਖ ਅਭੇਵ ਨ ਅਲਖੁ ਲਖਾਇਆ ।

ਦੇਵੀਆਂ ਦੇਵਤਿਆ ਦਾ ਸ਼ਿਰੋਮਣੀ ਦੇਵ ਅਲਖ ਤੇ ਅਭੇਵ ਹੈ, (ਕਿਸੇ) ਨਾਂ ਲਖੇ ਜਾਣ ਵਾਲੇ ਨੁੰ ਭੀ (ਉਸ ਅਲਖ ਨੇ ਨਿਜ ਨੂੰ) ਨਹੀਂ ਲਖਾਇਆ।

Gods and goddesses also could not know the extent of that Lord, the imperceptible and beyond all mysteries.

ਦੇਵੀ​ਦੇਵ​ਦੇਵਾਧਿ​ਦੇਵ​ਅਲਖ​ਅਭੇਵ​ਨ​ਅਲਖੁ​ਲਖਾਇਆ​।

ਸਤਿ ਰੂਪੁ ਸਤਿ ਨਾਮੁ ਕਰਿ ਸਤਿਗੁਰ ਨਾਨਕ ਦੇਉ ਜਪਾਇਆ ।

ਸਤਿ ਸਰੂਪ (ਵਾਹਿਗੁਰੂ) ਸਤਿਨਾਮ (ਕਰਤਾ ਪੁਰਖ ਦਾ ਉਪਦੇਸ਼) ਦੇਕੇ ਸਤਿਗੁਰੂ ਨਾਨਕ ਦੇਉ ਨੇ ਜਪਾਇਆ।

The ture Guru Nanak Dev inspired people to remember the true name of the Lord whose form is truth.

ਸਤਿ​ਰੂਪੁ​ਸਤਿ​ਨਾਮੁ​ਕਰਿ​ਸਤਿਗੁਰ​ਨਾਨਕ​ਦੇਉ​ਜਪਾਇਆ​।

ਧਰਮਸਾਲ ਕਰਤਾਰਪੁਰੁ ਸਾਧਸੰਗਤਿ ਸਚ ਖੰਡੁ ਵਸਾਇਆ ।

ਧਰਮਸਾਲਾ ਕਰਤਾਰ ਪੁਰ ਵਿਖੇ ਬਣਾ ਕੇ ਸਾਧ ਸੰਗਤ ਰੂਪੀ ਸਚਖੰਡ ਵਸਾ ਦਿੱਤਾ।

Founding dharamsala, the place for dharma, at Kartarpur, it was inhabited by the holy congregartion as the abode

ਧਰਮਸਾਲ​ਕਰਤਾਰਪੁਰੁ​ਸਾਧਸੰਗਤਿ​ਸਚ​ਖੰਡੁ​ਵਸਾਇਆ​।

ਵਾਹਿਗੁਰੂ ਗੁਰ ਸਬਦੁ ਸੁਣਾਇਆ ।੧।

ਵਾਹਿਗੁਰੂ (ਮੰਤ੍ਰ ਦੱਸਕੇ) ਗੁਰੂ ਜੀ ਨੇ ਸਬਦ ਦਾ (ਉਪਦੇਸ਼) ਸੁਣਾਇਆ। (ਯਥਾ:- “ਅਬ ਕਲੂ ਆਇਓ ਰੇ॥ ਇਕੁ ਨਾਮੁ ਬੇਵਹੁ॥ ਅਨ ਰੂਤਿ ਨਾਹੀ ਨਾਹੀ॥ ਮਤੁ ਭਰਮਿ ਭੂਲਹੁ ਭੂਲਹੁ॥” ਕਲਿਜੁਗ ਵਿਖੇ ਇਕ ਵਾਹਿਗੁਰੂ ਮੰਤ੍ਰ ਦੇ ਜਪ ਕਰਨ ਨਾਲ ਹੀ ਮੁਕਤੀ ਹੁੰਦੀ ਹੈ)।

Word Wahiguru was imparted (by Guru Nanak) to the people.

ਵਾਹਿਗੁਰੂ​ਗੁਰ​ਸਬਦੁ​ਸੁਣਾਇਆ​।੧।

ਪਉੜੀ ੨

ਪਉੜੀ​੨

ਨਿਹਚਲ ਨੀਉ ਧਰਾਈਓਨੁ ਸਾਧਸੰਗਤਿ ਸਚ ਖੰਡ ਸਮੇਉ ।

ਅਟਲ ਨੀਵ ਸਾਧ ਸੰਗਤ ਰੂਪੀ ਸਚੇ ਖੰਡ ਦੀ ਭਲਹੀ ਪ੍ਰਕਾਰ ਨਿਸ਼ਚੇ ਕਰ ਕੇ ਧਰਾਈ।

The steadfast foundation of the abode of truth in the form of holy congregation was laid thoughtfully (by Guru Na-nak Dev)

ਨਿਹਚਲ​ਨੀਉ​ਧਰਾਈਓਨੁ​ਸਾਧਸੰਗਤਿ​ਸਚ​ਖੰਡ​ਸਮੇਉ​।

ਗੁਰਮੁਖਿ ਪੰਥੁ ਚਲਾਇਓਨੁ ਸੁਖ ਸਾਗਰੁ ਬੇਅੰਤੁ ਅਮੇਉ ।

ਅਰ ਗੁਰਮੁਖਾਂ ਦਾ ਪੰਥ ਤੋਰਿਆ (ਉਹ ਪੰਥ) ਸੁਖਾਂ ਦਾ ਸਾਗਰ ਮਿਣਿਆਂ ਨਹੀਂ ਜਾਂਦਾ।

And he promulgated gurmukh-panth (Sikhism) which is ocean of infinite pleasures.

ਗੁਰਮੁਖਿ​ਪੰਥੁ​ਚਲਾਇਓਨੁ​ਸੁਖ​ਸਾਗਰੁ​ਬੇਅੰਤੁ​ਅਮੇਉ​।

ਸਚਿ ਸਬਦਿ ਆਰਾਧੀਐ ਅਗਮ ਅਗੋਚਰੁ ਅਲਖ ਅਭੇਉ ।

ਉਥੇ ਸਚੇ ਸ਼ਬਦ ਦੀ ਅਰਾਧਨਾ ਹੁੰਦੀ ਹੈ (ਓਹ ਕਿਹਾ ਸੱਚਾ ਸ਼ਬਦ ਹੈ) ਅਗਮ ਅਗੋਚਰ ਅਲਖ ਅਤੇ ਅਭੇਵ ਹੈ।

There, true word is practised which is unapproachable, imperceptible and mystical.

ਸਚਿ​ਸਬਦਿ​ਆਰਾਧੀਐ​ਅਗਮ​ਅਗੋਚਰੁ​ਅਲਖ​ਅਭੇਉ​।

ਚਹੁ ਵਰਨਾਂ ਉਪਦੇਸਦਾ ਛਿਅ ਦਰਸਨ ਸਭਿ ਸੇਵਕ ਸੇਉ ।

ਚਹੁੰ ਵਰਣਾਂ, ਛੀ ਦਰਸ਼ਨਾਂ, ਸੇਵਕ ਅਰ ਸੇਵਯ (ਭਾਵ ਛੋਟੇ ਵੱਡੇ ਸਭ) ਨੂੰ ਉਪੇਦਸ਼ ਦੇਂਦਾ ਹੈ।

That abode of truth preaches to all the four varnas and all the six philosophies (of Indian origin) remain absorbed in its service.

ਚਹੁ​ਵਰਨਾਂ​ਉਪਦੇਸਦਾ​ਛਿਅ​ਦਰਸਨ​ਸਭਿ​ਸੇਵਕ​ਸੇਉ​।

ਮਿਠਾ ਬੋਲਣੁ ਨਿਵ ਚਲਣੁ ਗੁਰਮੁਖਿ ਭਾਉ ਭਗਤਿ ਅਰਥੇਉ ।

ਮਿੱਠਣ ਬੋਲਣਾ, ਨਿਵਕੇ ਚਲਣਾ, (ਤੇ) ਪ੍ਰੇਮਾ ਭਗਤ ਅਰਥੀਏ ਹੋਣਾ (ਏਹ) ਗੁਰਮੁਖਾਂ (ਦੇ ਲੱਛਣ ਹਨ), (ਭਾਵ ਸਦਾ ਈਸ਼੍ਵਰ ਵਿਖੇ ਅਨਿੰਨ ਭਗਤੀ ਰਖਦੇ ਹਨ)।

Gurmukhs (there) speak sweetly, move humbly and are seekers of devotion.

ਮਿਠਾ​ਬੋਲਣੁ​ਨਿਵ​ਚਲਣੁ​ਗੁਰਮੁਖਿ​ਭਾਉ​ਭਗਤਿ​ਅਰਥੇਉ​।

ਆਦਿ ਪੁਰਖੁ ਆਦੇਸੁ ਹੈ ਅਬਿਨਾਸੀ ਅਤਿ ਅਛਲ ਅਛੇਉ ।

ਆਦ ਪੁਰਖ ਨੂੰ ਆਦੇਸ਼ ਹੈ ਜੋ ਨਾਸ਼ ਤੋਂ ਰਹਿਤ ਹੈ। ਜਿਸ ਦੀ ਗਤੀ ਅਛਲ ਅਤੇ ਅਛੇਦ ਹੈ।

Salutations are due to that primal Lord who is undestructible, undeceivable and unending.

ਆਦਿ​ਪੁਰਖੁ​ਆਦੇਸੁ​ਹੈ​ਅਬਿਨਾਸੀ​ਅਤਿ​ਅਛਲ​ਅਛੇਉ​।

ਜਗਤੁ ਗੁਰੂ ਗੁਰੁ ਨਾਨਕ ਦੇਉ ।੨।

ਅਜਿਹੇ ਜਗਤ ਦੇ ਗੁਰੂ, ਗੁਰੂ ਨਾਨਕ ਦੇਵ ਹਨ। ਯਥਾ:- “ਭਗਤਿ ਭੰਡਾਰ ਗੁਰਿ ਨਾਨਕ ਕਉ ਸਉਪੇ ਫਿਰਿ ਲੇਖਾ, ਮੂਲਿ ਨ ਲਇਆ॥”)

Guru Nanak is the enlightener (Guru) of the entire world.

ਜਗਤੁ​ਗੁਰੂ​ਗੁਰੁ​ਨਾਨਕ​ਦੇਉ​।੨।

ਪਉੜੀ ੩

ਪਉੜੀ​੩

ਸਤਿਗੁਰ ਸਚਾ ਪਾਤਿਸਾਹੁ ਬੇਪਰਵਾਹੁ ਅਥਾਹੁ ਸਹਾਬਾ ।

ਸਤਿਗੁਰੂ (ਨਾਨਕ ਦੇਵ) ਸੱਚਾ ਪਾਤਸ਼ਾਹ ਹੈ, (ਕਿਉਂ ਜੋ) ਬੇਪਰਵਾਹ ਅਰ ਅਥਾਹ ਸਾਹਿਬੀ ਵਾਲਾ ਹੈ।

The true Guru is the carefree emperor, unfathomable and full of all qualities of a master.

ਸਤਿਗੁਰ​ਸਚਾ​ਪਾਤਿਸਾਹੁ​ਬੇਪਰਵਾਹੁ​ਅਥਾਹੁ​ਸਹਾਬਾ​।

ਨਾਉ ਗਰੀਬ ਨਿਵਾਜੁ ਹੈ ਬੇਮੁਹਤਾਜ ਨ ਮੋਹੁ ਮੁਹਾਬਾ ।

(ਇੱਡਾ ਹੋਕੇ ਫੇਰ ਉਸ ਦਾ) ਨਾਮ ਗਰੀਬ ਨਿਵਾਜ ਹੈ (ਗਰੀਬਾਂ ਪੁਰ ਦਯਾ ਕਰਦਾ ਹੈ) ਆਪ ਮੁਥਾਜ ਨਹੀਂ ਹੈ, ਨਾ ਕਿਸੇ ਦਾ ਮੋਹ ਹੈ ਨਾ ਕਿਸੇ ਦਾ ਭਯ ਹੈ।

His name is cherisher of the poor; neither He has attachment with any one nor He is dependent on anybody.

ਨਾਉ​ਗਰੀਬ​ਨਿਵਾਜੁ​ਹੈ​ਬੇਮੁਹਤਾਜ​ਨ​ਮੋਹੁ​ਮੁਹਾਬਾ​।

ਬੇਸੁਮਾਰ ਨਿਰੰਕਾਰੁ ਹੈ ਅਲਖ ਅਪਾਰੁ ਸਲਾਹ ਸਿਞਾਬਾ ।

ਨਿਰੰਕਾਰ ਬੇਅੰਤ, ਅਲੱਖ ਹੈ, (ਉਸ) ਅੱਲਾਹ (ਵਾਹਿਗੁਰੂ ਨੁੰ ਗੁਰੂ ਨਾਨਕ ਨੇ ਹੀ) ਸਿਾਣਿਆ ਹੈ।

Formless, infinite and impeceptible, He is having all the attributes which deseve eulogization

ਬੇਸੁਮਾਰ​ਨਿਰੰਕਾਰੁ​ਹੈ​ਅਲਖ​ਅਪਾਰੁ​ਸਲਾਹ​ਸਿਞਾਬਾ​।

ਕਾਇਮੁ ਦਾਇਮੁ ਸਾਹਿਬੀ ਹਾਜਰੁ ਨਾਜਰੁ ਵੇਦ ਕਿਤਾਬਾ ।

ਉਸ ਦੀ ਪਾਤਸ਼ਾਹੀ ਪੱਕੀ ਹੈ ਤੇ ਸਦਾ ਰਹਿਣ ਵਾਲੀ ਹੈ, (ਕਿਉਂਕਿ ਉਸ ਦਾ) ਹਾਜ਼ਰ (ਨਾਲ ਨੇਹੁੰ ਹੈ ਜੋ) ਵੇਦ ਕਤੇਬਾਂ ਵਿਚ ਨਹੀਂ ('ਬੇਦ ਕਤੇਬ ਸੰਸਾਰ ਹਭਾਹੂੰ ਬਾਹਰਾ॥ ਨਾਨਕ ਕਾ ਪਾਤਿਸਾਹੁ ਦਿਸੈ ਜਾਹਰਾ')।

The mastery of the true Guru is eternal because all the always present before Him (for His praises).

ਕਾਇਮੁ​ਦਾਇਮੁ​ਸਾਹਿਬੀ​ਹਾਜਰੁ​ਨਾਜਰੁ​ਵੇਦ​ਕਿਤਾਬਾ​।

ਅਗਮੁ ਅਡੋਲੁ ਅਤੋਲੁ ਹੈ ਤੋਲਣਹਾਰੁ ਨ ਡੰਡੀ ਛਾਬਾ ।

(ਫੇਰ ਉਹ) ਅਗੰਮ ਅਡੋਲ ਤੇ ਅਤੋਲ ਹੈ ਕੋਈ ਡੰਡੀ ਤੇ ਛਾਬਾ ਨਹੀਂ ਹੈ ਜਿਸ ਨਾਲ ਤੋਲੀਏ।

The true Guru is beyond all measuses; He cannot be weighed on any scale.

ਅਗਮੁ​ਅਡੋਲੁ​ਅਤੋਲੁ​ਹੈ​ਤੋਲਣਹਾਰੁ​ਨ​ਡੰਡੀ​ਛਾਬਾ​।

ਇਕੁ ਛਤਿ ਰਾਜੁ ਕਮਾਂਵਦਾ ਦੁਸਮਣੁ ਦੂਤੁ ਨ ਸੋਰ ਸਰਾਬਾ ।

('ਇਕਛੱਤ' ਕਹੀਏ) ਏਕ ਛੱਤ੍ਰ ਰਾਜ ਕਰਦਾ ਹੈ ਕੋਈ ਵੈਰੀ ਨਹੀਂ ਜੋ ਉਸ ਦੇ ਰਾਜ ਵਿਖੇ ਸ਼ੋਰ ਸ਼ਰਾਬਾ (ਅਰਥਾਤ ਡੰਡਰੌਲਾ) ਪਾਕੇ (ਰੱਯਤ ਨੂੰ ਦੁਖ ਦੇਵੇ)।

Uniform is His kingdom wherein there is no enemy, no friend and no noisy clamour

ਇਕੁ​ਛਤਿ​ਰਾਜੁ​ਕਮਾਂਵਦਾ​ਦੁਸਮਣੁ​ਦੂਤੁ​ਨ​ਸੋਰ​ਸਰਾਬਾ​।

ਆਦਲੁ ਅਦਲੁ ਚਲਾਇਦਾ ਜਾਲਮੁ ਜੁਲਮੁ ਨ ਜੋਰ ਜਰਾਬਾ ।

ਆਪ (ਸਤਿਗੁਰੂ ਜੀ) ਨਿਆਈ ਹਨ, ਪੂਰਾ ਨਯਾਇ ਕਰਦੇ ਹਨ, ਕੋਈ ਜ਼ਾਲਮ ਜ਼ੁਲਮ ਨਹੀਂ ਕਰਦਾ, (ਇਸੇ ਕਰਕੇ) ਜੋਰ ਤੇ 'ਜ਼ਰਾਬਾ' (ਕਸ਼ਟ ਕਿਸੇ ਨੂੰ) ਨਹੀਂ ਹੋ ਸਕਦਾ।

The true Guru is judicious; dispenses justice and in His kingdom no atrocity and tyranny is exacted.

ਆਦਲੁ​ਅਦਲੁ​ਚਲਾਇਦਾ​ਜਾਲਮੁ​ਜੁਲਮੁ​ਨ​ਜੋਰ​ਜਰਾਬਾ​।

ਜਾਹਰ ਪੀਰ ਜਗਤੁ ਗੁਰੁ ਬਾਬਾ ।੩।

ਬਾਬਾ (ਨਾਨਕ) ਗੁਰੂ ਤੇ ਪੀਰ (ਨਾਨਕ ਕਰਕੇ) ਪ੍ਰਸਿੱਧ ਹੈ (ਯਾ ਜ਼ਾਹਰਾ ਪੀਰ ਜਗਤ ਦਾ ਗੁਰੂ ਬਾਬਾ ਹੀ ਹੈ)।

Such a grand Guru (Ndnak) is the manifest spiritual teacher of the whole world.

ਜਾਹਰ​ਪੀਰ​ਜਗਤੁ​ਗੁਰੁ​ਬਾਬਾ​।੩।

ਪਉੜੀ ੪

ਪਉੜੀ​੪

ਗੰਗ ਬਨਾਰਸ ਹਿੰਦੂਆਂ ਮੁਸਲਮਾਣਾਂ ਮਕਾ ਕਾਬਾ ।

ਹਿੰਦੂ ਲੋਕ ਗੰਗਾ ਤੇ ਕਾਂਸ਼ੀ (ਥੋਂ ਮੁਕਤੀ ਮੰਨਦੇ ਹਨ) ਮੁਸਲਮਾਨ ਲੋਕ ਮੱਕੇ ਕਾਹਬੇ (ਤੇ ਮਦੀਨੇ ਦੀ ਜ਼੍ਯਾਰਤ ਕਰਦੇ ਹਨ)।

Hindus adore Ganges and Banaras and Muslims consider Mecca-Kaba as a holy place.But to the accompaniment of mradarig (drum) and rabad (stringed instrument) the praises (of Baba Nanak) are sung

ਗੰਗ​ਬਨਾਰਸ​ਹਿੰਦੂਆਂ​ਮੁਸਲਮਾਣਾਂ​ਮਕਾ​ਕਾਬਾ​।

ਘਰਿ ਘਰਿ ਬਾਬਾ ਗਾਵੀਐ ਵਜਨਿ ਤਾਲ ਮ੍ਰਿਦੰਗੁ ਰਬਾਬਾ ।

ਬਾਬੇ ਨਾਨਕ ਦਾ ਜਸ ਘਰ ਘਰ ਵਿਖੇ ਹੈ, ਤਾਲ ਕੈਂਸੀਆਂ, ਜੋੜੀਆਂ (ਮ੍ਰਿਦੰਗ ਤੇ) ਰਬਾਬ (ਕੀਰਤਨ ਵਿਚ) ਪਏ ਵਜਦੇ ਹਨ (ਭਾਵ ਇਕ ਥਾਂ ਨਹੀਂ ਘਰ ਘਰ ਮੁਕਤੀ ਦੱਸੀ ਹੈ)।

Lover of the devotees, he has come to uplift the down trodden ones.

ਘਰਿ​ਘਰਿ​ਬਾਬਾ​ਗਾਵੀਐ​ਵਜਨਿ​ਤਾਲ​ਮ੍ਰਿਦੰਗੁ​ਰਬਾਬਾ​।

ਭਗਤਿ ਵਛਲੁ ਹੋਇ ਆਇਆ ਪਤਿਤ ਉਧਾਰਣੁ ਅਜਬੁ ਅਜਾਬਾ ।

ਭਗਤ ਵੱਛਲ ਹੋਕੇ (ਸਚਖੰਡ ਤੋਂ) ਆਇਆ ਹੈ, ਪਾਪੀਆਂ ਦੇ ਉਧਾਰ ਕਰਣਹਾਰਾ ਹੈ, ਪਰ ਅਚਰਜ ਤੋਂ ਅਚਰਜ ਹੈ (ਕਿ ਅਵਤਾਰ ਸ਼ਿਰੋਮਣੀ ਗੁਰੂ ਅਵਤਾਰ ਹੈ ਅਰ ਫੇਰ ਨਿਮਾਣਾ ਹੈ)।

He himfelf is wonderful (because in spite of his powers he is egoless).

ਭਗਤਿ​ਵਛਲੁ​ਹੋਇ​ਆਇਆ​ਪਤਿਤ​ਉਧਾਰਣੁ​ਅਜਬੁ​ਅਜਾਬਾ​।

ਚਾਰਿ ਵਰਨ ਇਕ ਵਰਨ ਹੋਇ ਸਾਧਸੰਗਤਿ ਮਿਲਿ ਹੋਇ ਤਰਾਬਾ ।

(ਜਿਸ ਦੇ ਉਪਕਾਰ ਨਾਲ) ਚਾਰ ਵਰਣਾਂ ਦੇ ਲੋਕ ਇਕ ਵਰਣ ਦੇ ਸਾਧ ਸੰਗਤ (ਦੇ ਜਹਾਜ਼ ਵਿਚ ਬੈਠਕੇ) ਤਰਦੇ ਹਨ।

By his efforts all the four varnas have become one and now the individual gets liberated in the holy congregatio

ਚਾਰਿ​ਵਰਨ​ਇਕ​ਵਰਨ​ਹੋਇ​ਸਾਧਸੰਗਤਿ​ਮਿਲਿ​ਹੋਇ​ਤਰਾਬਾ​।

ਚੰਦਨੁ ਵਾਸੁ ਵਣਾਸਪਤਿ ਅਵਲਿ ਦੋਮ ਨ ਸੇਮ ਖਰਾਬਾ ।

(ਜਿਕੂੰ) ਚੰਦਨ ਦੀ ਵਾਸ਼ਨਾਂ ਕਰ ਕੇ ਵਣਾਸਪਤੀ ਚੰਦਨ ਹੁੰਦੀ ਹੈ (ਉਸ ਵਿਚ) ਅੱਵਲ ਦੋਮ ਸੋਮ (ਤੀਜੇ ਦਰਜੇ) ਦੀ ਖਰਾਬੀ ਨਹੀਂ ਹੁੰਦੀ (ਭਾਵ ਸਭ ਪ੍ਰਕਾਰ ਦੀ ਤ੍ਰਿਕੁਟੀ ਦੂਰ ਹੋ ਜਾਂਦੀ ਹੈ), (ਸ੍ਰੀ ਗੁਰੂ ਪ੍ਰਮਾਣ “ਦੋਮ ਨ ਸੇਮ ਏਕ ਸੋ ਆਹੀ” ਅਰਥਾਤ ਸਤਿਸੰਗ ਵਿਖੇ ਦ੍ਵੈਤ ਤੇ ਤਿੰਨ ਗੁਣ ਨਹੀਂ ਹਨ, ਇਕ ਪਰਮੇਸ਼ੁਰ ਹੀ ਪੂਰਨ ਹ

Like the fragrant of sandal, he without any discrimination makes every one fragrant.

ਚੰਦਨੁ​ਵਾਸੁ​ਵਣਾਸਪਤਿ​ਅਵਲਿ​ਦੋਮ​ਨ​ਸੇਮ​ਖਰਾਬਾ​।

ਹੁਕਮੈ ਅੰਦਰਿ ਸਭ ਕੋ ਕੁਦਰਤਿ ਕਿਸ ਦੀ ਕਰੈ ਜਵਾਬਾ ।

ਸਭ ਕੋਈ (ਗੁਰੂ ਨਾਨਕ ਦੇ) ਹੁਕਮ ਵਿਖੇ ਹੈ, ਕਿਸ ਦੀ ਵਾਹ ਹੈ ਕਿ ਕੋਈ ਅਗੇ ਜਵਾਬ ਦੇ ਸੱਕੇ?

All act as ordained by him and no one has the power to say no to him.

ਹੁਕਮੈ​ਅੰਦਰਿ​ਸਭ​ਕੋ​ਕੁਦਰਤਿ​ਕਿਸ​ਦੀ​ਕਰੈ​ਜਵਾਬਾ​।

ਜਾਹਰ ਪੀਰੁ ਜਗਤੁ ਗੁਰ ਬਾਬਾ ।੪।

ਜ਼ਾਹਰਾ ਪੀਰ (ਮੁਸਲਮਾਨਾਂ ਵਿਖੇ, ਅਰ ਹਿੰਦੂਆਂ ਵਿਚ ਜਗਤ ਗੁਰੂ, ਬਾਬਾ ਨਾਨਕ ਹੈ (ਭਾਵ ਗੁਰੂਆਂ ਦਾ ਬੀ ਗੁਰੂ)।

Such grand Guru (Nanak) is the manifest spiritual teacher of the whole world.

ਜਾਹਰ​ਪੀਰੁ​ਜਗਤੁ​ਗੁਰ​ਬਾਬਾ​।੪।

ਪਉੜੀ ੫

ਪਉੜੀ​੫

ਅੰਗਹੁ ਅੰਗੁ ਉਪਾਇਓਨੁ ਗੰਗਹੁ ਜਾਣੁ ਤਰੰਗੁ ਉਠਾਇਆ ।

(ਬਾਬੇ ਨੇ ਆਪਣੇ) ਸਰੀਰ ਤੋਂ ਸਰੀਰ ਉਤਪਤ ਕੀਤਾ (ਮਾਨੋਂ) ਗੰਗਾ ਥੋਂ ਤਰੰਗ ਉਠਾਇਆ।

Guru Nanak created him ( Guru Angad) from his limbs as the waves are produced by Ganges out of itself.

ਅੰਗਹੁ​ਅੰਗੁ​ਉਪਾਇਓਨੁ​ਗੰਗਹੁ​ਜਾਣੁ​ਤਰੰਗੁ​ਉਠਾਇਆ​।

ਗਹਿਰ ਗੰਭੀਰੁ ਗਹੀਰੁ ਗੁਣੁ ਗੁਰਮੁਖਿ ਗੁਰੁ ਗੋਬਿੰਦੁ ਸਦਾਇਆ ।

ਗਹਿਰ ਗੰਭੀਰ (ਡੂੰਘੇ ਤੇ ਡੂੰਘਾ) ਗਹਿਰੇ ਗੁਣਾਂ ਵਾਲਾ, ਗੁਰਮੁਖਾਂ ਨੇ ਉਸ ਨੂੰ ਗੁਰੂ ਤੇ ਗੋਬਿੰਦ ਦਾ ਰੂਪ ਹੀ ਸੱਦਿਆ।

Embodied with deep and sublime attributes he (Angad) was known by gurmukhs as the form of the (imperceptible) supreme soul (paramatman).

ਗਹਿਰ​ਗੰਭੀਰੁ​ਗਹੀਰੁ​ਗੁਣੁ​ਗੁਰਮੁਖਿ​ਗੁਰੁ​ਗੋਬਿੰਦੁ​ਸਦਾਇਆ​।

ਦੁਖ ਸੁਖ ਦਾਤਾ ਦੇਣਿਹਾਰੁ ਦੁਖ ਸੁਖ ਸਮਸਰਿ ਲੇਪੁ ਨ ਲਾਇਆ ।

ਦੁਖਾਂ ਦਾ ਬੀ ਦਾਤਾ ਅਰ ਸੁਖਾਂ ਦਾ ਬੀ ਦੇਣਹਾਰ (ਓਹੀ ਹੈ); ਦੁਖ ਤੇ ਸੁਖ ਉਸ ਨੂੰ ਇਕੋ ਜਿਹਾ ਹੈ ਕੋਈ ('ਲੇਪ') ਦਾਗ਼ ਨਹੀਂ ਲਗਦਾ।

He himself is bestower of pleasures and pains but remains always without any blot.

ਦੁਖ​ਸੁਖ​ਦਾਤਾ​ਦੇਣਿਹਾਰੁ​ਦੁਖ​ਸੁਖ​ਸਮਸਰਿ​ਲੇਪੁ​ਨ​ਲਾਇਆ​।

ਗੁਰ ਚੇਲਾ ਚੇਲਾ ਗੁਰੂ ਗੁਰੁ ਚੇਲੇ ਪਰਚਾ ਪਰਚਾਇਆ ।

ਗੁਰੂ (ਨਾਨਕ ਤੇ) ਚੇਲੇ (ਅੰਗਦ) ਨੇ ਅਜਿਹਾ ('ਪਰਚਾ') ਪ੍ਰੇਮ ਲਾਇਆ ਕਿ ਗੁਰੂ ਚੇਲਾ ਅਰ ਚੇਲਾ ਗੁਰੂ ਬਣ ਗਿਆ।

The love between the Guru and the disciple was such that the disciple became Guru and the Guru disciple.

ਗੁਰ​ਚੇਲਾ​ਚੇਲਾ​ਗੁਰੂ​ਗੁਰੁ​ਚੇਲੇ​ਪਰਚਾ​ਪਰਚਾਇਆ​।

ਬਿਰਖਹੁ ਫਲੁ ਫਲ ਤੇ ਬਿਰਖੁ ਪਿਉ ਪੁਤਹੁ ਪੁਤੁ ਪਿਉ ਪਤੀਆਇਆ ।

(ਦ੍ਰਿਸ਼ਟਾਂਤ) ਬ੍ਰਿਖੋਂ ਫਲ ਤੇ ਫਲੋਂ ਬ੍ਰਿਛ, ਪਿਉ ਪੁਤ ਥੋਂ (ਪਤੀਜਿਆ) ਤੇ ਪੁਤ ਪਿਤਾ ਪੁਰ ਪਤੀਜਿਆ।

It happened in the same manner as tree creates fruit and from fruit is created tree, or as father becomes happy over son and son feels happy in obeying the orders of father.

ਬਿਰਖਹੁ​ਫਲੁ​ਫਲ​ਤੇ​ਬਿਰਖੁ​ਪਿਉ​ਪੁਤਹੁ​ਪੁਤੁ​ਪਿਉ​ਪਤੀਆਇਆ​।

ਪਾਰਬ੍ਰਹਮੁ ਪੂਰਨੁ ਬ੍ਰਹਮੁ ਸਬਦੁ ਸੁਰਤਿ ਲਿਵ ਅਲਖ ਲਖਾਇਆ ।

ਪਾਰਬ੍ਰਹਮ ਪੂਰਨ ਬ੍ਰਹਮ ਨੂੰ ਸ਼ਬਦ ਦੀ ਸੁਰਤ ਵਿਖੇ ਲਿਵ ਲਗਾਕੇ ਅਲਖ ਲਖਾ ਦਿਤਾ।

His consiconsness merged into word and the perfect transcendental Brahm made him see the imperceptible (Lord).

ਪਾਰਬ੍ਰਹਮੁ​ਪੂਰਨੁ​ਬ੍ਰਹਮੁ​ਸਬਦੁ​ਸੁਰਤਿ​ਲਿਵ​ਅਲਖ​ਲਖਾਇਆ​।

ਬਾਬਾਣੇ ਗੁਰ ਅੰਗਦ ਆਇਆ ।੫।

(ਐਉਂ) ਬਾਬੇ ਦੇ (ਘਰ) ਸਰੂਪ ਵਿਚ ਗੁਰੂ ਅੰਗਦ ਆਇਆ, ਭਾਵ ਇਕ ਰੂਪ ਹੋਇਆ)।

Now Guru Angad got established as ( the extended form of) Baba Nanak.

ਬਾਬਾਣੇ​ਗੁਰ​ਅੰਗਦ​ਆਇਆ​।੫।

ਪਉੜੀ ੬

ਪਉੜੀ​੬

ਪਾਰਸੁ ਹੋਆ ਪਾਰਸਹੁ ਸਤਿਗੁਰ ਪਰਚੇ ਸਤਿਗੁਰੁ ਕਹਣਾ ।

(ਗੁਰੂ ਨਾਨਕ) ਪਾਰਸ ਥੋਂ (ਲਹਿਣਾ) ਪਾਰਸ ਹੋਯਾ, ਸਤਿਗੁਰੂ ਨਾਲ ਪ੍ਰੇਮ ਲਾਕੇ ਸਤਿਗੁਰ ਕਹਾਇਆ।

Meeting paras (the philosopher's stone Guru Nanak) Guru Angad became paras himself and because of his love for the Guru he was called the true Guru.

ਪਾਰਸੁ​ਹੋਆ​ਪਾਰਸਹੁ​ਸਤਿਗੁਰ​ਪਰਚੇ​ਸਤਿਗੁਰੁ​ਕਹਣਾ​।

ਚੰਦਨੁ ਹੋਇਆ ਚੰਦਨਹੁ ਗੁਰ ਉਪਦੇਸ ਰਹਤ ਵਿਚਿ ਰਹਣਾ ।

ਚੰਦਨ ਥੋਂ ਚੰਦਨ ਹੋਕੇ ਗੁਰੂ ਉਪਦੇਸ਼ ਦੀ ਰਹਿਤ ਵਿਖੇ ਰਹਿਣ ਲਗਾ।

Living according to the preachings and code of conduct laid down by the Guru, he became sandal by meeting the sandal (Guru Nanak).

ਚੰਦਨੁ​ਹੋਇਆ​ਚੰਦਨਹੁ​ਗੁਰ​ਉਪਦੇਸ​ਰਹਤ​ਵਿਚਿ​ਰਹਣਾ​।

ਜੋਤਿ ਸਮਾਣੀ ਜੋਤਿ ਵਿਚਿ ਗੁਰਮਤਿ ਸੁਖੁ ਦੁਰਮਤਿ ਦੁਖ ਦਹਣਾ ।

ਜੋਤ ਵਿਖੇ ਜੋਤ ਸਮਾ ਗਈ ਗੁਰਮਤ ਦੇ ਸੁਖ ਨੇ ਦੁਰਮਤ ਦਾ ਦੁਖ ਦੂਰ ਕਰਨ (ਵਾਲੀ ਤਾਕਤ ਪਾ ਦਿਤੀ। ਭਾਵ ਦੋ ਹੋ ਸਕਦੇ ਹਨ, ਇਕ ਤਾਂ ਇਹ ਹੈ ਕਿ ਪੱਥਰ ਪੂਜਾ ਆਦਿ ਹਟ ਗਈ। ਤੇ ਦੂਜਾ ਜੋ ਵਧੀਕ ਯੋਗ ਪ੍ਰਤੀਤ ਦੇਂਦਾ ਹੈ ਇਹ ਹੈ ਕਿ ਗੁਰੂ ਨਾਨਕ ਦੀ ਜੋ ਗੁਰਮਤਿ ਸੀ, ਜੋ ਦੁਰਮਤ ਨੂੰ ਦੂਰ ਕਰਦੀ ਸੀ ਉਹੋ ਤਾਕਤ ਗੁਰੂ ਅੰਗਦ ਨੂੰ ਹੋ

The light immersed in the light; the delight of the wisdom of Guru (gurmat) was attained and the sufferings of evil mindedness got burnt and wiped out.

ਜੋਤਿ​ਸਮਾਣੀ​ਜੋਤਿ​ਵਿਚਿ​ਗੁਰਮਤਿ​ਸੁਖੁ​ਦੁਰਮਤਿ​ਦੁਖ​ਦਹਣਾ​।

ਅਚਰਜ ਨੋ ਅਚਰਜੁ ਮਿਲੈ ਵਿਸਮਾਦੈ ਵਿਸਮਾਦੁ ਸਮਹਣਾ ।

ਅਚਰਜ ਨੂੰ ਅਚਰਜ ਮਿਲਿਆ, ਵਿਸਮਾਦ ਵਿਖ ਵਿਸਮਾਦ ਸਮਾਇਆ। (ਭਾਵ ਗੁਰੂ ਅੰਗਦ ਜੀ ਜੋ ਆਪ ਬੀ ਅਵਤਾਰ ਹੀ ਸੇ, ਅਰ ਜਾਣਕੇ ਪਰਦੇ ਵਿਚ ਰਖੇ ਗਏ ਸੇ ਕਿ ਜੀਵਾਂ ਵਾਂਗੂੰ ਰਹਿਕੇ ਗੁਰੂ ਨਾਨਕ ਦੀ ਭਗਤੀ ਕਰ ਕੇ ਪ੍ਰਸਿੱਧ ਹੋਣ, ਤਾਂ ਸੰਸਾਰ ਨੂੰ ਭਗਤੀ ਦਾ ਵੱਲ ਆਵੇ, ਉਹ ਭੇਤ ਖੋਲ੍ਹਦੇ ਹਨ ਕਿ ਗੁਰੂ ਅੰਗਦ ਜੀ ਬੀ ਅਚਰਜ ਰੂਪ ਸੇ; ਅ

The wonder met the wonder and becoming wondrous got imbued with the wonder (Guru Nanak).

ਅਚਰਜ​ਨੋ​ਅਚਰਜੁ​ਮਿਲੈ​ਵਿਸਮਾਦੈ​ਵਿਸਮਾਦੁ​ਸਮਹਣਾ​।

ਅਪਿਉ ਪੀਅਣ ਨਿਝਰੁ ਝਰਣੁ ਅਜਰੁ ਜਰਣੁ ਅਸਹੀਅਣੁ ਸਹਣਾ ।

(ਗੁਰੂ ਅੰਗਦ ਜੀ) ਅੰਮ੍ਰਿਤ ਪੀਣ, (ਕਿਕੂੰ ਕਹਿੰਦੇ ਉਨ੍ਹਾਂ ਥੋਂ ਨਾਮ ਅੰਮ੍ਰਿਤ ਦੇ) ਝਰਣੇ ਵਹਿ ਤੁਰੇ। ਅਜਰ ਨੂੰ (ਫੇਰ) ਜਰਨ, ਨਾ ਸਹੀ ਜਾਣ ਵਾਲੀ ਦਾਤ ਨੂੰ ਆਪ ਉਹੋ ਰੂਪ ਹੋਣ ਕਰ ਕੇ ਸਹਿਣ (ਭਾਵ ਸਮਾਉਣ)।

After quaffing the nectar the fountain of joy emerges to flew and then the power of bearing the unbearable is obtained

ਅਪਿਉ​ਪੀਅਣ​ਨਿਝਰੁ​ਝਰਣੁ​ਅਜਰੁ​ਜਰਣੁ​ਅਸਹੀਅਣੁ​ਸਹਣਾ​।

ਸਚੁ ਸਮਾਣਾ ਸਚੁ ਵਿਚਿ ਗਾਡੀ ਰਾਹੁ ਸਾਧਸੰਗਿ ਵਹਣਾ ।

(ਫੇਰ ਉਸੇ ਗੱਲ ਦੀ ਪੁਸ਼ਟੀ ਹੈ) ਸਚ ਵਿਚ ਸਚ ਸਮਾ ਗਿਆ, (ਉਹੋ) ਗਾਡੀ ਰਾਹ ਸਾਧ ਸੰਗ ਦਾ ਵਹਿ ਰਿਹਾ (ਜਾਰੀ ਰਿਹਾ) (ਭਾਵ ਗੁਰੂ ਅੰਗਦ ਜੀ ਸੱਚੇ ਸੇ। ਗੁਰੂ ਨਾਨਕ ਜੀ ਸੱਚ ਨੇ ਇਕ ਥਾਂ ਸਿਖੀ ਦੀ ਅਵਧੀ ਦੂਜੇ ਥਾਂ ਗੁਰਿਆਈ ਦੀ ਅਵਧੀ ਕਰ ਦਿਖਾਉਣੀ ਸੀ ਸੋ ਕਰ ਵਿਖਾਈ। ਜੇ ਅੰਗਦ ਜੀ ਸੱਚ ਪਹਿਲੇ ਹੀ ਸਨ ਤਾਂ ਸਚ ਨਾਨਕ ਨੇ ਮਥਾ

Moving on the highway of the holy congregation, the truth has merged into the truth.

ਸਚੁ​ਸਮਾਣਾ​ਸਚੁ​ਵਿਚਿ​ਗਾਡੀ​ਰਾਹੁ​ਸਾਧਸੰਗਿ​ਵਹਣਾ​।

ਬਾਬਾਣੈ ਘਰਿ ਚਾਨਣੁ ਲਹਣਾ ।੬।

ਬਾਬੇ (ਦੇ) ਸਰੂਪ (ਦਾ) ਪ੍ਰਕਾਸ਼ ਲਹਿਣਾ ਹੈ। (ਭਾਵ, ਬਾਬਾ ਭੀ ਪ੍ਰਕਾਸ਼ ਸਰੂਪ ਹੈ, ਲਹਿਣਾ ਭੀ ਪ੍ਰਕਾਸ਼ ਸਰੂਪ ਹੈ)।

In fact Lahana became the light of Baba Nanak's house.

ਬਾਬਾਣੈ​ਘਰਿ​ਚਾਨਣੁ​ਲਹਣਾ​।੬।

ਪਉੜੀ ੭

ਪਉੜੀ​੭

ਸਬਦੈ ਸਬਦੁ ਮਿਲਾਇਆ ਗੁਰਮੁਖਿ ਅਘੜੁ ਘੜਾਏ ਗਹਣਾ ।

ਸ਼ਬਦ ਵਿਖੇ ਸ਼ਬਦ ਮਿਲਾਇਆ। (ਦੇਖੋ ਹੁਣ) ਗੁਰਮੁਖ ਅਘੜ ਗਹਿਣਾ ਘੜਾਉਂਦਾ ਹੈ (ਭਾਵ ਗੁਰੂ ਅੰਗਦ ਜੋ ਅਗੇ ਘੜਿਆ ਹੋਇਆ ਹੈ, ਜਿਸਦਾ ਹੁਣ ਕੀ ਘੜਨਾ ਹੈ, ਉਸ ਨੂੰ ਗੁਰੂ ਨਾਨਕ ਘੜਦਾ ਹੈ, ਇਹੋ ਅਚਰਜ ਨੂੰ ਅਚਰਜ ਮਿਲਿਆ। ਹੁਣ ਘੜਨ ਦਾ ਪ੍ਰਕਾਰ ਦੱਸਦੇ ਹਨ ਕਿ ਕਿਕੁਰਾਂ?)

Gurumukh (Angad) attuning his sabad (word) to the Sabad has chiselled his clumsy mind to make it an ornament.

ਸਬਦੈ​ਸਬਦੁ​ਮਿਲਾਇਆ​ਗੁਰਮੁਖਿ​ਅਘੜੁ​ਘੜਾਏ​ਗਹਣਾ​।

ਭਾਇ ਭਗਤਿ ਭੈ ਚਲਣਾ ਆਪੁ ਗਣਾਇ ਨ ਖਲਹਲੁ ਖਹਣਾ ।

ਪ੍ਰੇਮਾ ਭਗਤੀ ਅਤੇ ਭੈ ਵਿਖੇ ਚਲਿਆ, ਆਪਾ ਭਾਵ ਗਵਾ ਕੇ ਖੜਬੜਾਟ ਵਿਚ ਨਾਂ ਖਪਿਆ, (ਅਨਿੰਨ ਭਗਤੀ ਕੀਤੀ)।

He has disciplined himself in the fear of loving devotion and losing the sense of ego has saved himself from all sorts of imbroglios.

ਭਾਇ​ਭਗਤਿ​ਭੈ​ਚਲਣਾ​ਆਪੁ​ਗਣਾਇ​ਨ​ਖਲਹਲੁ​ਖਹਣਾ​।

ਦੀਨ ਦੁਨੀ ਦੀ ਸਾਹਿਬੀ ਗੁਰਮੁਖਿ ਗੋਸ ਨਸੀਨੀ ਬਹਣਾ ।

('ਦੀਨ ਦੁਨੀ' ਦੀ ਅਰਥਾਤ) ਲੋਕ ਪਰਲੋਕ ਦੀ ਸਾਹਿਬੀ (ਪਾਸ ਹੋਵੇ ਫੇਰ) ਗੁਰਮੁਖ ਹੋਕੇ ਏਕਾਂਤ ਬਹਿਣਾ (ਕੀਤਾ)।

Achieving mastery over spirituality as well as temporarily, the gurmukh has resided in the loneliness.

ਦੀਨ​ਦੁਨੀ​ਦੀ​ਸਾਹਿਬੀ​ਗੁਰਮੁਖਿ​ਗੋਸ​ਨਸੀਨੀ​ਬਹਣਾ​।

ਕਾਰਣ ਕਰਣ ਸਮਰਥ ਹੈ ਹੋਇ ਅਛਲੁ ਛਲ ਅੰਦਰਿ ਛਹਣਾ ।

ਕਰਣ ਕਾਰਣ ਸਮਰਥ ਹੋਕੇ ਅਛਲ ਹੋਕੇ, ਛਲ ਰੂਪ ਦੁਨੀਆਂ ਵਿਖੇ ਛਿਪਿਆ ਰਿਹਾ।

Even being cause of all effects and all powerfull he remains in the world full of deceptions.

ਕਾਰਣ​ਕਰਣ​ਸਮਰਥ​ਹੈ​ਹੋਇ​ਅਛਲੁ​ਛਲ​ਅੰਦਰਿ​ਛਹਣਾ​।

ਸਤੁ ਸੰਤੋਖੁ ਦਇਆ ਧਰਮ ਅਰਥ ਵੀਚਾਰਿ ਸਹਜਿ ਘਰਿ ਘਹਣਾ ।

ਸਤਿ ਸੰਤੁਖਾਦਿਕ ਗੁਣਾਂ ਵਿਖੇ ਧਰਮ ਤੇ ਅਰਥ ਨੂੰ ਵਿਚਾਰਕੇ ਸਹਜ ਘਰ ਵਿਖੇ ਪ੍ਰਵੇਸ਼ ਹੋਏ।

Dopting truth, contentment, compassion dharma, richness and scriminatory wisdom(Vichar) he has made peace his abo

ਸਤੁ​ਸੰਤੋਖੁ​ਦਇਆ​ਧਰਮ​ਅਰਥ​ਵੀਚਾਰਿ​ਸਹਜਿ​ਘਰਿ​ਘਹਣਾ​।

ਕਾਮ ਕ੍ਰੋਧੁ ਵਿਰੋਧੁ ਛਡਿ ਲੋਭ ਮੋਹੁ ਅਹੰਕਾਰਹੁ ਤਹਣਾ ।

ਕਾਮ, ਕ੍ਰੋਧ, ਵਿਰੋਧ ਛੱਡਕੇ ਲੋਭ, ਮੋਹ, ਹੰਕਾਰ ਨੂੰ ਤਾਹ ਦੇਣਾ (ਇਹ ਸਹਿਜ ਦਾ ਸਰੂਪ, ਪਹਿਲੇ ਸਹਿਜ ਦਾ ਵਿਧਿ ਸਰੂਪ ਵਿਚ ਰੂਪ ਕਿਹਾ ਸੀ-ਸਤ, ਸੰਤੋਖ, ਦਇਆ, ਧਰਮ, ਅਰਥ, ਵੀਚਾਰ ਹੋਣਾ, ਹੁਣ ਨਿਖੇਧੀ ਰੂਪ ਕਿਹਾ ਨੇ-ਕਾਮ, ਕ੍ਰੋਧ, ਵਿਰੋਧ, ਲੋਭ ਮੋਹ, ਹੰਕਾਰ ਦਾ ਅਭਾਵ ਹੋਣਾ)।

Shedding lust, anger and opposition he has repudiated greed, infatuation and ego.

ਕਾਮ​ਕ੍ਰੋਧੁ​ਵਿਰੋਧੁ​ਛਡਿ​ਲੋਭ​ਮੋਹੁ​ਅਹੰਕਾਰਹੁ​ਤਹਣਾ​।

ਪੁਤੁ ਸਪੁਤੁ ਬਬਾਣੇ ਲਹਣਾ ।੭।

ਅਜਿਹੇ ਸਪੁੱਤ੍ਰ ਪੁੱਤ੍ਰ ਬਾਬੇ ਦੇ ਘਰ ਵਿਖੇ 'ਲਹਿਣਾ' ਜੀ ਹੋਏ।

Such a worthy son Lahana (Angad) is born in the family of Baba (Nanak).

ਪੁਤੁ​ਸਪੁਤੁ​ਬਬਾਣੇ​ਲਹਣਾ​।੭।

ਪਉੜੀ ੮

ਪਉੜੀ​੮

ਗੁਰੁ ਅੰਗਦ ਗੁਰੁ ਅੰਗ ਤੇ ਅੰਮ੍ਰਿਤ ਬਿਰਖੁ ਅੰਮ੍ਰਿਤ ਫਲ ਫਲਿਆ ।

ਗੁਰੂ ਅੰਗਦ (ਅਰਥਾਤ) ਗੁਰੂ (ਨਾਨਕ) ਦੇ ('ਅੰਗ') ਸਰੀਰ ਰੂਪੀ ਅੰਮ੍ਰਿਤ ਬਿਰਖ ਤੋਂ ਅੰਮ੍ਰਿਤ ਦਾ ਫਲ ਫਲਿਆ।

From the limb of Guru (Nanak) the tree of nector fruits in the name of Guru Angad has flourished.

ਗੁਰੁ​ਅੰਗਦ​ਗੁਰੁ​ਅੰਗ​ਤੇ​ਅੰਮ੍ਰਿਤ​ਬਿਰਖੁ​ਅੰਮ੍ਰਿਤ​ਫਲ​ਫਲਿਆ​।

ਜੋਤੀ ਜੋਤਿ ਜਗਾਈਅਨੁ ਦੀਵੇ ਤੇ ਜਿਉ ਦੀਵਾ ਬਲਿਆ ।

(ਜੋਤ ਰੂਪ ਗੁਰੂ ਨਾਨਕ ਨੇ ਆਪਣੀ) ਜੋਤ ਤੋਂ ਜੋਤ ਜਗਾਕੇ (ਮਾਨੋਂ) ਦੀਵੇ ਤੋਂ ਦੀਵਾ ਬਾਲਿਆ ਹੈ।

As a lamp lits another lamp, with the light (of Guru Nanak), the flame (of Guru Angad) has been lit.

ਜੋਤੀ​ਜੋਤਿ​ਜਗਾਈਅਨੁ​ਦੀਵੇ​ਤੇ​ਜਿਉ​ਦੀਵਾ​ਬਲਿਆ​।

ਹੀਰੈ ਹੀਰਾ ਬੇਧਿਆ ਛਲੁ ਕਰਿ ਅਛਲੀ ਅਛਲੁ ਛਲਿਆ ।

(ਆਪਣੇ ਸ਼ਬਦ ਦੇ) ਹੀਰੇ ਨਾਲ (ਮਨ ਰੂਪੀ) ਹੀਰਾ ਬੇਧਿਆ (ਮਾਨੋਂ) ਜਾਦੂ ਕਰ ਕੇ 'ਅਛਲੀ' (ਬਾਬਾ ਨਾਨਕ) ਨੇ 'ਅਛਲ' (ਅੰਗਦ) ਨੂੰ ਛਲ ਲੀਤਾ, (ਭਾਵ ਵਸੀਕਾਰ ਹੇਠ ਕਰ ਲੀਤਾ)।

The diamond has cut (to shape) the diamond as if through magic, the undeceivable (Baba Nanak) has brought under control the simple_minded one (Guru Angad)

ਹੀਰੈ​ਹੀਰਾ​ਬੇਧਿਆ​ਛਲੁ​ਕਰਿ​ਅਛਲੀ​ਅਛਲੁ​ਛਲਿਆ​।

ਕੋਇ ਬੁਝਿ ਨ ਹੰਘਈ ਪਾਣੀ ਅੰਦਰਿ ਪਾਣੀ ਰਲਿਆ ।

ਕੋਈ ਸਮਝ ਨਹੀਂ ਸਕਦਾ ਮਾਨੋਂ ਪਾਣੀ ਵਿਚ ਪਾਣੀ ਮਿਲ ਗਿਆ ਹੈ।

Now they connot be distinguished as if water has mingled with water.

ਕੋਇ​ਬੁਝਿ​ਨ​ਹੰਘਈ​ਪਾਣੀ​ਅੰਦਰਿ​ਪਾਣੀ​ਰਲਿਆ​।

ਸਚਾ ਸਚੁ ਸੁਹਾਵੜਾ ਸਚੁ ਅੰਦਰਿ ਸਚੁ ਸਚਹੁ ਢਲਿਆ ।

ਸੱਚਾ (ਸੱਚ ਧਾਰਨ ਕਰਨ ਵਾਲਾ) ਅਰ ਸੱਚ ਸਦਾ ਹੀ ਸੁਹਾਵੜੇ ਹਨ, ਸੱਚ ਤੋਂ ਸੱਚ ਵਿਬ ਢਲਿਆ। (ਸੱਚ ਗੁਰੂ ਨਾਨਕ, ਸੱਚ ਗੁਰੂ ਅੰਗਦ, ਸੱਚ ਦੋਹਾਂ ਦਾ ਸੰਬੰਧ)।

The Truth is always beautiful and in the die of truth he (Guru Angad) has moulded himself.

ਸਚਾ​ਸਚੁ​ਸੁਹਾਵੜਾ​ਸਚੁ​ਅੰਦਰਿ​ਸਚੁ​ਸਚਹੁ​ਢਲਿਆ​।

ਨਿਹਚਲੁ ਸਚਾ ਤਖਤੁ ਹੈ ਅਬਿਚਲ ਰਾਜ ਨ ਹਲੈ ਹਲਿਆ ।

(ਇਸ ਕਰ ਕੇ 'ਨਿਹਚਲ') ਅਚਲ ਸੱਚਾ ਤਖਤ ਹੈ, ਅਟੱਲ ਰਾਜ ਹੈ, ਕਿਸੇ ਦਾ ਹਿਲਾਇਆ ਹਿਲ ਨਹੀਂ ਸਕਦਾ।

His throne is immovable and kingdom everlasting ; they connot be moved in spite of efforts.

ਨਿਹਚਲੁ​ਸਚਾ​ਤਖਤੁ​ਹੈ​ਅਬਿਚਲ​ਰਾਜ​ਨ​ਹਲੈ​ਹਲਿਆ​।

ਸਚ ਸਬਦੁ ਗੁਰਿ ਸਉਪਿਆ ਸਚ ਟਕਸਾਲਹੁ ਸਿਕਾ ਚਲਿਆ ।

ਸੱਚ ਸਬਦ' (ਸਤਿਨਾਮ ਕਰਤਾ ਪੁਰਖ) ਗੁਰੂ (ਨਾਨਕ) ਨੇ ਸਉਂਪਿਆ ਹੈ, ਸੱਚੀ ਟਕਸਾਲ ਥੋਂ 'ਸਿੱਕਾ' ਤੁਰ ਪਿਆ।

The ture word has been handed over ( to Guru Angad) by the Guru (Nanak) as if the coin has been issued from the mint

ਸਚ​ਸਬਦੁ​ਗੁਰਿ​ਸਉਪਿਆ​ਸਚ​ਟਕਸਾਲਹੁ​ਸਿਕਾ​ਚਲਿਆ​।

ਸਿਧ ਨਾਥ ਅਵਤਾਰ ਸਭ ਹਥ ਜੋੜਿ ਕੈ ਹੋਏ ਖਲਿਆ ।

ਸਿੱਧ ਨਾਥ, (ਸਾਰੇ) ਅਵਤਾਰ, ਹੱਥ ਜੋੜਕੇ ਖਲੋ ਗਏ (ਅਰ ਕਹਿਣ ਲਗੇ:)

Now siddhs naths and incarnations (of gods) etc have stood before him with folded hands

ਸਿਧ​ਨਾਥ​ਅਵਤਾਰ​ਸਭ​ਹਥ​ਜੋੜਿ​ਕੈ​ਹੋਏ​ਖਲਿਆ​।

ਸਚਾ ਹੁਕਮੁ ਸੁ ਅਟਲੁ ਨ ਟਲਿਆ ।੮।

(੯) (ਆਪ ਦੀ) ਆਗ੍ਯਾ ਸੱਚੀ ਅਰ ਅਟੱਲ ਹੈ, ਕਦੀ ਟਾਲੀ ਨਹੀਂ ਜਾਵੇਗੀ (ਅਸੀਂ ਸਾਰੇ ਆਪਦੇ ਅਧੀਨ ਹਾਂ)।

And this command is true,immutable and inevitable.

ਸਚਾ​ਹੁਕਮੁ​ਸੁ​ਅਟਲੁ​ਨ​ਟਲਿਆ​।੮।

ਪਉੜੀ ੯

ਪਉੜੀ​੯

ਅਛਲੁ ਅਛੇਦੁ ਅਭੇਦੁ ਹੈ ਭਗਤਿ ਵਛਲ ਹੋਇ ਅਛਲ ਛਲਾਇਆ ।

(ਗੁਰ ਅਮਰਦਾਸ ਨੇ ਸੱਚਾ 'ਅਮਰ' ਹੁਕਮ ਵਰਤਾਇਆ ਹੈ। ਪਹਿਲੀ ਤੋਂ ਲੈ ਛੀਵੀਂ ਤੁਕ ਤੀਕ ਇਸ ਦਾ ਅਨੁਵਾਦ ਕਰਦੇ ਹਨ)। ੧ ਅਛਲ, ਅਛੇਦ, ਅਭੇਦ ਭਗਤ ਵਛਲ (ਆਦਿ) ਹੋਕੇ ਛਲਿਆ ਗਿਆ (ਭਾਵ ਭਗਤਾਂ ਦੇ ਅਧੀਨ ਹੋਕੇ ਗੁਰੂ ਅਵਤਾਰ ਕਲਿਜੁਗ ਵਿਖੇ ਧਾਰਨ ਕੀਤਾ)।

The Lord is undeceivable, indestructible and non-dual, but because of His love for His devotees He is sometimes deluded by them (as in the case of 'Guru Amar Das).

ਅਛਲੁ​ਅਛੇਦੁ​ਅਭੇਦੁ​ਹੈ​ਭਗਤਿ​ਵਛਲ​ਹੋਇ​ਅਛਲ​ਛਲਾਇਆ​।

ਮਹਿਮਾ ਮਿਤਿ ਮਿਰਜਾਦ ਲੰਘਿ ਪਰਮਿਤਿ ਪਾਰਾਵਾਰੁ ਨ ਪਾਇਆ ।

ਮਹਿਮਾਂ ਹੱਦ ਅਰ ਮਿਰਯਾਦਾ ਥੋਂ ਲੰਘ ਗਈ; ਮਿਣਤੀ ਤੋਂ ਪਾਰ ਹੋਣ ਕਰ ਕੇ ਪਾਰਾਵਾਰ ਕਿਸੇ ਨਹੀਂ ਪਾਇਆ।

His grandeur has crossed all the limits and being boyond all the boundaries none could know about his extent.

ਮਹਿਮਾ​ਮਿਤਿ​ਮਿਰਜਾਦ​ਲੰਘਿ​ਪਰਮਿਤਿ​ਪਾਰਾਵਾਰੁ​ਨ​ਪਾਇਆ​।

ਰਹਰਾਸੀ ਰਹਰਾਸਿ ਹੈ ਪੈਰੀ ਪੈ ਜਗੁ ਪੈਰੀ ਪਾਇਆ ।

ਸਿੱਧੇ ਰਸਤਿਆਂ ਵਿਚੋਂ ਸਿੱਧਾ ਰਸਤਾ ਜਾਂ ਰਹੁਰੀਤ ਗੁਰੂ ਦੀ ਹੈ, ਆਪ (ਗੁਰੂ ਅੰਗਦ ਦੀ) ਪੈਰੀਂ ਪੈਕੇ ਜਗਤ ਨੂੰ ਪੈਰੀਂ ਪਾਇਆ।

Among all the codes of couduct, the code of conduct of the Guru is the best one; he falling at the feet of Guru (Angad) has made the whole world bow at his own feet.

ਰਹਰਾਸੀ​ਰਹਰਾਸਿ​ਹੈ​ਪੈਰੀ​ਪੈ​ਜਗੁ​ਪੈਰੀ​ਪਾਇਆ​।

ਗੁਰਮੁਖਿ ਸੁਖ ਫਲੁ ਅਮਰ ਪਦੁ ਅੰਮ੍ਰਿਤ ਬ੍ਰਿਖਿ ਅੰਮ੍ਰਿਤ ਫਲ ਲਾਇਆ ।

ਗੁਰੂਦ੍ਵਾਰੇ ਸੁਖ ਫਲ ਅਮਰ ਪਦ (ਪਾਯਾ) ਅੰਮ੍ਰਿਤ ਬਿਰਖ ਨੂੰ ਅੰਮ੍ਰਿਤ ਫਲ ਲਗਾ, (ਭਾਵ ਦੂਜੀ ਪਾਤਸ਼ਾਹੀ ਤੋਂ ਤੀਜੀ ਤੁਰੀ)।

The pleasure fruit of the gurmuldts is the state of immortality and on the tree of nectar (Guru Angad) Guru Amar Das, the nectar fruit has grown.

ਗੁਰਮੁਖਿ​ਸੁਖ​ਫਲੁ​ਅਮਰ​ਪਦੁ​ਅੰਮ੍ਰਿਤ​ਬ੍ਰਿਖਿ​ਅੰਮ੍ਰਿਤ​ਫਲ​ਲਾਇਆ​।

ਗੁਰ ਚੇਲਾ ਚੇਲਾ ਗੁਰੂ ਪੁਰਖਹੁ ਪੁਰਖ ਉਪਾਇ ਸਮਾਇਆ ।

ਗੁਰੂ ਚੇਲਾ (ਹੋਯਾ ਤੇ) ਚੇਲਾ ਗੁਰੂ ਹੋਯਾ; ਪੁਰਖ ਤੋਂ ਪੁਰਖ ਉਪਾਕੇ (ਪਹਿਲਾ) ਪੁਰਖ (ਗੁਰੂ ਅੰਗਦ ਤਦ) ਸਮਾਇਆ।

From the Guru emerged the disciple and the disciple became the Guru.

ਗੁਰ​ਚੇਲਾ​ਚੇਲਾ​ਗੁਰੂ​ਪੁਰਖਹੁ​ਪੁਰਖ​ਉਪਾਇ​ਸਮਾਇਆ​।

ਵਰਤਮਾਨ ਵੀਹਿ ਵਿਸਵੇ ਹੋਇ ਇਕੀਹ ਸਹਜਿ ਘਰਿ ਆਇਆ ।

(ਜਗਤ) ਵੀਹ ਵਿਸਵੇ ਵਿਚ ਵਰਤਮਾਨ ਹੈ (ਗੁਣਾਂ ਦੇ ਅਧੀਨ ਹੈ); (ਗੁਰੂ ਅਮਰ ਇਕ ਇੱਛਾ ਵਾਲੇ ਯਾ) ਤੁਰੀਆ ਆਰੂੜ੍ਹ ਹੋਕੇ ਸਹਜ ਘਰ ਆ ਗਏ।

Guru Angad the Cosmic spirit ( Purakh) having manifested the supreme spirit, (Guru Amar Das), himself merged in the supreme light.

ਵਰਤਮਾਨ​ਵੀਹਿ​ਵਿਸਵੇ​ਹੋਇ​ਇਕੀਹ​ਸਹਜਿ​ਘਰਿ​ਆਇਆ​।

ਸਚਾ ਅਮਰੁ ਅਮਰਿ ਵਰਤਾਇਆ ।੯।

(ਸਚੇ ਗੁਰੂ) ਅਮਰ ਨੇ ਸੱਚਾ ਹੁਕਮ ਤੋਰਿਆ।

Going beyond the perceptible world, he established himself in equipoise.Thus, Guru Amar Das has spead the true message.

ਸਚਾ​ਅਮਰੁ​ਅਮਰਿ​ਵਰਤਾਇਆ​।੯।

ਪਉੜੀ ੧੦

ਪਉੜੀ​੧੦

ਸਬਦੁ ਸੁਰਤਿ ਪਰਚਾਇ ਕੈ ਚੇਲੇ ਤੇ ਗੁਰੁ ਗੁਰੁ ਤੇ ਚੇਲਾ ।

ਸ਼ਬਦ ਦੀ ਸੁਰਤ ਵਿਖੇ (ਮਨ ਨੂੰ) ਪਰਚਾਕੇ ਚੇਲਾ ਤੋਂ ਗੁਰੂ ਤੇ ਗੁਰੂ ਤੋਂ ਚੇਲਾ (ਇਕ ਰੂਪ ਹੋ ਗਏ)।

Absorbing consciousness in the Word, the disciple became Guru and the Guru disciple.

ਸਬਦੁ​ਸੁਰਤਿ​ਪਰਚਾਇ​ਕੈ​ਚੇਲੇ​ਤੇ​ਗੁਰੁ​ਗੁਰੁ​ਤੇ​ਚੇਲਾ​।

ਵਾਣਾ ਤਾਣਾ ਆਖੀਐ ਸੂਤੁ ਇਕੁ ਹੁਇ ਕਪੜੁ ਮੇਲਾ ।

ਜਿੱਕੁਰ ਪੇਟਾ ਅਤੇ ਤਾਣਾ (ਵਖੋ ਵਖ ਨਾਉਂ) ਕਹੀਦੇ ਹਨ ਸੂਤ ਇਕੋ ਹੈ ਜੋ ਮਿਲਕਰ ਕੱਪੜਾ ਹੁੰਦਾ ਹੈ (ਭਾਵ ਗੁਰੂ ਨਾਨਕ ਤੇ ਅੰਗਦ ਮਿਲਕੇ ਗੁਰੂ ਅਮਰ ਨਾਮ ਹੋਇਆ)।

Ward and weft are separate names but in the form of yam they are one and are known as the one, cloth.

ਵਾਣਾ​ਤਾਣਾ​ਆਖੀਐ​ਸੂਤੁ​ਇਕੁ​ਹੁਇ​ਕਪੜੁ​ਮੇਲਾ​।

ਦੁਧਹੁ ਦਹੀ ਵਖਾਣੀਐ ਦਹੀਅਹੁ ਮਖਣੁ ਕਾਜੁ ਸੁਹੇਲਾ ।

ਦੁੱਧ ਥੋਂ ਦਹੀਂ, ਤੇ ਦਹੀਂ ਤੋਂ ਮੱਖਣ ਨਿਕਲ ਕੇ ਸਾਰੇ ਕੰਮੀਂ ਸੋਭਦਾ ਹੈ।

The same milk becomes curd and from curd is made butter to be used variously.

ਦੁਧਹੁ​ਦਹੀ​ਵਖਾਣੀਐ​ਦਹੀਅਹੁ​ਮਖਣੁ​ਕਾਜੁ​ਸੁਹੇਲਾ​।

ਮਿਸਰੀ ਖੰਡੁ ਵਖਾਣੀਐ ਜਾਣੁ ਕਮਾਦਹੁ ਰੇਲਾ ਪੇਲਾ ।

ਫੇਰ ਕਮਾਦ ਥੋਂ (ਰੇਲਾ ਪੇਲਾ) ਗੁੜ ਸ਼ੱਕਰ ਹੁੰਦੀ ਹੈ, ਉਸੇ ਥੋਂ ਮਿਸ਼ਰੀ ਖੰਡ ਨਿਕਲਦੀ ਹੈ।

From the sugar cane juice are prepared the lump sugar and other forms of sugar.

ਮਿਸਰੀ​ਖੰਡੁ​ਵਖਾਣੀਐ​ਜਾਣੁ​ਕਮਾਦਹੁ​ਰੇਲਾ​ਪੇਲਾ​।

ਖੀਰਿ ਖੰਡੁ ਘਿਉ ਮੇਲਿ ਕਰਿ ਅਤਿ ਵਿਸਮਾਦੁ ਸਾਦ ਰਸ ਕੇਲਾ ।

ਖੀਰ' (ਦੁਧ), ਖੰਡ, ਅਰ ਘਿਉ ਮਿਲਕੇ ਵਡੇ ਅਚਰਜ ਰਸ ਵਾਲੀ (ਤਸ਼ਮਈ ਬਣਦੀ ਹੈ) ਜਿਸ ਤੋਂ ਰਸ ਲੈਂਦੇ ਹਨ।

Mixing the milk, sugar, ghee etc. many dainty dishes are prepared.

ਖੀਰਿ​ਖੰਡੁ​ਘਿਉ​ਮੇਲਿ​ਕਰਿ​ਅਤਿ​ਵਿਸਮਾਦੁ​ਸਾਦ​ਰਸ​ਕੇਲਾ​।

ਪਾਨ ਸੁਪਾਰੀ ਕਥੁ ਮਿਲਿ ਚੂਨੇ ਰੰਗੁ ਸੁਰੰਗ ਸੁਹੇਲਾ ।

ਪਾਨ, ਸੁਪਾਰੀ, ਤੇ ਕੱਥਾ ਮਿਲਕੇ ਚੂਨੇ ਦਾ (ਸੁਰੰਗ) ਲਾਲ ਰੰਗ ਸੁਹਣਾ ਨਿਕਲਦਾ ਹੈ।

Likewise when betal, betel nut, catechu and lime are mixed, they produce a beautiful colour.

ਪਾਨ​ਸੁਪਾਰੀ​ਕਥੁ​ਮਿਲਿ​ਚੂਨੇ​ਰੰਗੁ​ਸੁਰੰਗ​ਸੁਹੇਲਾ​।

ਪੋਤਾ ਪਰਵਾਣੀਕੁ ਨਵੇਲਾ ।੧੦।

ਗੁਰੂ ਨਾਨਕ ਜੀ ਦਾ ਪ੍ਰਮਾਣਿਕ ਪੋਤ੍ਰਾ ਗੁਰੂ ਅਮਰ ਸੁਹਣਾ ਹੋਇਆ (ਅਥਵਾ ਨੌਤਨ=ਨਾਦੀ ਪੋਤ੍ਰਾ ਹੈ)

In the same way the grandson Guru Amar Das has been authentically established.

ਪੋਤਾ​ਪਰਵਾਣੀਕੁ​ਨਵੇਲਾ​।੧੦।

ਪਉੜੀ ੧੧

ਪਉੜੀ​੧੧

ਤਿਲਿ ਮਿਲਿ ਫੁਲ ਅਮੁਲ ਜਿਉ ਗੁਰਸਿਖ ਸੰਧਿ ਸੁਗੰਧ ਫੁਲੇਲਾ ।

ਤਿਲਾਂ ਦਾ ਫੁੱਲਾਂ ਨਾਲ ਮਿਲਣ ਕਰ ਕੇ ਅਮੋਲਕ ਸੁਗੰਧਿ ਵਾਲਾ ਫੁਲੇਲ ਬਣਦਾ ਹੈ; (ਤਿਵੇਂ ਹੀ) ਸਿਖ ਗੁਰੂ ਦੀ ਮਿਲੌਨੀ ਨਾਲ ਹੋ ਜਾਂਦਾ ਹੈ।

As sesame mixed with flower becomes scented oil, likewise the, meeting of the Guru and the disciple makes a new personality.

ਤਿਲਿ​ਮਿਲਿ​ਫੁਲ​ਅਮੁਲ​ਜਿਉ​ਗੁਰਸਿਖ​ਸੰਧਿ​ਸੁਗੰਧ​ਫੁਲੇਲਾ​।

ਖਾਸਾ ਮਲਮਲਿ ਸਿਰੀਸਾਫੁ ਸਾਹ ਕਪਾਹ ਚਲਤ ਬਹੁ ਖੇਲਾ ।

ਖਾਸਾ, ਮਲਮਲ, ਸਿਰੀਸਾਫ ਆਦਿ ਕੱਪੜਿਆਂ ਦੇ ਬਾਹਲੇ ਖੇਲ ਕਪਾਹ (ਹੀ ਰੂਪ ਹਨ ਤਿਹਾ ਹੀ) 'ਸਾਹ' (ਬ੍ਰਹਮ) ਦੇ 'ਚਲਿਤ' (ਕੌਤਕ) ਅਚਰਜ ਰੂਪ ਹਨ।

Cotten also after passing ugh many processes becomes cloth of different varieties (similarly the ciple after meeting the Gum obtains a high position) .

ਖਾਸਾ​ਮਲਮਲਿ​ਸਿਰੀਸਾਫੁ​ਸਾਹ​ਕਪਾਹ​ਚਲਤ​ਬਹੁ​ਖੇਲਾ​।

ਗੁਰ ਮੂਰਤਿ ਗੁਰ ਸਬਦੁ ਹੈ ਸਾਧਸੰਗਤਿ ਮਿਲਿ ਅੰਮ੍ਰਿਤ ਵੇਲਾ ।

ਗੁਰੂ ਦੀ ਮੂਰਤੀ ਗੁਰੂ ਦਾ ਸ਼ਬਦ ਹੈ (ਸ਼ਬਦ ਕਿਥੋਂ ਪ੍ਰਾਪਤ ਹੁੰਦਾ ਹੈ?) ਸਾਧ ਸੰਗਤ ਵਿਖੇ ਅੰਮ੍ਰਿਤ ਵੇਲੇ ਮਿਲੋ (ਭਾਵ ਸ੍ਰੀ ਦਰਬਾਰ ਸਾਹਿਬ ਜੀ ਵਿਖੇ ਆਸਾ ਦੀ ਵਾਰ ਸੁਣੋਂ)। (ਗੁਰੂ ਕਿਹੋ ਜਿਹੇ ਹਨ?)

Only the Guru's rd is the idol of Guru and this word is received in the holy congregation e ambrosial hours of the day.

ਗੁਰ​ਮੂਰਤਿ​ਗੁਰ​ਸਬਦੁ​ਹੈ​ਸਾਧਸੰਗਤਿ​ਮਿਲਿ​ਅੰਮ੍ਰਿਤ​ਵੇਲਾ​।

ਦੁਨੀਆ ਕੂੜੀ ਸਾਹਿਬੀ ਸਚ ਮਣੀ ਸਚ ਗਰਬਿ ਗਹੇਲਾ ।

ਦੁਨੀਆਂ ਦੀ ਝੂਠੀ ਸਾਹਿਬੀ (ਜਾਣਦੇ ਹਨ) ('ਸਚਮਣੀ' ਅਰਥਾਤ) ਸੱਚੇ ਮਦ ਵਾਲੇ 'ਸੱਚੇ ਮਦ' ਵਿਖੇ ਮਸਤ ਹਨ।

The lordship of the world is false and truth must be caught hold of proudly.

ਦੁਨੀਆ​ਕੂੜੀ​ਸਾਹਿਬੀ​ਸਚ​ਮਣੀ​ਸਚ​ਗਰਬਿ​ਗਹੇਲਾ​।

ਦੇਵੀ ਦੇਵ ਦੁੜਾਇਅਨੁ ਜਿਉ ਮਿਰਗਾਵਲਿ ਦੇਖਿ ਬਘੇਲਾ ।

ਦੇਵੀਆਂ ਦੇਵਤੇ (ਗੁਰੂ ਪ੍ਰਤਾਪ ਦੇਖਕੇ ਇਉਂ) ਨੱਠ ਗਏ ਜਿੱਕੁਰ ਸ਼ੇਰ ਨੂੰ ਦੇਖਕੇ ਮਿਰਗਾਂ ਦੀ ਡਾਰ (ਰਫੂ ਚੱਕ੍ਰ ਹੋ ਜਾਂਦੀ ਹੈ)।

Before such a truthful person, gods and goddesses run as a group of deer take to their heels on seeing a tiger

ਦੇਵੀ​ਦੇਵ​ਦੁੜਾਇਅਨੁ​ਜਿਉ​ਮਿਰਗਾਵਲਿ​ਦੇਖਿ​ਬਘੇਲਾ​।

ਹੁਕਮਿ ਰਜਾਈ ਚਲਣਾ ਪਿਛੇ ਲਗੇ ਨਕਿ ਨਕੇਲਾ ।

ਰਜ਼ਾਈ (ਗੁਰੂ) ਦੇ ਹੁਕਮ ਵਿਖੇ ਪਿੱਛੇ ਲਗ ਕੇ ਇਉਂ ਤੁਰਦੇ ਹਨ (ਮਾਨੋਂ) ਨੱਕ ਨਕੇਲ (ਪ੍ਰੇਮ ਦੀ ਪਈ ਹੋਈ) ਹੈ।

People, accepting the will of the lord and wearing the nose bar (of love) move (calmly) with Guru Amar Das.

ਹੁਕਮਿ​ਰਜਾਈ​ਚਲਣਾ​ਪਿਛੇ​ਲਗੇ​ਨਕਿ​ਨਕੇਲਾ​।

ਗੁਰਮੁਖਿ ਸਚਾ ਅਮਰਿ ਸੁਹੇਲਾ ।੧੧।

ਸਚਾ ਗੁਰਮੁਖ ਗੁਰੂ ਅਮਰਦਾਸ ਸੁਖ ਸਰੂਪ ਹੈ।

Guru Amar Das is the truth mate, blest one gurmukh, the Guru oriented.

ਗੁਰਮੁਖਿ​ਸਚਾ​ਅਮਰਿ​ਸੁਹੇਲਾ​।੧੧।

ਪਉੜੀ ੧੨

ਪਉੜੀ​੧੨

ਸਤਿਗੁਰ ਹੋਆ ਸਤਿਗੁਰਹੁ ਅਚਰਜੁ ਅਮਰ ਅਮਰਿ ਵਰਤਾਇਆ ।

ਸਤਿਗੁਰੂ (ਅੰਗਦ) ਤੋਂ ਸਤਿਗੁਰੁ (ਗੁਰੂ) ਅਮਰਦਾਸ ਹੋਇਆ ਅਰ ਅਚਰਜ ਹੁਕਮ (ਅਥਵਾ ਖੇਲ) ਵਰਤਾਇਆ।

From the true Guru (Angad Dev) becoming the truthful Guru, Amar

ਸਤਿਗੁਰ​ਹੋਆ​ਸਤਿਗੁਰਹੁ​ਅਚਰਜੁ​ਅਮਰ​ਅਮਰਿ​ਵਰਤਾਇਆ​।

ਸੋ ਟਿਕਾ ਸੋ ਬੈਹਣਾ ਸੋਈ ਸਚਾ ਹੁਕਮੁ ਚਲਾਇਆ ।

ਸੋਈ ਰਾਜ ਤਿਲਕ, ਸੋਈ ਸਿੰਘਾਸਣ, ਸੋਈ ਸਚੇ (ਨਾਮ ਦਾ) ਹੁਕਮ ਚਲਾਇਆ।

Has enacted a wondrous feat. The same light, the same seat and the same will of Lord is being spread by him.

ਸੋ​ਟਿਕਾ​ਸੋ​ਬੈਹਣਾ​ਸੋਈ​ਸਚਾ​ਹੁਕਮੁ​ਚਲਾਇਆ​।

ਖੋਲਿ ਖਜਾਨਾ ਸਬਦੁ ਦਾ ਸਾਧਸੰਗਤਿ ਸਚੁ ਮੇਲਿ ਮਿਲਾਇਆ ।

ਸ਼ਬਦ ਦਾ ਖਜ਼ਾਨਾ' ਖੋਲ੍ਹ ਕੇ ਸਾਧ ਸੰਗਤ ਦਾ ਸੱਚਾ ਮੇਲ ਮਿਲਾ ਦਿਤਾ।

He has opened up the storehouse of word and has made the truth manifest through the holy congregation.

ਖੋਲਿ​ਖਜਾਨਾ​ਸਬਦੁ​ਦਾ​ਸਾਧਸੰਗਤਿ​ਸਚੁ​ਮੇਲਿ​ਮਿਲਾਇਆ​।

ਗੁਰ ਚੇਲਾ ਪਰਵਾਣੁ ਕਰਿ ਚਾਰਿ ਵਰਨ ਲੈ ਪੈਰੀ ਪਾਇਆ ।

ਚੇਲੇ ਨੂੰ ਗੁਰੂ ਨੇ ਪ੍ਰਮਾਣਿਕ ਕਰ ਕੇ ਚਾਰੇ ਵਰਣ ਲੈਕੇ (ਉਸਦੇ) ਚਰਣੀ ਲਾਏ।

Making the disciple authentic, the Guru has put all the four varnas at his feet.

ਗੁਰ​ਚੇਲਾ​ਪਰਵਾਣੁ​ਕਰਿ​ਚਾਰਿ​ਵਰਨ​ਲੈ​ਪੈਰੀ​ਪਾਇਆ​।

ਗੁਰਮੁਖਿ ਇਕੁ ਧਿਆਈਐ ਦੁਰਮਤਿ ਦੂਜਾ ਭਾਉ ਮਿਟਾਇਆ ।

(ਚਾਰ ਵਰਨ ਕੇਹੜੇ ਜੋ ਖਹਿ ਖਹਿ ਮਰ ਰਹੇ ਸਨ? ਉੱਤਰ:- ਨਹੀਂ, ਓਹ ਚਾਰ ਵਰਨਾਂ ਦੇ ਸਿਖ ਜਿਨ੍ਹਾਂ ਨੇ) ਖੋਟੀ ਬੁੱਧੀ ਵਾਲਾ ਦੂਜਾ ਭਾਉ ਮਿਟਾਕੇ ਗੁਰਮੁਖ ਹੋਕੇ ਇਕ (ਵਾਹਿਗੁਰੂ ਦੀ) ਅਰਾਧਨਾ ਕੀਤੀ ਸੀ।

Now all becoming gurmukhs adore the one Lord and evil wisdom and duality have been wiped out of them.

ਗੁਰਮੁਖਿ​ਇਕੁ​ਧਿਆਈਐ​ਦੁਰਮਤਿ​ਦੂਜਾ​ਭਾਉ​ਮਿਟਾਇਆ​।

ਕੁਲਾ ਧਰਮ ਗੁਰਸਿਖ ਸਭ ਮਾਇਆ ਵਿਚਿ ਉਦਾਸੁ ਰਹਾਇਆ ।

(ਫੇਰ ਕੇਹੜੇ ਸਿੱਖ, ਜੋ ਆਪਣੀਆਂ ਕੁਲਾਂ ਤੇ ਵਰਨ ਆਸ਼੍ਰਮ ਦੇ ਧਰਮਾਂ ਵਿਚ ਫਸੇ ਪਏ ਸਨ? ਉੱਤਰ- ਨਹੀਂ) ਸਾਰਿਆਂ ਸਿੱਖਾਂ ਦਾ ਕੁਲਾ ਧਰਮ (ਹੁਣ ਇਹ ਹੈ ਕਿ ਸਭ ਨੂੰ) ਮਾਯਾ ਵਿਚ ਉਦਾਸ ਰਖਿਆ।

Now the duty of the family and the teaching of the Guru is that one should be detacthed while living amidst maya

ਕੁਲਾ​ਧਰਮ​ਗੁਰਸਿਖ​ਸਭ​ਮਾਇਆ​ਵਿਚਿ​ਉਦਾਸੁ​ਰਹਾਇਆ​।

ਪੂਰੇ ਪੂਰਾ ਥਾਟੁ ਬਣਾਇਆ ।੧੨।

ਪੂਰੇ (ਗੁਰੂ ਅੰਗਦ ਜੀ ਨੇ ਆਪਣੇ ਪ੍ਰਲੋਕ ਪਯਾਨ ਤੋਂ ਮਗਰੋਂ ਲਈ) ਪੂਰਨ ਗੁਰੂ ਦਾ ਇੰਤਜਾਮ ਬਣਾ ਦਿਤਾ।

The perfect Guru has created the perfect grandeur.

ਪੂਰੇ​ਪੂਰਾ​ਥਾਟੁ​ਬਣਾਇਆ​।੧੨।

ਪਉੜੀ ੧੩

ਪਉੜੀ​੧੩

ਆਦਿ ਪੁਰਖੁ ਆਦੇਸੁ ਕਰਿ ਆਦਿ ਜੁਗਾਦਿ ਸਬਦ ਵਰਤਾਇਆ ।

ਆਦਿ ਪੁਰਖ' (ਵਾਹਿਗੁਰੂ ਤੇ) 'ਗੁਰਆਦਿ' (ਨਾਨਕ) ਨੂੰ ਨਮਸਕਾਰ ਹੈ, (ਜਿਨ੍ਹਾਂ ਨੇ) ਮੁੱਢ ਅਰ ਜੁੱਗਾਂ ਦੇ ਮੁੱਢ ਤੋਂ ਸ਼ਬਦ ਹੀ ਵਰਤਾਯਾ।

Having worshipped the primal Lord he made the word pervade all the yugs ,and even before the yugs i.e. before the advent of time

ਆਦਿ​ਪੁਰਖੁ​ਆਦੇਸੁ​ਕਰਿ​ਆਦਿ​ਜੁਗਾਦਿ​ਸਬਦ​ਵਰਤਾਇਆ​।

ਨਾਮੁ ਦਾਨੁ ਇਸਨਾਨੁ ਦਿੜੁ ਗੁਰੁ ਸਿਖ ਦੇ ਸੈਂਸਾਰੁ ਤਰਾਇਆ ।

(ਵਾਹਿਗੁਰੂ ਨੇ ਗੁਰ ਨਾਨਕ ਨੂੰ ਅਰ ਗੁਰੂ ਨੇ ਸੰਸਾਰ ਨੂੰ) ਨਾਮ ਦਾਨ, ਇਸ਼ਨਾਨ ਦੀ ਦ੍ਰਿੜ ਗੁਰਸਿਖਯਾ ਦੇਕੇ (ਸਾਰੇ) ਸੰਸਾਰ ਨੂੰ ਤਾਰ ਦਿਤਾ।

Instructing people and teaching about the remembrance of nam (Lord), charity and ablutions, the Guru has taken them across the world(ocean)

ਨਾਮੁ​ਦਾਨੁ​ਇਸਨਾਨੁ​ਦਿੜੁ​ਗੁਰੁ​ਸਿਖ​ਦੇ​ਸੈਂਸਾਰੁ​ਤਰਾਇਆ​।

ਕਲੀ ਕਾਲ ਇਕ ਪੈਰ ਹੁਇ ਚਾਰ ਚਰਨ ਕਰਿ ਧਰਮੁ ਧਰਾਇਆ ।

ਕਲੀ ਕਾਲ ਵਿਖੇ ਧਰਮ ਦੇ (ਚਾਰ ਪੈਰ ਅਰਥਾਤ ਤਪ, ਸੌਚ, ਦਾਨ, ਸਤ, ਵਿਚੋਂ) ਇਕ ਪੈਰ ਰਹਿੰਦਾ ਸੀ (ਆਪ ਨੇ) ਚਾਰੇ ਪੈਰ (ਏਹ:- ਸਤ, ਸੰਤੋਖ, ਵੀਚਾਰ, ਨਾਮ) ਸਾਬਤ ਕਰ ਦਿਤੇ।

The Guru provided dour legs to dharma which had remained one legged earlier.

ਕਲੀ​ਕਾਲ​ਇਕ​ਪੈਰ​ਹੁਇ​ਚਾਰ​ਚਰਨ​ਕਰਿ​ਧਰਮੁ​ਧਰਾਇਆ​।

ਭਲਾ ਭਲਾ ਭਲਿਆਈਅਹੁ ਪਿਉ ਦਾਦੇ ਦਾ ਰਾਹੁ ਚਲਾਇਆ ।

ਭੱਲਾ (ਜਾਤ ਵਾਲੇ ਗੁਰੂ ਅਮਰਦਾਸ ਜੀ ਨੇ ਆਪਣਾ ਨਾਮ) ਭਲਿਆਈ ਕਰ ਕੇ ਭਲਾ ਹੀ ਕੀਤਾ, (ਕਿਉਂ ਜੋ) ਪਿਉ ਦਾਦੇ ਦਾ ਰਾਹ (ਪੂਰਾ) ਰਖਿਆ (ਭਾਵ ਗੁਰੂ ਨਾਨਕ ਅਤੇ ਗੁਰੂ ਅੰਗਦ ਜੀ ਦੀ ਸੰਪ੍ਰਦਾਯ ਜਿਉਂ ਦੀ ਤਿਉਂ ਰੱਖੀ)।

From the point of view of public weal this was good and this way he further extended the ,,way shown by his (spiritual)father and grandfather.

ਭਲਾ​ਭਲਾ​ਭਲਿਆਈਅਹੁ​ਪਿਉ​ਦਾਦੇ​ਦਾ​ਰਾਹੁ​ਚਲਾਇਆ​।

ਅਗਮ ਅਗੋਚਰ ਗਹਣ ਗਤਿ ਸਬਦ ਸੁਰਤਿ ਲਿਵ ਅਲਖੁ ਲਖਾਇਆ ।

ਅੰਗਮ, ਅਗੋਚਰ ਤੇ ਗਹਣ ਗਤਿ ਵਾਲੇ ਅਲਖ (ਪਰਮਾਤਮਾ) ਨੂੰ ਸਬਦ ਸੁਰਤ ਦੀ ਲਿਵ ਨਾਲ (ਜਗ੍ਯਾਸੂਆਂ ਪ੍ਰਤਿ) ਲਖਾ ਦਿੱਤਾ। (ਭਾਵ ਹਸਤਾਮਲ ਵਤ ਆਤਮਾ ਦਾ ਦਰਸ਼ਨ ਕਰਾ ਦਿੱਤਾ।)

Teaching the skill of merging the cousciousness in the word, he has brought people face to face with that imperceptible (Lord)

ਅਗਮ​ਅਗੋਚਰ​ਗਹਣ​ਗਤਿ​ਸਬਦ​ਸੁਰਤਿ​ਲਿਵ​ਅਲਖੁ​ਲਖਾਇਆ​।

ਅਪਰੰਪਰ ਆਗਾਧਿ ਬੋਧਿ ਪਰਮਿਤਿ ਪਾਰਾਵਾਰ ਨ ਪਾਇਆ ।

(ਇਸੇ ਕਰ ਕੇ ਗੁਰੂ ਅਪਰੰਪਰ ਕਹੀਏ) ਪਰੇ ਤੋਂ ਪਰੇ ਹੈ ('ਅਗਾਧ') ਡੂੰਘੇ ਗਿਆਨ ਵਾਲਾ ਹੈ, ਮਿਤ ਤੋਂ ਪਰੇ ਹੈ, ਪਾਰਾਵਾਰ ਕੋਈ ਨਹੀਂ ਕਹਿ ਸਕਦਾ (ਕਿਉਂ ਜੋ ਪਾਰ ਵਾ ਉਰਾਰ ਨੂੰ ਪਾਰ ਵਾਲੇ ਉਰਾਰ ਤੇ ਪਾਰ ਕਹਿੰਦੇ ਹਨ)।

His glory is unapproachable, invisible and deep; its limits cannot be known.

ਅਪਰੰਪਰ​ਆਗਾਧਿ​ਬੋਧਿ​ਪਰਮਿਤਿ​ਪਾਰਾਵਾਰ​ਨ​ਪਾਇਆ​।

ਆਪੇ ਆਪਿ ਨ ਆਪੁ ਜਣਾਇਆ ।੧੩।

(ਗੁਰੂ ਅਮਰਦਾਸ ਨੇ) ਆਪੇ ਆਪ (ਹੋ ਕੇ) ਆਪਣਾ ਆਪ ਨਹੀਂ ਜਣਾਇਆ।

He has known his real self but even then he has never attributed any importance to himself.

ਆਪੇ​ਆਪਿ​ਨ​ਆਪੁ​ਜਣਾਇਆ​।੧੩।

ਪਉੜੀ ੧੪

ਪਉੜੀ​੧੪

ਰਾਗ ਦੋਖ ਨਿਰਦੋਖੁ ਹੈ ਰਾਜੁ ਜੋਗ ਵਰਤੈ ਵਰਤਾਰਾ ।

ਰਾਗ ਦ੍ਵੈਖ (ਅਰਥਾਤ ਕਿਸੇ ਨਾਲ ਪ੍ਰੀਤ ਅਰ ਦੂਜੇ ਨਾਲ ਵੈਰ ਰੱਖਣ) ਦੇ ਦੋਖਾਂ ਤੋਂ ਨਿਰਦੋਖ ਅਰ ('ਰਾਜ ਜੋਗ') ਗ੍ਯਾਨ ਜੋਗ ਦਾ ਵਰਤਾਰਾ ਵਰਤ ਰਿਹਾ ਹੈ।

Away from attachment and jealousies he has adopted rajyoga (The supreme yoga).

ਰਾਗ​ਦੋਖ​ਨਿਰਦੋਖੁ​ਹੈ​ਰਾਜੁ​ਜੋਗ​ਵਰਤੈ​ਵਰਤਾਰਾ​।

ਮਨਸਾ ਵਾਚਾ ਕਰਮਣਾ ਮਰਮੁ ਨ ਜਾਪੈ ਅਪਰ ਅਪਾਰਾ ।

ਮਨ, ਬਾਣੀ, ਅਰ ਸਰੀਰ ਕਰ ਕੇ ਭੇਤ ਕਿਸੇ ਨਹੀਂ ਲੱਭਿਆ (ਕਿਉਂ ਜੋ ਆਪ) ਅਪਰ ਅਪਾਰ ਰੂਪ ਹਨ।

None can know the mystery of his mind, speech and actions.

ਮਨਸਾ​ਵਾਚਾ​ਕਰਮਣਾ​ਮਰਮੁ​ਨ​ਜਾਪੈ​ਅਪਰ​ਅਪਾਰਾ​।

ਦਾਤਾ ਭੁਗਤਾ ਦੈਆ ਦਾਨਿ ਦੇਵਸਥਲੁ ਸਤਿਸੰਗੁ ਉਧਾਰਾ ।

(ਕਿਧਰੇ) ਦਇਆ ਕਰ ਕੇ ਦਾਨੀ ਕਹਾਕੇ ਦਾਤਾ ਹਨ (ਤੇ ਕਿਤੇ ਆਪ ਹੀ) ਭੁਗਤਾ ਹਨ, ਸਤਿਸੰਗ (ਜੁੜਨ ਲਈ ਅਰ ਸੰਸਾਰ ਦੇ) ਉਧਾਰ ਲਈ ਹਰਿਮੰਦਰ (ਦਾ ਮੁੱਢ ਕੀਤਾ)।

He is bestower ( unattached) enjoyer, and he has created holy congregation which is equal to the abode of gods.

ਦਾਤਾ​ਭੁਗਤਾ​ਦੈਆ​ਦਾਨਿ​ਦੇਵਸਥਲੁ​ਸਤਿਸੰਗੁ​ਉਧਾਰਾ​।

ਸਹਜ ਸਮਾਧਿ ਅਗਾਧਿ ਬੋਧਿ ਸਤਿਗੁਰੁ ਸਚਾ ਸਵਾਰਣਹਾਰਾ ।

(ਆਪ) ਸਤਿਗੁਰੂ ਸੱਚੇ ਦੇ ਸਵਾਰਣ ਹਾਰੇ ਸਹਜ ਸਮਾਧੀ ਅਗਾਧ ਬੋਧ (ਦਸ਼ਾ ਵਿਚ ਚਲੇ, ਭਾਵ ਅੰਤਰ ਧ੍ਯਾਨ ਹੋਣ ਲੱਗੇ)।

He remains absorbed in innate poise; the master of unfathomable intellect, and being the true Guru he sets every one's disordered life in order.

ਸਹਜ​ਸਮਾਧਿ​ਅਗਾਧਿ​ਬੋਧਿ​ਸਤਿਗੁਰੁ​ਸਚਾ​ਸਵਾਰਣਹਾਰਾ​।

ਗੁਰੁ ਅਮਰਹੁ ਗੁਰੁ ਰਾਮਦਾਸੁ ਜੋਤੀ ਜੋਤਿ ਜਗਾਇ ਜੁਹਾਰਾ ।

ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਦੀ ਆਪਣੀ ਜੋਤ ਤੋਂ ਜੋਤ ਜਗਾਕੇ ('ਜੁਹਾਰਾ') ਨਮਸਕਾਰ ਕੀਤੀ।

From the flame of Guru Amar Das the flame of Guru Ram Das has been lighted. I salute him.

ਗੁਰੁ​ਅਮਰਹੁ​ਗੁਰੁ​ਰਾਮਦਾਸੁ​ਜੋਤੀ​ਜੋਤਿ​ਜਗਾਇ​ਜੁਹਾਰਾ​।

ਸਬਦ ਸੁਰਤਿ ਗੁਰ ਸਿਖੁ ਹੋਇ ਅਨਹਦ ਬਾਣੀ ਨਿਝਰ ਧਾਰਾ ।

(ਜਿਨ੍ਹਾਂ) ਗੁਰੂ ਦੇ ਸਿੱਖ ਹੋ ਕੇ ਸ਼ਬਦ ਸੁਰਤ (ਦੀ ਸੂਝ ਕੀਤੀ ਹੈ) ਅਨਾਹਦ ਬਾਣੀ ਦੀ ਇਕ ਰਸ ਧਾਰਾ (ਦਾ ਅਨੰਦ ਪਾਯਾ ਹੈ)।

Becoming disciple of Gum and merging consciousness into, word he has quaffed the eternally flowing current of the unstruck melody.

ਸਬਦ​ਸੁਰਤਿ​ਗੁਰ​ਸਿਖੁ​ਹੋਇ​ਅਨਹਦ​ਬਾਣੀ​ਨਿਝਰ​ਧਾਰਾ​।

ਤਖਤੁ ਬਖਤੁ ਪਰਗਟੁ ਪਾਹਾਰਾ ।੧੪।

ਗੁਰਿਆਈ ਦੀ ਗੱਦੀ ਅਰ ਭਾਗ੍ਯ ਸਾਰੇ ਸੰਸਾਰ ਵਿਖੇ ਪਰਗਟ ਹੋ ਗਿਆ।

Sitting on the throne of Guru, he has become manifest in the world

ਤਖਤੁ​ਬਖਤੁ​ਪਰਗਟੁ​ਪਾਹਾਰਾ​।੧੪।

ਪਉੜੀ ੧੫

ਪਉੜੀ​੧੫

ਪੀਊ ਦਾਦੇ ਜੇਵੇਹਾ ਪੜਦਾਦੇ ਪਰਵਾਣੁ ਪੜੋਤਾ ।

ਪਿਤਾ (ਗੁਰੂ ਅਮਰ) ਦਾਦਾ (ਗੁਰੂ ਅੰਗਦ) ਪੜਦਾਦਾ (ਗੁਰੂ ਨਾਨਕ ਦੀ ਕੁਲ ਵਿਖੇ) ਉਹਨਾਂ ਵਰਗਾ ਪ੍ਰਮਾਣੀਕ ਪੜੋਤਾ ਹੋਇਆ।

Grand father Guru Nanak, the grand son ( Guru Rain Das) has become great Like (spiritual) father Guru AmarDas, grand father Guru Angad and accepted (by sangat).

ਪੀਊ​ਦਾਦੇ​ਜੇਵੇਹਾ​ਪੜਦਾਦੇ​ਪਰਵਾਣੁ​ਪੜੋਤਾ​।

ਗੁਰਮਤਿ ਜਾਗਿ ਜਗਾਇਦਾ ਕਲਿਜੁਗ ਅੰਦਰਿ ਕੌੜਾ ਸੋਤਾ ।

ਗੁਰੂ ਦੀ ਮਤ ਲੈਕੇ ਕਲਜੁਗ ਅੰਦਰ ਆਪ ਜਾਗਕੇ (ਹੋਰਨਾਂ ਨੂੰ) ਜਗਾਉਂਦੇ ਹਨ ਉਥਾਰੇ ਦੀ ਨੀਂਦ ਤੋਂ (ਅਥਵਾ ਨੀਂਦ ਤੋਂ ਜਗਾਉਣਾ ਕੌੜਾ ਲਗਦਾ ਹੈ, ਅਰ ਕੌੜੇ ਚਸ਼ਮੇ ਦਾ ਪਾਣੀ ਰੋਗ ਦੂਰ ਕਰਦਾ ਹੈ)।

Having been awakened by Guru's instruction, he in turn awakens the dark age (Kaliyug) from deep slumber.

ਗੁਰਮਤਿ​ਜਾਗਿ​ਜਗਾਇਦਾ​ਕਲਿਜੁਗ​ਅੰਦਰਿ​ਕੌੜਾ​ਸੋਤਾ​।

ਦੀਨ ਦੁਨੀ ਦਾ ਥੰਮੁ ਹੁਇ ਭਾਰੁ ਅਥਰਬਣ ਥੰਮ੍ਹਿ ਖਲੋਤਾ ।

(ਦੀਨ ਦੁਨੀ) ਲੋਕ ਪ੍ਰਲੋਕ ਦਾ ਥੰਮ੍ਹ ਹੋਕੇ ਭਾਰੀ ਭਾਰ ਨੂੰ ਥੰਮ੍ਹ ਖਲੋਤਾ।

For dharma and the world he stands like a supporting pillar.

ਦੀਨ​ਦੁਨੀ​ਦਾ​ਥੰਮੁ​ਹੁਇ​ਭਾਰੁ​ਅਥਰਬਣ​ਥੰਮ੍ਹਿ​ਖਲੋਤਾ​।

ਭਉਜਲੁ ਭਉ ਨ ਵਿਆਪਈ ਗੁਰ ਬੋਹਿਥ ਚੜਿ ਖਾਇ ਨ ਗੋਤਾ ।

(ਇਸ ਸਮੇਂ ਜਗ੍ਯਾਸੂ ਨੂੰ) ਸੰਸਾਰ ਦਾ ਭੈ ਨਹੀਂ ਵਿਆਪਦਾ, ਗੁਰੂ ਦੇ ਜਹਾਜ਼ ਚੜ੍ਹਕੇ (ਫੇਰ) ਗ਼ੋਤਾ ਨਹੀਂ ਖਾਂਦਾ।

Whosoever has mounted the vessel of the Guru, is not scared of the world world ocean; and he is not to drown in it

ਭਉਜਲੁ​ਭਉ​ਨ​ਵਿਆਪਈ​ਗੁਰ​ਬੋਹਿਥ​ਚੜਿ​ਖਾਇ​ਨ​ਗੋਤਾ​।

ਅਵਗੁਣ ਲੈ ਗੁਣ ਵਿਕਣੈ ਗੁਰ ਹਟ ਨਾਲੈ ਵਣਜ ਸਓਤਾ ।

ਅਉਗੁਣ ਲੈ ਕੇ (ਗੁਰੂ ਦੇ ਪਾਸ) ਗੁਣ ਵਿਹਾਝ ਲਈਦੇ ਹਨ, ਗੁਰੂ ਦੀ ਹੱਟੀ ਦਾ ਵਣਜ ਨਫੇਵੰਦਾ ਹੈ।

Here virtues are sold for evils - such is the profitable shop of the Guru.

ਅਵਗੁਣ​ਲੈ​ਗੁਣ​ਵਿਕਣੈ​ਗੁਰ​ਹਟ​ਨਾਲੈ​ਵਣਜ​ਸਓਤਾ​।

ਮਿਲਿਆ ਮੂਲਿ ਨ ਵਿਛੁੜੈ ਰਤਨ ਪਦਾਰਥ ਹਾਰੁ ਪਰੋਤਾ ।

ਰਤਨ ਪਦਾਰਥ (ਦੈਵੀ ਗੁਣਾਂ) ਦਾ ਪ੍ਰੋਤਾ ਹੋਇਆ ਹਾਰ (ਇਕ ਵਾਰੀ) ਮਿਲ ਜਾਵੇ ਤਾਂ ਫੇਰ ਨਹੀਂ ਵਿਛੜਦਾ (ਪ੍ਰਮਾਣ: 'ਸਖੀ ਵਸਿ ਆਇਆ ਫਿਰਿ ਛੋਡਿ ਨਾ ਜਾਈ ਇਹ ਰੀਤਿ ਭਲੀ ਭਗਵੰਤੈ')।

Once visited none gets separated from him who has put on the garland of the pearls of virtues.

ਮਿਲਿਆ​ਮੂਲਿ​ਨ​ਵਿਛੁੜੈ​ਰਤਨ​ਪਦਾਰਥ​ਹਾਰੁ​ਪਰੋਤਾ​।

ਮੈਲਾ ਕਦੇ ਨ ਹੋਵਈ ਗੁਰ ਸਰਵਰਿ ਨਿਰਮਲ ਜਲ ਧੋਤਾ ।

ਗੁਰੂ ਸਰੋਵਰ ਦਾ ਜਲ ਨਿਰਮਲ ਹੈ (ਇਸ ਵਿਖੇ) ਧੋਤਾ ਹੋਇਆ (ਮਨ) ਕਦੇ ਫੇਰ ਮੈਲਾ ਨਹੀਂ ਹੁੰਦਾ।

Washed himself in the pure water of the tank of the Guru's love, one never gets soiled again.

ਮੈਲਾ​ਕਦੇ​ਨ​ਹੋਵਈ​ਗੁਰ​ਸਰਵਰਿ​ਨਿਰਮਲ​ਜਲ​ਧੋਤਾ​।

ਬਾਬਣੈ ਕੁਲਿ ਕਵਲੁ ਅਛੋਤਾ ।੧੫।

ਗੁਰੂ ਨਾਨਕ ਦੀ ਕੁਲ ਵਿਚ (ਐਸਾ ਪਰਉਪਕਾਰੀ ਤੇ) ਨਿਰਲੇਪ ਕਵਲ (ਗੁਰੂ ਰਾਮਦਾਸ ਜੀ) ਹੋਏ।

In the family of great grand father (Guru Nanak) he (Guru Ram Das) stands like a detached lotus.

ਬਾਬਣੈ​ਕੁਲਿ​ਕਵਲੁ​ਅਛੋਤਾ​।੧੫।

ਪਉੜੀ ੧੬

ਪਉੜੀ​੧੬

ਗੁਰਮੁਖਿ ਮੇਲਾ ਸਚ ਦਾ ਸਚਿ ਮਿਲੈ ਸਚਿਆਰ ਸੰਜੋਗੀ ।

ਗੁਰਮੁਖਾਂ ਨੂੰ ਹੀ ਸਚ (ਪਰਮਾਤਮਾਂ) ਦਾ ਮਿਲਾਪ ਹੁੰਦਾ ਹੈ; (ਕਿਉਂਕਿ) ਸਚਿਆਰਾਂ ਦੇ ਸੰਜੋਗ ਨਾਲ ਹੀ ਸੱਚ ਪ੍ਰਾਪਤ ਹੁੰਦਾ ਹੈ।

Gurmukh longs for the glimpse of truth and the truth is abtained only by providentially meeting an adopter of the truth.

ਗੁਰਮੁਖਿ​ਮੇਲਾ​ਸਚ​ਦਾ​ਸਚਿ​ਮਿਲੈ​ਸਚਿਆਰ​ਸੰਜੋਗੀ​।

ਘਰਬਾਰੀ ਪਰਵਾਰ ਵਿਚਿ ਭੋਗ ਭੁਗਤਿ ਰਾਜੇ ਰਸੁ ਭੋਗੀ ।

ਪਰਵਾਰ ਵਿਖੇ ਗੁਰੂ ਜੀ ਦੀ ਘਰਬਾਰੀ ਹੋਕੇ ਭੋਗਾਂ ਨੂੰ ਭੋਗਦੇ (ਜਾਪਦੇ ਅਰ) ਰਸ ਭੋਗੀ ਰਾਜੇ (ਪ੍ਰਤੀਤ ਹੁੰਦੇ ਹਨ)।

Living in the family, the gurmukh like a dutiful householder enjoys all materials and like kings tastes all delights.

ਘਰਬਾਰੀ​ਪਰਵਾਰ​ਵਿਚਿ​ਭੋਗ​ਭੁਗਤਿ​ਰਾਜੇ​ਰਸੁ​ਭੋਗੀ​।

ਆਸਾ ਵਿਚਿ ਨਿਰਾਸ ਹੁਇ ਜੋਗ ਜੁਗਤਿ ਜੋਗੀਸਰੁ ਜੋਗੀ ।

(ਪਰ ਅਸਲ ਵਿਚ) ਆਸਾ ਵਿਖੇ ਨਿਰਾਸ ਹੋਕੇ (ਰਹਿੰਦੇ ਹਨ) ਇਸ ਜੋਗ ਦੀ ਜੁਗਤੀ ਵਿਖੇ ਜੋਗੀਸ਼ਰ ਹੋਕੇ ਜੁੜਦੇ ਹਨ।

He remains detached amidst all hopes and, knowing the technique of yoga, is known as the king of yogis.

ਆਸਾ​ਵਿਚਿ​ਨਿਰਾਸ​ਹੁਇ​ਜੋਗ​ਜੁਗਤਿ​ਜੋਗੀਸਰੁ​ਜੋਗੀ​।

ਦੇਂਦਾ ਰਹੈ ਨ ਮੰਗੀਐ ਮਰੈ ਨ ਹੋਇ ਵਿਜੋਗ ਵਿਜੋਗੀ ।

ਦਾਨ ਦਿੰਦੇ ਰਹਿੰਦੇ ਹਨ (ਅਜਿਹਾ ਕਿ ਫੇਰ) ਮੰਗਦੇ ਨਹੀਂ, ਨਾ (ਦਾਤਾ ਜੀ) ਮੁਰਦੇ ਹਨ ਨਾ ਵਿਜੋਗ ਕਰ ਕੇ ਵਿਛੁੜਦੇ ਹਨ।

He always bestows and begs nothing. Neither he dies nor he suffers the pangs of the separation from the Lord.

ਦੇਂਦਾ​ਰਹੈ​ਨ​ਮੰਗੀਐ​ਮਰੈ​ਨ​ਹੋਇ​ਵਿਜੋਗ​ਵਿਜੋਗੀ​।

ਆਧਿ ਬਿਆਧਿ ਉਪਾਧਿ ਹੈ ਵਾਇ ਪਿਤ ਕਫੁ ਰੋਗ ਅਰੋਗੀ ।

ਆਧ, ਬਿਆਧ, ਉਪਾਧ ਥੋਂ ਰਹਿਤ ਵਾਇ, ਪਿਤ, ਕਫ ਆਦਿ ਰੋਗਾਂ ਥੋਂ ਅਰੋਗ ਹਨ।

He is not troubled by pains and maladies and he remains free from the diseases of air, cough and heat.

ਆਧਿ​ਬਿਆਧਿ​ਉਪਾਧਿ​ਹੈ​ਵਾਇ​ਪਿਤ​ਕਫੁ​ਰੋਗ​ਅਰੋਗੀ​।

ਦੁਖੁ ਸੁਖੁ ਸਮਸਰਿ ਗੁਰਮਤੀ ਸੰਪੈ ਹਰਖ ਨ ਅਪਦਾ ਸੋਗੀ ।

ਦੁਖ ਸੁਖ ਇਕ ਤੁੱਲ ਹਨ, ਗੁਰੂ ਦੀ ਮਤ (ਪਰ ਇਸਥਿਤੀ ਹੈ) ਦੌਲਤ ਨਾਲ ਖੁਸ਼ੀ ਯਾ ਅਪਦਾ ਸੋਗ ਦੋਵੇਂ ਨਹੀਂ।

He accepts sufferings and joys alike; wisdom of the Guru is his wealth and he is uninfluenced by joy and sorrows.

ਦੁਖੁ​ਸੁਖੁ​ਸਮਸਰਿ​ਗੁਰਮਤੀ​ਸੰਪੈ​ਹਰਖ​ਨ​ਅਪਦਾ​ਸੋਗੀ​।

ਦੇਹ ਬਿਦੇਹੀ ਲੋਗ ਅਲੋਗੀ ।੧੬।

(ਗੁਰੂ ਰਾਮਦਾਸ) ਦੇਹ ਵਿਚ (ਵਸਦੇ ਹੋਏ) ਵਿਦੇਹੀ ਹਨ, (ਅਰ) ਲੋਕਾਂ (ਦੀ ਪਰਵਿਰਤੀ ਵਿਚ ਵਸਦੇ) ਨਿਰਵਿਰਤੀ ਵਿਚ ਹਨ।

Being embodied he is yet beyond the body and while living in the world he is beyond the world.

ਦੇਹ​ਬਿਦੇਹੀ​ਲੋਗ​ਅਲੋਗੀ​।੧੬।

ਪਉੜੀ ੧੭

ਪਉੜੀ​੧੭

ਸਭਨਾ ਸਾਹਿਬੁ ਇਕੁ ਹੈ ਦੂਜੀ ਜਾਇ ਨ ਹੋਇ ਨ ਹੋਗੀ ।

ਸਾਰਿਆਂ ਦਾ ਸਵਾਮੀ ਇਕ (ਗੁਰੂ ਰਾਮਦਾਸ) ਹੈ, ਦੁਜੀ ਥਾਉਂ ਨ (ਪਿਛੇ) ਹੋਈ ਨਾ (ਕੋਈ ਅੱਗੇ) ਹੋਵੇਗੀ।

The master of all is one; any body else has neither existed nor ever shall be in future.

ਸਭਨਾ​ਸਾਹਿਬੁ​ਇਕੁ​ਹੈ​ਦੂਜੀ​ਜਾਇ​ਨ​ਹੋਇ​ਨ​ਹੋਗੀ​।

ਸਹਜ ਸਰੋਵਰਿ ਪਰਮ ਹੰਸੁ ਗੁਰਮਤਿ ਮੋਤੀ ਮਾਣਕ ਚੋਗੀ ।

ਸ਼ਾਂਤਿ (ਰੂਪ ਮਾਨ) ਸਰੋਵਰ ਹਨ; ਪੂਰਨਤਾ (ਰੂਪ) ਹੰਸ ਹਨ, ਗੁਰਮਤ (ਰੂਪੀ) ਉੱਥੇ ਮਾਣਕ ਤੇ ਮੋਤੀ ਚੋਗਾ ਹਨ।

The creatures living in the tank of equipoise of the wisdom of Guru are known as param halls (swans of highest order)and they pick up only rubies and pearls i.e. they always adopt goodness in their life.

ਸਹਜ​ਸਰੋਵਰਿ​ਪਰਮ​ਹੰਸੁ​ਗੁਰਮਤਿ​ਮੋਤੀ​ਮਾਣਕ​ਚੋਗੀ​।

ਖੀਰ ਨੀਰ ਜਿਉ ਕੂੜੁ ਸਚੁ ਤਜਣੁ ਭਜਣੁ ਗੁਰ ਗਿਆਨ ਅਧੋਗੀ ।

ਹੇ ਜਗ੍ਯਾਸੂ ! ਪਾਣੀ ਦੇ ਦੁਧ ਵਾਂਙ ਝੂਠ ਤੇ ਸੱਚ ਹੈ (ਤੂੰ ਇਸ ਪੂਰਨ) ਗੁਰੂ ਦੇ ਗ੍ਯਾਨ ਦਾ ਅਧਿਕਾਰੀ ਹੋਕੇ (ਝੂਠ ਨੂੰ) ਛਡ ਅਰ ਸੱਚ ਨੂੰ ਗ੍ਰਹਿਣ ਕਰ ਲੈ।

Becoming authorised of the knowledge of the Guru, they separate falsehood from truth as &visas are supposed to separate water from milk.

ਖੀਰ​ਨੀਰ​ਜਿਉ​ਕੂੜੁ​ਸਚੁ​ਤਜਣੁ​ਭਜਣੁ​ਗੁਰ​ਗਿਆਨ​ਅਧੋਗੀ​।

ਇਕ ਮਨਿ ਇਕੁ ਅਰਾਧਨਾ ਪਰਿਹਰਿ ਦੂਜਾ ਭਾਉ ਦਰੋਗੀ ।

ਇਕ ਮਨ ਹੋਕੇ ਇਕ (ਵਾਹਿਗੁਰੂ) ਦੀ ਅਰਾਧਨਾਕਰ ਲੈ; ਦੂਜਾ ਭਾਉ, ਛਲ ਅਰ ਝੂਠ ਦੂਰ ਕਰ ਦੇਹ।

Repudiating the sense of duality they adore the one Lord with single mindedness.

ਇਕ​ਮਨਿ​ਇਕੁ​ਅਰਾਧਨਾ​ਪਰਿਹਰਿ​ਦੂਜਾ​ਭਾਉ​ਦਰੋਗੀ​।

ਸਬਦ ਸੁਰਤਿ ਲਿਵ ਸਾਧਸੰਗਿ ਸਹਜਿ ਸਮਾਧਿ ਅਗਾਧਿ ਘਰੋਗੀ ।

(ਕਿਉਂਕਿ ਗੁਰੂ ਜੀ) ਸਬਦ ਸੁਰਤ ਦੀ ਲਿਵ ਵਿਖੇ ਸਾਧ ਸੰਗਤ ਵਿਖੇ ਸਹਿਜ ਪਦ ਦੀ ਸਮਾਧ ਦੇ ਡੂੰਘੇ (ਅਨੁਭਵ ਵਿਚ ਹਨ ਅਰ ਫੇਰ) ਘਰ ਬਾਰੀ ਹਨ (ਭਾਵ ਇਹ ਕਿ ਗੁਰੂ ਰਾਮਦਾਸ ਜੀ ਪੂਰਨ ਪੁਰਖ ਪਰਮਾਰਥ ਦੀ ਅਵਧਿ ਆਪ ਹਨ ਤੇ ਗ੍ਰਿਹਸਥੀ ਬੀ ਹਨ। ਇਸ ਕਰ ਕੇ ਸਭ ਜਾਣਦੇ ਹਨ)।

Although house holders, they, merging their consciousness in Word, in the holy congregation remain established ineffortless concentration

ਸਬਦ​ਸੁਰਤਿ​ਲਿਵ​ਸਾਧਸੰਗਿ​ਸਹਜਿ​ਸਮਾਧਿ​ਅਗਾਧਿ​ਘਰੋਗੀ​।

ਜੰਮਣੁ ਮਰਣਹੁ ਬਾਹਰੇ ਪਰਉਪਕਾਰ ਪਰਮਪਰ ਜੋਗੀ ।

(ਕਿਆ ਮਾਮੂਲੀ ਸਾਧੂ ਹਨ? ਨਹੀਂ ਓਹ ਪੂਰਨ ਪਦ ਤੇ ਗੁਰ ਅਵਤਾਰ ਹਨ) ਜਨਮ ਮਰਣ ਥੋਂ ਬਾਹਰ ਹਨ (ਕੇਵਲ) ਪਰੋਪਕਾਰ (ਵਾਸਤੇ ਅਵਤਾਰ ਧਾਰਦੇ ਹਨ, ਆਪ) ਪਰੇ ਥੋਂ ਪਰੇ ਜੁੜੀ ਹੋਈ ਦਸ਼ਾ ਵਿਚ ਹਨ (ਯਥਾ:-”ਜਨਮ ਮਰਨ ਦੁਹਹੂ ਮਨਿ ਨਾਹੀ ਜਨ ਪਰਉਪਕਾਰੀ ਆਏ”)।

Such perfect yogis are benevolent and free from transmigration.

ਜੰਮਣੁ​ਮਰਣਹੁ​ਬਾਹਰੇ​ਪਰਉਪਕਾਰ​ਪਰਮਪਰ​ਜੋਗੀ​।

ਰਾਮਦਾਸ ਗੁਰ ਅਮਰ ਸਮੋਗੀ ।੧੭।

ਗੁਰੂ ਰਾਮਦਾਸ ਜੀ ਵਿਚ ਗੁਰੂ ਅਮਰਦਾਸ ਜੀ ਸਮਾ ਰਹੇ ਹਨ।

Among such persons is Guru Ram Das who is fully absorbed in Guru Amar Das i.e. he is his constituent.

ਰਾਮਦਾਸ​ਗੁਰ​ਅਮਰ​ਸਮੋਗੀ​।੧੭।

ਪਉੜੀ ੧੮

ਪਉੜੀ​੧੮

ਅਲਖ ਨਿਰੰਜਨੁ ਆਖੀਐ ਅਕਲ ਅਜੋਨਿ ਅਕਾਲ ਅਪਾਰਾ ।

ਲਖਣ ਤੋਂ ਅਰ ਮਾਯਾ ਥੋਂ ਪਰੇ ਕਹੀਦੇ ਹਨ, ਅਕਲ, ਅਜੋਨੀ, ਅਕਾਲ, (ਆਦਿ) ਅਪਾਰ (ਨਾਮ ਹਨ)।

That Lord is without blemish, beyond birth, beyond time and is infinite.

ਅਲਖ​ਨਿਰੰਜਨੁ​ਆਖੀਐ​ਅਕਲ​ਅਜੋਨਿ​ਅਕਾਲ​ਅਪਾਰਾ​।

ਰਵਿ ਸਸਿ ਜੋਤਿ ਉਦੋਤ ਲੰਘਿ ਪਰਮ ਜੋਤਿ ਪਰਮੇਸਰੁ ਪਿਆਰਾ ।

ਸੂਰਜ ਚੰਦ੍ਰਮਾਂ ਦੀ ਜੋਤ ਪ੍ਰਕਾਸ਼ ਦੇ ਉਦਯ ਹੋਣ ਥੋਂ ਪਰਮਜੋਤੀ ਪਰਮੇਸੁਰ ਹੀ ਪ੍ਯਾਰਾ ਹੈ।

Crossing the lights of sun and the moon, Guru Arjan Dev loves the supreme light of the Lord.

ਰਵਿ​ਸਸਿ​ਜੋਤਿ​ਉਦੋਤ​ਲੰਘਿ​ਪਰਮ​ਜੋਤਿ​ਪਰਮੇਸਰੁ​ਪਿਆਰਾ​।

ਜਗਮਗ ਜੋਤਿ ਨਿਰੰਤਰੀ ਜਗਜੀਵਨ ਜਗ ਜੈ ਜੈਕਾਰਾ ।

ਜਗਮਗ ਕਰ ਕੇ ਇਕ ਰਸ ਜੋਤ ਪ੍ਰਕਾਸ਼ ਰਹੀ ਹੈ, ਜਗਤ ਦੇ ਜੀਵਨ ਰੂਪ ਹਨ, (ਇਸੇ ਕਰਕੇ) ਜਗਤ ਜੈ ਜੈ ਕਾਰ ਕਰ ਰਿਹਾ ਹੈ।

His light is ever effulgent. He is the life of the world and the whole world acclaims him.

ਜਗਮਗ​ਜੋਤਿ​ਨਿਰੰਤਰੀ​ਜਗਜੀਵਨ​ਜਗ​ਜੈ​ਜੈਕਾਰਾ​।

ਨਮਸਕਾਰ ਸੰਸਾਰ ਵਿਚਿ ਆਦਿ ਪੁਰਖ ਆਦੇਸੁ ਉਧਾਰਾ ।

ਸੰਸਾਰ ਵਿਖੇ ਸਭ ਨਮਸਕਾਰਾਂ ਕਰਦੇ (ਸਰਬ ਸੰਤਾਂ ਦੇ) ਆਦਿ ਪੁਰਖ ਹਨ, (ਜੋ ਕੋਈ) ਨਮਸਕਾਰ ਕਰੇ ਉਧਾਰ (ਪਾਉਂਦਾ ਹੈ)।

All in the world salute him and he, ordained by the primal Lord, liberates one and all.

ਨਮਸਕਾਰ​ਸੰਸਾਰ​ਵਿਚਿ​ਆਦਿ​ਪੁਰਖ​ਆਦੇਸੁ​ਉਧਾਰਾ​।

ਚਾਰਿ ਵਰਨ ਛਿਅ ਦਰਸਨਾਂ ਗੁਰਮੁਖਿ ਮਾਰਗਿ ਸਚੁ ਅਚਾਰਾ ।

ਚਾਰ ਵਰਣਾਂ ਛੀ ਦਰਸ਼ਨਾਂ ਵਿਚੋਂ ਗੁਰਮੁਖ ਦਾ ਮਾਰਗ ਹੀ ਸੱਚੇ ਆਚਾਰ ਵਾਲਾ ਹੈ।

Amidst the four vamas and six philosophies the way of the gurmukh is the way of adoption of truth.

ਚਾਰਿ​ਵਰਨ​ਛਿਅ​ਦਰਸਨਾਂ​ਗੁਰਮੁਖਿ​ਮਾਰਗਿ​ਸਚੁ​ਅਚਾਰਾ​।

ਨਾਮੁ ਦਾਨੁ ਇਸਨਾਨੁ ਦਿੜਿ ਗੁਰਮੁਖਿ ਭਾਇ ਭਗਤਿ ਨਿਸਤਾਰਾ ।

(ਕਿਉਂ ਜੋ) ਗੁਰਮੁਖ (ਪੰਥ ਵਿਚ) ਨਾਮ ਦਾਨ ਤੇ ਇਸ਼ਨਾਨ ਦ੍ਰਿੜ੍ਹ ਕਰਦੇ ਹਨ ਅਤੇ ਪ੍ਰੇਮਾ ਭਗਤੀ ਨਾਲ ਨਿਸਤਾਰਾ ਪਾਉਂਦੇ ਹਨ (ਜੋ ਸਿੱਧੇ ਰਸਤੇ ਹਨ)।

Adopting the remebrance of the name (of Lord), charity and ablution steadfastly and with loving devotion, he (Guru Arjan Dev) gets the devoetees across ( the world ocean).

ਨਾਮੁ​ਦਾਨੁ​ਇਸਨਾਨੁ​ਦਿੜਿ​ਗੁਰਮੁਖਿ​ਭਾਇ​ਭਗਤਿ​ਨਿਸਤਾਰਾ​।

ਗੁਰੁ ਅਰਜਨੁ ਸਚੁ ਸਿਰਜਣਹਾਰਾ ।੧੮।

ਇਨ੍ਹਾਂ (ਸਾਰੀਆਂ ਦਾਤਾਂ ਲਈ) ਸ੍ਰੀ ਗੁਰੂ ਅਰਜਨ ਜੀ ਸੱਚੇ ਸਿਰਜਣਹਾਰ ਹਨ।

Guru Arjan is the builder (of the Panth ).

ਗੁਰੁ​ਅਰਜਨੁ​ਸਚੁ​ਸਿਰਜਣਹਾਰਾ​।੧੮।

ਪਉੜੀ ੧੯

ਪਉੜੀ​੧੯

ਪਿਉ ਦਾਦਾ ਪੜਦਾਦਿਅਹੁ ਕੁਲ ਦੀਪਕੁ ਅਜਰਾਵਰ ਨਤਾ ।

(ਗੁਰੂ ਰਾਮ ਦਾਸ) ਪਿਤਾ, ਦਾਦਾ (ਗੁਰੂ ਅਮਰ), ਪੜਦਾਦਾ (ਗੁਰੂ ਅੰਗਦ ਅਰ ਨਾਨਕ ਦੀ) ਕੁਲ ਦੀ ਦੀਵਾ ਅਜਰ ਤੇ ਅਮਰ (ਪੜਪੋਤਾ) ਪੰਜਵਂ ਥਾਉਂ ਗੁਰੂ ਅਰਜਨ ਜੀ ਹੋਏ।

Guru Arjan Dev is the lamp of the line of his father, grand father and great grand father.

ਪਿਉ​ਦਾਦਾ​ਪੜਦਾਦਿਅਹੁ​ਕੁਲ​ਦੀਪਕੁ​ਅਜਰਾਵਰ​ਨਤਾ​।

ਤਖਤੁ ਬਖਤੁ ਲੈ ਮਲਿਆ ਸਬਦ ਸੁਰਤਿ ਵਾਪਾਰਿ ਸਪਤਾ ।

ਤਖਤ ਅਤੇ ਬਖਤ (ਭਾਗ) ਨੂੰ ਮੱਲ ਲੀਤਾ, ਸਬਦ ਸੁਰਤ ਦਾ ਪਤਵੰਤਾ ਵਪਾਰ ਕੀਤਾ।

Having merged his consciousness into Word he in a dignified way has undertaken the task (of Guruship) and being blest st one, has assumed the authority of the throne (of the Lord).

ਤਖਤੁ​ਬਖਤੁ​ਲੈ​ਮਲਿਆ​ਸਬਦ​ਸੁਰਤਿ​ਵਾਪਾਰਿ​ਸਪਤਾ​।

ਗੁਰਬਾਣੀ ਭੰਡਾਰੁ ਭਰਿ ਕੀਰਤਨੁ ਕਥਾ ਰਹੈ ਰੰਗ ਰਤਾ ।

ਗੁਰਬਾਣੀ ਦਾ ਭੰਡਾਰ (ਖ਼ਜ਼ਾਨਾ ਗੁਰੂ ਗ੍ਰੰਥ ਸਾਹਿਬ) ਭਰ ਦਿੱਤਾ (ਸ਼੍ਰੀ ਦਰਬਾਰ ਸਾਹਿਬ ਵਿਖੇ ਅੱਠ ਪਹਿਰ) ਕਥਾ ਕੀਰਤਨ ਦੇ ਰੰਗ ਵਿਖੇ ਰੱਤੇ ਰਹਿੰਦੇ ਹਨ।

He is the storehouse of gurbdni (divine hymns) and remains absorbed in the eulogization (of the Lord).

ਗੁਰਬਾਣੀ​ਭੰਡਾਰੁ​ਭਰਿ​ਕੀਰਤਨੁ​ਕਥਾ​ਰਹੈ​ਰੰਗ​ਰਤਾ​।

ਧੁਨਿ ਅਨਹਦਿ ਨਿਝਰੁ ਝਰੈ ਪੂਰਨ ਪ੍ਰੇਮਿ ਅਮਿਓ ਰਸ ਮਤਾ ।

ਇਕ ਰਸ ਬੇਹੱਦ ਧੁਨੀ ਝਰਦੀ ਹੈ, ਪੂਰਨ ਪ੍ਰੇਮ ਅੰਮ੍ਰਿਤ ਰਸ ਵਿਖੇ ਮਸਤ ਹਨ। (ਭਾਵ ਕਥਾ ਕੀਰਤਨ ਵਿਖੇ, ਵੈਰਾਗ ਵਿਖੇ)।

He allows the fountain of unstruck melody flow unabated and remains immersed in the nectar of perfect love.

ਧੁਨਿ​ਅਨਹਦਿ​ਨਿਝਰੁ​ਝਰੈ​ਪੂਰਨ​ਪ੍ਰੇਮਿ​ਅਮਿਓ​ਰਸ​ਮਤਾ​।

ਸਾਧਸੰਗਤਿ ਹੈ ਗੁਰੁ ਸਭਾ ਰਤਨ ਪਦਾਰਥ ਵਣਜ ਸਹਤਾ ।

ਜਦ ਗੁਰ ਸਭਾ ਲੱਗਦੀ ਹੈ, ਰਤਨ ਪਦਾਰਥ ਦਾ ਵਣਜ ਲਾਭਦਾਇਕ ਹੁੰਦਾ ਹੈ।

When the court of Guru assumes the form of holy congregation, the exchange of jewels and gems of wisdom takes place

ਸਾਧਸੰਗਤਿ​ਹੈ​ਗੁਰੁ​ਸਭਾ​ਰਤਨ​ਪਦਾਰਥ​ਵਣਜ​ਸਹਤਾ​।

ਸਚੁ ਨੀਸਾਣੁ ਦੀਬਾਣੁ ਸਚੁ ਸਚੁ ਤਾਣੁ ਸਚੁ ਮਾਣੁ ਮਹਤਾ ।

ਨੀਸਾਣ ਅਰ ਦੀਵਾਨ ਸੱਚਾ ਹੈ, ਮਾਣ ਤਾਣ ਅਰ ਮਹੱਤ (ਗੁਰੂ ਦੀ ਵਡਿਆਈ) ਸੱਚੀ ਹੈ।

The true court of Guru Arjan Dev is the true mark (of grandeur) and he has attained the true honour and greatness

ਸਚੁ​ਨੀਸਾਣੁ​ਦੀਬਾਣੁ​ਸਚੁ​ਸਚੁ​ਤਾਣੁ​ਸਚੁ​ਮਾਣੁ​ਮਹਤਾ​।

ਅਬਚਲੁ ਰਾਜੁ ਹੋਆ ਸਣਖਤਾ ।੧੯।

(ਗੁਰੂ ਅਰਜਨ ਜੀ ਦਾ) ਰਾਜ ਅਬਚਲ ਹੈ ਅਰ ('ਸਣਖੱਤਾ') ਸ੍ਰੇਸ਼ਟ ਹੈ।

The kingdom of knowledgeable (Guru Arjan Dev) is immutable.

ਅਬਚਲੁ​ਰਾਜੁ​ਹੋਆ​ਸਣਖਤਾ​।੧੯।

ਪਉੜੀ ੨੦

ਪਉੜੀ​੨੦

ਚਾਰੇ ਚਕ ਨਿਵਾਇਓਨੁ ਸਿਖ ਸੰਗਤਿ ਆਵੈ ਅਗਣਤਾ ।

ਚਾਰੇ ਚੱਕ (ਦਿਸ਼ਾਂ) ਗੁਰੂ ਜੀ ਨੇ ਅਧੀਨ ਕਰ ਲੀਤੇ ਹਨ, ਸਿੱਖਾਂ ਦੀਆਂ ਸੰਗਤਾਂ ਅਨਗਿਣਤ (ਵਹੀਰ ਪਾਈ) ਆਉਂਦੀਆਂ ਹਨ।

He has conquered all the four directions and the Sikh devotees come to him in countless number.

ਚਾਰੇ​ਚਕ​ਨਿਵਾਇਓਨੁ​ਸਿਖ​ਸੰਗਤਿ​ਆਵੈ​ਅਗਣਤਾ​।

ਲੰਗਰੁ ਚਲੈ ਗੁਰ ਸਬਦਿ ਪੂਰੇ ਪੂਰੀ ਬਣੀ ਬਣਤਾ ।

ਲੰਗਰ ਗੁਰੂ ਦੇ ਹੁਕਮ ਨਾਲ ਚਲਦਾ ਹੈ, (ਕੁਝ ਟੋਟ ਨਹੀਂ ਹੁੰਦੀ) ਕਿਉਂ ਜੋ ਪੂਰੇ ਗੁਰੂ ਦੀ ਪੂਰੀ ਬਣੌਤ ਹੈ, (ਯਾ ਸ਼ਬਦ ਦਾ ਲੰਗਰ ਚਲਦਾ ਹੈ)।

The free kitchen (latigar) wherein the word of the Guru is served runs unabated there and this is the perfect creation(arrangement) of the perfect Guru.

ਲੰਗਰੁ​ਚਲੈ​ਗੁਰ​ਸਬਦਿ​ਪੂਰੇ​ਪੂਰੀ​ਬਣੀ​ਬਣਤਾ​।

ਗੁਰਮੁਖਿ ਛਤ੍ਰੁ ਨਿਰੰਜਨੀ ਪੂਰਨ ਬ੍ਰਹਮ ਪਰਮ ਪਦ ਪਤਾ ।

ਗੁਰਮੁਖਾਂ ਦਾ ਛਤ੍ਰ ਨਿਰੰਜਨੀ ਹੈ (ਭਾਵ ਆਪ ਨਿਰੰਜਨ ਅਕਾਲ ਪੁਰਖ ਦਾ ਦਿਤਾ ਹੋਇਆ ਹੈ, ਅਥਵਾ ਅਨਾਮੀ ਹੈ) ਪੂਰਣ ਬ੍ਰਹਮ ਦੇ ਪਰਮ ਪਦ ਵਿਖੇ ਮਸਤ ਰਹਿ ਰਹਿੰਦੇ ਹਨ।

Under the canopy of the Lord, the gurmukhs attain the supreme state bestowed by the perfect Lord.

ਗੁਰਮੁਖਿ​ਛਤ੍ਰੁ​ਨਿਰੰਜਨੀ​ਪੂਰਨ​ਬ੍ਰਹਮ​ਪਰਮ​ਪਦ​ਪਤਾ​।

ਵੇਦ ਕਤੇਬ ਅਗੋਚਰਾ ਗੁਰਮੁਖਿ ਸਬਦੁ ਸਾਧਸੰਗੁ ਸਤਾ ।

ਵੇਦਾਂ ਕਤੇਬਾਂ ਥੋਂ (ਮਹਿੰਮਾਂ) ਅਗੋਚਰ ਹੈ, ਗੁਰਮੁਖਾਂ ਦਾ ਸਬਦ ਹੈ, (ਜੋ) ਸਾਧ ਸੰਗਤ ਸਤ ਸਰੂਪ ਵਿਚੋਂ ਪ੍ਰਾਪਤ ਹੁੰਦਾ ਹੈ)।

In the holy congregation, the. Word Brahm, which is beyond the Vedas and the Ketebas , is attained by gurmukhs.

ਵੇਦ​ਕਤੇਬ​ਅਗੋਚਰਾ​ਗੁਰਮੁਖਿ​ਸਬਦੁ​ਸਾਧਸੰਗੁ​ਸਤਾ​।

ਮਾਇਆ ਵਿਚਿ ਉਦਾਸੁ ਕਰਿ ਗੁਰੁ ਸਿਖ ਜਨਕ ਅਸੰਖ ਭਗਤਾ ।

ਗੁਰੂ ਜੀ (ਆਪਣੇ) ਸਿੱਖਾਂ ਨੂੰ ਮਾਯਾ ਵਿਖੇ ਹੀ ਉਦਾਸ ਕਰ ਦੇਂਦੇ ਹਨ, ਜਨਕ ਵਰਗੇ ਅਸੰਖਾਂ ਭਗਤ (ਆਪ ਨੇ ਬਣਾ ਦਿਤੇ ਹਨ)

The Guru has created myriad Janak-like devotees who remain detached amidst maya.

ਮਾਇਆ​ਵਿਚਿ​ਉਦਾਸੁ​ਕਰਿ​ਗੁਰੁ​ਸਿਖ​ਜਨਕ​ਅਸੰਖ​ਭਗਤਾ​।

ਕੁਦਰਤਿ ਕੀਮ ਨ ਜਾਣੀਐ ਅਕਥ ਕਥਾ ਅਬਿਗਤ ਅਬਿਗਤਾ ।

(ਗੁਰੂ ਜੀ ਦੀ) ਕੁਦਰਤ ਅਰ ਕੀਮਤ ਨਹੀਂ ਪਾਈ ਜਾਂਦੀ, ਉਨ੍ਹਾਂ ਦੀ ਕਥਾ ਅਕੱਥ ਹੈ (ਅਰ ਗਤੀ) ਅਬਿਗਤ ਤੋਂ ਅਬਗਤ ਹੈ, (ਭਾਵ ਵਡੀ ਦੁਰਗਮ ਅਰ ਕਠਨ ਸਮਝਣੀ ਹੈ)।

The mystery of the power of His creation cannot be known and ineffable is the story of that unmanifest (Lord) .

ਕੁਦਰਤਿ​ਕੀਮ​ਨ​ਜਾਣੀਐ​ਅਕਥ​ਕਥਾ​ਅਬਿਗਤ​ਅਬਿਗਤਾ​।

ਗੁਰਮੁਖਿ ਸੁਖ ਫਲੁ ਸਹਜ ਜੁਗਤਾ ।੨੦।

(ਪਰ) ਗੁਰਮੁਖਾਂ ਨੂੰ ਸੁਖ ਫਲ ਦੀ ਪ੍ਰਾਪਤੀ ਸਹਿਜੇ ਅਰ ਭਲੀ ਰੀਤਿ ਨਾਲ ਹੁੰਦੀ ਹੈ।

The gurmukhs receive their pleasure fruit without any effort.

ਗੁਰਮੁਖਿ​ਸੁਖ​ਫਲੁ​ਸਹਜ​ਜੁਗਤਾ​।੨੦।

ਪਉੜੀ ੨੧

ਪਉੜੀ​੨੧

ਹਰਖਹੁ ਸੋਗਹੁ ਬਾਹਰਾ ਹਰਣ ਭਰਣ ਸਮਰਥੁ ਸਰੰਦਾ ।

(ਗੁਰੂ) ਹਰਖ ਸੋਗ ਥੋਂ ਨਿਰਲੇਪ ਹਨ, ਹਰ ਲੈਣ, ਪੋਖਣ ਅਰ ਸਿਰਜਣ ਵਿਖੇ ਸਮਰੱਥ ਹਨ, (ਭਾਵ ਤਿੰਨੇ ਕੰਮਾਂ ਵਿਚ ਸਮਰੱਥ ਗੁਰੂ ਹਨ)।

Beyond pleasures and sorrows he is creator, sustainer and destroyer.

ਹਰਖਹੁ​ਸੋਗਹੁ​ਬਾਹਰਾ​ਹਰਣ​ਭਰਣ​ਸਮਰਥੁ​ਸਰੰਦਾ​।

ਰਸ ਕਸ ਰੂਪ ਨ ਰੇਖਿ ਵਿਚਿ ਰਾਗ ਰੰਗ ਨਿਰਲੇਪੁ ਰਹੰਦਾ ।

ਰਸ, ਕਸ, ਰੂਪ, ਰੇਖ, ਰਾਗ, ਰੰਗ ਥੋਂ ਨਿਰਲੇਪ ਹਨ।

He is away from enjoyments, repulsions, forms and even being amidst festivities, he remains detached and stabilized.

ਰਸ​ਕਸ​ਰੂਪ​ਨ​ਰੇਖਿ​ਵਿਚਿ​ਰਾਗ​ਰੰਗ​ਨਿਰਲੇਪੁ​ਰਹੰਦਾ​।

ਗੋਸਟਿ ਗਿਆਨ ਅਗੋਚਰਾ ਬੁਧਿ ਬਲ ਬਚਨ ਬਿਬੇਕ ਨ ਛੰਦਾ ।

ਗਿਆਨ ਦੀ ਗੋਸ਼ਟ (ਚਰਚਾ) ਥੋਂ ਅਵਿਖਯ ਹਨ। (ਇਉਂ ਨਹੀਂ ਸਮਝੇ ਜਾਂਦੇ) ਬੁਧਿ, ਬਲ, ਬਚਨ, ਬਿਬੇਕ ਤੇ ਮੁਛੰਦਗੀ (ਉਥੇ ਨਹੀਂ ਚਲ ਸਕਦੇ)

Unapproable through discussions, he is beyond the powers of intellect, speech; wisdom and praise.

ਗੋਸਟਿ​ਗਿਆਨ​ਅਗੋਚਰਾ​ਬੁਧਿ​ਬਲ​ਬਚਨ​ਬਿਬੇਕ​ਨ​ਛੰਦਾ​।

ਗੁਰ ਗੋਵਿੰਦੁ ਗੋਵਿੰਦੁ ਗੁਰੁ ਹਰਿਗੋਵਿੰਦੁ ਸਦਾ ਵਿਗਸੰਦਾ ।

ਗੁਰੂ ਗੋਬਿੰਦ (ਰੂਪ ਹੈ) ਗੋਬਿੰਦ ਗੁਰੂ ਰੂਪ ਹੈ, (ਐਸੇ ਇਕ ਮਿਕ ਰੂਪ ਵਾਲਾ) ਹਰਿਗੋਬਿੰਦ ਸਦਾ ਪ੍ਰਸੰਨ ਹੈ।

Accepting Guru,(Arjan Dev) as God and God as Guru, Hargobind (the Guru)remains ever elated.

ਗੁਰ​ਗੋਵਿੰਦੁ​ਗੋਵਿੰਦੁ​ਗੁਰੁ​ਹਰਿਗੋਵਿੰਦੁ​ਸਦਾ​ਵਿਗਸੰਦਾ​।

ਅਚਰਜ ਨੋ ਅਚਰਜ ਮਿਲੈ ਵਿਸਮਾਦੈ ਵਿਸਮਾਦ ਮਿਲੰਦਾ ।

ਅਚਰਜ ਨੂੰ ਅਚਰਜ ਅਰ ਵਿਸਮਾਦ ਨਾਲ ਵਿਸਮਾਦ ਦਾ ਮੇਲ ਮਿਲਦਾ ਹੈ (ਭਾਵ ਗੁਰੂ ਅਰਜਨ ਵਿਸਮਾਦ ਰੂਪ ਹਰਿਗੋਬਿੰਦ ਵਿਸਮਾਦ ਰੂਪ ਵਿਚ ਸਮਾਏ)।

Being full of wonder he is absorbed in the supreme :Wonder and thus being awe inspired he remains immersed in supreme rapture , rapture.

ਅਚਰਜ​ਨੋ​ਅਚਰਜ​ਮਿਲੈ​ਵਿਸਮਾਦੈ​ਵਿਸਮਾਦ​ਮਿਲੰਦਾ​।

ਗੁਰਮੁਖਿ ਮਾਰਗਿ ਚਲਣਾ ਖੰਡੇਧਾਰ ਕਾਰ ਨਿਬਹੰਦਾ ।

ਗੁਰਮੁਖਾਂ ਦੇ ਰਸਤੇ ਚੱਲਣਾ ਖੰਡੇ ਦੀ ਧਾਰਾ ਪੁਰ ਚੱਲਣ ਦੀ ਕਾਰ ਨਿਬਾਹੁਣ (ਵਾਲੇ ਆਪ ਹੀ ਹਨ, ਭਾਵ ਐਸੇ ਗੁਰੂ ਦੀ ਕ੍ਰਿਪਾ ਨਾਲ ਹੀ ਨਿਭ ਸਕਦਾ ਹੈ)।

Moving on the way of gurmukhs is like treading on the edge of sword.

ਗੁਰਮੁਖਿ​ਮਾਰਗਿ​ਚਲਣਾ​ਖੰਡੇਧਾਰ​ਕਾਰ​ਨਿਬਹੰਦਾ​।

ਗੁਰ ਸਿਖ ਲੈ ਗੁਰਸਿਖੁ ਚਲੰਦਾ ।੨੧।

ਗੁਰਾਂ ਦੀ ਸਿਖ੍ਯਾ ਲੈਕੇ (ਜੋ) ਗੁਰ ਸਿਖ ਚਲਦਾ ਹੈ (ਉਹ ਮੰਜ਼ਲ ਪੁਰ ਪਹੁੰਚ ਜਾਂਦਾ ਹੈ)

Accepting the teachings of the Guru, the disciple adopts them in his life.

ਗੁਰ​ਸਿਖ​ਲੈ​ਗੁਰਸਿਖੁ​ਚਲੰਦਾ​।੨੧।

ਪਉੜੀ ੨੨

ਪਉੜੀ​੨੨

ਹੰਸਹੁ ਹੰਸ ਗਿਆਨੁ ਕਰਿ ਦੁਧੈ ਵਿਚਹੁ ਕਢੈ ਪਾਣੀ ।

ਹੰਸਾਂ (ਗੁਰਮੁਖਾਂ) ਵਿਚੋਂ (ਗੁਰੂ ਉਹ) ਹੰਸ ਹਨ (ਜਿਹੜੇ) ਗ੍ਯਾਨ ਕਰ ਕੇ ਦੁਧ ਵਿਚੋਂ ਪਾਣੀ (ਝੂਠ) ਅੱਡ ਕਰ ਦਿੰਦੇ ਹਨ।

The gurmukhs are those swans who on the basis of their knowledge sift water (falsehood) from milk (truth).

ਹੰਸਹੁ​ਹੰਸ​ਗਿਆਨੁ​ਕਰਿ​ਦੁਧੈ​ਵਿਚਹੁ​ਕਢੈ​ਪਾਣੀ​।

ਕਛਹੁ ਕਛੁ ਧਿਆਨਿ ਧਰਿ ਲਹਰਿ ਨ ਵਿਆਪੈ ਘੁੰਮਣਵਾਣੀ ।

ਕੱਛੂਆਂ ਵਿੱਚ(ਗੁਰੂ ਜੀ ਉਸ) ਕੱਛੂ (ਵਤ ਹਨ ਜੋ) ਧ੍ਯਾਨ ਕਰ ਕੇ (ਸਿੱਖਾਂ ਨੂੰ ਪਾਲਦੇ ਹਨ, ਇਸ ਕਰ ਕੇ ਉਨ੍ਹਾਂ ਨੂੰ ਮਾਯਾ ਦੀ) ਘੁੰਮਣਘੇਰੀ ਦੀ ਲਹਿਰ ਨਹੀਂ ਵ੍ਯਾਪ ਸਕਦੀ (ਯਥਾ “ਕੁੰਮੀ ਜਲ ਮਾਹਿ ਤਨ ਤਿਸੁ ਬਾਹਰਿ ਪੰਖ ਖੀਰੁ ਤਿਨ ਨਾਹੀ॥........ਕਹੈ ਧੰਨਾ ਪੂਰਨ ਤਾਹੂ ਕੋ ਮਤ ਰੇ ਜੀਅ ਡਰਾਂਹੀ”)।

Among turtles, they are such ones who remain uninfluenced by waves and whirlpools.

ਕਛਹੁ​ਕਛੁ​ਧਿਆਨਿ​ਧਰਿ​ਲਹਰਿ​ਨ​ਵਿਆਪੈ​ਘੁੰਮਣਵਾਣੀ​।

ਕੂੰਜਹੁ ਕੂੰਜੁ ਵਖਾਣੀਐ ਸਿਮਰਣੁ ਕਰਿ ਉਡੈ ਅਸਮਾਣੀ ।

(ਗੁਰੂ) ਕੂੰਜਾਂ ਵਿਚੋਂ (ਉਸ) ਕੂੰਜ ਵਾਂਗੂੰ ਕਹੀਦੇ ਹਨ ਜੋ ਅਸਮਾਨਾਂ ਨੂੰ ਉਡਦੀ ਫਿਰਦੀ (ਬਚਿਆਂ ਨੂੰ) ਚਿੰਤਨ ਕਰਦੀ ਹੈ।

They are like siberian cranes who go on remembering the Lord while flying high.

ਕੂੰਜਹੁ​ਕੂੰਜੁ​ਵਖਾਣੀਐ​ਸਿਮਰਣੁ​ਕਰਿ​ਉਡੈ​ਅਸਮਾਣੀ​।

ਗੁਰ ਪਰਚੈ ਗੁਰ ਜਾਣੀਐ ਗਿਆਨਿ ਧਿਆਨਿ ਸਿਮਰਣਿ ਗੁਰਬਾਣੀ ।

ਗੁਰੂ ਨਾਲ ਪ੍ਰੇਮ ਰੱਖੀਦੇ ਗੁਰੂ ਜੀ (ਦੀ ਬਾਣੀ ਦ੍ਵਾਰਾ) ਗਿਆਨ ਧਿਆਨ, (ਅਰ ਪਰਮਾਤਮਾ ਦਾ) ਸਿਮਰਨ ਗੁਰਬਾਣੀ (ਦੁਆਰਾ) ਕਰੀਏ, (ਪੰਜਵੀਂ ਤੋਂ ਸੱਤਵੀਂ ਤੁਕ ਤੀਕ ਸਿਖ ਦਾ ਲੱਛਣ ਦੱਸਦੇ ਹਨ)।

Only by loving the Guru, the Sikh knows, understands and learns the knowledge, meditation and Gurbani, the holy hymns.

ਗੁਰ​ਪਰਚੈ​ਗੁਰ​ਜਾਣੀਐ​ਗਿਆਨਿ​ਧਿਆਨਿ​ਸਿਮਰਣਿ​ਗੁਰਬਾਣੀ​।

ਗੁਰ ਸਿਖ ਲੈ ਗੁਰਸਿਖ ਹੋਇ ਸਾਧਸੰਗਤਿ ਜਗ ਅੰਦਰਿ ਜਾਣੀ ।

ਗੁਰੂ ਦੀ ਸਿਖ੍ਯਾ ਲੈ ਕੇ ਗੁਰਸਿਖ ਹੋਣ (ਆਪ ਹੁਦਰੇ ਨਾ ਹੋਣ) ਸਾਧ ਸੰਗਤ ਵਿੱਚ ਜਗਤ ਵਿਖੇ ਜਾਵਣ (ਭਾਵ ਜਿਥੇ ਦੇਖਣ, ਸਤਿਸੰਗ ਕਰਣ ਉਥੇ ਜਾਕੇ)।

Having adopted the teachings of the Guru, the Sikhs become gursikhs, the Sikhs of the Guru, and join the holy congregation wherever they find it.

ਗੁਰ​ਸਿਖ​ਲੈ​ਗੁਰਸਿਖ​ਹੋਇ​ਸਾਧਸੰਗਤਿ​ਜਗ​ਅੰਦਰਿ​ਜਾਣੀ​।

ਪੈਰੀ ਪੈ ਪਾ ਖਾਕ ਹੋਇ ਗਰਬੁ ਨਿਵਾਰਿ ਗਰੀਬੀ ਆਣੀ ।

ਪੈਰੀਂ ਪੌਣਾ ਕਰਣ, ਗਰਬ ਦੂਰ ਕਰ ਕੇ ਖ਼ਾਕ ਬਰਾਬਰ ਆਪ ਨੂੰ ਮੰਨਕੇ ਗਰੀਬੀ (ਮਨ ਵਿਖੇ) ਰੱਖਣਾ।

The humility could be cultivated only by bowing at the feet, becoming the dust of feet of the Guru and by deleting ego from the self.

ਪੈਰੀ​ਪੈ​ਪਾ​ਖਾਕ​ਹੋਇ​ਗਰਬੁ​ਨਿਵਾਰਿ​ਗਰੀਬੀ​ਆਣੀ​।

ਪੀ ਚਰਣੋਦਕੁ ਅੰਮ੍ਰਿਤ ਵਾਣੀ ।੨੨।

ਗੁਰੂ ਜੀ ਦਾ ਚਰਣਾਂਮ੍ਰਿਤ ਅੰਮ੍ਰਿਤ ਦੀ ਵੰਨੀ ਵਾਲਾ ਛਕਣ।

Only such persons take feet-wash of the Guru and their speech becomes nectar (for others).

ਪੀ​ਚਰਣੋਦਕੁ​ਅੰਮ੍ਰਿਤ​ਵਾਣੀ​।੨੨।

ਪਉੜੀ ੨੩

ਪਉੜੀ​੨੩

ਰਹਿਦੇ ਗੁਰੁ ਦਰੀਆਉ ਵਿਚਿ ਮੀਨ ਕੁਲੀਨ ਹੇਤੁ ਨਿਰਬਾਣੀ ।

ਨਿਰਵਾਨ (ਜੋਤੀ ਜੋਤ ਸਮਾਉਣ) ਦੀ ਖਾਤਰ ਸਦਾ ਸਥਿਰ ਦਰਿਆਵੁ (ਵਾਹਿਗੁਰੂ) ਵਿਚ ਗੁਰੂ ਜੀ ਮੱਛੀ (ਦੇ ਦਰਯਾਉ ਵਿਚ ਲੀਨ ਰਹਿਣ) ਵਾਂਗੂੰ ਲੀਨ ਹੋਏ।

Liberating the soul from the body, Guru (Arjan Dev) stabilized himself in the water of river as the fish remains in water.

ਰਹਿਦੇ​ਗੁਰੁ​ਦਰੀਆਉ​ਵਿਚਿ​ਮੀਨ​ਕੁਲੀਨ​ਹੇਤੁ​ਨਿਰਬਾਣੀ​।

ਦਰਸਨੁ ਦੇਖਿ ਪਤੰਗ ਜਿਉ ਜੋਤੀ ਅੰਦਰਿ ਜੋਤਿ ਸਮਾਣੀ ।

(ਵਾਹਿਗੁਰੂ ਦਾ) ਦਰਸ਼ਨ ਕਰ ਕੇ ਪਤੰਗੇ ਵਾਂਗੂੰ (ਗੁਰੂ ਜੀ ਦੀ) ਜੋਤ ਜੋਤੀ (ਅਕਾਲ ਪੁਰਖ) ਵਿਚ ਸਮਾ ਗਈ।

As the moth rows itself into the flame, his light mingled with light of the Lord.

ਦਰਸਨੁ​ਦੇਖਿ​ਪਤੰਗ​ਜਿਉ​ਜੋਤੀ​ਅੰਦਰਿ​ਜੋਤਿ​ਸਮਾਣੀ​।

ਸਬਦੁ ਸੁਰਤਿ ਲਿਵ ਮਿਰਗ ਜਿਉ ਭੀੜ ਪਈ ਚਿਤਿ ਅਵਰੁ ਨ ਆਣੀ ।

(ਜਿਸ ਵੇਲੇ ਪੰਚਮ ਗੁਰੂ ਜੀ ਨੂੰ ਤਸੀਹਿਆਂ ਦੀ ਡਾਢੀ) ਭੀੜ ਪਈ (ਔਕੜ ਬਣੀ) ਉਸ ਵੇਲੇ ਬੀ (ਗੁਰੂ ਜੀ ਨੇ) ਜੀ ਵਿਚ ਹੋਰ ਕੁਝ ਨਹੀਂ ਲਿਆਂਦਾ, ਮ੍ਰਿਗ (ਜਿਸਤਰ੍ਹਾਂ ਪਕੜੀਨ ਲਗਾ ਘੰਡਾ ਹੇੜੇ ਦੇ ਨਾਦ ਪਰ ਮਸਤ ਰਹਿੰਦਾ ਹੈ, ਤਿਵੇਂ) ਸ਼ਬਦ ਦੀ ਸੁਰਤ ਦੀ ਲਿਵ ਵਿਖੇ ਰਹੇ।

Caring of for life, as the deer keeps its consciousness concentrated when in peril, the Guru also, when undergoing suffering kept none else except the Lord in is' consciousness.

ਸਬਦੁ​ਸੁਰਤਿ​ਲਿਵ​ਮਿਰਗ​ਜਿਉ​ਭੀੜ​ਪਈ​ਚਿਤਿ​ਅਵਰੁ​ਨ​ਆਣੀ​।

ਚਰਣ ਕਵਲ ਮਿਲਿ ਭਵਰ ਜਿਉ ਸੁਖ ਸੰਪਟ ਵਿਚਿ ਰੈਣਿ ਵਿਹਾਣੀ ।

(ਜੋਤੀ ਜੋਤ ਸਮਾਉਣ ਤੋਂ ਪਹਿਲੀ ਰਾਤ ਬੜੀ ਕਸ਼ਟ ਭਰੀ ਸੀ, ਪਰ ਭਾਈ ਸਾਹਿਬ ਜੀ ਦਸਦੇ ਹਨ ਕਿ ਗੁਰੂ ਜੀ ਦੀ ਉਹ) ਰਾਤ (ਭੀ) ਭਵਰ ਦੀ ਤਰ੍ਹਾਂ ਵਾਹਿਗੁਰੂ ਦੇ ਚਰਨਾਂ ਕਮਲਾਂ ਵਿਰ ਮਿਲੇ ਰਹਿਕੇ (ਮਾਨੋ) ਸੁਖਾਂ ਦੇ ਡਬੋ ਵਿਚ (ਬੈਠਿਆਂ) ਬੀਤੀ (ਭਾਵ ਗੁਰੂ ਜੀ ਨੇ ਕਸ਼ਟ ਨਹੀਂ ਮੰਨਿਆਂ, ਸਹਜਾਨੰਦ ਵਿਚ ਹੀ ਰਹੇ)।

As the black bee remains enrapt in the petals of flower • enjoy fragrance, the Guru also spent night of suffering by keeping joyfully s concentration on the feet of Lord.

ਚਰਣ​ਕਵਲ​ਮਿਲਿ​ਭਵਰ​ਜਿਉ​ਸੁਖ​ਸੰਪਟ​ਵਿਚਿ​ਰੈਣਿ​ਵਿਹਾਣੀ​।

ਗੁਰੁ ਉਪਦੇਸੁ ਨ ਵਿਸਰੈ ਬਾਬੀਹੇ ਜਿਉ ਆਖ ਵਖਾਣੀ ।

(ਸ਼ੰਕਾ ਹੁੰਦੀ ਹੈ ਕਿ ਆਤਮ ਸੁਖ ਵਿਚ ਹੀ ਕੇਵਲ ਰਹੇ? ਨਹੀਂ) ਗੁਰੂ ਜੀ ਨੂੰ ਉਪਦੇਸ਼ ਕਰਨਾ ਬੀ ਨਹੀਂ ਭੁਲਿਆ (ਆਤਮ ਸੁਆਸਾਂ ਤਕ ਬੀ) ਬਾਂਬੀਹੇ ਦੀ ਤਰ੍ਹਾਂ ਪੁਕਾਰ ਕੇ (ਸ਼ਬਦ ਦਾ) ਵ੍ਯਾਖਾਨ ਕਰਦੇ ਰਹੇ।

The Guru like a rainbird spoke to his isciples that the teachings of the Guru should not be forgotten.

ਗੁਰੁ​ਉਪਦੇਸੁ​ਨ​ਵਿਸਰੈ​ਬਾਬੀਹੇ​ਜਿਉ​ਆਖ​ਵਖਾਣੀ​।

ਗੁਰਮੁਖਿ ਸੁਖ ਫਲੁ ਪਿਰਮ ਰਸੁ ਸਹਜ ਸਮਾਧਿ ਸਾਧਸੰਗਿ ਜਾਣੀ ।

ਗੁਰਮੁਖ (ਗੁਰੂ ਅਰਜਨ ਨੇ) ਪ੍ਰੇਮ ਰਸੁ, ਸੁਖ ਰੂਪੀ ਫਲ, ਸਹਿਜ ਸਮਾਧ ਸਾਧ ਸੰਗਤ ਹੀ ਜਾਣੀ ਸੀ।

The pleasure it of the Gurmukh (Guru Arjan Dev) is the delight of love and he accepts the holy congregation as the natural state of meditation.

ਗੁਰਮੁਖਿ​ਸੁਖ​ਫਲੁ​ਪਿਰਮ​ਰਸੁ​ਸਹਜ​ਸਮਾਧਿ​ਸਾਧਸੰਗਿ​ਜਾਣੀ​।

ਗੁਰ ਅਰਜਨ ਵਿਟਹੁ ਕੁਰਬਾਣੀ ।੨੩।

ਮੈਂ ਗੁਰੂ ਅਰਜਨ ਤੋਂ ਕੁਰਬਾਨ ਹਾਂ (ਜਿਨ੍ਹਾਂ ਦੀ ਏਹ ਅਚਰਜ ਕਰਨੀ ਸੀ)।

I am sacrifice unto Guru Arjan Dev.

ਗੁਰ​ਅਰਜਨ​ਵਿਟਹੁ​ਕੁਰਬਾਣੀ​।੨੩।

ਪਉੜੀ ੨੪

ਪਉੜੀ​੨੪

ਪਾਰਬ੍ਰਹਮੁ ਪੂਰਨ ਬ੍ਰਹਮਿ ਸਤਿਗੁਰ ਆਪੇ ਆਪੁ ਉਪਾਇਆ ।

ਨਿਰਗੁਣ ਬ੍ਰਹਮ ਨੇ ('ਪੂਰਣ ਬ੍ਰਹਮ') ਸਰਗੁਣ ਮੂਰਤੀ ਸਤਿਗੁਰੂ (ਨਾਨਕ ਅਥਵਾ ਗੁਰੂ ਅਰਜਨ) ਦੀ ਆਪਣੇ ਆਪ ਥੋਂ ਉਤਪਤੀ ਕੀਤੀ।

The true Guru has been created in the form of perfect Brahm by the transcendent Brahm. Guru is God and God is the Guru; two names are of the same supreme reality.

ਪਾਰਬ੍ਰਹਮੁ​ਪੂਰਨ​ਬ੍ਰਹਮਿ​ਸਤਿਗੁਰ​ਆਪੇ​ਆਪੁ​ਉਪਾਇਆ​।

ਗੁਰੁ ਗੋਬਿੰਦੁ ਗੋਵਿੰਦੁ ਗੁਰੁ ਜੋਤਿ ਇਕ ਦੁਇ ਨਾਵ ਧਰਾਇਆ ।

ਓਹੀ ਸਤਿਗੁਰੂ ਗੁਰੂ ਹਰਿਗੋਬਿੰਦ ਹੈ ਅਰ ਹਰਿਗੋਬਿੰਦ ਸਤਿਗੁਰੂ ਹੈ; ਨਾਮ ਦੋ ਹਨ, ਜੋਤ ਇਕ ਧਾਰੀ ਹੈ।

The son for the father and the father for the son created wonder by receiving the wondrous Word .

ਗੁਰੁ​ਗੋਬਿੰਦੁ​ਗੋਵਿੰਦੁ​ਗੁਰੁ​ਜੋਤਿ​ਇਕ​ਦੁਇ​ਨਾਵ​ਧਰਾਇਆ​।

ਪੁਤੁ ਪਿਅਹੁ ਪਿਉ ਪੁਤ ਤੇ ਵਿਸਮਾਦਹੁ ਵਿਸਮਾਦੁ ਸੁਣਾਇਆ ।

ਪਿਉ ਥੋਂ ਪੁੱਤ ਪੁੱਤ ਥੋਂ ਪਿਉ ਅਚਰਜ ਰੂਪ ਸੁਣਿਆਂ ਗਿਆ।

A wonderful beauty has been created in the action of tree becoming fruit and fruit the tree.

ਪੁਤੁ​ਪਿਅਹੁ​ਪਿਉ​ਪੁਤ​ਤੇ​ਵਿਸਮਾਦਹੁ​ਵਿਸਮਾਦੁ​ਸੁਣਾਇਆ​।

ਬਿਰਖਹੁ ਫਲੁ ਫਲ ਤੇ ਬਿਰਖੁ ਆਚਰਜਹੁ ਆਚਰਜੁ ਸੁਹਾਇਆ ।

ਬ੍ਰਿੱਛ ਥੋਂ ਫਲ, ਫਲ ਥੋਂ ਬ੍ਰਿੱਛ, ਅਚਰਜ ਥੋਂ ਅਚਰਜ ਰੂਪ ਸ਼ੋਭਨੀਕ ਹੋਯਾ।

From the two banks of a river its true extent cannot be understood simply by saying that the one is far and the other near bank.

ਬਿਰਖਹੁ​ਫਲੁ​ਫਲ​ਤੇ​ਬਿਰਖੁ​ਆਚਰਜਹੁ​ਆਚਰਜੁ​ਸੁਹਾਇਆ​।

ਨਦੀ ਕਿਨਾਰੇ ਆਖੀਅਨਿ ਪੁਛੇ ਪਾਰਾਵਾਰੁ ਨ ਪਾਇਆ ।

ਨਦੀ ਕੰਢੇ (ਦੋ) ਕਹੀਦੇ (ਹਨ, ਪਾਰ ਤੇ ਉਰਾਰ ਪਰੰਤੂ ਦੁਹਾਂ ਦਾ) ਪੁੱਛਣ ਤੇ ਪਾਰਾਵਾਰ ਨਹੀਂ ਲੱਭਦਾ, (ਕਿਉਂ ਜੋ ਪਾਰ ਵਾਲੇ ਉਰਾਰ ਨੂੰ ਪਾਰ, ਅਤੇ ਪਾਰ ਨੂੰ ਉਰਾਰ ਕਹਿੰਦੇ ਹਨ)।

Guru Arjan Dev and Guru Hargobind are in fact one and the same.

ਨਦੀ​ਕਿਨਾਰੇ​ਆਖੀਅਨਿ​ਪੁਛੇ​ਪਾਰਾਵਾਰੁ​ਨ​ਪਾਇਆ​।

ਹੋਰਨਿ ਅਲਖੁ ਨ ਲਖੀਐ ਗੁਰੁ ਚੇਲੇ ਮਿਲਿ ਅਲਖੁ ਲਖਾਇਆ ।

ਹੋਰਨਾਂ (ਲੋਕਾਂ ਵਿਚੋਂ ਕਿਸੇ ਨੇ ਅਲੱਖ ਪਰਮਾਤਮਾਂ ਨੂੰ ਨਹੀਂ ਲਖਿਆ, (ਇਕ) ਚੇਲੇ (ਗੁਰੂ ਹਰਿਗੋਬਿੰਦ) ਨੇ ਗੁਰੂ (ਅਰਜਨ ਨਾਲ) ਅਲੱਖ ਮਿਲਕੇ ਅਲੱਖ ਨੂੰ ਲਖ ਕੀਤਾ ਹੈ। (ਚੇਲਾ ਕੌਣ ਹੈ? ਸੱਤਵੀਂ ਤੁਕ ਵਿਚ ਦੱਸਦੇ ਹਨ)।

None else can perceive the imperceptible Lord but the disciple (Hargobind) having met the Guru (Arjan Dev) has visualised the imperceptible Lord.

ਹੋਰਨਿ​ਅਲਖੁ​ਨ​ਲਖੀਐ​ਗੁਰੁ​ਚੇਲੇ​ਮਿਲਿ​ਅਲਖੁ​ਲਖਾਇਆ​।

ਹਰਿਗੋਵਿੰਦੁ ਗੁਰੂ ਗੁਰੁ ਭਾਇਆ ।੨੪।

ਗੁਰੂ ਹਰਿਗੋਬਿੰਦ ਗੁਰੂ ਨੂੰ ਭਾਯਾ (ਗੁਰੂ ਅਰਜਨ ਨੂੰ ਚੰਗਾ ਲੱਗਾ)।

Guru Hargobind is dear to the Lord who is the Guru of the Gurus.

ਹਰਿਗੋਵਿੰਦੁ​ਗੁਰੂ​ਗੁਰੁ​ਭਾਇਆ​।੨੪।

ਪਉੜੀ ੨੫

ਪਉੜੀ​੨੫

ਨਿਰੰਕਾਰ ਨਾਨਕ ਦੇਉ ਨਿਰੰਕਾਰਿ ਆਕਾਰ ਬਣਾਇਆ ।

ਗੁਰੂ ਨਾਨਕ ਦੇਵ ਨਿਰੰਕਾਰ ਹਨ, ਨਿਰੰਕਾਰ ਨੇ ਹੀ (ਆਪਣਾ) ਆਕਾਰ ਬਣਾਯਾ ਹੈ।

The formless Lord assumed the form of Guru Nanak Dev who is second all forms.

ਨਿਰੰਕਾਰ​ਨਾਨਕ​ਦੇਉ​ਨਿਰੰਕਾਰਿ​ਆਕਾਰ​ਬਣਾਇਆ​।

ਗੁਰੁ ਅੰਗਦੁ ਗੁਰੁ ਅੰਗ ਤੇ ਗੰਗਹੁ ਜਾਣੁ ਤਰੰਗ ਉਠਾਇਆ ।

ਗੁਰੂ ਅੰਗਦ, (ਗੁਰੂ ਨਾਨਕ ਦੇ) 'ਅੰਗ' ਥੋਂ ਗੰਗਾ ਦੇ ਤਰੰਗ ਵਾਂਙ ਉਠਾਇਆ।

In turn, he created Afigad from his limbs as the waves e created by Ganges.

ਗੁਰੁ​ਅੰਗਦੁ​ਗੁਰੁ​ਅੰਗ​ਤੇ​ਗੰਗਹੁ​ਜਾਣੁ​ਤਰੰਗ​ਉਠਾਇਆ​।

ਅਮਰਦਾਸੁ ਗੁਰੁ ਅੰਗਦਹੁ ਜੋਤਿ ਸਰੂਪ ਚਲਤੁ ਵਰਤਾਇਆ ।

ਗੁਰੂ ਅੰਗਦ ਤੋਂ ਗੁਰ ਅਮਰ ਜੀ ਜੋਤ ਸਰੂਪੀ ਕੌਤਕ ਵਰਤਾਯਾ।

From Guru Angad came Guru Amar Das and the miracle of the transference of the light was seen by one and all.

ਅਮਰਦਾਸੁ​ਗੁਰੁ​ਅੰਗਦਹੁ​ਜੋਤਿ​ਸਰੂਪ​ਚਲਤੁ​ਵਰਤਾਇਆ​।

ਗੁਰੁ ਅਮਰਹੁ ਗੁਰੁ ਰਾਮਦਾਸੁ ਅਨਹਦ ਨਾਦਹੁ ਸਬਦੁ ਸੁਣਾਇਆ ।

ਗੁਰੂ ਅਮਰ ਜੀ ਥੋਂ ਗੁਰੂ ਰਾਮਦਾਸ ਹੋਏ, (ਮਾਨੋਂ) ਅਨਹਦ ਨਾਦ ਥੋਂ ਸ਼ਬਦ ਸੁਨਾਯਾ।

From. Guru ar Das Rim Das came into being in such a way as if the Word was ated from the unstruck sounds.

ਗੁਰੁ​ਅਮਰਹੁ​ਗੁਰੁ​ਰਾਮਦਾਸੁ​ਅਨਹਦ​ਨਾਦਹੁ​ਸਬਦੁ​ਸੁਣਾਇਆ​।

ਰਾਮਦਾਸਹੁ ਅਰਜਨੁ ਗੁਰੂ ਦਰਸਨੁ ਦਰਪਨਿ ਵਿਚਿ ਦਿਖਾਇਆ ।

ਰਾਮਦਾਸਹੁੰ ਅਰਜਨ ਗੁਰੂ ਹੋਏ, ਜਿੱਕੁਰ ਸ਼ੀਸ਼ੇ ਵਿਚ ਪ੍ਰਤਿਬਿੰਬ ਦਿਖਾਈਦਾ ਹੈ।

Guru Arjan Dev by Guru Ram 'Ws was ated as if he is the image of the latter in the mirror.

ਰਾਮਦਾਸਹੁ​ਅਰਜਨੁ​ਗੁਰੂ​ਦਰਸਨੁ​ਦਰਪਨਿ​ਵਿਚਿ​ਦਿਖਾਇਆ​।

ਹਰਿਗੋਬਿੰਦ ਗੁਰ ਅਰਜਨਹੁ ਗੁਰੁ ਗੋਬਿੰਦ ਨਾਉ ਸਦਵਾਇਆ ।

ਅਰਜਨ ਗੁਰੂ ਥੋਂ ਹਰਿਗੋਬਿੰਦ ਹੋਏ ਜਿਨ੍ਹਾਂ ਨੇ ਗੁਰੂ ਤੇ ਗੋਬਿੰਦ ਨਾਮ ਸਦਵਾਇਆ ਹੈ।

Being created by Guru Arjan Dev, Guru Hargobind made himself famous as the form of the Lord.

ਹਰਿਗੋਬਿੰਦ​ਗੁਰ​ਅਰਜਨਹੁ​ਗੁਰੁ​ਗੋਬਿੰਦ​ਨਾਉ​ਸਦਵਾਇਆ​।

ਗੁਰ ਮੂਰਤਿ ਗੁਰ ਸਬਦੁ ਹੈ ਸਾਧਸੰਗਤਿ ਵਿਚਿ ਪਰਗਟੀ ਆਇਆ ।

ਗੁਰੂ ਦੀ ਮੂਰਤੀ ਗੁਰੂ ਕਾ ਸ਼ਬਦ ਹੈ, (ਜੋ) ਸਾਧ ਸੰਗਤ ਵਿਖੇ (ਸਦਾ) ਪ੍ਰਗਟ ਰਹਿੰਦੀ ਹੈ। (ਯਥਾ-'ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ'।)

In fact the physical body of the Guru is 'Word' of the Guru which comes perceptible only in the form of holy congregation.

ਗੁਰ​ਮੂਰਤਿ​ਗੁਰ​ਸਬਦੁ​ਹੈ​ਸਾਧਸੰਗਤਿ​ਵਿਚਿ​ਪਰਗਟੀ​ਆਇਆ​।

ਪੈਰੀ ਪਾਇ ਸਭ ਜਗਤੁ ਤਰਾਇਆ ।੨੫।੨੪। ਚਉਵੀਹ ।

(ਐਉਂ ਸਤਿਗੁਰਾਂ ਨੇ) ਪੈਰੀਂ ਪਾਕੇ ਸਾਰਾ ਜਗਤ ਤਾਰ ਦਿੱਤਾ ਹੈ।

Thus, the true liberated the whole world making people bow at the Lord's feet.

ਪੈਰੀ​ਪਾਇ​ਸਭ​ਜਗਤੁ​ਤਰਾਇਆ​।੨੫।੨੪।​ਚਉਵੀਹ​।

Writer: ਭਾਈ ਗੁਰਦਾਸ ਜੀ

« Previous Next »
Vaar 24 of 41

What are Bhai Gurdas Ji Vaaran?

Vaaran are ballads composed by Bhai Gurdas Ji, an important Sikh scholar and scribe.

How many Vaaran can I read here?

There are 41 Vaaran in this database. Pick any number from 1 to 41.