Bhai Gurdas Ji Vaaran

« Previous Next »
Vaar 25 of 41

ੴ ਸਤਿਗੁਰ ਪ੍ਰਸਾਦਿ ॥

One Oankaar, the primal energy, realized through the grace of divine preceptor

ੴ​ਸਤਿਗੁਰ​ਪ੍ਰਸਾਦਿ​॥

ਪਉੜੀ ੧

ਪਉੜੀ​੧

ਆਦਿ ਪੁਰਖੁ ਆਦੇਸੁ ਕਰਿ ਆਦਿ ਪੁਰਖ ਆਦੇਸੁ ਕਰਾਇਆ ।

ਆਦੀ ਪੁਰਖ(ਪਰਮਾਤਮਾਂ ਨੂੰ ਗੁਰੂ ਨੇ) ਆਦੇਸ ਕੀਤੀ, ਆਦਿ ਪੁਰਖ ਨੇ (ਗੁਰੂ ਨੂੰ) ਆਦੇਸ (ਨਿਮਸ਼ਕਾਰ ਸਾਰੇ ਜਗਤ ਥੋਂ) ਕਰਵਾਈ ਹੈ, (ਯਥਾ-'ਫਰੀਦਾ ਜੇ ਤੂ ਮੇਰਾ ਹੋਇ ਰਹਹਿ ਸਭੁ ਜਗੁ ਤੇਰਾ ਹੋਇ'।)

The Guru bowed before the Lord and the primal Lord made the whole world bow before the Guru.

ਆਦਿ​ਪੁਰਖੁ​ਆਦੇਸੁ​ਕਰਿ​ਆਦਿ​ਪੁਰਖ​ਆਦੇਸੁ​ਕਰਾਇਆ​।

ਏਕੰਕਾਰ ਅਕਾਰੁ ਕਰਿ ਗੁਰੁ ਗੋਵਿੰਦੁ ਨਾਉ ਸਦਵਾਇਆ ।

ਇਕ ਨਿਰਾਕਾਰ ਨੇ ਸਰੂਪ ਰਚਕੇ ਗੁਰੂ ਹਰਿਗੋਬਿੰਦ ਨਾਮ ਸਦਾਇਆ।

The formless Brahm assuming (human) form has got himself called Guru (Har) Gobind.

ਏਕੰਕਾਰ​ਅਕਾਰੁ​ਕਰਿ​ਗੁਰੁ​ਗੋਵਿੰਦੁ​ਨਾਉ​ਸਦਵਾਇਆ​।

ਪਾਰਬ੍ਰਹਮੁ ਪੂਰਨ ਬ੍ਰਹਮੁ ਨਿਰਗੁਣ ਸਰਗੁਣ ਅਲਖੁ ਲਖਾਇਆ ।

ਪਾਰਬ੍ਰਹਮ ਪੂਰਣ ਬ੍ਰਹਮ (ਅਰਥਾਤ) ਨਿਰਗੁਣ ਤੋਂ ਸਰਗੁਣ ਹੋਕੇ ਅਲਖ ਨੇ ਆਪਣਾ ਆਪ ਲਖਾ ਦਿੱਤਾ ਹੈ।

Assuming form and being formless at the same time, the transcendental perfect Brahm has made His unmanifest form manifest.

ਪਾਰਬ੍ਰਹਮੁ​ਪੂਰਨ​ਬ੍ਰਹਮੁ​ਨਿਰਗੁਣ​ਸਰਗੁਣ​ਅਲਖੁ​ਲਖਾਇਆ​।

ਸਾਧਸੰਗਤਿ ਆਰਾਧਿਆ ਭਗਤਿ ਵਛਲੁ ਹੋਇ ਅਛਲੁ ਛਲਾਇਆ ।

(ਕੀ ਲੋੜ ਸੀ?) ਸਾਧ ਸੰਗਤ ਨੇ ਅਰਾਧਨਾ ਕੀਤੀ ਸੀ, ਭਗਤ ਵਛਲ ਹੋਣ ਕਰ ਕੇ ਅਛਲ ਹੋਕੇ ਬੀ ਆਪ ਨੂੰ ਛਲਾਇਆ। (ਭਾਵ ਭਗਤਾਂ ਪਿਛੇ ਅਵਤਾਰ ਧਾਰਕੇ ਜਗਤ ਦਾ ਉਧਾਰ ਕੀਤਾ। ਜਗਤ ਕਿੱਕੁਰ ਰਚਿਆ?)।

The holy congregation adored Him; and being in love with the devotees He, the undeceivable, got deluded (and became manifest in the form of Guru).

ਸਾਧਸੰਗਤਿ​ਆਰਾਧਿਆ​ਭਗਤਿ​ਵਛਲੁ​ਹੋਇ​ਅਛਲੁ​ਛਲਾਇਆ​।

ਓਅੰਕਾਰ ਅਕਾਰ ਕਰਿ ਇਕੁ ਕਵਾਉ ਪਸਾਉ ਪਸਾਇਆ ।

ਓਅੰਕਾਰ ਨੇ ਇਕ ਵਾਕ ਕਰ ਕੇ ਪਸਾਰਾ ਪਸਾਰ ਦਿਤਾ।

The Maar assuming form created the whole world by His one commanding vibration.

ਓਅੰਕਾਰ​ਅਕਾਰ​ਕਰਿ​ਇਕੁ​ਕਵਾਉ​ਪਸਾਉ​ਪਸਾਇਆ​।

ਰੋਮ ਰੋਮ ਵਿਚਿ ਰਖਿਓਨੁ ਕਰਿ ਬ੍ਰਹਮੰਡੁ ਕਰੋੜਿ ਸਮਾਇਆ ।

(ਇਤਨਾ ਕਿ) ਇਕ ਇਕ ਰੋਮ ਵਿਖੇ ਕ੍ਰੋੜ ਕ੍ਰੋੜ ਬ੍ਰਹਿਮੰਡ ਦੀ ਸਮਾਈ ਕਰ ਛੱਡੀ ਹੈ।

In His each trichome He contained millions of universes.

ਰੋਮ​ਰੋਮ​ਵਿਚਿ​ਰਖਿਓਨੁ​ਕਰਿ​ਬ੍ਰਹਮੰਡੁ​ਕਰੋੜਿ​ਸਮਾਇਆ​।

ਸਾਧ ਜਨਾ ਗੁਰ ਚਰਨ ਧਿਆਇਆ ।੧।

ਇਹ (ਲੱਖਤਾ ਕਿਸ ਨੂੰ ਹੁੰਦੀ ਹੈ? ਜਿਨ੍ਹਾਂ ਨੇ) ਸੰਤਾਂ ਦੀ ਸੰਗਤ ਕਰ ਕੇ ਗੁਰੂ ਜੀ ਦੇ ਚਰਨਾਂ ਨੂੰ ਧਿਆਇਆ ਹੈ।

The sadhus adore the Lord in the form of the Guru's feet.

ਸਾਧ​ਜਨਾ​ਗੁਰ​ਚਰਨ​ਧਿਆਇਆ​।੧।

ਪਉੜੀ ੨

ਪਉੜੀ​੨

ਗੁਰਮੁਖਿ ਮਾਰਗਿ ਪੈਰੁ ਧਰਿ ਦਹਿ ਦਿਸਿ ਬਾਰਹ ਵਾਟ ਨ ਧਾਇਆ ।

(ਜਿਸ ਨੇ) ਗੁਰਮੁਖਾਂ ਦੇ ਰਸਤੇ ਵਿਖੇ ਪੈਰ ਧਰਿਆ ਹੈ ਉਹ ਦੋਸ ਦਿਸ਼ਾ ਤੇ ਬਾਰਹਵਾਟ (ਬਿਪਤਾ) ਵਿਖੇ ਨਹੀਂ ਦੌੜਦਾ (ਅਥਵਾ ਜੋਗੀਆਂ ਦੇ ਬਾਰਾਂ ਪੰਥ ਵਿਖੇ ਜਾਂ 'ਬਾਰਾਂਵਾਟ' ਬਾਰਾਂ ਰਾਸਾਂ: ਮੀਨ ਮੇਖਾਦਿਕ ਨਿਛੱਤ੍ਰਾਂ ਦੇ ਧਰਮ ਵਿਖੇ ਨਹੀਂ ਫਸਦਾ)।

The guru-oriented treading the path leading towards the Guru does not stray into the paths of the twelve sects of the yogis.

ਗੁਰਮੁਖਿ​ਮਾਰਗਿ​ਪੈਰੁ​ਧਰਿ​ਦਹਿ​ਦਿਸਿ​ਬਾਰਹ​ਵਾਟ​ਨ​ਧਾਇਆ​।

ਗੁਰ ਮੂਰਤਿ ਗੁਰ ਧਿਆਨੁ ਧਰਿ ਘਟਿ ਘਟਿ ਪੂਰਨ ਬ੍ਰਹਮ ਦਿਖਾਇਆ ।

(ਕਿਉਂ ਜੋ ਅਗੇ ਹੇਤੂ ਦੱਸਦੇ ਹਨ:) ਗੁਰੂ ਦੀ ਮੂਰਤੀ ਵਿਖੇ ਗੁਰੂ(=ਵੱਡਾ) ਧਿਆਨ ਧਰਕੇ ਘਟ ਘਟ ਵਿਖੇ ਪੂਰਨ ਬ੍ਰਹਮ ਦਿੱਸ ਆਇਆ ਹੈ ('ਕਤ ਜਾਈਐ ਰੇ ਘਰ ਲਾਗੋ ਰੰਗੁ॥ ਮੇਰਾ ਚਿਤੁ ਨ ਚਲੈ ਮਨੁ ਭਇਓ ਪੰਗੁ')।

Concentrating on the form of Guru i.e. Word of the Guru, he adopts it in life and comes face to :face with the perfect Brahm.

ਗੁਰ​ਮੂਰਤਿ​ਗੁਰ​ਧਿਆਨੁ​ਧਰਿ​ਘਟਿ​ਘਟਿ​ਪੂਰਨ​ਬ੍ਰਹਮ​ਦਿਖਾਇਆ​।

ਸਬਦ ਸੁਰਤਿ ਉਪਦੇਸੁ ਲਿਵ ਪਾਰਬ੍ਰਹਮ ਗੁਰ ਗਿਆਨੁ ਜਣਾਇਆ ।

(ਗੁਰੂ ਦੇ) ਸ਼ਬਦ ਦੀ ਸੁਰਤ ਅਰ ਗੁਰੂ ਦੇ ਉਪਦੇਸ਼ ਦੀ ('ਲਿਵ') ਸਮਾਧੀ ਨੇ ਪਾਰਬ੍ਰਹਮ ਦਾ ਗਿਆਨ ਜਣਾ ਦਿੱਤਾ ਹੈ।

Concentration of consciousness on the word of the Guru and knowledge bestowed by the Guru provides the awareness about the transcendental Brahm .

ਸਬਦ​ਸੁਰਤਿ​ਉਪਦੇਸੁ​ਲਿਵ​ਪਾਰਬ੍ਰਹਮ​ਗੁਰ​ਗਿਆਨੁ​ਜਣਾਇਆ​।

ਸਿਲਾ ਅਲੂਣੀ ਚਟਣੀ ਚਰਣ ਕਵਲ ਚਰਣੋਦਕੁ ਪਿਆਇਆ ।

ਜਿਸ ਨੇ ਅਲੂਣੀ ਸਿਲਾ ਚੱਟਣੀ ਕੀਤੀ ਹੈ ਉਸ ਨੂੰ ਚਰਣ ਕਮਲਾਂ ਦਾ ਚਰਣੋਦਕ (ਆਪ ਪੀਕੇ ਹੋਰਨਾਂ ਨੂੰ) ਪਿਆਇਆ ਹੈ, (ਭਾਵ ਵਿਖਯਾਂ ਥੋਂ ਨਿਰਵਿਖਯ ਹੋਕੇ ਪ੍ਰੀਤ ਕੀਤੀ ਹੈ, ਫਲ ਕੀ ਹੈ?)।

Only such a persen quaffs the nectar of feet-wash of the Guru.

ਸਿਲਾ​ਅਲੂਣੀ​ਚਟਣੀ​ਚਰਣ​ਕਵਲ​ਚਰਣੋਦਕੁ​ਪਿਆਇਆ​।

ਗੁਰਮਤਿ ਨਿਹਚਲੁ ਚਿਤੁ ਕਰਿ ਸੁਖ ਸੰਪਟ ਵਿਚਿ ਨਿਜ ਘਰੁ ਛਾਇਆ ।

ਗੁਰੂ ਦੀ ਮਤ ਕਰਕੇ, ਨਿਹਚਲ ਚਿਤ ਹੋ ਸੁਖਾਂ ਦੇ ਡੱਬੇ ਨਿਜ ਸਰੂਪ ਵਿਖੇ ਸਥਿਤ ਹੋ ਗਿਆ।

This however is nothing less than licking of the tasteless stone. He stablizes his mind in the wisdom of the Guru and reclines comfortably in the chamber of his inner self.

ਗੁਰਮਤਿ​ਨਿਹਚਲੁ​ਚਿਤੁ​ਕਰਿ​ਸੁਖ​ਸੰਪਟ​ਵਿਚਿ​ਨਿਜ​ਘਰੁ​ਛਾਇਆ​।

ਪਰ ਤਨ ਪਰ ਧਨ ਪਰਹਰੇ ਪਾਰਸਿ ਪਰਸਿ ਅਪਰਸੁ ਰਹਾਇਆ ।

ਪਾਰਸ (ਗੁਰੂ ਦੇ ਚਰਣ) ਪਰਸਕੇ ਪਰ ਤਨ (ਪਰ ਇਸਤ੍ਰੀ 'ਪਰ ਧਨ') ਪਰਾਏ ਪਦਾਰਥ ਨੂੰ ਮਨੋਂ ਛੱਡਕੇ ਅਪਰਸ ਰਹਿੰਦਾ ਹੈ।

Touching the philosopher's stone in the form of the Guru , he repudiating the wealth and physical body of others remains detached from all.

ਪਰ​ਤਨ​ਪਰ​ਧਨ​ਪਰਹਰੇ​ਪਾਰਸਿ​ਪਰਸਿ​ਅਪਰਸੁ​ਰਹਾਇਆ​।

ਸਾਧ ਅਸਾਧਿ ਸਾਧਸੰਗਿ ਆਇਆ ।੨।

(ਕਿਉਂ ਜੋ) ਸਾਧ ਸੰਗਤ ਵਿਖੇ ਆ ਕਰ ਕੇ ਅਸਾਧ (ਵਾਯੂ ਵਤ ਦੁਸ਼ਕਰ ਮਨ ਨੂੰ) ਵਸੀਕਾਰ ਵਿਚ ਕਰ ਲੀਤਾ ਹੈ।

For curing his chronic maladies (of evil propensities) he goes to the holy congregation.

ਸਾਧ​ਅਸਾਧਿ​ਸਾਧਸੰਗਿ​ਆਇਆ​।੨।

ਪਉੜੀ ੩

ਪਉੜੀ​੩

ਜਿਉ ਵੜ ਬੀਉ ਸਜੀਉ ਹੋਇ ਕਰਿ ਵਿਸਥਾਰੁ ਬਿਰਖੁ ਉਪਜਾਇਆ ।

ਜਿਵੇਂ ਬੋਹੜ ਦਾ ਬੀਜ ਪੁੰਗਰਕੇ ਵਿਸਥਾਰ ਵਾਲਾ ਬ੍ਰਿਛ ਪੈਦਾ ਕਰਦਾ ਹੈ।

As the seed of banyan tree getting developed extends itself in the form of a large tree

ਜਿਉ​ਵੜ​ਬੀਉ​ਸਜੀਉ​ਹੋਇ​ਕਰਿ​ਵਿਸਥਾਰੁ​ਬਿਰਖੁ​ਉਪਜਾਇਆ​।

ਬਿਰਖਹੁ ਹੋਇ ਸਹੰਸ ਫਲ ਫਲ ਫਲ ਵਿਚਿ ਬਹੁ ਬੀਅ ਸਮਾਇਆ ।

ਬ੍ਰਿੱਛ ਥੋਂ ਹਜ਼ਾਰਾਂ ਫਲ ਹੁੰਦੇ ਹਨ, ਹਰੇਕ ਫਲ ਵਿਖੇ ਬਾਹਲੇ ਬੀਜ ਭਰੇ ਹੁੰਦੇ ਹਨ (ਦਾਰਸ਼ਟਾਂਤ-ਇਕ ਗੁਰਮੁਖ ਹਜ਼ਾਰਾਂ ਨੂੰ ਆਪਣੇ ਜਿਹਾ ਕਰ ਲੈਂਦਾ ਹੈ)।

and then on that very tree grow thousands of fruits containing myriad seeds (likewise gurmukh makes others like his own self).

ਬਿਰਖਹੁ​ਹੋਇ​ਸਹੰਸ​ਫਲ​ਫਲ​ਫਲ​ਵਿਚਿ​ਬਹੁ​ਬੀਅ​ਸਮਾਇਆ​।

ਦੁਤੀਆ ਚੰਦੁ ਅਗਾਸ ਜਿਉ ਆਦਿ ਪੁਰਖ ਆਦੇਸੁ ਕਰਾਇਆ ।

ਅਕਾਸ਼ ਵਿਖੇ ਦੂਜ ਦੇ ਚੰਦ ਵਾਂਙੂੰ 'ਆਦਿ ਪੁਰਖ' (ਸਭਨਾਂ ਥੋਂ) ਨਮਸਕਾਰਾਂ ਕਰਾਉਂਦਾ ਹੈ।

That primal Lord, like the second day's moon in the sky, gets himself worshipped iby one and all.

ਦੁਤੀਆ​ਚੰਦੁ​ਅਗਾਸ​ਜਿਉ​ਆਦਿ​ਪੁਰਖ​ਆਦੇਸੁ​ਕਰਾਇਆ​।

ਤਾਰੇ ਮੰਡਲੁ ਸੰਤ ਜਨ ਧਰਮਸਾਲ ਸਚ ਖੰਡ ਵਸਾਇਆ ।

ਸੰਤ ਤਾਰਿਆਂ ਦੇ ਮੰਡਲਾਂ ਵਾਂਙੂੰ ਧਰਮਸਾਲ ਸਚਖੰਡ (ਰੂਪ ਅਕਾਸ਼) ਵਿਖੇ ਵਸਦੇ ਹਨ।

The saints are constellation inhabiting the abode of truth in the form of religious places.

ਤਾਰੇ​ਮੰਡਲੁ​ਸੰਤ​ਜਨ​ਧਰਮਸਾਲ​ਸਚ​ਖੰਡ​ਵਸਾਇਆ​।

ਪੈਰੀ ਪੈ ਪਾਖਾਕ ਹੋਇ ਆਪੁ ਗਵਾਇ ਨ ਆਪੁ ਜਣਾਇਆ ।

ਪੈਰਾਂ ਦੀ ਖਾਕ ਹੋਕੇ ਪੈਰੀਂ ਪੌਣਾ ਕਰਦੇ ਹਨ, (ਭਾਵ-ਅਹੰਕਾਰ ਨਹੀਂ ਕਰਦੇ) ਆਪਾ ਭਾਵ ਗਵਾਕੇ ਆਪਣਾ ਆਪ ਨਹੀਂ ਗਣਾਉਂਦੇ।

They bowing at the feet and becoming dust of , the feet lose there ego and never allow themselves to be noticed by any one.

ਪੈਰੀ​ਪੈ​ਪਾਖਾਕ​ਹੋਇ​ਆਪੁ​ਗਵਾਇ​ਨ​ਆਪੁ​ਜਣਾਇਆ​।

ਗੁਰਮੁਖਿ ਸੁਖ ਫਲੁ ਧ੍ਰੂ ਜਿਵੈ ਨਿਹਚਲ ਵਾਸੁ ਅਗਾਸੁ ਚੜ੍ਹਾਇਆ ।

ਗੁਰਮੁਖ ਧ੍ਰੂਹ ਭਗਤ ਵਾਂਙੂੰ (ਅਕਾਸ਼ ਰੂਪ) ਸਚਖੰਡ ਵਿਖੇ ਅਟੱਲ ਵਾਸਾ ਰੱਖਦੇ ਹਨ।

Attainer of the pleasure fruit, the gurmukh lives steadfastly like the pole star in the sky.

ਗੁਰਮੁਖਿ​ਸੁਖ​ਫਲੁ​ਧ੍ਰੂ​ਜਿਵੈ​ਨਿਹਚਲ​ਵਾਸੁ​ਅਗਾਸੁ​ਚੜ੍ਹਾਇਆ​।

ਸਭ ਤਾਰੇ ਚਉਫੇਰਿ ਫਿਰਾਇਆ ।੩।

ਸਾਰੇ ਤਾਰੇ ਉਨ੍ਹਾਂ ਦੀ ਪਰਕ੍ਰਮਾਂ ਕਰਦੇ ਹਨ।

All the stars revolve around him.

ਸਭ​ਤਾਰੇ​ਚਉਫੇਰਿ​ਫਿਰਾਇਆ​।੩।

ਪਉੜੀ ੪

ਪਉੜੀ​੪

ਨਾਮਾ ਛੀਂਬਾ ਆਖੀਐ ਗੁਰਮੁਖਿ ਭਾਇ ਭਗਤਿ ਲਿਵ ਲਾਈ ।

ਨਾਮੇ ਨੇ ਜੋ ਜਾਤ ਦਾ ਛੀਂਬਾ ਕਹੀਦਾ ਸੀ, ਪ੍ਰੇਮਾ ਭਗਤੀ ਵਿਖੇ ('ਲਿਵ') ਪ੍ਰੀਤਿ ਕੀਤੀ, ਗੁਰਮੁਖਾਂ (ਸਦਰਸ਼)।

Namdev, the calico minter having become gurmukh merged his consciousness in loving devotion.

ਨਾਮਾ​ਛੀਂਬਾ​ਆਖੀਐ​ਗੁਰਮੁਖਿ​ਭਾਇ​ਭਗਤਿ​ਲਿਵ​ਲਾਈ​।

ਖਤ੍ਰੀ ਬ੍ਰਾਹਮਣ ਦੇਹੁਰੈ ਉਤਮ ਜਾਤਿ ਕਰਨਿ ਵਡਿਆਈ ।

ਦੇਹੁਰੇ ਵਿਖੇ ਖੱਤ੍ਰੀ ਬ੍ਰਾਹਮਣ ਉੱਤਮ ਜਾਤ ਦੇ ਸ਼ੋਭਾ ਕਰਨ ਲੱਗੇ।

High caste kshatriyas and Brahmins who went to temple to eulogize the Lord caught hold and ousted Namdev.

ਖਤ੍ਰੀ​ਬ੍ਰਾਹਮਣ​ਦੇਹੁਰੈ​ਉਤਮ​ਜਾਤਿ​ਕਰਨਿ​ਵਡਿਆਈ​।

ਨਾਮਾ ਪਕੜਿ ਉਠਾਲਿਆ ਬਹਿ ਪਛਵਾੜੈ ਹਰਿ ਗੁਣ ਗਾਈ ।

(ਪੰਡਿਆਂ ਨੇ) ਨਾਮੇ ਨੂੰ ਫੜਕੇ ਬਾਹਰ ਕੱਢ ਦਿੱਤਾ, ਉਹ ਮੰਦਰ ਦੇ ਪਿਛਵਾੜੇ ਬੈਠਕੇ ਹਰੀ ਦਾ ਜਸ ਗਾਉਣ ਲੱਗਾ।

While sitting in the back yard of the temple, he started singing the praises of the Lord.

ਨਾਮਾ​ਪਕੜਿ​ਉਠਾਲਿਆ​ਬਹਿ​ਪਛਵਾੜੈ​ਹਰਿ​ਗੁਣ​ਗਾਈ​।

ਭਗਤ ਵਛਲੁ ਆਖਾਇਦਾ ਫੇਰਿ ਦੇਹੁਰਾ ਪੈਜਿ ਰਖਾਈ ।

(ਹਰੀ ਨੇ ਜੋ) ਭਗਤ ਵਛਲ ਸਦਾਉਂਦਾ ਹੈ, ਦੇਹੁਰਾ ਫੇਰ ਕੇ ਪੈਜ ਰਖ ਦਿਤੀ।

The Lord known as kind to devotees turned the face of the temple towards him and maintained His own reputation.

ਭਗਤ​ਵਛਲੁ​ਆਖਾਇਦਾ​ਫੇਰਿ​ਦੇਹੁਰਾ​ਪੈਜਿ​ਰਖਾਈ​।

ਦਰਗਹ ਮਾਣੁ ਨਿਮਾਣਿਆ ਸਾਧਸੰਗਤਿ ਸਤਿਗੁਰ ਸਰਣਾਈ ।

ਨਿਮਾਣਿਆਂ ਨੂੰ ਦਰਗਾਹ ਵਿਖੇ ਮਾਣ ਮਿਲਦਾ ਹੈ ਜੋ ਸਾਧ ਸੰਗਤ ਸਤਿਗੁਰੂ ਜੀ ਦੀ ਸ਼ਰਨ ਹਨ।

In the shelter of holy congregation, the true Guru and the Lord, the humble ones also get honour.

ਦਰਗਹ​ਮਾਣੁ​ਨਿਮਾਣਿਆ​ਸਾਧਸੰਗਤਿ​ਸਤਿਗੁਰ​ਸਰਣਾਈ​।

ਉਤਮੁ ਪਦਵੀ ਨੀਚ ਜਾਤਿ ਚਾਰੇ ਵਰਣ ਪਏ ਪਗਿ ਆਈ ।

ਉੱਚੀ ਪਦਵੀ ਵਾਲੇ (ਖੱਤ੍ਰੀ ਬ੍ਰਾਹਮਣ ਅਰ) ਨੀਚ ਜਾਤ ਵਾਲੇ (ਸ਼ੂਦ੍ਰ ਲੋਕ, ਗੱਲ ਕੀ) ਚਾਰੇ ਵਰਣ ਨਾਮੇਂ ਦੀ ਪੈਰੀਂ ਆ ਡਿੱਗੇ। (ਇਸ ਪੁਰ ਦ੍ਰਿਸ਼ਟਾਂਤ ਦਿੰਦੇ ਹਨ)।

High, ranking as well as the so-called low castes i.e. all the four as fell at the feet of Namdev

ਉਤਮੁ​ਪਦਵੀ​ਨੀਚ​ਜਾਤਿ​ਚਾਰੇ​ਵਰਣ​ਪਏ​ਪਗਿ​ਆਈ​।

ਜਿਉ ਨੀਵਾਨਿ ਨੀਰੁ ਚਲਿ ਜਾਈ ।੪।

ਜਿੱਕੁਰ ਪਾਣੀ ਨਿਵਾਣ ਨੂੰ ਤੁਰਕੇ ਜਾਂਦਾ ਹੈ।

Just as the water flows down towards low

ਜਿਉ​ਨੀਵਾਨਿ​ਨੀਰੁ​ਚਲਿ​ਜਾਈ​।੪।

ਪਉੜੀ ੫

ਪਉੜੀ​੫

ਅਸੁਰ ਭਭੀਖਣੁ ਭਗਤੁ ਹੈ ਬਿਦਰੁ ਸੁ ਵਿਖਲੀ ਪਤਿ ਸਰਣਾਈ ।

ਰਾਖਸ਼ ਬਿਭੀਖਣ ਭਗਤ ਹੋਯਾ, ਬਿਦਰ, ਧ੍ਰੂ ਤੇ ਵੇਸ਼ਵਾ ਸ਼ਰਨੀ ਆਏ।

Saint Vibhisaa a demon, and Vidur son of maid servant came in the shelter of the Lord. Dhanni is known as a jai

ਅਸੁਰ​ਭਭੀਖਣੁ​ਭਗਤੁ​ਹੈ​ਬਿਦਰੁ​ਸੁ​ਵਿਖਲੀ​ਪਤਿ​ਸਰਣਾਈ​।

ਧੰਨਾ ਜਟੁ ਵਖਾਣੀਐ ਸਧਨਾ ਜਾਤਿ ਅਜਾਤਿ ਕਸਾਈ ।

ਧੰਨਾ ਭਗਤ ਜੱਟ ਕਹੀਦਾ ਹੈ, ਸਧਨਾਂ ਜਾਤਾਂ ਵਿਚੋਂ ਨੀਚ ਜਾਤ ਵਾਲਾ ਕਸਾਈ (ਹੋਇਆ ਹੈ)।

And Sadhana was an out caste butcher. Saint Kabir was a weaver

ਧੰਨਾ​ਜਟੁ​ਵਖਾਣੀਐ​ਸਧਨਾ​ਜਾਤਿ​ਅਜਾਤਿ​ਕਸਾਈ​।

ਭਗਤੁ ਕਬੀਰੁ ਜੁਲਾਹੜਾ ਨਾਮਾ ਛੀਂਬਾ ਹਰਿ ਗੁਣ ਗਾਈ ।

ਕਬੀਰ ਭਗਤ ਜੁਲਾਹਾ, ਨਾਮਾ ਛੀਂਬਾ ਹੋਕੇ ਹਰੀ ਦੇ ਗੁਣ ਗਾਉਣ ਲੱਗਾ।

And Namdev a calicoprinter who sang the praises of the Lord. Ravidas was a cobbler and saint Sairt belonged to (the so-called ) low barber caste.

ਭਗਤੁ​ਕਬੀਰੁ​ਜੁਲਾਹੜਾ​ਨਾਮਾ​ਛੀਂਬਾ​ਹਰਿ​ਗੁਣ​ਗਾਈ​।

ਕੁਲਿ ਰਵਿਦਾਸੁ ਚਮਾਰੁ ਹੈ ਸੈਣੁ ਸਨਾਤੀ ਅੰਦਰਿ ਨਾਈ ।

ਚਮਿਆਰ ਦੀ ਕੁਲ ਵਿਚ ਰਵਿਦਾਸ ਹੋਇਆ ਹੈ, (ਸਨਾਤ) ਨੀਵੀਆਂ ਕੌਮਾਂ ਵਿਚੋਂ ਸੈਣ ਭਗਤ ਨਾਈ (ਅੱਗੇ ਪੰਜਵੀਂ ਛੀਵੀਂ ਤੁਕ ਵਿਚ ਦੋ ਦ੍ਰਿਸ਼ਟਾਂਤ ਦੱਸਦੇ ਹਨ)।

Female crow takes care of the fledgelings of nightingale but they ultimately meet their own family.

ਕੁਲਿ​ਰਵਿਦਾਸੁ​ਚਮਾਰੁ​ਹੈ​ਸੈਣੁ​ਸਨਾਤੀ​ਅੰਦਰਿ​ਨਾਈ​।

ਕੋਇਲ ਪਾਲੈ ਕਾਵਣੀ ਅੰਤਿ ਮਿਲੈ ਅਪਣੇ ਕੁਲ ਜਾਈ ।

(ਜਿੱਕੁਰ) ਕਾਂਵਣੀ ਕੋਇਲ ਨੂੰ (ਆਪਣੀ ਅੰਸ਼ ਜਾਣਕੇ) ਪਾਲਦੀ ਹੈ, (ਪਰੰਤੂ) ਅੰਤ ਨੂੰ ਉਹ ਆਪਣੇ (ਮਾਪਿਆਂ ਦੀ ਬੋਲੀ ਸੁਣਕੇ ਕੋਇਲਾਂ) ਦੀ ਕੁਲ ਵਿਖੇ ਜਾ ਮਿਲਦੀ ਹੈ।

Though Yagoda nurtured Krsna, yet he came to be known as the lotus (son) ) of the family of Vasudev.

ਕੋਇਲ​ਪਾਲੈ​ਕਾਵਣੀ​ਅੰਤਿ​ਮਿਲੈ​ਅਪਣੇ​ਕੁਲ​ਜਾਈ​।

ਕਿਸਨੁ ਜਸੋਧਾ ਪਾਲਿਆ ਵਾਸਦੇਵ ਕੁਲ ਕਵਲ ਸਦਾਈ ।

(ਕ੍ਰਿਸ਼ਨ) ਨੂੰ ਜਸੋਧਾਂ (ਗੁਜਰੀ ਨੇ ਬਾਰਾਂ ਵਰ੍ਹੇ) ਪਾਲਿਆ ਸੀ, ਪਰੰਤੂ ਵਾਸਦੇਵ ਦੀ ਕੁਲ ਦਾ ਕਵਲ ਹੀ ਕਹਿਲਾਇਆ। (ਇਵੇਂ ਉਹ ਸਨਾਤ ਨਾ ਕਹਿਲਾਏ, ਭਗਤ ਕਹਿਲਾਏ)।

As the pot of any type containing ghee is not said to be bad,

ਕਿਸਨੁ​ਜਸੋਧਾ​ਪਾਲਿਆ​ਵਾਸਦੇਵ​ਕੁਲ​ਕਵਲ​ਸਦਾਈ​।

ਘਿਅ ਭਾਂਡਾ ਨ ਵੀਚਾਰੀਐ ਭਗਤਾ ਜਾਤਿ ਸਨਾਤਿ ਨ ਕਾਈ ।

ਜਿਵੇਂ ਘਿਉ ਦਾ ਭਾਂਡਾ ਨਹੀਂ ਵਿਚਾਰੀਦਾ (ਤਿਵੇਂ) ਭਗਤਾਂ ਦੀ (ਉੱਚੀ) ਜਾਤ ਜਾਂ ਨੀਵੀਂ ਜਾਤ ਕੋਈ ਨਹੀਂ (ਵਿਚਾਰੀ ਦੀ, ਯਥਾ “ਘਿਅ ਪਟ ਭਾਂਡਾ ਕਹੈ ਨ ਕੋਇ॥')

Likewise, the saints also have no high or low caste whatsoever.

ਘਿਅ​ਭਾਂਡਾ​ਨ​ਵੀਚਾਰੀਐ​ਭਗਤਾ​ਜਾਤਿ​ਸਨਾਤਿ​ਨ​ਕਾਈ​।

ਚਰਣ ਕਵਲ ਸਤਿਗੁਰ ਸਰਣਾਈ ।੫।

ਸਤਿਗੁਰੂ (ਗੁਰੂ ਨਾਨਕ ਦੇ) ਚਰਣਾਂ ਕਮਲਾਂ ਦੀ ਸ਼ਰਨ (ਲੈਣ ਦੇ ਕਾਰਣ ਸਦਾ ਉੱਤਮ ਹਨ, ਅੰਤ ਨੂੰ ਪਰਮ ਧਾਮ ਵਿਖੇ ਨਿਵਾਸ ਦੇਣਗੇ।)।

They all remain in the shelter of the lotus feet of the true Guru.

ਚਰਣ​ਕਵਲ​ਸਤਿਗੁਰ​ਸਰਣਾਈ​।੫।

ਪਉੜੀ ੬

ਪਉੜੀ​੬

ਡੇਮੂੰ ਖਖਰਿ ਮਿਸਰੀ ਮਖੀ ਮੇਲੁ ਮਖੀਰੁ ਉਪਾਇਆ ।

ਮਿਸਰੀ ਡੇਮੂੰਆਂ ਦੀ ਖੱਖਰੋਂ, ਮੱਖੀਆਂ ਦੇ ਮੇਲ ਥੋਂ ਸ਼ਹਿਤ ਉਤਪਤ ਹੁੰਦਾ ਹੈ।

From hornets' nest lump sugar and by honey bees the honey hive is produced.

ਡੇਮੂੰ​ਖਖਰਿ​ਮਿਸਰੀ​ਮਖੀ​ਮੇਲੁ​ਮਖੀਰੁ​ਉਪਾਇਆ​।

ਪਾਟ ਪਟੰਬਰ ਕੀੜਿਅਹੁ ਕੁਟਿ ਕਟਿ ਸਣੁ ਕਿਰਤਾਸੁ ਬਣਾਇਆ ।

ਪੱਟ ਦੇ ਕਪੜੇ ਕੀੜਿਆਂ ਥੋਂ (ਬਣਦੇ ਹਨ, ਅਰ) ਸਣ ਨੂੰ ਕਟ ਕੁੱਟਕੇ ਕਾਗਤ ਬਣਾਉਂਦੇ ਹਨ।

From worms is produced silk and by pounding the hemp, paper is prepared.

ਪਾਟ​ਪਟੰਬਰ​ਕੀੜਿਅਹੁ​ਕੁਟਿ​ਕਟਿ​ਸਣੁ​ਕਿਰਤਾਸੁ​ਬਣਾਇਆ​।

ਮਲਮਲ ਹੋਇ ਵੜੇਵਿਅਹੁ ਚਿਕੜਿ ਕਵਲੁ ਭਵਰੁ ਲੋਭਾਇਆ ।

ਵੜੇਵਿਆਂ ਥੋਂ ਮਲਮਲ ਹੁੰਦੀ ਹੈ, ਚਿੱਕੜ ਵਿਚੋਂ ਕਵਲ (ਅਜਿਹਾ ਸੋਹਣਾ ਹੁੰਦਾ ਹੈ ਜਿਸ ਪੁਰ) ਭਵਰੇ ਲੋਭਦੇ ਹਨ।

Muslin is prepared from cotton seed and in the mire grows the lotus on the black bee gets enamoured.

ਮਲਮਲ​ਹੋਇ​ਵੜੇਵਿਅਹੁ​ਚਿਕੜਿ​ਕਵਲੁ​ਭਵਰੁ​ਲੋਭਾਇਆ​।

ਜਿਉ ਮਣਿ ਕਾਲੇ ਸਪ ਸਿਰਿ ਪਥਰੁ ਹੀਰੇ ਮਾਣਕ ਛਾਇਆ ।

ਜਿਕੂੰ ਕਾਲੇ ਸੱਪ ਦੇ ਸਿਰ ਮਣੀ ਅਰ ਪੱਥਰਾਂ ਵਿਖੇ, ਹੀਰੇ ਤੇ ਮਾਣਕ ਸ਼ੋਭਦੇ ਹਨ।

A gem remains in the hood of black snake and among the stones are found diamonds and rubies.

ਜਿਉ​ਮਣਿ​ਕਾਲੇ​ਸਪ​ਸਿਰਿ​ਪਥਰੁ​ਹੀਰੇ​ਮਾਣਕ​ਛਾਇਆ​।

ਜਾਣੁ ਕਥੂਰੀ ਮਿਰਗ ਤਨਿ ਨਾਉ ਭਗਉਤੀ ਲੋਹੁ ਘੜਾਇਆ ।

ਕਸਤੂਰੀ ਮਿਰਗਾਂ ਦੀ ਨਾਭੀ ਵਿਖੇ ਹੁੰਦੀ ਹੈ, ਲੋਹੇ ਥੋਂ ਤਲਵਾਰ ਘੜੀਦੀ ਹੈ।

The musk is found in the navel of deer and from ordinary iron the powerful sword is aced.

ਜਾਣੁ​ਕਥੂਰੀ​ਮਿਰਗ​ਤਨਿ​ਨਾਉ​ਭਗਉਤੀ​ਲੋਹੁ​ਘੜਾਇਆ​।

ਮੁਸਕੁ ਬਿਲੀਅਹੁ ਮੇਦੁ ਕਰਿ ਮਜਲਸ ਅੰਦਰਿ ਮਹ ਮਹਕਾਇਆ ।

ਬਿੱਲੀ ਦੀ ਮਿੱਝ ਥੋਂ ਮੁਸ਼ਕ ਬਿਲਾਈ ਹੁੰਦੀ ਹੈ, ਜਿਹੜੀ ਮਜਲਸਾਂ ਵਿਚ ਮਹਾਂ ਮਹਿਕਦੀ ਹੈ।

The brain marrow of musk cat makes the whole gethering fragrant.

ਮੁਸਕੁ​ਬਿਲੀਅਹੁ​ਮੇਦੁ​ਕਰਿ​ਮਜਲਸ​ਅੰਦਰਿ​ਮਹ​ਮਹਕਾਇਆ​।

ਨੀਚ ਜੋਨਿ ਉਤਮੁ ਫਲੁ ਪਾਇਆ ।੬।

(ਹੁਣ ਤਾਤਪਰਜ ਦੱਸਦੇ ਹਨ ਕਿ) ਨੀਚ ਜੋਨੀਆਂ ਸਨ(ਪਰ) ਉੱਤਮ ਫਲ ਪਾ ਲਿਆ, (ਤਿਹਾ ਹੀ ਭਗਤ ਜਨ ਨੀਚ ਜਾਤ ਹੋਕੇ ਬੀ ਉੱਚ ਫਲ ਨੂੰ ਅਜਿਹੇ ਪ੍ਰਾਪਤ ਹੋਏ ਕਿ ਅੱਜ ਤੀਕ ਗ੍ਰੰਥਾਂ ਵਿਚ ਲਿਖੇ ਚਲੇ ਆਉਂਦੇ ਹਨ।

Thus the creatures and materials of lower species give and attain the highest fruits.

ਨੀਚ​ਜੋਨਿ​ਉਤਮੁ​ਫਲੁ​ਪਾਇਆ​।੬।

ਪਉੜੀ ੭

ਪਉੜੀ​੭

ਬਲਿ ਪੋਤਾ ਪ੍ਰਹਿਲਾਦ ਦਾ ਇੰਦਰਪੁਰੀ ਦੀ ਇਛ ਇਛੰਦਾ ।

ਪ੍ਰਹਿਲਾਦ ਦਾ ਪੋਤ੍ਰਾ (ਅਰਥਾਤ, ਵਿਰੋਚਨ ਦਾ ਪੁੱਤ੍ਰ ਰਾਜਾ) ਬਲਿ ਇੰਦ੍ਰਪੁਰੀ ਦੇ ਰਾਜ ਦੀ ਇੱਛਾ ਦਾ ਲੋੜਵੰਦਾ ਸੀ।

Son of Virochan and grand son of Prahalad, king Bali, had a desire of ruling the abode of Indr.

ਬਲਿ​ਪੋਤਾ​ਪ੍ਰਹਿਲਾਦ​ਦਾ​ਇੰਦਰਪੁਰੀ​ਦੀ​ਇਛ​ਇਛੰਦਾ​।

ਕਰਿ ਸੰਪੂਰਣੁ ਜਗੁ ਸਉ ਇਕ ਇਕੋਤਰੁ ਜਗੁ ਕਰੰਦਾ ।

ਇਕ ਸੌ ਜੱਗ ਸੰਪੂਰਣ ਕਰ ਚੁਕਾ ਸੀ ਅਰ ਇਕੋਤਰ ਸੌ ਪੂਰੇ ਕਰਨ ਲਈ ਇਕ (ਜੱਗ ਹੋਰ) ਕਰ ਰਿਹਾ ਸੀ।

He had accomplished hundred yajns (burnt offerings) and his other hudred yajns were in progress.

ਕਰਿ​ਸੰਪੂਰਣੁ​ਜਗੁ​ਸਉ​ਇਕ​ਇਕੋਤਰੁ​ਜਗੁ​ਕਰੰਦਾ​।

ਬਾਵਨ ਰੂਪੀ ਆਇ ਕੈ ਗਰਬੁ ਨਿਵਾਰਿ ਭਗਤ ਉਧਰੰਦਾ ।

ਬਾਵਨਰੂਪ ਵਾਲੇ ਨੇ ਆ ਕਰ ਕੇ ਹੰਕਾਰ ਦੂਰ ਕਰ ਕੇ ਭਗਤ ਦਾ ਉਧਾਰ ਕਰ ਦਿੱਤਾ।

Lord in the form of a dwarf came to remove his ego and thus liberated him.

ਬਾਵਨ​ਰੂਪੀ​ਆਇ​ਕੈ​ਗਰਬੁ​ਨਿਵਾਰਿ​ਭਗਤ​ਉਧਰੰਦਾ​।

ਇੰਦ੍ਰਾਸਣ ਨੋ ਪਰਹਰੈ ਜਾਇ ਪਤਾਲਿ ਸੁ ਹੁਕਮੀ ਬੰਦਾ ।

ਇੰਦ੍ਰਾਸਣ (ਦੀ ਇੱਛਾ) ਨੂੰ ਛੱਡਕੇ, ਹੁਕਮੀ ਬੰਦਾ ਹੋ ਪਤਾਲ ਚਲਿਆ ਗਿਆ।

He repudiated the throne of Indr and like an obedient servant went to the nether world.

ਇੰਦ੍ਰਾਸਣ​ਨੋ​ਪਰਹਰੈ​ਜਾਇ​ਪਤਾਲਿ​ਸੁ​ਹੁਕਮੀ​ਬੰਦਾ​।

ਬਲਿ ਛਲਿ ਆਪੁ ਛਲਾਇਓਨੁ ਦਰਵਾਜੇ ਦਰਵਾਨ ਹੋਵੰਦਾ ।

ਬਲਿ ਨੂੰ ਛਲਦਾ ਹੋਇਆ ਆਪਣਾ ਆਪ ਛਲਾ ਬੈਠਾ, ਦਰਵਾਜ਼ੇ ਪੁਰ ਦਰਵਾਨ ਹੋ ਗਿਆ, (ਰਾਜਾ ਬਲਿ ਦੇ ਪਤਾਲ ਜਾਣ ਪੁਰ ਦ੍ਰਿਸ਼ਟਾਂਤ ਦਿੰਦੇ ਹਨ)।

The Lord Himself got enamoured of Bali and had to stay as a door keeper of Bali.

ਬਲਿ​ਛਲਿ​ਆਪੁ​ਛਲਾਇਓਨੁ​ਦਰਵਾਜੇ​ਦਰਵਾਨ​ਹੋਵੰਦਾ​।

ਸ੍ਵਾਤਿ ਬੂੰਦ ਲੈ ਸਿਪ ਜਿਉ ਮੋਤੀ ਚੁਭੀ ਮਾਰਿ ਸੁਹੰਦਾ ।

ਜਿੱਕੁਰ ਸਿੱਪ ਸ੍ਵਾਂਤਿ ਬੂੰਦ ਲੈ ਕੇ, ਟੁੱਬੀ ਮਾਰਕੇ ਸ਼ੋਭਨੀਕ ਮੋਤੀ ਹੋ ਜਾਂਦਾ ਹੈ;

Bali, the king is like that shell which in the svati naksatr (a special star formation) receiving a drop and making it a pearl dives deep at the bottom of the sea.

ਸ੍ਵਾਤਿ​ਬੂੰਦ​ਲੈ​ਸਿਪ​ਜਿਉ​ਮੋਤੀ​ਚੁਭੀ​ਮਾਰਿ​ਸੁਹੰਦਾ​।

ਹੀਰੈ ਹੀਰਾ ਬੇਧਿ ਮਿਲੰਦਾ ।੭।

(ਤਿੱਕੁਰ ਬਲ ਭਗਤ ਦਾ ਮਨ) ਹੀਰੇ ਨਾਲ ਹੀਰੇ ਵਾਂਙੂ ਵਿੱਨ੍ਹਿਆਂ ਜਾਕੇ ਮਿਲ ਗਿਆ।

The diamond heart of devotee Bali, cut by the diamond Lord was finally subsumed in Him.

ਹੀਰੈ​ਹੀਰਾ​ਬੇਧਿ​ਮਿਲੰਦਾ​।੭।

ਪਉੜੀ ੮

ਪਉੜੀ​੮

ਨੀਚਹੁ ਨੀਚ ਸਦਾਵਣਾ ਕੀੜੀ ਹੋਇ ਨ ਆਪੁ ਗਣਾਏ ।

ਕੀੜੀ ਨੀਵਿਆਂ ਤੋਂ ਨੀਵਾਂ ਸਦਾਉਂਦੀ ਹੈ, (ਕਿਉਂ ਜੋ ਨਿੱਕੀ ਹੋਕੇ) ਆਪਣਾ ਆਪ ਨਹੀਂ ਗਣਾਉਂਦੀ (ਜਾਂ ਕੀੜੀ ਵਾਂਗੂੰ ਨੀਚ ਤੋਂ ਨੀਚ ਸਦਾਕੇ ਆਪ ਜਣਾਏ)।

Ants never make themselves noticed and are known lowest among the lowly.

ਨੀਚਹੁ​ਨੀਚ​ਸਦਾਵਣਾ​ਕੀੜੀ​ਹੋਇ​ਨ​ਆਪੁ​ਗਣਾਏ​।

ਗੁਰਮੁਖਿ ਮਾਰਗਿ ਚਲਣਾ ਇਕਤੁ ਖਡੁ ਸਹੰਸ ਸਮਾਏ ।

(ਜਿਕੂੰ ਮੂੰਹੀ ਕੀੜੀ ਦੇ ਮਗਰ ਸਭ ਚਲਦੀਆਂ ਹਨ ਤਿਵੇਂ) ਗੁਰਮਖਾਂ ਦੇ ਮਾਰਗ ਪੁਰ ਚਲਣਾ ਚਾਹੀਏ (ਫੇਰ ਕੀੜੀ ਵਾਂਙੂੰ) ਇਕ ਖੁੱਡ ਵਿਚ ਹਜ਼ਾਰਾਂ ਦੀ ਸਮਾਈ ਕਰੇ (ਭਾਵ ਪਿਆਰ ਨਾਲ ਰਹਿਣ)।

They follow the path of gurmukhs and due to their broad mindedness they live in thousands, in a small hole.

ਗੁਰਮੁਖਿ​ਮਾਰਗਿ​ਚਲਣਾ​ਇਕਤੁ​ਖਡੁ​ਸਹੰਸ​ਸਮਾਏ​।

ਘਿਅ ਸਕਰ ਦੀ ਵਾਸੁ ਲੈ ਜਿਥੈ ਧਰੀ ਤਿਥੈ ਚਲਿ ਜਾਏ ।

ਘਿਉ ਸ਼ੱਕਰ ਦੀ ਵਾਸ਼ਨਾ ਲੈ ਕੇ ਜਿਥੇ ਹੋਵੇ ਜਾ ਪਹੁੰਚਦੀ ਹੈ (ਤਿਵੇਂ ਸਤਿਸੰਗਤ ਵਿਚ ਪੁੱਜਕੇ ਜਾਏ)।

Only by smelling ghee and sugar, they reach the place where these things are kept (gurmukhs also search out he holy congregations).

ਘਿਅ​ਸਕਰ​ਦੀ​ਵਾਸੁ​ਲੈ​ਜਿਥੈ​ਧਰੀ​ਤਿਥੈ​ਚਲਿ​ਜਾਏ​।

ਡੁਲੈ ਖੰਡੁ ਜੁ ਰੇਤੁ ਵਿਚਿ ਖੰਡੂ ਦਾਣਾ ਚੁਣਿ ਚੁਣਿ ਖਾਏ ।

(ਜੇਕਰ) ਰੇਤ ਵਿਖੇ ਖੰਡ ਡੁੱਲ੍ਹ ਪਵੇ ਉਥੋਂ ਬੀ ਚੁਣ ਚੁਣ ਕੇ ਖੰਡ ਦਾ ਦਾਣਾ ਹੀ ਖਾ ਲਵੇਗੀ। (“ਹਰਿ ਹੈ ਖਾਂਡੁ ਰੇਤੁ ਮਹਿ ਬਿਖਰੀ ਹਾਥੀ ਚੁਨੀ ਨ ਜਾਇ॥ ਕਹਿ ਕਬੀਰ ਗੁਰਿ ਭਲੀ ਬੁਝਾਈ ਕੀਟੀ ਹੋਇਕੈ ਖਾਇ”॥ ਭਾਵ ਗੁਰਮੁਖ ਲੋਕ ਕੀੜੀ ਹੋਕੇ ਗੁਣਾਂ ਰੂਪੀ ਖੰਡ ਰੇਤ ਵਿਖੇ ਰਲੀ ਹੋਈ ਬੀ ਚੁਣਕੇ ਧਾਰਨ ਕਰਦੇ ਹਨ, ਅਰਥਾਤ:-”ਸਾਝ

They pick up the sugar bits scattered in sand similarly as a gurmukh cherishes the virtues.

ਡੁਲੈ​ਖੰਡੁ​ਜੁ​ਰੇਤੁ​ਵਿਚਿ​ਖੰਡੂ​ਦਾਣਾ​ਚੁਣਿ​ਚੁਣਿ​ਖਾਏ​।

ਭ੍ਰਿੰਗੀ ਦੇ ਭੈ ਜਾਇ ਮਰਿ ਹੋਵੈ ਭ੍ਰਿੰਗੀ ਮਾਰਿ ਜੀਵਾਏ ।

ਭਿ੍ਰੰਗੀ (ਕੀੜੇ ਦੇ) ਡਰ ਨਾਲ ਮਰਕੇ ਭ੍ਰਿੰਗੀ ਹੋਕੇ ਮਾਰ ਜੀਵਾਏ, (ਹੋਰ ਕੀੜਿਆਂ ਨੂੰ ਦਹਾਧ੍ਯਾਸੋਂ ਮਾਰਕੇ ਆਪਣੇ ਜਿਹਾ ਕਰਦੀ ਹੈ, ਦ੍ਰਿਸ਼ਟਾਂਤ ਗੁਰਮੁਖ ਲੋਕ ਜੀਵਤ ਭਾਵ ਥੋਂ ਜਗ੍ਯਾਸੂ ਨੂੰ ਮਾਰਕੇ ਆਪਣੇ ਵਾਂਗੂੰ ਭਗਵੰਤ ਪਰਾਇਣ ਕਰਦੇ ਹਨ)

Dying of the fear of worm bhringi the ant itself becomes bhringi and makes others also like itself.

ਭ੍ਰਿੰਗੀ​ਦੇ​ਭੈ​ਜਾਇ​ਮਰਿ​ਹੋਵੈ​ਭ੍ਰਿੰਗੀ​ਮਾਰਿ​ਜੀਵਾਏ​।

ਅੰਡਾ ਕਛੂ ਕੂੰਜ ਦਾ ਆਸਾ ਵਿਚਿ ਨਿਰਾਸੁ ਵਲਾਏ ।

(ਜਿੱਕੁਰ) ਕੱਛੂ ਅਤੇ ਕੂੰਜ ਦੇ ਬੱਚੇ ਆਸਾ ਵਿਚ ਨਿਰਾਸ ਰਹਿੰਦੇ ਹਨ।

Like the eggs of heron and tortoise, it (ant) remains detached amidst hopes.

ਅੰਡਾ​ਕਛੂ​ਕੂੰਜ​ਦਾ​ਆਸਾ​ਵਿਚਿ​ਨਿਰਾਸੁ​ਵਲਾਏ​।

ਗੁਰਮੁਖਿ ਗੁਰਸਿਖੁ ਸੁਖ ਫਲੁ ਪਾਏ ।੮।

ਗੁਰਮੁਖ ਗੁਰ ਸਿਖਿਆ ਲੈ ਕੇ “ਸੁਖ ਫਲ” ਪਾਉਂਦੇ ਹਨ।

Similarly gurmukhs also getting educated attain the pleasure fruits.

ਗੁਰਮੁਖਿ​ਗੁਰਸਿਖੁ​ਸੁਖ​ਫਲੁ​ਪਾਏ​।੮।

ਪਉੜੀ ੯

ਪਉੜੀ​੯

ਸੂਰਜ ਪਾਸਿ ਬਿਆਸੁ ਜਾਇ ਹੋਇ ਭੁਣਹਣਾ ਕੰਨਿ ਸਮਾਣਾ ।

ਬਿਆਸ ਦੇਵ ਸੂਰਜ ਦੇ ਕੋਲ ਜਾਕੇ ਨਿੱਕਾ ਜਿਹਾ ਕੀੜਾ ਰੂਪ ਧਾਰਕੇ (ਉੱਚੀ ਸ਼੍ਰਵਾ ਨਾਮੇ ਸੂਰਜ ਦੇ ਘੋੜੇ ਦੇ) ਕੰਨ ਵਿਚ ਵੜ ਬੈਠਾ (ਭਾਵ-ਨਿੱਕਾ ਬਣਕੇ ਅਧੀਨ ਹੋਕੇ ਕਿਸੇ ਗੁਣੀ ਤੋਂ ਵਿੱਦ੍ਯਾ ਪਾਈ ਤੇ ਨਿਪੁੰਨ ਹੋਕੇ ਘਰ ਆਇਆ)।

Rishi Vyas went to sun and becoming a small insect entered into his ear i.e. most humbly he remained with him and got educated by sun).

ਸੂਰਜ​ਪਾਸਿ​ਬਿਆਸੁ​ਜਾਇ​ਹੋਇ​ਭੁਣਹਣਾ​ਕੰਨਿ​ਸਮਾਣਾ​।

ਪੜਿ ਵਿਦਿਆ ਘਰਿ ਆਇਆ ਗੁਰਮੁਖਿ ਬਾਲਮੀਕ ਮਨਿ ਭਾਣਾ ।

(ਬਾਲਮੀਕ ਬੀ ਨਿਮ੍ਰਭੂਤ ਹੋ) ਵਿੱਦ੍ਯਾ ਪੜ੍ਹਕੇ ਗੁਰਮੁਖ ਬਾਲਮੀਕ ਮਨ ਨੂੰ ਭਾਉਂਣਾ ਘਰ ਨੂੰ ਆਯਾ।

Valmiki also only becoming guru- oriented attained knowledge and then he returned home.

ਪੜਿ​ਵਿਦਿਆ​ਘਰਿ​ਆਇਆ​ਗੁਰਮੁਖਿ​ਬਾਲਮੀਕ​ਮਨਿ​ਭਾਣਾ​।

ਆਦਿ ਬਿਆਸ ਵਖਾਣੀਐ ਕਥਿ ਕਥਿ ਸਾਸਤ੍ਰ ਵੇਦ ਪੁਰਾਣਾ ।

ਆਦਿ ਵ੍ਯਾਸ ਨੇ ਮਥ ਮਥਕੇ ਸ਼ਾਸਤਰ ਵੇਦ ਪੁਰਾਣਾਂ (ਦੀਆਂ ਸੰਹਤਾਂ) ਬਣਾ ਦਿੱਤੀਆਂ (ਪ੍ਰੰਤੂ ਸ਼ਾਂਤਿ ਨ ਆਈ)।

The exponent of many stories of the Vedas, Shastras and the Puranas Valmili is known as the primal poet.

ਆਦਿ​ਬਿਆਸ​ਵਖਾਣੀਐ​ਕਥਿ​ਕਥਿ​ਸਾਸਤ੍ਰ​ਵੇਦ​ਪੁਰਾਣਾ​।

ਨਾਰਦਿ ਮੁਨਿ ਉਪਦੇਸਿਆ ਭਗਤਿ ਭਾਗਵਤੁ ਪੜ੍ਹਿ ਪਤੀਆਣਾ ।

ਨਾਰਦਮੁਨੀ ਨੇ (ਇਸ ਨੂੰ) ਉਪਦੇਸ਼ ਦਿੱਤਾ ਕਿ ਭਗਵਤ ਦੀ ਭਗਤੀ ਪੜ੍ਹ, (ਇਸ ਨੂੰ ਪੜ੍ਹਕੇ ਉਹ) ਪਤੀਜਿਆ (ਭਾਵ ਸ਼ਾਂਤ ਆ ਗਈ।)

Sage Narad preached to him and only after reading the Blia-gavat of devotion he could attain peace.

ਨਾਰਦਿ​ਮੁਨਿ​ਉਪਦੇਸਿਆ​ਭਗਤਿ​ਭਾਗਵਤੁ​ਪੜ੍ਹਿ​ਪਤੀਆਣਾ​।

ਚਉਦਹ ਵਿਦਿਆ ਸੋਧਿ ਕੈ ਪਰਉਪਕਾਰੁ ਅਚਾਰੁ ਸੁਖਾਣਾ ।

ਚੌਦਾਂ ਵਿਦ੍ਯਾ ਸੋਧ ਕੇ ਪਰਉਪਕਾਰ ਦੇ ਆਚਾਰ ਵਿਚ ਸੁਖ ਪਾਇਆ।

He researched the fourteen skills but ultimately he got happiness due to his benevolent conduct.

ਚਉਦਹ​ਵਿਦਿਆ​ਸੋਧਿ​ਕੈ​ਪਰਉਪਕਾਰੁ​ਅਚਾਰੁ​ਸੁਖਾਣਾ​।

ਪਰਉਪਕਾਰੀ ਸਾਧਸੰਗੁ ਪਤਿਤ ਉਧਾਰਣੁ ਬਿਰਦੁ ਵਖਾਣਾ ।

ਸਾਧ ਸੰਗਤ ਪਰਉਪਕਾਰੀ ਹੈ ਅਰ ਪਤਿਤਾਂ ਦਾ ਉਧਾਰ ਕਰਨਾ (ਸਾਧ ਸੰਗਤ ਦਾ) ਬਿਰਦ ਕਹੀਦਾ ਹੈ।

Association with such humble sadhus is altruistic and makes one habitual liberates of the fallen ones.

ਪਰਉਪਕਾਰੀ​ਸਾਧਸੰਗੁ​ਪਤਿਤ​ਉਧਾਰਣੁ​ਬਿਰਦੁ​ਵਖਾਣਾ​।

ਗੁਰਮੁਖਿ ਸੁਖ ਫਲੁ ਪਤਿ ਪਰਵਾਣਾ ।੯।

ਗੁਰੁਮਖਾਂ ਨੇ ਸੁਖ ਫਲ ਪਾਇਆ ਹੈ, (ਅਰ ਉਨ੍ਹਾਂ ਦੀ) ਪਤ ਪਰਵਾਣ ਹੋਈ ਹੈ।

Gurmukhs attain pleasure fruits in it and get dignified acceptance in the court of the Lord.

ਗੁਰਮੁਖਿ​ਸੁਖ​ਫਲੁ​ਪਤਿ​ਪਰਵਾਣਾ​।੯।

ਪਉੜੀ ੧੦

ਪਉੜੀ​੧੦

ਬਾਰਹ ਵਰ੍ਹੇ ਗਰਭਾਸਿ ਵਸਿ ਜਮਦੇ ਹੀ ਸੁਕਿ ਲਈ ਉਦਾਸੀ ।

ਸੁਕਦੇਵ ਨੇ ਬਾਰਾਂ ਵਰਹੇ (ਮਾਤਾ ਦੇ) ਗਰਭ ਵਿਖੇ ਰਹਿਕੇ ਜੰਮਦੇ ਸਾਰ ਹੀ 'ਉਦਾਸੀ' ਲੀਤੀ।

Having remained in his mother's womb for twelve years, Sukadev adopted detachedness right form the very time of his birth.

ਬਾਰਹ​ਵਰ੍ਹੇ​ਗਰਭਾਸਿ​ਵਸਿ​ਜਮਦੇ​ਹੀ​ਸੁਕਿ​ਲਈ​ਉਦਾਸੀ​।

ਮਾਇਆ ਵਿਚਿ ਅਤੀਤ ਹੋਇ ਮਨਹਠ ਬੁਧਿ ਨ ਬੰਦਿ ਖਲਾਸੀ ।

ਮਾਇਆ ਵਿਚ ਅਤੀਤ (ਵਿਰੱਕਤੀ ਤਾਂ) ਹੋਇਆ, (ਪ੍ਰੰਤੂ) ਮਨ ਦੀ ਹਠ ਬੁਧੀ ਦੀ ਬੰਦ ਖਲਾਸ ਨਾ ਹੋਈ।

Though he went beyond maya yet because of his intellect pushed by stubbornness of mind, he could not attain liberation.

ਮਾਇਆ​ਵਿਚਿ​ਅਤੀਤ​ਹੋਇ​ਮਨਹਠ​ਬੁਧਿ​ਨ​ਬੰਦਿ​ਖਲਾਸੀ​।

ਪਿਉ ਬਿਆਸ ਪਰਬੋਧਿਆ ਗੁਰ ਕਰਿ ਜਨਕ ਸਹਜ ਅਭਿਆਸੀ ।

ਬਿਆਸ ਪਿਤਾ ਨੇ ਉਪਦੇਸ਼ ਦਿੱਤਾ ਕਿ ਜਨਕ ਜਿਹੜਾ ਸਹਿਜ ਅਭ੍ਯਾਸੀ ਹੈ (ਉਸ ਨੂੰ) ਗੁਰੂ ਧਾਰਨ ਕਰ।

His father Vyas made him understand that he should adopt king Janak as his guru who is well grounded in the art of remaining in equipoise.

ਪਿਉ​ਬਿਆਸ​ਪਰਬੋਧਿਆ​ਗੁਰ​ਕਰਿ​ਜਨਕ​ਸਹਜ​ਅਭਿਆਸੀ​।

ਤਜਿ ਦੁਰਮਤਿ ਗੁਰਮਤਿ ਲਈ ਸਿਰ ਧਰਿ ਜੂਠਿ ਮਿਲੀ ਸਾਬਾਸੀ ।

ਹੁਣ ਦੁਰਮਤਿ (ਹਠ) ਨੂੰ ਛੱਡਕੇ ਸਿਰਪੁਰ ਜੂਠੀਆਂ ਪੱਤਲਾਂ ਸਹਾਰ ਕਰ ਗੁਰੂ ਸਿੱਖ੍ਯਾ ਲੀਤੀ (ਤੇ ਗੁਰੂ ਪਾਸੋਂ 'ਸ਼ਾਬਾਸੀ'=) ਥਾਪੀ ਮਿਲੀ।

Doing so, and divesting himself of the evil wisdom,he acquired he wisdom of Guru and as ordered by his guru he carried left overs on his head and thus earned pats from the guru.

ਤਜਿ​ਦੁਰਮਤਿ​ਗੁਰਮਤਿ​ਲਈ​ਸਿਰ​ਧਰਿ​ਜੂਠਿ​ਮਿਲੀ​ਸਾਬਾਸੀ​।

ਗੁਰ ਉਪਦੇਸੁ ਅਵੇਸੁ ਕਰਿ ਗਰਬਿ ਨਿਵਾਰਿ ਜਗਤਿ ਗੁਰ ਦਾਸੀ ।

ਗੁਰੂ ਦੇ ਉਪਦੇਸ਼ ਵਿਖੇ ਗਰਬ ਨੂੰ ਨਿਵਾਰਕੇ ਜਦ (ਜਗਤ ਗੁਰਦਾਸੀ=ਰਾਜਾ ਪ੍ਰੀਖਤ ਜਿਹੇ) ਜਗਤ ਦੇ ਪੂਜ੍ਯ ਨੇ ਦਾਸੀ ਭਾਗ ਗ੍ਰਹਿਣ ਕੀਤਾ ਤਾਂ (ਜਗਤ ਉਸ ਪੂਜ੍ਯ ਦਾ ਦਾਸ ਹੋਇਆ)।

When inspired by the teachings of the guru he repudiated ego, the whole world accepted him as guru and became his servant .

ਗੁਰ​ਉਪਦੇਸੁ​ਅਵੇਸੁ​ਕਰਿ​ਗਰਬਿ​ਨਿਵਾਰਿ​ਜਗਤਿ​ਗੁਰ​ਦਾਸੀ​।

ਪੈਰੀ ਪੈ ਪਾ ਖਾਕ ਹੋਇ ਗੁਰਮਤਿ ਭਾਉ ਭਗਤਿ ਪਰਗਾਸੀ ।

(ਦ੍ਰਿਸ਼ਟਾਂਤ) ਪੈਰੀ ਪੈਣਾ, ਪੈਰਾਂ ਦੀ ਖਾਕ ਹੋਣਾ, ਗੁਰਮਤ ਅਤੇ ਪ੍ਰੇਮਾ ਭਗਤੀ ਦਾ (ਗੁਰਮੁਖਾਂ ਨੇ) ਪ੍ਰਕਾਸ਼ ਕੀਤਾ, (ਭਾਵ ਉਪਦੇਸ਼ ਦਿੱਤਾ)।

By falling at the feet, by becoming dust of the feet and by the wisdom of the guru, loving devotion came up in him.

ਪੈਰੀ​ਪੈ​ਪਾ​ਖਾਕ​ਹੋਇ​ਗੁਰਮਤਿ​ਭਾਉ​ਭਗਤਿ​ਪਰਗਾਸੀ​।

ਗੁਰਮੁਖਿ ਸੁਖ ਫਲੁ ਸਹਜ ਨਿਵਾਸੀ ।੧੦।

(ਅੰਤ ਨੂੰ) ਗੁਰਮੁਖਾਂ ਦੇ (ਸ਼ਾਂਤਿ ਸਰੂਪ) ਸੁਖ ਫਲ ਦੇ ਸਹਜੇ ਨਿਵਾਸੀ ਹੁੰਦੇ ਹਨ।

As a gurmukh attaining pleasure fruit he got himself lodged in equipoise.

ਗੁਰਮੁਖਿ​ਸੁਖ​ਫਲੁ​ਸਹਜ​ਨਿਵਾਸੀ​।੧੦।

ਪਉੜੀ ੧੧

ਪਉੜੀ​੧੧

ਰਾਜ ਜੋਗੁ ਹੈ ਜਨਕ ਦੇ ਵਡਾ ਭਗਤੁ ਕਰਿ ਵੇਦੁ ਵਖਾਣੈ ।

ਰਾਜਾ ਜਨਕ ਰਾਜ ਅਤੇ ਜੋਗ ਦੋਵੇਂ ਕਰਦਾ ਸੀ ਵੱਡਾ ਭਗਤ ਕਰ ਕੇ ਵੇਦ ਨੇ ਵਰਣਨ ਕੀਤਾ ਹੈ।

Janak is a king as well as a yogi and the books of knowledge describe him as great devotee.

ਰਾਜ​ਜੋਗੁ​ਹੈ​ਜਨਕ​ਦੇ​ਵਡਾ​ਭਗਤੁ​ਕਰਿ​ਵੇਦੁ​ਵਖਾਣੈ​।

ਸਨਕਾਦਿਕ ਨਾਰਦ ਉਦਾਸ ਬਾਲ ਸੁਭਾਇ ਅਤੀਤੁ ਸੁਹਾਣੈ ।

ਸਨਕਾਦਿਕ ਤੇ ਨਾਰਦ ਏਹ ਬਾਲ ਅਵਸਥਾ ਥੋਂ ਹੀ ਅਤੀਤ ਅਤੇ ਉਦਾਸ ਰਹੇ (ਇਹੋ ਦਸ਼ਾ) ਚੰਗੀ ਲੱਗਦੀ ਰਹੀ ਹੈ;

Sanaks and Narad from their very childhood were of detached nature and adorned themselves with indifference to all.

ਸਨਕਾਦਿਕ​ਨਾਰਦ​ਉਦਾਸ​ਬਾਲ​ਸੁਭਾਇ​ਅਤੀਤੁ​ਸੁਹਾਣੈ​।

ਜੋਗ ਭੋਗ ਲਖ ਲੰਘਿ ਕੈ ਗੁਰਸਿਖ ਸਾਧਸੰਗਤਿ ਨਿਰਬਾਣੈ ।

ਪਰੰਤੂ ਗੁਰੂ ਦੇ ਸਿੱਖ ਲੱਖਾਂ ਹੀ ਰਾਜ ਅਤੇ ਜੋਗਾਂ ਨੂੰ ਲੰਘਕੇ ਸਾਧ ਸੰਗਤ ਵਿਖੇ (ਨਿਰਬਾਣੈ) ਨਿਰਬੰਧਨ ਰਹਿੰਦੇ ਹਨ (ਕਾਰਨ ਇਹ ਕਿ ਜੋ)

Going beyond millions of detachments and enjoyments, the Sikhs of Guru also remain humble m the holy congregation.

ਜੋਗ​ਭੋਗ​ਲਖ​ਲੰਘਿ​ਕੈ​ਗੁਰਸਿਖ​ਸਾਧਸੰਗਤਿ​ਨਿਰਬਾਣੈ​।

ਆਪੁ ਗਣਾਇ ਵਿਗੁਚਣਾ ਆਪੁ ਗਵਾਏ ਆਪੁ ਸਿਞਾਣੈ ।

ਆਪਣਾ ਆਪ ਗਿਣਾਉਂਦੇ ਹਨ ਖਰਾਬ ਹੁੰਦੇ ਹਨ, (ਪਰ ਜੋ) ਹੰਕਾਰ ਦਾ ਤ੍ਯਾਗ ਕਰਦੇ ਹਨ ਓਹ ਆਪਣਾ ਆਪ ਸਿਾਣਦੇ ਹਨ। (ਭਾਵ-ਸਰੂਪ ਦੀ ਲੱਖਤਾ ਹੋ ਜਾਂਦੀ ਹੈ)।

He who gets himself counted or noticed goes astray in illusions; but he who loses his ego infact identifies his self.

ਆਪੁ​ਗਣਾਇ​ਵਿਗੁਚਣਾ​ਆਪੁ​ਗਵਾਏ​ਆਪੁ​ਸਿਞਾਣੈ​।

ਗੁਰਮੁਖਿ ਮਾਰਗੁ ਸਚ ਦਾ ਪੈਰੀ ਪਵਣਾ ਰਾਜੇ ਰਾਣੈ ।

ਇਸੇ ਲਈ ਗੁਰਮੁਖਾਂ ਦਾ ਰਸਤਾ ਸੱਚ ਦਾ ਹੈ, (ਰਾਜੇ) ਵੱਡੇ ਅਤੇ (ਰਾਣੇ) ਛੋਟੇ (ਸਾਰੇ) ਪੈਰੀਂ ਆ ਪੈਂਦੇ ਹਨ।

Gurmukh' s way is the way of truth whereby all the kings and emperors fall on his feet.

ਗੁਰਮੁਖਿ​ਮਾਰਗੁ​ਸਚ​ਦਾ​ਪੈਰੀ​ਪਵਣਾ​ਰਾਜੇ​ਰਾਣੈ​।

ਗਰਬੁ ਗੁਮਾਨੁ ਵਿਸਾਰਿ ਕੈ ਗੁਰਮਤਿ ਰਿਦੈ ਗਰੀਬੀ ਆਣੈ ।

(ਓਹ ਬੀ) ਗਰਬ ਤੇ ਗੁਮਾਨ ਨੂੰ (ਮਨੋਂ ਤਨੋਂ) ਹਟਾਕੇ ਗੁਰਮਤਿ ਅਤੇ ਗਰੀਬੀ ਨੂੰ ਰਿਦੇ ਵਿਖੇ ਧਾਰਦੇ ਹਨ, (ਫਲ ਇਹ ਹੁੰਦਾ ਹੈ)

Treader of this path, forgetting his ego and pride cherishes humility in his heart through the wisdom of the Guru.

ਗਰਬੁ​ਗੁਮਾਨੁ​ਵਿਸਾਰਿ​ਕੈ​ਗੁਰਮਤਿ​ਰਿਦੈ​ਗਰੀਬੀ​ਆਣੈ​।

ਸਚੀ ਦਰਗਹ ਮਾਣੁ ਨਿਮਾਣੈ ।੧੧।

ਕਿ ਸੱਚੀ ਦਰਗਾਹ ਵਿਖੇ (ਇਨ੍ਹਾਂ) ਨਿਮਾਣਿਆਂ ਨੂੰ ਮਾਣ (ਆਦਰ) ਮਿਲਦਾ ਹੈ।

Such an humble person gets respects and regards in the true court.

ਸਚੀ​ਦਰਗਹ​ਮਾਣੁ​ਨਿਮਾਣੈ​।੧੧।

ਪਉੜੀ ੧੨

ਪਉੜੀ​੧੨

ਸਿਰੁ ਉਚਾ ਅਭਿਮਾਨੁ ਵਿਚਿ ਕਾਲਖ ਭਰਿਆ ਕਾਲੇ ਵਾਲਾ ।

ਸਿਰ ਹੰਕਾਰ ਵਿਚ ਉੱਚਾ ਹੈ, ਕਾਲਖ ਦਾ ਭਰਿਆ ਕਾਲੇ ਵਾਲਾਂ ਵਾਲਾ ਹੈ।

Proud head remains erect and high yet it is coveved by the blackness of hair.

ਸਿਰੁ​ਉਚਾ​ਅਭਿਮਾਨੁ​ਵਿਚਿ​ਕਾਲਖ​ਭਰਿਆ​ਕਾਲੇ​ਵਾਲਾ​।

ਭਰਵਟੇ ਕਾਲਖ ਭਰੇ ਪਿਪਣੀਆ ਕਾਲਖ ਸੂਰਾਲਾ ।

ਭਰਵੱਟੇ ਕਾਲਖ ਦੇ ਭਰੇ ਹਨ, ਝਿੰਮਣੀਆਂ ਕਾਲੀਆਂ ਸੂਲਾਂ (ਬਰਛਿਆਂ) ਵਾਂਗੂੰ ਹਨ।

Eyebrows are full of blackness and the eye lashes are also like black thorns.

ਭਰਵਟੇ​ਕਾਲਖ​ਭਰੇ​ਪਿਪਣੀਆ​ਕਾਲਖ​ਸੂਰਾਲਾ​।

ਲੋਇਣ ਕਾਲੇ ਜਾਣੀਅਨਿ ਦਾੜੀ ਮੁਛਾ ਕਰਿ ਮੁਹ ਕਾਲਾ ।

ਨੇਤ੍ਰ ਕਾਲੇ ਜਾਣੀਦੇ ਹਨ, ਦਾੜ੍ਹੀ ਮੁੱਛਾਂ ਨਾਲ (ਸਾਰਾ) ਮੂੰਹ ਕਾਲਾ ਹੋ ਰਿਹਾ ਹੈ।

Eyes are black (in India) and like wise beards and moustaches are also black.

ਲੋਇਣ​ਕਾਲੇ​ਜਾਣੀਅਨਿ​ਦਾੜੀ​ਮੁਛਾ​ਕਰਿ​ਮੁਹ​ਕਾਲਾ​।

ਨਕ ਅੰਦਰਿ ਨਕ ਵਾਲ ਬਹੁ ਲੂੰਇ ਲੂੰਇ ਕਾਲਖ ਬੇਤਾਲਾ ।

ਨੱਕ ਦੇ ਅੰਦਰ ਨੱਕ ਦੇ ਵਾਲ ਬਹੁਤੇ ਹਨ, ਲੂੰ ਲੂੰ ਕਾਲਖ ਵਾਲਾ ਬੇਢੰਗਾ (ਸਰੂਪ) ਹੈ।

Many trichomes are there in the nose and all of them are black.

ਨਕ​ਅੰਦਰਿ​ਨਕ​ਵਾਲ​ਬਹੁ​ਲੂੰਇ​ਲੂੰਇ​ਕਾਲਖ​ਬੇਤਾਲਾ​।

ਉਚੈ ਅੰਗ ਨ ਪੂਜੀਅਨਿ ਚਰਣ ਧੂੜਿ ਗੁਰਮੁਖਿ ਧਰਮਸਾਲਾ ।

ਉੱਚੇ ਹੋਣ ਕਰ ਕੇ ਅੰਗਾਂ ਦੀ ਪੂਜਾ ਨਹੀਂ ਹੁੰਦੀ, ਗੁਰਮੁਖਾਂ ਦੀ ਚਰਣ ਧੂੜ ਧਰਮਸਾਲਾ (ਵਿਖੇ ਪੂਜੀਦੀ ਹੈ, ਕਿਉਂਕਿ ਜੋ)

Organs placed higher are not worshipped and the dust of the feet of gurmukhs is adorable like holy places .

ਉਚੈ​ਅੰਗ​ਨ​ਪੂਜੀਅਨਿ​ਚਰਣ​ਧੂੜਿ​ਗੁਰਮੁਖਿ​ਧਰਮਸਾਲਾ​।

ਪੈਰਾ ਨਖ ਮੁਖ ਉਜਲੇ ਭਾਰੁ ਉਚਾਇਨਿ ਦੇਹੁ ਦੁਰਾਲਾ ।

ਪੈਰਾਂ ਦੀ ਨੌਂਹ ('ਮੁਖ ਉੱਜਲੇ') ਚਿੱਟੇ ਮੂੰਹ ਵਲੇ ਹਨ, ਦੇਹ ਭਾਰੀ ਦਾ ਭਾਰ ਚੁੱਕਦੇ ਹਨ (ਉਪਕਾਰ ਕਰਦੇ ਹਨ)।

Feet and nails are blessed because they carry`the load of the whole body.

ਪੈਰਾ​ਨਖ​ਮੁਖ​ਉਜਲੇ​ਭਾਰੁ​ਉਚਾਇਨਿ​ਦੇਹੁ​ਦੁਰਾਲਾ​।

ਸਿਰ ਧੋਵਣੁ ਅਪਵਿੱਤ੍ਰ ਹੈ ਗੁਰਮੁਖਿ ਚਰਣੋਦਕ ਜਗਿ ਭਾਲਾ ।

ਸਿਰ ਧੋਕੇ (ਪੀਣਾ) ਆਪਵਿੱਤ੍ਰ ਹੈ, ਗੁਰਮੁਖਾਂ ਦੇ ਚਰਣਾਂਮ੍ਰਿਤ ਨੂੰ ਜਗਤ ਭਾਲਦਾ ਹੈ; (ਇਸੇ ਕਾਰਣ)

The head wash is considered dirty but the feet wash of the gurmukhs is sought after by the whole world.

ਸਿਰ​ਧੋਵਣੁ​ਅਪਵਿੱਤ੍ਰ​ਹੈ​ਗੁਰਮੁਖਿ​ਚਰਣੋਦਕ​ਜਗਿ​ਭਾਲਾ​।

ਗੁਰਮੁਖਿ ਸੁਖ ਫਲੁ ਸਹਜੁ ਸੁਖਾਲਾ ।੧੨।

ਗੁਰਮੁਖ ਫਲ ਪਾਕੇ 'ਸਹਿਜੇ ਹੀ' (ਸੁਭਾਵਕ ਹੀ) ਸੁਖਾਂ ਦੇ ਘਰ ਬਣੇ ਰਹਿੰਦੇ ਹਨ।

Attaining the pleasure fruit the gurmukhs in their equipoise, remain as the store house of all delights.

ਗੁਰਮੁਖਿ​ਸੁਖ​ਫਲੁ​ਸਹਜੁ​ਸੁਖਾਲਾ​।੧੨।

ਪਉੜੀ ੧੩

ਪਉੜੀ​੧੩

ਜਲ ਵਿਚਿ ਧਰਤੀ ਧਰਮਸਾਲ ਧਰਤੀ ਅੰਦਰਿ ਨੀਰ ਨਿਵਾਸਾ ।

ਧਰਤੀ ਧਰਮ ਦੀ ਜਗ੍ਹਾ ਪਾਣੀ ਵਿਖੇ ਟਿਕੀ ਹੋਈ ਹੈ (ਧਰਤੀ ਦੇ ਚੁਫੇਰੇ ਸਮੁੰਦਰ ਹਨ) ਅਰ ਧਰਤੀ ਦੇ ਵਿਚ ਬੀ ਪਾਣੀ ਦਾ ਨਿਵਾਸ ਹੈ (ਧਰਤੀ ਵਿਖੇ ਅਨੇਕਾਂ ਦਰਯਾ ਤੇ ਝੀਲਾਂ ਹਨ)।

Earth, the abode for the conduct of dharma is supported by water and inside earth,too, resides water.

ਜਲ​ਵਿਚਿ​ਧਰਤੀ​ਧਰਮਸਾਲ​ਧਰਤੀ​ਅੰਦਰਿ​ਨੀਰ​ਨਿਵਾਸਾ​।

ਚਰਨ ਕਵਲ ਸਰਣਾਗਤੀ ਨਿਹਚਲ ਧੀਰਜੁ ਧਰਮੁ ਸੁਵਾਸਾ ।

(ਭਗਤਾਂ ਦੇ) ਚਰਣ ਕਵਲਾਂ ਦੀ ਸ਼ਰਣ ਕਰ ਕੇ (ਕਿਉਂਕਿ ਚਰਣ ਛੁਂਹਦੇ ਹਨ) ਧੀਰਜ ਧਰਮ ਅਤੇ ਖਿਮਾਂ ਆਦਿ ਗੁਣ ਕਰ ਕੇ (ਧਰਤੀ) ਪੂਰਤ ਹੈ।

Coming into the shelter of the lotus feet (of the Guru), the earth is pervaded by the fragrance of firm fortitude, and dharma.

ਚਰਨ​ਕਵਲ​ਸਰਣਾਗਤੀ​ਨਿਹਚਲ​ਧੀਰਜੁ​ਧਰਮੁ​ਸੁਵਾਸਾ​।

ਕਿਰਖ ਬਿਰਖ ਕੁਸਮਾਵਲੀ ਬੂਟੀ ਜੜੀ ਘਾਹ ਅਬਿਨਾਸਾ ।

ਖੇਤੀਆਂ, ਬ੍ਰਿਛ ਫੁਲਵਾੜੀਆਂ, ਬੂਟੀ, ਜੜੀ, ਘਾਹ ਅਖੁੱਟ ਹੁੰਦਾ ਹੈ।

On it (earth) grow trees, lines of flowers, herbs and grass which never exhaust.

ਕਿਰਖ​ਬਿਰਖ​ਕੁਸਮਾਵਲੀ​ਬੂਟੀ​ਜੜੀ​ਘਾਹ​ਅਬਿਨਾਸਾ​।

ਸਰ ਸਾਇਰ ਗਿਰਿ ਮੇਰੁ ਬਹੁ ਰਤਨ ਪਦਾਰਥ ਭੋਗ ਬਿਲਾਸਾ ।

ਸਰ, ਸਮੁੰਦਰ, ਪਰਬਤ, ਮੇਰੁ, (ਧੌਲੀਦਾਰ) ਬਾਹਲੇ ਰਤਨ ਪਦਾਰਥ ਭੋਗ ਬਿਲਾਸ।

Many a pond, ocean, mountain, jewel and pleasure giving material are there on it.

ਸਰ​ਸਾਇਰ​ਗਿਰਿ​ਮੇਰੁ​ਬਹੁ​ਰਤਨ​ਪਦਾਰਥ​ਭੋਗ​ਬਿਲਾਸਾ​।

ਦੇਵ ਸਥਲ ਤੀਰਥ ਘਣੇ ਰੰਗ ਰੂਪ ਰਸ ਕਸ ਪਰਗਾਸਾ ।

ਦੇਵ ਮੰਦਰ, ਤੀਰਥ, ਰੰਗ ਰੂਪ ਕਈ ਰਸਾਂ ਕਸਾਂ ਦਾ ਪ੍ਰਕਾਸ਼ ਹੋ ਰਿਹਾ ਹੈ।

Many godly places, pilgrimage centres, hues, forms, edibles and inedibles come forth from it.

ਦੇਵ​ਸਥਲ​ਤੀਰਥ​ਘਣੇ​ਰੰਗ​ਰੂਪ​ਰਸ​ਕਸ​ਪਰਗਾਸਾ​।

ਗੁਰ ਚੇਲੇ ਰਹਰਾਸਿ ਕਰਿ ਗੁਰਮੁਖਿ ਸਾਧਸੰਗਤਿ ਗੁਣਤਾਸਾ ।

ਗੁਰ ਚੇਲੇ ਦੀ ਰਾਹ ਰੀਤ ਕਰ ਕੇ ਗੁਰਮੁਖਾਂ ਦੀ ਸਾਧ ਸੰਗਤ ਗੁਣਾਂ ਦਾ ਸਮੁੰਦਰ ਹੈ।

Owing to the tradition of the Guru-disciple, the holy congregation of the gurmukhs is also a similar ocean of virtues.

ਗੁਰ​ਚੇਲੇ​ਰਹਰਾਸਿ​ਕਰਿ​ਗੁਰਮੁਖਿ​ਸਾਧਸੰਗਤਿ​ਗੁਣਤਾਸਾ​।

ਗੁਰਮੁਖਿ ਸੁਖ ਫਲੁ ਆਸ ਨਿਰਾਸਾ ।੧੩।

(ਕਿਉਂਕਿ ਜੋ) ਗੁਰਮੁਖ (ਹਨ) ਆਸਾ ਥੋਂ ਨਿਰਾਸ ਰਹਿੰਦੇ ਨ, (ਏਸ ਲਈ) ਸੁਖ ਫਲ (ਉਹਨਾਂ ਨੂੰ) ਪ੍ਰਾਪਤ ਹੁੰਦਾ ਹੈ।

Remaining detached amidst hopes and desires is the pleasure fruit for the gurmukhs.

ਗੁਰਮੁਖਿ​ਸੁਖ​ਫਲੁ​ਆਸ​ਨਿਰਾਸਾ​।੧੩।

ਪਉੜੀ ੧੪

ਪਉੜੀ​੧੪

ਰੋਮ ਰੋਮ ਵਿਚਿ ਰਖਿਓਨੁ ਕਰਿ ਬ੍ਰਹਮੰਡ ਕਰੋੜਿ ਸਮਾਈ ।

(ਨਿਰਗੁਣ ਬ੍ਰਹਮ ਨੇ) ਕਰੋੜਾਂ ਬ੍ਰਹਮੰਡਾਂ ਦੀ ਸਮਾਈ ਰੋਮ ਰੋਮ ਵਿਖੇ (ਅਰਥਾਤ ਆਪਣੀ ਸ਼ਕਤੀ ਵਿਖੇ) ਰੱਖੀ ਹੋਈ ਹੈ।

The Lord has subsumed crores of universes in His each trichome.

ਰੋਮ​ਰੋਮ​ਵਿਚਿ​ਰਖਿਓਨੁ​ਕਰਿ​ਬ੍ਰਹਮੰਡ​ਕਰੋੜਿ​ਸਮਾਈ​।

ਪਾਰਬ੍ਰਹਮੁ ਪੂਰਨ ਬ੍ਰਹਮੁ ਸਤਿ ਪੁਰਖ ਸਤਿਗੁਰੁ ਸੁਖਦਾਈ ।

ਉਸੇ ਪਾਰਬ੍ਰਹਮ ਪੂਰਨ ਬ੍ਰਹਮ ਨੇ 'ਸਤਿਗੁਰ' (ਗੁਰੂ ਨਾਨਕ) ਸਤ ਪੁਰਖ ਦਾ (ਸੁਖਦਾਈ ਰੂਪ ਰਚਿਆ)।

The true Guru form of that primal perfect and transcendental Brahm is bestower of delights.

ਪਾਰਬ੍ਰਹਮੁ​ਪੂਰਨ​ਬ੍ਰਹਮੁ​ਸਤਿ​ਪੁਰਖ​ਸਤਿਗੁਰੁ​ਸੁਖਦਾਈ​।

ਚਾਰਿ ਵਰਨ ਗੁਰਸਿਖ ਹੋਇ ਸਾਧਸੰਗਤਿ ਸਤਿਗੁਰ ਸਰਣਾਈ ।

ਚਾਰੇ ਵਰਣ ਗੁਰੂ ਦੇ ਸਿਖ ਹੋਕੇ, ਸਾਧ ਸੰਗਤ ਦੁਆਰਾ ਸਤਿਗੁਰੂ ਦੀ ਸ਼ਰਣ ਆਏ।

All the four vamas come to the shelter of the true Guru in the form of holy congregation

ਚਾਰਿ​ਵਰਨ​ਗੁਰਸਿਖ​ਹੋਇ​ਸਾਧਸੰਗਤਿ​ਸਤਿਗੁਰ​ਸਰਣਾਈ​।

ਗਿਆਨ ਧਿਆਨ ਸਿਮਰਣਿ ਸਦਾ ਗੁਰਮੁਖਿ ਸਬਦਿ ਸੁਰਤਿ ਲਿਵ ਲਾਈ ।

ਉਥੇ ਗਿਆਨ ਧਿਆਨ ਅਰ ਸਦਾ ਸਿਮਰਣ ਕਰ ਕੇ ਗੁਰਮੁਖਾਂ ਨੇ ਸ਼ਬਦ ਦੀ ਸੁਰਤ ਵਿਖੇ ਲਿਵ ਲਗਾਈ।

And the gurmukhs there merge their consciousness in the Word through learning, meditation and, prayer.

ਗਿਆਨ​ਧਿਆਨ​ਸਿਮਰਣਿ​ਸਦਾ​ਗੁਰਮੁਖਿ​ਸਬਦਿ​ਸੁਰਤਿ​ਲਿਵ​ਲਾਈ​।

ਭਾਇ ਭਗਤਿ ਭਉ ਪਿਰਮ ਰਸ ਸਤਿਗੁਰੁ ਮੂਰਤਿ ਰਿਦੇ ਵਸਾਈ ।

ਪ੍ਰੇਮਾ ਭਗਤੀ, ਭਉ, ਪ੍ਰੇਮ ਭਾਰ (ਗੁਰ ਮੂਰਤ ਦਾ ਜਿਸ ਵਿਖੇ ਕਰੋੜਾਂ ਬ੍ਰਹਿਮੰਡਾਂ ਦੀ ਸਮਾਈ ਹੈ

Fear of the Lord, loving devotion and the delight of love, for them, is the idol of the true Guru whom they cherish in their heart.

ਭਾਇ​ਭਗਤਿ​ਭਉ​ਪਿਰਮ​ਰਸ​ਸਤਿਗੁਰੁ​ਮੂਰਤਿ​ਰਿਦੇ​ਵਸਾਈ​।

ਏਵਡੁ ਭਾਰੁ ਉਚਾਇਂਦੇ ਸਾਧ ਚਰਣ ਪੂਜਾ ਗੁਰ ਭਾਈ ।

ਚਰਣ) ਚੁੱਕਦੇ ਹਨ (ਇਸ ਲਈ) ਸਾਧਾਂ ਦੇ ਚਰਣਾਂ ਦੀ ਪੂਜਾ ਹੀ ('ਗੁਰ ਭਾਈ'=) ਵਡੇ ਭਾਇ ਵਾਲੀ ਹੈ।

The feet of the true Guru in the form of sadhu bear so much load (mental as well as spiritual) of their disciples that,

ਏਵਡੁ​ਭਾਰੁ​ਉਚਾਇਂਦੇ​ਸਾਧ​ਚਰਣ​ਪੂਜਾ​ਗੁਰ​ਭਾਈ​।

ਗੁਰਮੁਖਿ ਸੁਖ ਫਲੁ ਕੀਮ ਨ ਪਾਈ ।੧੪।

(ਕਿਉਂ ਜੋ) ਗੁਰਮੁਖਾਂ ਦੇ ਸੁਖਫਲ ਦੀ ਕੀਮਤ ਨਹੀਂ ਪਾਈ ਜਾਂਦੀ।

0 my brothers you, ought to worship them. The value of the pleasure fruit of the gunnukhs cannot be estimated.

ਗੁਰਮੁਖਿ​ਸੁਖ​ਫਲੁ​ਕੀਮ​ਨ​ਪਾਈ​।੧੪।

ਪਉੜੀ ੧੫

ਪਉੜੀ​੧੫

ਵਸੈ ਛਹਬਰ ਲਾਇ ਕੈ ਪਰਨਾਲੀਂ ਹੁਇ ਵੀਹੀਂ ਆਵੈ ।

ਝੜੀ ਲਾਕੇ (ਮੀਂਹ) ਵਸਦਾ ਹੈ, ਪਰਨਾਲਿਆਂ ਥਾਣੀ ਹੋਕੇ ਗਲੀਆਂ ਵਿਖੇ ਆਉਂਦਾ ਹੈ।

When it rains cats and dogs, the water flowing through gargoyles comes down in the streets.

ਵਸੈ​ਛਹਬਰ​ਲਾਇ​ਕੈ​ਪਰਨਾਲੀਂ​ਹੁਇ​ਵੀਹੀਂ​ਆਵੈ​।

ਲਖ ਨਾਲੇ ਉਛਲ ਚਲਨਿ ਲਖ ਪਰਵਾਹੀ ਵਾਹ ਵਹਾਵੈ ।

ਲੱਖਾਂ ਨਾਲੇ ਉੱਛਲਕੇ ਚਲਦੇ ਹਨ, ਲੱਖਾਂ ਪ੍ਰਵਾਹਾਂ ਦਾ 'ਵਾਹ' (ਹੜ੍ਹ) ਹੋ ਤੁਰਦਾ ਹੈ।

Millions of streams overflowing become millions of currents.

ਲਖ​ਨਾਲੇ​ਉਛਲ​ਚਲਨਿ​ਲਖ​ਪਰਵਾਹੀ​ਵਾਹ​ਵਹਾਵੈ​।

ਲਖ ਨਾਲੇ ਲਖ ਵਾਹਿ ਵਹਿ ਨਦੀਆ ਅੰਦਰਿ ਰਲੇ ਰਲਾਵੈ ।

ਲੱਖਾਂ ਨਾਲੇ ਤੇ ਲੱਖਾਂ ਹੜ੍ਹ ਵਗਕੇ ਨਦੀਆਂ ਦੇ ਮੇਲ ਵਿਖੇ ਰਲ ਜਾਂਦੇ ਹਨ।

Millions of rivulets join the currents of rivers.

ਲਖ​ਨਾਲੇ​ਲਖ​ਵਾਹਿ​ਵਹਿ​ਨਦੀਆ​ਅੰਦਰਿ​ਰਲੇ​ਰਲਾਵੈ​।

ਨਉ ਸੈ ਨਦੀ ਨੜਿੰਨਵੈ ਪੂਰਬਿ ਪਛਮਿ ਹੋਇ ਚਲਾਵੈ ।

੯੯੯ ਨਦੀਆਂ ਪੂਰਬ ਤੇ ਪੱਛਮ ਵਿਖੇ ਚਲਦੀਆਂ ਹਨ (ਸੰਸਾਰ ਵਿਚ ਲਓ ਤਾਂ ਕਈ ਪੂਰਬ ਪੱਛਮ, ਪਰ ਏਥੇ ਹਿੰਦ ਦਾ ਭਾਵ ਜਾਪਦਾ ਹੈ। ਸਿੰਧ ਤੇ ਸਹਾਯਕ ਨਦੀਆਂ ਨਾਲੇ ਪੱਛਮ ਵਲ ਜਾਂਦੇ ਤੇ ਗੰਗਾ ਬ੍ਰਹਮ ਪੁਤਰ ਆਦਿ ਸਹਾਯਕ ਨਦੀਆਂ ਨਾਲਿਆਂ ਸਣੇ ਪੂਰਬ ਜਾ ਡਿਗਦੇ ਹਨ)।

Nine hundred and ninety nine rivers flow in the east and the west directions.

ਨਉ​ਸੈ​ਨਦੀ​ਨੜਿੰਨਵੈ​ਪੂਰਬਿ​ਪਛਮਿ​ਹੋਇ​ਚਲਾਵੈ​।

ਨਦੀਆ ਜਾਇ ਸਮੁੰਦ ਵਿਚਿ ਸਾਗਰ ਸੰਗਮੁ ਹੋਇ ਮਿਲਾਵੈ ।

(ਇੱਕੁਰ) ਨਦੀਆਂ ਸਮੁੰਦਰ ਵਿਚ ਜਾਂਦੀਆਂ ਹਨ, ਸਮੁੰਦਰ ਨਾਲ ਸੰਗਮ ਹੋਕੇ ਮਿਲਦੀਆਂ ਹਨ।

Rivers go to meet the sea.

ਨਦੀਆ​ਜਾਇ​ਸਮੁੰਦ​ਵਿਚਿ​ਸਾਗਰ​ਸੰਗਮੁ​ਹੋਇ​ਮਿਲਾਵੈ​।

ਸਤਿ ਸਮੁੰਦ ਗੜਾੜ ਮਹਿ ਜਾਇ ਸਮਾਹਿ ਨ ਪੇਟੁ ਭਰਾਵੈ ।

(ਉਜੇਹੇ) ਸੱਤ ਸਮੁੰਦਰ ਹੋਕੇ ਇਕ ਗੜਾੜ (ਮਹਾਂ ਸਾਗਰ) ਵਿਖੇ ਸਮਾ ਰਹੇ ਹਨ, ਉਸ ਦਾ ਪੇਟ ਅਜੇ ਨਹੀਂ ਭਰੀਦਾ (ਅੱਗੇ ਹੁਣ ਯਥਾਰਥ ਤੋਂ ਫੇਰ ਅਲੰਕਾਰ ਵਿਚ ਜਾਕੇ ਸਿੱਧਾਤ ਅਲੰਕਾਰ ਵਿਚ ਕਹਿੰਦੇ ਹਨ)।

Seven such seas merge into the oceans but still the oceans are not satiated.

ਸਤਿ​ਸਮੁੰਦ​ਗੜਾੜ​ਮਹਿ​ਜਾਇ​ਸਮਾਹਿ​ਨ​ਪੇਟੁ​ਭਰਾਵੈ​।

ਜਾਇ ਗੜਾੜੁ ਪਤਾਲ ਹੇਠਿ ਹੋਇ ਤਵੇ ਦੀ ਬੂੰਦ ਸਮਾਵੈ ।

ਗੜਾੜ ਪਤਾਲ ਵਿਖੇ ਜਾਕੇ ਤੱਤੇ ਤਵੇ ਦੀ ਬੂੰਦ ਹੋਕੇ ਸਮਾ ਜਾਂਦਾ ਹੇ, (ਭਲਾ ਜੀ ! ਐਡੇ ਤਵੇ ਹੇਠ ਲਕੜੀਆਂ ਕਿਹੜੀਆਂ ਬਾਲੀਆਂ ਜਾਂਦੀਆਂ ਹਨ? ਉੱਤਰ)

In the nether world, such oceans also look like a drop of water on a hot plate.

ਜਾਇ​ਗੜਾੜੁ​ਪਤਾਲ​ਹੇਠਿ​ਹੋਇ​ਤਵੇ​ਦੀ​ਬੂੰਦ​ਸਮਾਵੈ​।

ਸਿਰ ਪਤਿਸਾਹਾਂ ਲਖ ਲਖ ਇੰਨਣੁ ਜਾਲਿ ਤਵੇ ਨੋ ਤਾਵੈ ।

ਪਾਤਸ਼ਾਹਾਂ (ਤੇ ਰਾਜਿਆਂ) ਦੇ ਲੱਖਾਂ ਸਿਰ ਲੱਕੜੀਆਂ ਦੀ ਥਾਉਂ ਜਾਲਕੇ ਉਸ ਤਵੇ ਨੂੰ ਤਾਈਦਾ ਹੈ (ਕਿਹੜੇ ਰਾਜਿਆਂ ਤੇ ਪਾਤਸ਼ਾਹਾਂ ਦੇ ਸਿਰ ਬਾਲੀਦੇ ਹਨ?)

To heat this plate, millions of heads of the emperors are used as fuel.

ਸਿਰ​ਪਤਿਸਾਹਾਂ​ਲਖ​ਲਖ​ਇੰਨਣੁ​ਜਾਲਿ​ਤਵੇ​ਨੋ​ਤਾਵੈ​।

ਮਰਦੇ ਖਹਿ ਖਹਿ ਦੁਨੀਆ ਦਾਵੈ ।੧੫।

(੯) (ਜਿਹੜੇ) ਝੂਠੀਆਂ ਦੇ ਝੂਠੇ ਦਾਵੇ ਬੰਨ੍ਹਕੇ ਆਪੋ ਵਿਚ ਖਹਿ ਖਹਿ ਕੇ (ਅਨ੍ਯਾਇ ਨਾਲ ਜ਼ੁਲਮ ਕਰਕੇ) ਮਰਦੇ ਹਨ।

And these emperors staking their claims on this earth go on fighting and dying.

ਮਰਦੇ​ਖਹਿ​ਖਹਿ​ਦੁਨੀਆ​ਦਾਵੈ​।੧੫।

ਪਉੜੀ ੧੬

ਪਉੜੀ​੧੬

ਇਕਤੁ ਥੇਕੈ ਦੁਇ ਖੜਗੁ ਦੁਇ ਪਤਿਸਾਹ ਨ ਮੁਲਕਿ ਸਮਾਣੈ ।

ਇਕ ਮਿਆਨ ਵਿਚ ਤਲਵਾਰਾਂ ਦੋ (ਵਾਂਙੂੰ) ਦੋ ਪਾਤਸ਼ਾਹ ਇਕ ਦੇਸ਼ ਵਿਖੇ ਨਹੀਂ ਸਮਾਉਂਦੇ।

In one sheath two swords and two emperors in one country cannot be accommodated;

ਇਕਤੁ​ਥੇਕੈ​ਦੁਇ​ਖੜਗੁ​ਦੁਇ​ਪਤਿਸਾਹ​ਨ​ਮੁਲਕਿ​ਸਮਾਣੈ​।

ਵੀਹ ਫਕੀਰ ਮਸੀਤਿ ਵਿਚਿ ਖਿੰਥ ਖਿੰਧੋਲੀ ਹੇਠਿ ਲੁਕਾਣੈ ।

ਇਕ ਮਸੀਤ ਵਿਖੇ ਖਫਨੀ ਜਾਂ ਗੋਦੜੀ ਹੇਠ ਲੁਕ ਕੇ ਵੀਹ ਫਕੀਰ ਗੁਜ਼ਾਰਾ ਕਰ ਸਕਦੇ ਹਨ, (ਹੁਣ ਦੁਹਾਂ ਦਾ ਤੀਜੀ ਤੁਕ ਵਿਖੇ ਦ੍ਰਿਸ਼ਟਾਂਤ ਦਿੰਦੇ ਹਨ)।

But twenty faquirs in one mosque under one patched blanket can remain (comfortably).

ਵੀਹ​ਫਕੀਰ​ਮਸੀਤਿ​ਵਿਚਿ​ਖਿੰਥ​ਖਿੰਧੋਲੀ​ਹੇਠਿ​ਲੁਕਾਣੈ​।

ਜੰਗਲ ਅੰਦਰਿ ਸੀਹ ਦੁਇ ਪੋਸਤ ਡੋਡੇ ਖਸਖਸ ਦਾਣੈ ।

(ਇਕ ਦੇਸ਼ ਵਿਚ ਦੋ ਪਾਤਸ਼ਾਹ) ਜੰਗਲ ਵਿਚ ਦੋ ਸ਼ੇਰਾਂ (ਵਾਗੂ ਹਨ, ਅਰ ਵੀਹ ਫਕੀਰ) ਇਕ ਪੋਸਤ ਦੇ ਡੋਡੇ ਵਿਖੇ ਖਸਖਸ ਦੇ ਦਾਣਿਆਂ ਵਾਂਗੂ ਹਨ, (ਓਹ ਦਾਣੇ ਇਕੋ ਜਿਹੇ ਹਨ)।

Emperors are like two lions in a jungle whereas the faquirs are like the opium seeds in one pod.

ਜੰਗਲ​ਅੰਦਰਿ​ਸੀਹ​ਦੁਇ​ਪੋਸਤ​ਡੋਡੇ​ਖਸਖਸ​ਦਾਣੈ​।

ਸੂਲੀ ਉਪਰਿ ਖੇਲਣਾ ਸਿਰਿ ਧਰਿ ਛਤ੍ਰ ਬਜਾਰ ਵਿਕਾਣੈ ।

ਸੂਲੀ ਉਪਰ ਖੇਲਦੇ ਹਨ (ਭਾਵ ਪਹਿਲੇ ਧਰਤੀ ਵਿਚ ਗਲ ਗੁਲਕੇ ਡੰਡੀ ਰੂਪ ਸੂਲੀ ਪੁਰ ਚੜ੍ਹਦੇ ਹਨ ਜਦ) ਸਿਰ ਪੁਰ ਛੱਤ੍ਰ ਰੱਖਿਆ ਗਿਆ ਤਾਂ ਬਾਜ਼ਾਰਾਂ ਵਿਖੇ ਵਿਕਦੇ ਹਨ, (ਇਥੇ ਪੋਸਤ ਦੇ ਡੋਡੇ ਥੋਂ ਛਤ੍ਰ ਦਾ ਭਾਵ ਲੀਤਾ ਗਿਆ ਹੈ)।

These seeds play on the 'bed of thorns before they get the honour of selling in the market.

ਸੂਲੀ​ਉਪਰਿ​ਖੇਲਣਾ​ਸਿਰਿ​ਧਰਿ​ਛਤ੍ਰ​ਬਜਾਰ​ਵਿਕਾਣੈ​।

ਕੋਲੂ ਅੰਦਰਿ ਪੀੜੀਅਨਿ ਪੋਸਤਿ ਪੀਹਿ ਪਿਆਲੇ ਛਾਣੈ ।

(ਫੇਰ ਦਾਣੇ) ਕੋਹਲੂ ਵਿਚ ਪੀੜੀਦੇ ਹਨ (ਤੇ ਤੇਲ ਵਰਤਣ ਵਿਖੇ ਕਈ ਕੰਮ ਕੱਢਦਾ ਹੈ) ਪੋਸਤ ਮਲ ਕੇ ਪਿਆਲਿਆਂ ਵਿਚ ਛਾਣਕੇ (ਲੋਕ ਪੀਂਦੇ ਹਨ)।

They are rushed in the press with water before they are strained into the cup .

ਕੋਲੂ​ਅੰਦਰਿ​ਪੀੜੀਅਨਿ​ਪੋਸਤਿ​ਪੀਹਿ​ਪਿਆਲੇ​ਛਾਣੈ​।

ਲਉਬਾਲੀ ਦਰਗਾਹ ਵਿਚਿ ਗਰਬੁ ਗੁਨਾਹੀ ਮਾਣੁ ਨਿਮਾਣੈ ।

ਬੇਪਰਵਾਹ ਖੁਦਾ ਦੀ ਕਚਹਿਰੀ ਵਿਖੇ ਗਰਬ ਵਾਲਾ ਮੁਜਰਮ ਹੁੰਦਾ ਹੈ ਅਰ ਨਿਮਾਣਾਂ (ਗਰੀਬ) ਮਾਣ ਵਾਲਾ ਹੁੰਦਾ ਹੈ।

In the court of the fearless Lord, the proud ones are called sinners and the humble get respects and regards.

ਲਉਬਾਲੀ​ਦਰਗਾਹ​ਵਿਚਿ​ਗਰਬੁ​ਗੁਨਾਹੀ​ਮਾਣੁ​ਨਿਮਾਣੈ​।

ਗੁਰਮੁਖਿ ਹੋਂਦੇ ਤਾਣਿ ਨਿਤਾਣੈ ।੧੬।

(ਕਿਉਂ ਜੋ) ਗੁਰਮੁਖ ਬਲ ਦੇ ਹੁੰਦਿਆਂ ਹੀ ਨਿਤਾਣੇ ਹੋ ਰਹਿੰਦੇ ਹਨ।

That is why the gurmukhs though powerful behave as the meek ones.

ਗੁਰਮੁਖਿ​ਹੋਂਦੇ​ਤਾਣਿ​ਨਿਤਾਣੈ​।੧੬।

ਪਉੜੀ ੧੭

ਪਉੜੀ​੧੭

ਸੀਹ ਪਜੂਤੀ ਬਕਰੀ ਮਰਦੀ ਹੋਈ ਹੜ ਹੜ ਹਸੀ ।

ਸ਼ੇਰ ਦੀ ਪਕੜੀ ਹੋਈ ਬੱਕਰੀ ਮਰਣ ਵੇਲੇ ਟਾਹ ਟਾਹ ਕਰ ਕੇ ਹੱਸ ਪਈ।

A goat was caught by a lion and while about to die, it gave out a horse­ laugh.

ਸੀਹ​ਪਜੂਤੀ​ਬਕਰੀ​ਮਰਦੀ​ਹੋਈ​ਹੜ​ਹੜ​ਹਸੀ​।

ਸੀਹੁ ਪੁਛੈ ਵਿਸਮਾਦੁ ਹੋਇ ਇਤੁ ਅਉਸਰਿ ਕਿਤੁ ਰਹਸਿ ਰਹਸੀ ।

ਸ਼ੇਰ ਹੈਰਾਨ ਹੋ ਕੇ ਪੁੱਛਣ ਲਗਾ ਇਸ ਵੇਲੇ ਕਿਸ ਖੁਸ਼ੀ ਨਾਲ ਹੱਸੀਂ ਹੈਂ?

The surprised lion asked why it was so happy at such a moment (of its death).

ਸੀਹੁ​ਪੁਛੈ​ਵਿਸਮਾਦੁ​ਹੋਇ​ਇਤੁ​ਅਉਸਰਿ​ਕਿਤੁ​ਰਹਸਿ​ਰਹਸੀ​।

ਬਿਨਉ ਕਰੇਂਦੀ ਬਕਰੀ ਪੁਤ੍ਰ ਅਸਾਡੇ ਕੀਚਨਿ ਖਸੀ ।

ਬੱਕਰੀ ਨੇ ਬੇਨਤੀ ਕੀਤੀ ਕਿ ਸਾਡੇ ਬੱਚੇ 'ਖੱਸੀ' (ਨਮਰਦ) ਕਰ ਦਿੱਤੇ ਜਾਣ (ਜੋ ਸਾਡੀ ਵੰਸ਼ ਨਾ ਰਹੇ ਤੇ ਏਹ ਦੁਖ ਜੋ ਮੈਂ ਪਾਯਾ ਹੈ ਨਾ ਪਾਉਣ)।

Humbly the goat replied that the testicals of our male progeny are crushed in order to castrate them.

ਬਿਨਉ​ਕਰੇਂਦੀ​ਬਕਰੀ​ਪੁਤ੍ਰ​ਅਸਾਡੇ​ਕੀਚਨਿ​ਖਸੀ​।

ਅਕ ਧਤੂਰਾ ਖਾਧਿਆਂ ਕੁਹਿ ਕੁਹਿ ਖਲ ਉਖਲਿ ਵਿਣਸੀ ।

ਅੱਕ ਤੇ ਧਤੂਰਾ ਖਾਂਦਿਆਂ (ਪਾਵ ਕਿਸੇ ਨੂੰ ਦੁੱਖ ਨਾ ਦਿੱਤਾ, ਨਿਕੰਮੀ ਚੀਜ਼ ਜੋ ਕਿਸੇ ਦੇ ਅਰਥ ਨਹੀਂ ਆਪੇ ਉੱਗ ਖੜੋਂਦੀ ਹੈ, ਉਹ ਖਾਕੇ ਸਾਡਾ ਇਹ ਹਾਲ ਹੁੰਦਾ ਹੈ ਕਿ) ਕੁਹ ਕਹ ਕੇ (ਸਾਡੀ) ਖੱਲ ਉਧੇੜੀ ਜਾਂਦੀ ਹੈ।

We eat only wild plants of arid regions yet our skin is peeled and pounded.

ਅਕ​ਧਤੂਰਾ​ਖਾਧਿਆਂ​ਕੁਹਿ​ਕੁਹਿ​ਖਲ​ਉਖਲਿ​ਵਿਣਸੀ​।

ਮਾਸੁ ਖਾਨਿ ਗਲ ਵਢਿ ਕੈ ਹਾਲੁ ਤਿਨਾੜਾ ਕਉਣੁ ਹੋਵਸੀ ।

(ਭਲਾ) ਜਿਹੜੇ (ਤੇਰੇ ਵਰਗੇ ਲੋਕਾਂ ਦਾ) ਗਲਾ ਵੱਢਕੇ ਮਾਸ ਖਾਂਦੇ ਹਨ ਉਨ੍ਹਾਂ ਦਾ ਹਾਲ ਕੀ ਹੋਊ?

I think about the plight of those (like you) who cut the throat of others and eat their flesh.

ਮਾਸੁ​ਖਾਨਿ​ਗਲ​ਵਢਿ​ਕੈ​ਹਾਲੁ​ਤਿਨਾੜਾ​ਕਉਣੁ​ਹੋਵਸੀ​।

ਗਰਬੁ ਗਰੀਬੀ ਦੇਹ ਖੇਹ ਖਾਜੁ ਅਖਾਜੁ ਅਕਾਜੁ ਕਰਸੀ ।

ਗਰਬੀਆਂ ਤੇ ਗਰੀਬਾਂ ਦੀ ਦੇਹ ਖੇਹ ਹੋ ਜਾਊ, (ਪਰੰਤੂ ਜਿਹੜੇ) ਖੋਟਾ ਕੰਮ ਕਰਦੇ ਹਨ ('ਅਖਾਜ'=) ਹਰਾਮ ਹੋਣਗੇ (ਅਰ ਸੋ ਸੁਕਾਜ ਕਰਦੇ ਹਨ ਉਨ੍ਹਾਂ ਦੀ ਦੇਹ) ਖਾਜ (ਹਲਾਲ) ਹੋਊ (ਇਹ ਉਪਦੇਸ਼ ਹੈ, ਕਿ ਬੱਕਰੀ ਗਰੀਬ ਰਹੀ ਉਸ ਦਾ ਮਾਸ ਖਾਧਾ ਗਿਆ, ਸ਼ੇਰ ਜ਼ਾਲਮ ਸੀ ਉਸ ਦਾ ਮਾਸ ਕੌੜਾ ਹੋਯਾ, ਧ੍ਵਨੀ ਇਹ ਹੈ ਕਿ ਗ੍ਰੀਬਾਂ ਦਾ ਅੰਤ ਨ

The body of both of the proud and the humble will become dust ultimately, but, even then the body of the arrogant (lion) is inedible and that of the humble (goat) attaims the status of edible.

ਗਰਬੁ​ਗਰੀਬੀ​ਦੇਹ​ਖੇਹ​ਖਾਜੁ​ਅਖਾਜੁ​ਅਕਾਜੁ​ਕਰਸੀ​।

ਜਗਿ ਆਇਆ ਸਭ ਕੋਇ ਮਰਸੀ ।੧੭।

(ਏਥੇ) ਜਗਤ ਤੇ ਆਯਾ ਮਰ ਸਭ ਕੋਈ ਜਾਏਗਾ (ਪਰ ਅੰਤ ਭਲੇ ਦਾ ਭਲਾ ਹੋਵੇਗਾ, ਬੁਰੇ ਦਾ ਅੰਤ ਬੁਰਾ ਹੀ ਹੋਵੇਗਾ)।

All who came to this world have to die ultimately.

ਜਗਿ​ਆਇਆ​ਸਭ​ਕੋਇ​ਮਰਸੀ​।੧੭।

ਪਉੜੀ ੧੮

ਪਉੜੀ​੧੮

ਚਰਣ ਕਵਲ ਰਹਰਾਸਿ ਕਰਿ ਗੁਰਮੁਖਿ ਸਾਧਸੰਗਤਿ ਪਰਗਾਸੀ ।

(ਜਿਨ੍ਹਾਂ) ਗਰਮੁਖਾਂ ਨੇ ਸਾਧ ਸੰਗਤ (ਵਿਖੇ ਮਿਲਕੇ) ਗੁਰਾਂ ਦੇ ਚਰਣ ਕਮਲਾਂ ਦੀ ਰਾਹੁ ਰੀਤ ਪਰਗਾਸ ਕੀਤੀ ਹੈ,

By remaining in and around the lotus feet, the gurmukh receives the light of the holy congregation.

ਚਰਣ​ਕਵਲ​ਰਹਰਾਸਿ​ਕਰਿ​ਗੁਰਮੁਖਿ​ਸਾਧਸੰਗਤਿ​ਪਰਗਾਸੀ​।

ਪੈਰੀ ਪੈ ਪਾ ਖਾਕ ਹੋਇ ਲੇਖ ਅਲੇਖ ਅਮਰ ਅਬਿਨਾਸੀ ।

(ਅਜਿਹਾ ਕਿ) ਪੈਰੀਂ ਪੈ ਕੇ ਪੈਰਾਂ ਦੀ ਧੂੜ ਹੋ ਗਏ (ਉਹ) ਲੇਖੇ ਥੋਂ ਅਲੇਖ ਹੋਕੇ ਅਮਰ ਤੇ ਅਬਿਨਾਸੀ (ਹੋ ਗਏ)।

Worshipping the feet and becoming the dust of the feet one becomes detached , immortal and indestructible .

ਪੈਰੀ​ਪੈ​ਪਾ​ਖਾਕ​ਹੋਇ​ਲੇਖ​ਅਲੇਖ​ਅਮਰ​ਅਬਿਨਾਸੀ​।

ਕਰਿ ਚਰਣੋਦਕੁ ਆਚਮਾਨ ਆਧਿ ਬਿਆਧਿ ਉਪਾਧਿ ਖਲਾਸੀ ।

ਚਰਣਾਂ ਦੇ ਜਲ ਦਾ ਆਚਮਨ ਕਰ ਕੇ ਆਧਿ ਬ੍ਯਾਧਿ ਉਪਾਧਿ (ਤੰਨ ਪੀੜਾਂ) ਤੋਂ ਖਲਾਸੀ ਪਾਈ ਹੈ।

Drinking the ash of the feet of gurmukhs, freedom from all physical mental and spiritual ailments is attained.

ਕਰਿ​ਚਰਣੋਦਕੁ​ਆਚਮਾਨ​ਆਧਿ​ਬਿਆਧਿ​ਉਪਾਧਿ​ਖਲਾਸੀ​।

ਗੁਰਮਤਿ ਆਪੁ ਗਵਾਇਆ ਮਾਇਆ ਅੰਦਰਿ ਕਰਨਿ ਉਦਾਸੀ ।

ਆਪਾ ਭਾਵ ਗਵਾ ਕੇ ਗੁਰਮੁਖ ਮਾਇਆ ਦੇ ਵਿਚ ਹੀ ਉਦਾਸੀ ਕਰ ਰਹੇ ਹਨ।

Through the wisdom of the Guru they lose, their ego and do not get absorbed in maya.

ਗੁਰਮਤਿ​ਆਪੁ​ਗਵਾਇਆ​ਮਾਇਆ​ਅੰਦਰਿ​ਕਰਨਿ​ਉਦਾਸੀ​।

ਸਬਦ ਸੁਰਤਿ ਲਿਵ ਲੀਣੁ ਹੋਇ ਨਿਰੰਕਾਰ ਸਚ ਖੰਡਿ ਨਿਵਾਸੀ ।

ਸ਼ਬਦ ਦੀ ਸੁਰਤ ਦੀ ਲਿਵ ਵਿਖੇ (ਲੀਨ) ਮਗਨ ਹੋਕੇ (ਅੰਤ ਨੂੰ) ਨਿਰੰਕਾਰ ਦੇ ਸਚਖੰਡ ਵਿਖੇ ਨਿਵਾਸ ਕਰਦੇ ਹਨ।

Absorbing their consciousness in the word, they reside in the true abode (holy congregation) of the formless one.

ਸਬਦ​ਸੁਰਤਿ​ਲਿਵ​ਲੀਣੁ​ਹੋਇ​ਨਿਰੰਕਾਰ​ਸਚ​ਖੰਡਿ​ਨਿਵਾਸੀ​।

ਅਬਿਗਤਿ ਗਤਿ ਅਗਾਧਿ ਬੋਧਿ ਅਕਥ ਕਥਾ ਅਚਰਜ ਗੁਰਦਾਸੀ ।

(ਉਨ੍ਹਾਂ ਦੀ) ਅਬਿਗਤਿ ਗਤੀ ਹੈ ਅਰ ਡੂੰਘੇ ਗਿਆਨ ਵਾਲੀ ਹੈ, ਕਥਨ ਤੋਂ ਅਕੱਥ ਅਚਰਜ ਗੁਰੂ ਜੀ ਦੀ ਸੇਵਾ ਹੈ। (ਓਹ ਅਚਰਜ ਕੀ ਹੈ?)

The tale of the servants of the Lord is unfathomable ineffable and Manifest.

ਅਬਿਗਤਿ​ਗਤਿ​ਅਗਾਧਿ​ਬੋਧਿ​ਅਕਥ​ਕਥਾ​ਅਚਰਜ​ਗੁਰਦਾਸੀ​।

ਗੁਰਮੁਖਿ ਸੁਖ ਫਲੁ ਆਸ ਨਿਰਾਸੀ ।੧੮।

ਗੁਰਮੁਖ ਸੁਖ ਫਲ ਪਾਕੇ ਆਸਾ ਥੋਂ ਨਿਰਾਸ ਹੋ ਗਏ (ਇਸ ਲਈ ਓਹ ਅਚਰਜ ਗੁਰੂ ਦੇ ਦਾਸ ਹਨ)।

Remaining indifferent to hopes is the pleasure fruit of the Gurmukhs.

ਗੁਰਮੁਖਿ​ਸੁਖ​ਫਲੁ​ਆਸ​ਨਿਰਾਸੀ​।੧੮।

ਪਉੜੀ ੧੯

ਪਉੜੀ​੧੯

ਸਣ ਵਣ ਵਾੜੀ ਖੇਤੁ ਇਕੁ ਪਰਉਪਕਾਰੁ ਵਿਕਾਰੁ ਜਣਾਵੈ ।

ਸਣ ਅਤੇ ਕਪਾਹ ਦਾ ਖੇਤ ਇਕੋ ਹੈ (ਪਰੰਤੁ ਕਪਾਹ) ਪਰੋਪਕਾਰ (ਅਰ ਸਣ) ਵਿਕਾਰ (ਖੋਟੀ ਕਾਰ) ਜਣਾਉਂਦੀ ਹੈ।

Hemp and cotton grow in the same field but the use of one is benevolent while the other one is put to evil use.

ਸਣ​ਵਣ​ਵਾੜੀ​ਖੇਤੁ​ਇਕੁ​ਪਰਉਪਕਾਰੁ​ਵਿਕਾਰੁ​ਜਣਾਵੈ​।

ਖਲ ਕਢਾਹਿ ਵਟਾਇ ਸਣ ਰਸਾ ਬੰਧਨੁ ਹੋਇ ਬਨ੍ਹਾਵੈ ।

ਖੱਲ ਕਢਾ ਕੇ ਸਣ ਵੱਟੀ ਜਾਂਦੀ ਹੈ ਅਰ ਰੱਸਿਆਂ ਦੀ ਫਾਹੀ ਹੋਕੇ ਲੋਕਾਂ ਨੂੰ ਬਨ੍ਹਾਉਦੀ ਹੈ, (ਅਗੇ ਤੀਜੀ ਤੁਕ ਵਿਖੇ ਕਪਾਹ ਦਾ ਪਰੋਪਕਾਰ ਦਸਦੇ ਹਨ)।

After peeling off the hemp plant rope is made whose nooses are used to tie people in bondage.

ਖਲ​ਕਢਾਹਿ​ਵਟਾਇ​ਸਣ​ਰਸਾ​ਬੰਧਨੁ​ਹੋਇ​ਬਨ੍ਹਾਵੈ​।

ਖਾਸਾ ਮਲਮਲ ਸਿਰੀਸਾਫੁ ਸੂਤੁ ਕਤਾਇ ਕਪਾਹ ਵੁਣਾਵੈ ।

ਖਾਸਾ, ਮਲਮਲ ਤੇ ਸਿਰੀ ਸਾਫ ਕਪਾਹ ਦੇ ਸੂਤ ਥੋਂ ਉਣਕੇ ਬਣਾਏ ਜਾਂਦੇ ਹਨ।

On the other hand, from cotton are made coarse cloth muslin and sirisaf.

ਖਾਸਾ​ਮਲਮਲ​ਸਿਰੀਸਾਫੁ​ਸੂਤੁ​ਕਤਾਇ​ਕਪਾਹ​ਵੁਣਾਵੈ​।

ਲਜਣੁ ਕਜਣੁ ਹੋਇ ਕੈ ਸਾਧੁ ਅਸਾਧੁ ਬਿਰਦੁ ਬਿਰਦਾਵੈ ।

(ਉਹ ਕਪੜੇ) ਲੱਜਾ ਦੇ ਢੱਕਣ ਹੋਕੇ ਸਾਧਾਂ ਤੇ ਅਸਾਧਾਂ ਦੇ ਧਰਮ ਦੀ ਰੱਛਾ ਕਰ ਕੇ ਹਨ (ਭਾਵ ਨੰਗੇਜ ਨੂੰ ਢਕਦੇ ਹਨ)।

Cotton in the form of cloth covers the modesty of others and protects the dharma of sadhus as well as wicked persons.

ਲਜਣੁ​ਕਜਣੁ​ਹੋਇ​ਕੈ​ਸਾਧੁ​ਅਸਾਧੁ​ਬਿਰਦੁ​ਬਿਰਦਾਵੈ​।

ਸੰਗ ਦੋਖ ਨਿਰਦੋਖ ਮੋਖ ਸੰਗ ਸੁਭਾਉ ਨ ਸਾਧੁ ਮਿਟਾਵੈ ।

ਨਿਰਦੋਖਾਂ ਦੀ (ਭਾਵ ਸੰਤਾਂ ਦੀ) ਜੇਕਰ ਸੰਗਤ ਹੋਵੇ ਤਾਂ ਦੋਖੀ ਬੀ ਮੋਖ ਪਾਉਂਦੇ ਹਨ, ਕਿਉਂ ਜੋ ਸਾਧੂ ਆਪਣੀ ਸੰਗਤ ਦਾ ਸਭਾਉ ਗੁਆਉਂਦੇ ਨਹੀਂ (ਹੁਣ ਜੇਕਰ ਸਾਧੂ ਦੇ ਪਾਸ ਆ ਜਾਵੇ ਤਾਂ)

The sadhus even when they associate with the evil never repudiate their saintly nature.

ਸੰਗ​ਦੋਖ​ਨਿਰਦੋਖ​ਮੋਖ​ਸੰਗ​ਸੁਭਾਉ​ਨ​ਸਾਧੁ​ਮਿਟਾਵੈ​।

ਤ੍ਰਪੜੁ ਹੋਵੈ ਧਰਮਸਾਲ ਸਾਧਸੰਗਤਿ ਪਗ ਧੂੜਿ ਧੁਮਾਵੈ ।

(ਉਹੋ ਦੋਖੀ ਸਣ) ਤੱਪੜ (ਉਣੀਜਕੇ) ਧਰਮਸਾਲ ਵਿਚ ਵਿਛਦੀ ਹੈ ਅਰ ਸਾਧਾਂ ਦੀ ਚਰਣ ਧੂੜ ਪੈ ਕੇ (ਕ੍ਰਿਤਾਰਥ ਹੁੰਦੀ ਹੈ)।

When the hemp transformed into coarse cloth is brought to the holy places for spreading in the holy congregation, it also becomes blest after coming in touch with the dust of the feet of the sadhus.

ਤ੍ਰਪੜੁ​ਹੋਵੈ​ਧਰਮਸਾਲ​ਸਾਧਸੰਗਤਿ​ਪਗ​ਧੂੜਿ​ਧੁਮਾਵੈ​।

ਕਟਿ ਕੁਟਿ ਸਣ ਕਿਰਤਾਸੁ ਕਰਿ ਹਰਿ ਜਸੁ ਲਿਖਿ ਪੁਰਾਣ ਸੁਣਾਵੈ ।

ਕੁਟ ਕੁਟ ਕੇ ਸਣ ਦੇ ਕਾਗਤ ਬਣਾ ਕੇ ਹਰੀ ਦਾ ਜੱਸ (ਗ੍ਯਾਨੀ) ਲਿਖਕੇ (ਲੋਕਾਂ ਨੂੰ) ਸੁਣਾਉਂਦਾ ਹੈ। (ਭਾਵ ਭਲੀ ਸੰਗਤ ਨਾਲ ਬੁਰੇ ਬੀ ਸੁਧਰਦੇ ਹਨ)।

Also, when after getting a thorough beating paper is made of it, the holy men write praises of the Lord.on it and recite the same for others.

ਕਟਿ​ਕੁਟਿ​ਸਣ​ਕਿਰਤਾਸੁ​ਕਰਿ​ਹਰਿ​ਜਸੁ​ਲਿਖਿ​ਪੁਰਾਣ​ਸੁਣਾਵੈ​।

ਪਤਿਤ ਪੁਨੀਤ ਕਰੈ ਜਨ ਭਾਵੈ ।੧੯।

(ਜੇ ਹਰੀ) ਜਨਾਂ ਨੂੰ ਭਾਵੇ ਤਾਂ ਪਾਪੀਆਂ ਨੂੰ ਬੀ ਪਵਿੱਤ੍ਰ ਕਰ ਦਿੰਦੇ ਹਨ।

The holy congregation makes the fallen ones also holy.

ਪਤਿਤ​ਪੁਨੀਤ​ਕਰੈ​ਜਨ​ਭਾਵੈ​।੧੯।

ਪਉੜੀ ੨੦

ਪਉੜੀ​੨੦

ਪਥਰ ਚਿਤੁ ਕਠੋਰੁ ਹੈ ਚੂਨਾ ਹੋਵੈ ਅਗੀਂ ਦਧਾ ।

ਪੱਥਰ ਦਾ (ਅੰਦਰੋਂ) ਚਿੱਤ ਕਰੜਾ ਹੈ, ਅੱਗ ਦਾ ਸਾੜਿਆ ਹੋਇਆ ਚੂਨਾ (ਕਲੀ) ਹੋ ਜਾਂਦਾ ਹੈ।

When the hard hearted stone is burnt, it turns into lime stone. sprinkling of water extinguishes fire

ਪਥਰ​ਚਿਤੁ​ਕਠੋਰੁ​ਹੈ​ਚੂਨਾ​ਹੋਵੈ​ਅਗੀਂ​ਦਧਾ​।

ਅਗ ਬੁਝੈ ਜਲੁ ਛਿੜਕਿਐ ਚੂਨਾ ਅਗਿ ਉਠੇ ਅਤਿ ਵਧਾ ।

ਪਾਣੀ ਛਿਣਕਿਆਂ (ਓਪਰੀ) ਅੱਗ ਬੁਝ ਜਾਂਦੀ ਹੈ (ਪਰੰਤੂ) ਚੂਨੇ ਵਿਚੋਂ ਅੱਗ ਬਹੁਤੀ ਉੱਠਦੀ ਹੈ।

But in the case of lime water produces great heat.

ਅਗ​ਬੁਝੈ​ਜਲੁ​ਛਿੜਕਿਐ​ਚੂਨਾ​ਅਗਿ​ਉਠੇ​ਅਤਿ​ਵਧਾ​।

ਪਾਣੀ ਪਾਏ ਵਿਹੁ ਨ ਜਾਇ ਅਗਨਿ ਨ ਛੁਟੈ ਅਵਗੁਣ ਬਧਾ ।

ਪਾਣੀ ਦੇ ਪਾਹਿਆਂ ਉਸ ਦੇ ਵਿਚਲੀ ਵਿਹੁ ਰੂਪੀ ਅੱਗ ਨਹੀਂ ਛੁਟਦੀ, (ਅਜਿਹਾ) ਅਵਗੁਣਾਂ ਦਾ ਬੱਧਾ ਹੋਇਆ ਹੈ।

Its poison does not go away even if water is thrown on it and its foul fire remains in it .

ਪਾਣੀ​ਪਾਏ​ਵਿਹੁ​ਨ​ਜਾਇ​ਅਗਨਿ​ਨ​ਛੁਟੈ​ਅਵਗੁਣ​ਬਧਾ​।

ਜੀਭੈ ਉਤੈ ਰਖਿਆ ਛਾਲੇ ਪਵਨਿ ਸੰਗਿ ਦੁਖ ਲਧਾ ।

ਜੇਕਰ ਜੀਭ ਪੁਰ ਚੂਨਾ ਰੱਖਿਆ ਜਾਵੇ ਤਾਂ ਛਾਲੇ ਪੈ ਜਾਂਦੇ ਹਨ (ਇਸ) ਸੰਗਤ ਦਾ ਦੁਖ ਸਭਨਾਂ ਨੇ ਜਾਣਿਆਂ ਹੈ (ਭਾਵ ਸਭ ਸਮਝਦੇ ਹਨ)।

If put on tongue, it creates painful blisters.

ਜੀਭੈ​ਉਤੈ​ਰਖਿਆ​ਛਾਲੇ​ਪਵਨਿ​ਸੰਗਿ​ਦੁਖ​ਲਧਾ​।

ਪਾਨ ਸੁਪਾਰੀ ਕਥੁ ਮਿਲਿ ਰੰਗੁ ਸੁਰੰਗੁ ਸੰਪੂਰਣੁ ਸਧਾ ।

(ਓਹੀ ਚੂਨਾਂ) ਪਾਨ, ਸੁਪਾਰੀ ਤੇ ਕੱਥ ਨਾਲ ਮਿਲ ਜਾਵੇ ਤਾਂ ਲਾਲ ਰੰਗ ਸੰਪੂਰਣ ਸਾਧਿਆ ਜਾਂਦਾ ਹੈ। (ਛੀਵੀਂ ਤੇ ਸੱਤਵੀਂ ਤੁਕ ਪਉੜੀ ਦਾ ਸਿੱਟਾ ਦਸਦੇ ਹਨ)।

But getting company of betel leaf, betel nut and catechu its colour becomes bright, beautiful and completely refined.

ਪਾਨ​ਸੁਪਾਰੀ​ਕਥੁ​ਮਿਲਿ​ਰੰਗੁ​ਸੁਰੰਗੁ​ਸੰਪੂਰਣੁ​ਸਧਾ​।

ਸਾਧਸੰਗਤਿ ਮਿਲਿ ਸਾਧੁ ਹੋਇ ਗੁਰਮੁਖਿ ਮਹਾ ਅਸਾਧ ਸਮਧਾ ।

ਜੋ ਮਹਾਂ ਦੁਸ਼ਟ ਹੈ ਓਹ ਬੀ ਗੁਰਮੁਖਾਂ ਦੀ ਸਾਧ ਸੰਗਤ ਵਿਖੇ ਮਿਲਕੇ ਸਾਰਾ ਸਾਧੂ ਹੋ ਜਾਂਦਾ ਹੈ (ਕਿੱਕੁਰ ਮਿਲਣਾ ਚਾਹੀਦਾ ਹੈ?)

Similarly joining the holy congregation becoming holy men, the gurmukhs get rid of even the chronic ailments.

ਸਾਧਸੰਗਤਿ​ਮਿਲਿ​ਸਾਧੁ​ਹੋਇ​ਗੁਰਮੁਖਿ​ਮਹਾ​ਅਸਾਧ​ਸਮਧਾ​।

ਆਪੁ ਗਵਾਇ ਮਿਲੈ ਪਲੁ ਅਧਾ ।੨੦।੨੫। ਪੰਝੀਹ ।

(ਆਪ ਤੇ) ਆਪਾ ਭਾਵ ਗਵਾ ਕੇ (ਭਾਵੇਂ) ਅੱਧਾ ਹੀ ਪਲ ਮਿਲੇ (ਤਦ ਬੀ ਫਲ ਮਿਲ ਜਾਂਦਾ ਹੈ ਯਥਾ:-”ਏਕ ਚਿੱਤ ਜਿਹ ਇਕ ਛਿਨ ਧਿਆਯੋ॥ ਕਾਲ ਫਾਸ ਕੇ ਬੀਚ ਨ ਆਯੋ॥” ਤਥਾ:-”ਸੰਗਤਿ ਕਾ ਗੁਨੁ ਬਹੁਤੁ ਅਧਿਕਾਈ ਪੜਿ ਸੂਆ ਗਨਕ ਉਧਾਰੇ”)॥

When the ego is lost, God is visualized even in half a moment.

ਆਪੁ​ਗਵਾਇ​ਮਿਲੈ​ਪਲੁ​ਅਧਾ​।੨੦।੨੫।​ਪੰਝੀਹ​।

Writer: ਭਾਈ ਗੁਰਦਾਸ ਜੀ

« Previous Next »
Vaar 25 of 41

What are Bhai Gurdas Ji Vaaran?

Vaaran are ballads composed by Bhai Gurdas Ji, an important Sikh scholar and scribe.

How many Vaaran can I read here?

There are 41 Vaaran in this database. Pick any number from 1 to 41.